Share on Facebook

Main News Page

ਭਾਈ ਹਵਾਰਾ ਦੀ ਤਬੀਅਤ ਅੱਗੇ ਨਾਲੋਂ ਜ਼ਿਆਦਾ ਨਾਜ਼ੁਕ ਹੋਣ ਕਾਰਨ ਹੁਣ ਬੈਠਿਆ ਵੀ ਨਹੀਂ ਜਾਂਦਾ
-: ਭੈਣ ਪੁਸ਼ਪਿੰਦਰ ਕੌਰ

* ਭਾਈ ਹਵਾਰਾ ਨਾਲ ਪ੍ਰਵਾਰਕ ਮੈਂਬਰਾਂ ਸਮੇਤ ਐਸ ਓ ਪੀ ਡਬਲਯੂ ਦੇ ਮੈਂਬਰ ਨੇ ਕੀਤੀ ਮੁਲਾਕਾਤ

ਨਵੀਂ ਦਿੱਲੀ 11 ਜੁਲਾਈ – ਸਾਲ 1995 ′ਚ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਅਤੇ ਬੁੜੈਲ ਜੇਲ ਬ੍ਰੇਕ ਮਾਮਲੇ ‘ਚ ਗ੍ਰਿਫਤਾਰ ਹਾਲ ਤਿਹਾੜ ਜੇਲ ਵਿੱਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨਾਲ ਅੱਜ ਉਨਾਂ ਦੇ ਪ੍ਰਵਾਰਕ ਮੈਂਬਰਾਂ ਭੈਣ ਪੁਸ਼ਪਿੰਦਰ ਕੌਰ, ਭਣੋਈਆ ਸ. ਹਰਪ੍ਰੀਤ ਸਿੰਘ ਨੇ ਮੁਲਾਕਾਤ ਕੀਤੀ ਇਨਾਂ ਦੇ ਨਾਲ ਐਸ ਓ ਪੀ ਡਬਲਯੂ ਦੇ ਮੈਂਬਰ ਪਰਮਿੰਦਰ ਸਿੰਘ ਵੀ ਮੋਜੂਦ ਸਨ।

ਪਰਿਵਾਰਿਕ ਮੈਂਬਰਾਂ ਨੇ ਫੋਨ 'ਤੇ ਦਿੱਤੀ ਜਾਣਕਾਰੀ ‘ਚ ਕਿਹਾ ਕਿ ਅਜੇ ਤੱਕ ਤਿਹਾੜ ਜੇਲ ਪ੍ਰਸ਼ਾਸ਼ਨ ਵੱਲੋਂ ਭਾਈ ਹਵਾਰਾ ਦਾ ਕੋਈ ਯੋਗ ਇਲਾਜ ਨਹੀਂ ਕੀਤਾ ਗਿਆ ਅਤੇ ਉਨਾਂ ਨੂੰ ਮੁਲਾਕਾਤ ਕਰਨ ਦੇ ਲਈ ਸਟਰੈਚਰ ਤੇ ਲੰਮਾ ਪਾ ਕੇ ਲਿਆਂਦਾ ਗਿਆ। ਭੈਣ ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਵੀਰ ਹਵਾਰਾ ਦੀ ਤਬੀਅਤ ਅੱਗੇ ਨਾਲੋਂ ਜ਼ਿਆਦਾ ਨਾਜ਼ੁਕ ਹੋਣ ਕਾਰਨ ਉਨਾਂ ਤੋਂ ਹੁਣ ਬੈਠਿਆ ਵੀ ਨਹੀਂ ਜਾਂਦਾ ਹੈ। ਉਨਾਂ ਕਿਹਾ ਕਿ ਦਿੱਲੀ ਹਾਈਕੋਰਟ ਦੇ ਦਖਲ ਤੋਂ ਬਾਅਦ ਭਾਈ ਹਵਾਰਾ ਦੇ ਸਹੀ ਇਲਾਜ ਹੋਣ ਦੀ ਆਸ ਬੱਝੀ ਹੈ।

ਉਨਾਂ ਦੱਸਿਆ ਕਿ ਭਾਈ ਹਵਾਰਾ ਦੇ ਇਲਾਜ ਕਰਵਾਉਣ ਦੇ ਸਬੰਧ ਵਿੱਚ ਜੋ ਅਪੀਲ ਦਿੱਲੀ ਹਾਈਕੋਰਟ ਵਿੱਚ ਲਗਾਏ ਜਾਣ ਤੇ ਉਸ ਸਮੇਂ ਜੱਜ ਮੁਕਤਾ ਗੁਪਤਾ ਵੱਲੋਂ ਨੋਟਿਸ ਜਾਰੀ ਕਰਦਿਆਂ ਤਿਹਾੜ ਜੇਲ ਪ੍ਰਸ਼ਾਸ਼ਨ ਤੋਂ ਹਵਾਰਾ ਦੇ ਇਲਾਜ਼ ਸਬੰਧੀ ਸਾਰੀਆਂ ਰਿਪੋਰਟਾਂ ਮੰਗੀਆਂ ਸਨ। ਜਿਸਤੇ ਅੱਜ ਦਿੱਲੀ ਹਾਈਕੋਰਟ ਦੇ ਜੱਜ ਮੈਡਮ ਪ੍ਰਤਿਭਾ ਰਾਣੀ ਨੇ ਸੁਣਵਾਈ ਕਰਦਿਆਂ ਤਿਹਾੜ ਜ਼ੇਲ ਪ੍ਰਸ਼ਾਸ਼ਨ ਨੂੰ ਹੁਕਮ ਕੀਤਾ ਹੈ ਕਿ ਰੀੜ ਦੀ ਹੱਡੀ ਅਤੇ ਖੱਬੀ ਲੱਤ ਦੇ ਦਰਦ ਤੋਂ ਪੀੜਤ ਕੈਦੀ ਭਾਈ ਹਵਾਰਾ ਨੂੰ ਇਲਾਜ ਕਰਵਾਉਣ ਲਈ ਦਿੱਲੀ ਸਥਿਤ ਹਸਪਤਾਲ ਏਮਜ਼ ਵਿਖੇ ਲਿਜਾਇਆ ਜਾਵੇ ਅਤੇ ਇਸ ਦੇ ਨਾਲ ਹੀ ਜੱਜ ਵੱਲੋਂ ਐਪਲੀਕੇਸ਼ਨ ਡਿਸਪੋਜ਼ ਆਫ ਕਰ ਦਿੱਤੀ ਗਈ।

ਜਾਣਕਾਰੀ ਅਨੁਸਾਰ ਭਾਈ ਹਵਾਰਾ ਨੂੰ ਤਿਹਾੜ ਜੇਲ ਪ੍ਰਸ਼ਾਸ਼ਨ ਵੱਲੋਂ ਫਿਲਹਾਲ ਜੇਲ ਦੇ ਹਸਪਤਾਲ ‘ਚ ਹੀ ਦਾਖਲ ਕਰਵਾਇਆ ਗਿਆ ਹੈ, ਪਰ ਹੁਣ ਵੇਖਣਾ ਇਹ ਹੋਵੇਗਾ ਕਿ ਜੇਲ ਪ੍ਰਸ਼ਾਸ਼ਨ ਹਾਈਕੋਰਟ ਦੇ ਹੁਕਮ ਤੋਂ ਬਾਅਦ ਕਦੋਂ ਭਾਈ ਹਵਾਰਾ ਨੂੰ ਉੱਚ ਪੱਧਰੀ ਇਲਾਜ ਲਈ ਏਮਜ਼ ਹਸਪਤਾਲ ਦਾਖਲ ਕਰਵਾਉਂਦਾ ਹੈ। ਭੈਣ ਪੁਸ਼ਪਿੰਦਰ ਕੌਰ ਨੇ ਹਵਾਰਾ ਪਰਿਵਾਰ ਵੱਲੋਂ ਸਮੁੱਚੀ ਸਿੱਖ ਸੰਗਤ ਅਤੇ ਪੰਥ ਦਰਦੀਆਂ ਵੱਲੋਂ ਅਕਾਲ ਪੁਰਖ ਅੱਗੇ ਕੀਤੀਆਂ ਜਾ ਰਹੀਆਂ ਅਰਦਾਸਾਂ ਲਈ ਧੰਨਵਾਦ ਕੀਤਾ ਹੈ।

ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਦਾ ਭਾਈ ਜਗਤਾਰ ਸਿੰਘ ਹਵਾਰਾ ਦੇ ਰੀੜ ਦੀ ਹੱਡੀ ਅਤੇ ਖੱਬੀ ਲੱਤ ਵਿੱਚ ਹੋ ਰਹੀ ਦਰਦ ਦਾ ਸਮੁੱਚੀ ਸਿੱਖ ਕੌਮ ਨੂੰ ਪਤਾ ਲਗਾ ਹੈ ਤਾਂ ਇਕ ਨਵੀਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਭੈਣ ਪੁਸ਼ਪਿੰਦਰ ਕੌਰ ਅਤੇ ਸ. ਹਰਪ੍ਰੀਤ ਸਿੰਘ ਨੇ ਹਵਾਰਾ ਪਰਿਵਾਰ ਵੱਲੋਂ ਸਮੁੱਚੀ ਸਿੱਖ ਕੌਮ ਨੂੰ ਬੇਨਤੀ ਕੀਤੀ ਹੈ ਕਿ ਭਾਈ ਹਵਾਰਾ ਦੀ ਸਿਹਤਯਾਬੀ ਅਤੇ ਚੜਦੀਕਲਾ ਲਈ ਅਰਦਾਸ ਕੀਤੀ ਜਾਵੇ। ਭਾਈ ਹਵਾਰਾ ਦੇ ਕਹਿਣ ਤੇ ਪਰਿਵਾਰਕ ਮੈਂਬਰ ਦਿੱਲੀ ਜੰਤਰ ਮੰਤਰ ਤੇ ਭੁੱਖ ਹੜਤਾਲ ਤੇ ਬੈਠੇ ਸ. ਚਰਨਪ੍ਰੀਤ ਸਿੰਘ ਨੂੰ ਵੀ ਮਿਲਣ ਲਈ ਗਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top