Share on Facebook

Main News Page

ਅਕਾਲੀ ਆਗੂ ਸਮੇਤ 3 ਦੋਸ਼ੀ ਚਾਰ ਕਿਲੋ ਅਫੀਮ ਨਾਲ ਗ੍ਰਿਫ਼ਤਾਰ

ਬਠਿੰਡਾ 13 ਜੁਲਾਈ : ਜਵਾਨੀ ਬਰਬਾਦੀ ਕਰਨਵਿਚ ਵੀ ਸੱਤਾਧਿਰ ਹਮਾਇਤੀਆਂ ਦੀ ਸਮੂਲੀਅਤ ਹੀ ਸਾਹਮਣੇ ਆ ਰਹੀ ਜਿਥੇ ਨਸ਼ਾ ਤਸਕੱਰੀ ਵਿਚ ਅਕਾਲੀ ਮੰਤਰੀਆਂ ਦੇ ਨਾਮ ਸਾਹਮਣੇ ਆ ਰਹੇ ਹਨ ਉਥੇ ਹੀ ਸੱਤਾਧਿਰ ਹਮਾਇਤੀ ਹੀ ਨਸ਼ਾ ਸਮੱਲਿੰਗ ਵਿਚ ਸ਼ਾਮਿਲ ਹਨ। ਜਿਸ ਨਾਲ ਪੰਜਾਬ ਸਰਕਾਰ ਨੇ ਵੀ ਨਸ਼ਾ ਸਮੱਗਲਰਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ।

ਇਸ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸਤਾਧਿਰ ਹਮਾਇਤੀ ਅਕਾਲੀ ਆਗੂ ਸਮੇਤ ਤਿੰਨ ਦੋਸ਼ੀਆਂ ਨੂੰ ਪੁਲਿਸ ਨੇ 4 ਕਿਲੋਂ ਅਫੀਮ,315 ਬੋਰ ਦੇ 2 ਰਿਵਾਲਵਰਾਂ ਤੇ 9 ਜਿੰਦਾਂ ਕਾਰਤੂਸ ਨਾਲ ਬੁਲਿਟ ਮੋਟਰਸਾਈਕਲ ਤੇ ਜਾਦਿਆਂ ਗ੍ਰਿਫਤਾਰ ਕੀਤਾ ਗਿਆ। ਜਿਲਾ ਪੁਲਿਸ ਮੁੱਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਗੁਰਲਾਲ ਸਿੰਘ ਉਰਫ ਲਾਲੀ ਪੁੱਤਰ ਬਲਦੇਵ ਸਿੰਘ ਵਾਸੀ ਗਲੀ ਨੰ:13 ਸੁਰਖਪੀਰ ਰੋਡ ਬਠਿੰਡਾ ਜੋ ਪ੍ਰਾਇਵੇਟ ਫਾਈਨਾਸ਼ ਦਾ ਕੰਮ ਕਰਦਾ ਹੈ, ਅਕਾਲੀ ਆਗੂ ਬਲਕਾਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਗਲੀ ਨੰ:7 ਲਾਲ ਸਿੰਘ ਬਸਤੀ ਜੋ ਬੀ ਐਸ ਸੀ ਦਾ ਵਿਦਿਆਰਥੀ ਹੈ ਅਤੇ ਪ੍ਰੇਮ ਕੁਮਾਰ ਉਰਫ ਬਬਲੂ ਪੁੱਤਰ ਕ੍ਰਿਸ਼ਨ ਲਾਲ ਸ਼ਰਮਾ ਵਾਸੀ ਢਿੱਲੋਂ ਬਸਤੀ ਬਠਿੰਡਾ ਦੇ ਤੌਰ ਤੇ ਹੋਈ। ਇਹ ਵਿਆਕਤੀ ਪਿਛਲੇ ਲੰਬੇ ਸਮੇਂ ਤੋਂ ਅਫੀਮ ਸਮੱਗਲਿੰਗ ਦਾ ਕੰਮ ਕਰਦੇ ਆ ਰਹੇ ਸਨ ਤੇ ਹੁਣ ਵੀ ਬੁਲਿਟ ਮੋਟਰਸਾਈਕਲ ਨੰ: ਪੀ ਬੀ 21 ਏ -0012 ਤੇ ਅਫੀਮ ਅਤੇ ਅਸਲਾ ਲੈ ਕੇ ਆ ਰਹੇ ਸਨ ਜਿਹਨਾਂ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਨਾਕਾਬੰਦੀ ਕਰਕੇ ਤੇ ਥਾਣਾ ਕੋਤਵਾਲੀ ਦੇ ਇੰਚਾਰਜ ਮਹੇਸ਼ ਕਮਾਰ ਸੈਣੀ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਗ੍ਰਿਫਤਾਰ ਕੀਤਾ।

ਉਹਨਾਂ ਦੱਸਿਆਂ ਕਿ ਦੋਸ਼ੀਆਂ ਨੇ ਮੰਨਿਆਂ ਕਿ ਇਹ ਅਫੀਮ 85 ਹਜਾਰ ਰੂਪੈ ਕਿਲੋ ਦੇ ਹਿਸਾਬ ਨਾਲ ਲਿਆਂਦੀ ਹੈ ਤੇ ਅੱਗੇ 1 ਲੱਖ 25 ਹਜਾਰ ਰੁਪੈ ਦੇ ਹਿਸਾਬ ਨਾਲ ਵੇਚਣੀ ਸੀ। ਦੋਸ਼ੀਆਂ ਖਿਲਾਫ ਐਨ ਡੀ ਪੀ ਐਸ ਐਕਟ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਨਾਲ ਨਸ਼ਾ ਸਮੱਗਲਿੰਗ ਨੂੰ ਵੱਡੀ ਠੱਲ ਪਏਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top