Share on Facebook

Main News Page

ਤੇ ਹੁਣ ਅਕਾਲੀ ਅਖਵਾਉਣ ਵਾਲੇ ਬੀੜੀਆਂ ਵੀ ਪੀਣ ਲਗੇ, ਅਤਿ ਸ਼ਰਮਨਾਕ
-:
ਸੰਪਾਦਕ ਖ਼ਾਲਸਾ ਨਿਊਜ਼

 
ਸ਼ਰਮਨਾਕ ਵੀਡੀਓ
ਅਕਾਲੀ ਲੀਡਰ ਗੁਰਮੁੱਖ ਸਿੰਘ ਮਸਤਾਪੁਰ ਸੰਮਤੀ ਮੈਂਬਰ ਸਮੈਕ ਪੀਂਦਾ ਹੋਇਆ

ਕਦੀ ਅਕਾਲੀ ਅਖਵਾਉਣਾ ਮਾਣ ਦੀ ਗੱਲ ਹੋਇਆ ਕਰਦਾ ਸੀ, ਉਹ ਸਿੱਖ ਜਿਹੜਾ ਸਿੱਖੀ ਲਈ ਮਰਣ ਨੂੰ ਵੀ ਤਿਆਰ ਰਹਿੰਦਾ ਸੀ, ਅਕਾਲੀ ਸਿੱਖੀ ਸਾਹਮਣੇ ਮਹਾਰਾਜਿਆਂ ਨੂੰ ਵੀ ਟਿੱਚ ਜਾਣਦਾ ਸੀ... ਪਰ ਉਹ ਗੱਲਾਂ ਅਤੀਤ ਦਾ ਹਿੱਸਾ ਹੋ ਨਿਬੜੀਆਂ ਹਨ... ਹੁਣ ਤਾਂ ਐਸਾ ਹਾਲ ਹੋ ਗਿਆ ਹੈ ਗੈਰ ਕੇਸਾਧਾਰੀ ਵੀ ਅਕਾਲੀ, ਸ਼ਰਾਬੀ ਵੀ ਅਕਾਲੀ, ਸਿਗਰਟਾਂ ਬੀੜੀਆਂ ਪੀਣ ਵਾਲਾ ਵੀ ਅਕਾਲੀ... ਬਾਦਲ ਦਲ ਨੇ ਐਸਾ ਘਾਣ ਕੀਤਾ ਹੈ "ਅਕਾਲੀ" ਸ਼ਬਦ ਦਾ, ਕਿ ਸ਼ਰਮ ਆਉਂਦੀ ਹੈ ਐਸੇ ਲੋਕਾਂ ਨੂੰ ਅਕਾਲੀ ਕਹਿੰਦੇ ਹੋਏ ਵੀ, ਇਹ ਅਕਾਲੀ ਨਹੀਂ, ਅਕਲੋਂ ਖਾਲੀ ਹਨ...

ਇਸ ਵੀਡੀਓ ਦੇਖ ਕੇ ਸ਼ਰਮ ਨਾਲ ਸਿਰ ਝੁੱਕ ਜਾਂਦਾ ਹੈ, ਦਿਲ ਰੋਂਦਾ ਹੈ, ਕਿ ਨਾਮ ਹੋਵੇ ਗੁਰਮੁੱਖ ਸਿੰਘ, ਤੇ ਬੀੜੀਆਂ ਪੀਵੇ... ਲੱਖ ਲਾਹਨਤ ਹੈ...

ਉਹ ਵੀ ਦਿਨ ਸੀ ਕਿ ਜਿਸ ਥਾਂ 'ਤੇ ਸਿੱਖ ਖੜਾ ਹੋਵੇ, ਬਸ, ਰੇਲਗੱਡੀ 'ਚ ਬੈਠਾ ਹੋਵੇ ਤਾਂ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਕੋਈ ਬੀੜੀ ਸਿਗਰਟ ਪੀ ਜਾਵੇ, ਜੇ ਕੋਈ ਪੀਂਦਾ ਵੀ ਹੁੰਦਾ ਸੀ, ਤਾਂ ਸਿੱਖ ਨੂੰ ਦੇਖ ਕੇ ਬੀੜੀ ਸਿਗਰਟ ਬੰਦ ਕਰ ਦਿੰਦਾ ਸੀ... ਤੇ ਹੁਣ... ਗੁਰੂ ਦਾ ਸਿੱਖ ਅਖਵਾਉਣ ਵਾਲਾ ਆਪ ਬੀੜੀਆਂ ਸਿਗਰਟਾਂ ਪੀਵੇ... ਹੋਰ ਨਿਘਾਰ ਵਾਲੀ ਗੱਲ ਕੀ ਹੋ ਸਕਦੀ ਹੈ...

ਲੱਖ ਲਾਹਨਤ !!! ਲਾਹਨਤ !!! ਲਾਹਨਤ !!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top