Share on Facebook

Main News Page

ਹਰਿਆਣੇ ਦੇ ਸਿੱਖਾਂ ਦੀ ਮਜ਼ਬੂਤੀ ਸਾਹਮਣੇ ਹਾਰ ਕੇ ਆਖਰ ਸ਼੍ਰੋਮਣੀ ਕਮੇਟੀ ਨੂੰ ਹਰਿਆਣਾ ਗੁਰਦੁਵਾਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇਣੀ ਹੀ ਪਵੇਗੀ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਮੈਂ ਹਰਿਆਣਾ ਦੇ ਸਿੱਖਾਂ ਅਤੇ ਗੁਰਦੁਆਰਾ ਪ੍ਰਬੰਧ ਦੀ ਸੇਵਾ ਸੰਭਾਲ ਆਪਣੇ ਹੱਥਾਂ ਵਿਚ ਲੈਣ ਲਈ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਵੀਰਾਂ ਨੂੰ, ਇਸ ਸਫਲਤਾ ਲਈ ਲੱਖ ਲੱਖ ਵਧਾਈ ਦੇਂਦਾ ਹਾਂ।

ਹਰਿਆਣੇ ਸਮੇਤ ਦੁਨੀਆਂ ਵਿਚ ਵੱਸਦੇ ਸਿੱਖ ਵੀਰੋ, ਬੜੇ ਸੰਘਰਸ਼ ਨਾਲ ਲਈ ਇਸ ਸੰਸਥਾ ਨੂੰ ਕਾਲੀਆਂ ਦੀ ਕਾਲੀ ਸਿਆਸਤ ਨੇ ਜਿਸ ਤਰਾਂ ਕਾਲਾ ਕਰਕੇ ਬਦਸੂਰਤ ਕਰ ਦਿਤਾ ਹੈ, ਅੱਜ ਦੇਸ਼ ਵਿਦੇਸ਼ਾਂ ਵਿੱਚ ਵਸਦਾ ਸਿੱਖ, ਇਸ ਤੋਂ ਨਫਰਤ ਕਰਦਾ, ਵੱਖ ਹੋ ਰਿਹਾ ਹੈ।

ਇਹਨਾ ਵਲੋਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਨਾਅਰਾ ਮਹਿਜ਼ ਇਕ ਡਰਾਮਾ ਹੈ। ਅਸਲ ਵਿੱਚ ਸੇਵਾ ਸੰਭਾਲ ਦੇ ਬਹਾਨੇ ਇਹ ਗੁਰਦੁਆਰੇ ਨਹੀਂ, ਬਲਕਿ ਨੌ ਅਰਬ ਦੇ ਲਗਭਗ ਦੀ ਗੋਲਕ ਸੰਭਾਲਕੇ ਸਿਆਸੀ ਬੈਂਕ ਵਿਚ ਜਮਾ ਕਰਦੇ ਅਤੇ ਸਿਆਸਤ ਲਈ ਵਰਤਦੇ ਹਨ। ਇਹ ਕੇਵਲ ਵੱਡੀਆਂ ਗੋਲਕਾਂ ਅਤੇ ਜਾਇਦਾਦਾਂ ਵਾਲੇ ਗੁਰਦੁਆਂਰਿਆਂ ਦੇ ਕਬਜ਼ਿਆਂ ਲਈ ਹੀ ਮੋਰਚੇ ਲਾਉਂਦੇ ਹਨ। ਇਹੋ ਹੀ ਇਨ੍ਹਾਂ ਦੀਆਂ ਕੁਰਬਾਨੀਆਂ ਹਨ।

ਦੂਜੇ ਤਖ਼ਤਾਂ 'ਤੇ ਚੱਲ ਰਹੇ ਬ੍ਰਾਹਮਣਵਾਦ ਅਤੇ ਮਨਮਤਿ ਨੂੰ ਰੋਕਣ ਲਈ ਕੋਈ ਮੋਰਚਾ ਨਹੀਂ ਲਾਉਂਦੇ, ਬਲਕਿ ਮਨਮਤਿ ਚਲਾਉਣ ਵਿੱਚ ਉਨ੍ਹਾਂ ਦੇ ਸਾਥੀ ਬਣਦੇ ਹਨ, ਸਿੱਖੀ ਦੀ ਅਡਰੀ ਪਛਾਣ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਖਤਮ ਕਰਨਾ ਇਸ ਗਲ ਦਾ ਸਬੂਤ ਹੈ। ਜੇ ਹਰਿਆਣਾ ਦੀ ਤਰ੍ਹਾਂ ਸਿੱਖਾਂ ਨੇ ਇਨ੍ਹਾਂ ਕੋਲੋਂ ਗੁਰਦੁਆਰਾ ਪ੍ਰਬੰਧ ਆਜ਼ਾਦ ਨਾ ਕਰਾਇਆ, ਤਾਂ ਇਹ ਲੋਕ ਮਿੱਲਰ ਗੰਜ ਲੁਧਿਆਣਾ ਦੀ ਇਕ ਕਬਾੜ ਦੀ ਦੁਕਾਨ ਵਾਂਗੂੰ ਗੁਰਮਤਿ ਸਿਧਾਂਤ ਨੂੰ ਕਬਾੜੀਏ ਦਾ ਮਾਲ ਬਣਾ ਕੇ ਰੱਖ ਦੇਣਗੇ।

ਹਰਿਆਣਾ ਵਾਸੀਆਂ ਵਲੋਂ ਵੱਖਰੀ ਗੁਰਦੁਆਰਾ ਕਮੇਟੀ ਬਣਾ ਲੈਣ ਨਾਲ ਕੁੱਝ ਅਸਥਾਨਾਂ 'ਤੇ ਅਸਲ ਨਾਨਕਸ਼ਾਹੀ ਕਲੰਡਰ ਸਮੇਤ ਗੁਰਮਤਿ ਸਿਧਾਂਤ ਲਾਗੂ ਹੋਣ ਦੀ ਆਸ ਬਣੀ ਹੈ।

ਭਾਈ ਗੁਰਦਾਸ ਜੀ ਦੇ ਬਚਨ ਵਾਂਗੂੰ “ਜੈਸੇ ਘਰ ਲਾਗੇ ਆਗ ਜੋਈ ਬਚੇ ਸੋਈ ਭਲੋ ਜਰ ਬੂਝੇ ਪਾਛੇ ਕਛੁ ਬਸ ਨਾ ਬਸਾਤ ਹੈ

ਹੁਣ ਮੈਂ ਆਪਣੇ ਨਾਲ ਆਪ ਬੀਤੀਆਂ ਵਿਚੋਂ (ਪੰਨਾਂ ਨੰ: 213), ਐਸ.ਜੀ.ਪੀ.ਸੀ ਦੇ ਦੋਮੂਹੇ ਚਿਹਰੇ 'ਤੇ ਭੀ ਝਾਤ ਪੁਆਣਾ ਚਾਹੁੰਦਾ ਹਾਂ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸਲ ਚਿਹਰਾ

ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਸੇਵਾ ਸੰਭਾਲ ਦੀ ਰੋਜ਼ਾਨਾ ਅਰਦਾਸ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਕਈ ਸਾਲਾਂ ਤੋਂ ਉਥੋਂ ਦੇ ਗੁਰਦਵਾਰਿਆਂ ਦੀ ਗੋਲਕ ਤਾਂ ਲਿਆਉਂਦੀ ਰਹੀ, ਪਰ ਪਾਕਿਸਤਾਨ ਵਿਚਲੇ ਗੁਰਦਵਾਰਿਆਂ ਦੀ ਸੇਵਾ ਸੰਭਾਲ ਵਲ ਕੋਈ ਧਿਆਨ ਨਾ ਦਿਤਾ। ਇਥੋਂ ਤਕ ਕਿ ਗੁਰਦਵਾਰਿਆਂ ਦੀ ਕਲੀ ਕੂਚੀ ਵੀ ਨਾ ਕੀਤੀ। ਅਤੇ ਇਹਨਾ ਗੁਰਦਵਾਰਿਆਂ ਦੀ ਖਸਤਾ ਹਾਲਤ ਲਈ ਪਾਕਿਸਤਾਨ ਨੂੰ ਬਦਨਾਮ ਕੀਤਾ ਜਾਂਦਾ ਰਿਹਾ। ਆਖਰ ਪਾਕਿਸਤਾਨ ਸਰਕਾਰ ਨੇ ਫੈਸਲਾ ਕੀਤਾ ਕੇ ਪਾਕਿਸਤਾਨੀ ਸਿੱਖਾਂ 'ਤੇ ਅਧਾਰਤ ਪੀ ਜੀ ਪੀ ਸੀ {ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ} ਬਣਾ ਦਿਤੀ ਜਾਵੇ। ਇਥੋਂ ਦੀ ਗੋਲਕ ਇਥੋਂ ਦੇ ਗੁਦਵਾਰਿਆਂ ਦੀ ਸੇਵਾ ਸੰਭਾਲ ਲਈ ਹੀ ਲੱਗੇ। ਇਸ ਲਈ ਉਹਨਾ ਨੇ ਬਾਹਰ ਦੇ ਮੁਲਕਾਂ ਵਿਚੋਂ ਸਿੱਖਾਂ ਨੂੰ ਸੱਦਾ ਦਿਤਾ।

ਸ਼: ਗੰਗਾ ਸਿੰਘ ਢਿਲੋਂ ਰਾਹੀ ਮੈਨੂੰ ਭੀ ਕੈਨੇਡਾ ਤੋਂ ਆ ਕੇ ਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਆਇਆ। ਡੇਹਰਾ ਸਾਹਿਬ ਲਾਹੌਰ ਵਿਖੇ ਸਾਰੇ ਹਾਲਾਤ ਸਿੱਖ ਸੰਗਤਾਂ ਦੇ ਸਾਹਮਣੇ ਰੱਖ ਕੇ ਤਤਕਾਲੀਨ ਪਾਕਿਸਤਾਨ ਦੇ ਰਾਸ਼ਟਰਪਤੀ ਮੁਹੰਮਦ ਰਫੀਕ ਤਰਾਰ ਨੇ ਮੇਰੀ ਸ਼ਮੂਲੀਅਤ ਵਿਚ ਪੀ ਜੀ ਪੀ ਸੀ ਦਾ ਐਲਾਨ ਕੀਤਾ।

ਇਸ ਤੋਂ ਬਾਅਦ ਬਾਹਰਲੇ ਸਿੱਖਾਂ ਖਾਸ ਕਰ ਇੰਗਲੈਡ ਦੇ ਸਿੰਘਾਂ ਅਤੇ ਦਿਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਵਿਚਲੇ ਗੁਰਦਵਾਰਿਆਂ ਦੀ ਸੇਵਾ ਸੰਭਾਲ ਦੀ ਬਹੁਤ ਵੱਡੀ ਜੁੰਮੇਵਾਰੀ ਸੰਭਾਲ ਲਈ। ਪੀ ਜੀ ਪੀ ਸੀ ਨਾਲ ਮਿਲ ਕੇ ਕੰਮ ਕਰਦਿਆਂ ਇਨਾ ਨੇ ਬਾਖੂਬੀ ਇਹ ਸੇਵਾ ਨਿਭਾਈ ਜਿਸਦਾ ਨਤੀਜਾ ਇਹ ਹੋਇਆ ਕਿ ਹੁਣ ਉਥੋਂ ਦੇ ਬਹੁਤ ਸਾਰੇ ਗੁਰਦਵਾਰੇ ਦਰਸ਼ਨ ਕਰਨ ਯੋਗ ਹਨ ਅਤੇ ਉਥੋਂ ਦਾ ਪ੍ਰਬੰਧ ਦੇਖਣ ਯੋਗ ਹੈ, ਉਥੇ ਅੱਜ ਸੰਗਤਾਂ ਲਈ ਹਰ ਤਰਾਂ ਦੀਆਂ ਸਹੂਲਤਾਂ ਹਨ।

ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਗੋਲਕ ਖੁਸਣ ਦੇ ਰੋਸ ਵਜੋਂ ਪਾਕਿਸਤਾਨ ਦੇ ਗੁਰਦਵਾਰਿਆਂ ਦੇ ਦਰਸ਼ਨ ਦੀਦਾਰ ਕਰਨ ਦਾ ਬਾਈਕਾਟ ਕਰ ਦਿਤਾ ਅਤੇ ਪਾਕਿਸਤਾਨ ਗੁਰ ਪੁਰਬਾਂ ਸਮੇਂ ਜੱਥੇ ਭੇਜਣੇ ਬੰਦ ਕਰ ਦਿਤੇ। ਏਥੋਂ ਤੱਕ ਕਹਿ ਦਿੱਤਾ ਕੇ ਕੋਈ ਸਿੱਖ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸਨ ਕਰਨ ਨਾ ਜਾਵੇ।

ਉਸ ਸਮੇਂ ਮੈਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੂੰ ਲੁਧਿਆਣੇ ਘਰ ਬੁਲਾ ਕੇ ਕਿਹਾ ਬੀਬਾ ਜੀ ਤੁਸੀਂ ਹੁਣ ਤੱਕ ਅਰਦਾਸ ਗੁਰਧਾਮਾਂ ਦੀ ਸੇਵਾ ਸੰਭਾਲ ਅਤੇ ਦਰਸ਼ਨ ਦੀਦਾਰ ਦੀ ਕਰਦੇ ਰਹੇ ਹੋ ਗੋਲਕ ਦੀ ਪਰਾਪਤੀ ਦੀ ਅਰਦਾਸ ਤਾਂ ਤੁਸਾਂ ਕੀਤੀ ਨਹੀਂ। ਉਹਨਾ ਨੇ ਤੁਹਾਡੇ ਕੋਲੋਂ ਦਰਸ਼ਨ ਦੀਦਾਰ ਨਹੀਂ ਖੋਹੇ, ਬਲਕਿ ਅੱਗੇ ਨਾਲੋਂ ਅਸਾਨ ਕਰ ਦਿਤੇ ਹਨ। ਤੁਹਾਡੇ ਕੋਲੋਂ ਕੇਵਲ ਗੋਲਕ ਖੁੱਸੀ ਹੈ ਅਤੇ ਤੁਸਾਂ ਨੇ ਗੁਰਦਵਾਰਿਆਂ ਦਾ ਹੀ ਬਾਈਕਾਟ ਕਰ ਦਿੱਤਾ ਹੈ, ਕੀ ਸਿੱਖ ਗੋਲਕ ਲਈ ਹੀ ਗੁਰਦਵਾਰਿਆਂ ਦੇ ਦਰਸ਼ਨ ਕਰਦਾ ਹੈ। ਉਸ ਸਮੇਂ ਬੀਬੀ ਜਾਗੀਰ ਕੌਰ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਫਿਰ ਜਦ ਚਾਰ ਪੰਜ ਸਾਲ ਤੱਕ ਇਹਨਾ ਦਾ ਕੋਈ ਜ਼ੋਰ ਨਾ ਚਲਿਆ ਤਾਂ ਆਖਰ ਸ਼੍ਰੋਮਣੀ ਕਮੇਟੀ ਨੂੰ ਪੀ ਜੀ ਪੀ ਸੀ ਪ੍ਰਵਾਨ ਕਰਨੀ ਪਈ।

ਮੈਂ ਸਮਝਦਾ ਹਾਂ ਅੱਜ ਭੀ ਉਹੀ ਇਤਹਾਸ ਦੁਹਰਇਆ ਜਾ ਰਿਹਾ ਹੈ। ਹਰਿਆਣੇ ਦੇ ਸਿੱਖਾਂ ਦੀ ਮਜ਼ਬੂਤੀ ਸਾਹਮਣੇ ਹਾਰ ਕੇ ਆਖਰ ਸ਼੍ਰੋਮਣੀ ਕਮੇਟੀ ਨੂੰ ਹਰਿਆਣਾ ਗੁਰਦੁਵਾਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇਣੀ ਹੀ ਪਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top