Share on Facebook

Main News Page

ਆਰ.ਐਸ.ਐਸ ਹੁਣ ਭਾਰਤੀ ਨਿਆਂ ਪਾਲਿਕਾ ਨੂੰ ਵੀ ਭਗਵੇਂ ਰੰਗ ‘ਚ ਰੰਗਣ ਲੱਗੀ

ਬਰਨਾਲਾ, 13 ਜੁਲਾਈ (ਜਗਸੀਰ ਸਿੰਘ ਸੰਧੂ): ਆਰ.ਐਸ.ਐਸ ਵੱਲੋਂ ਭਾਰਤ ਉਪਰ ਪੂਰੀ ਤਰਾਂ ਭਗਵਾਂ ਰਾਜ ਕਰਨ ਦੇ ਮਨਸੂਬਿਆਂ ਤਹਿਤ ਹੁਣ ਦੇਸ਼ ਦੀ ਨਿਆਂਪਾਲਿਕਾ ਨੂੰ ਵੀ ਭਗਵੇਂ ਰੰਗ ਵਿੱਚ ਰੰਗਣ ਲਈ ਅਮਿੱਤ ਸਾਹ ਦੇ ਵਕੀਲ ਉਦੈ ਲਲਿਤ ਨੂੰ ਸੁਪਰੀਮ ਕੋਰਟ ਦਾ ਜੱਜ ਬਣਾਉਣ ਦੀ ਕਵਾਇਦ ਵਿੱਢ ਦਿੱਤੀ ਗਈ ਹੈ।

ਜਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਮੀਡੀਆ ਨੇ ਨਰਿੰਦਰ ਮੋਦੀ ਦੇ ਹੱਕ ਵਿੱਚ ਪ੍ਰਚਾਰ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕਤੰਤਰ ਦਾ ਚੌਥਾ ਥੰਮ ਕਹਾਉਂਦੀ ‘ਪ੍ਰੈਸ’ ਵੀ ਭਗਵੇਂ ਰੰਗ ਵਿੱਚ ਰੰਗੀ ਜਾ ਚੁੱਕੀ ਹੈ। ਭਾਰਤੀ ਮੀਡੀਏ ਵੱਲੋਂ ਕੀਤੇ ਗਏ ਧੂੰਆਂ ਧਾਰ ਪ੍ਰਚਾਰ ਸਦਕਾ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਵੱਡਾ ਬਹੁਮਤ ਮਿਲ ਗਿਆ ਅਤੇ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਤੋਂ ਬਾਅਦ ਆਰ. ਐਸ. ਐਸ. ਨੇ ਵਿਧਾਨ ਪਾਲਿਕਾ ਨੂੰ ਵੀ ਪੂਰੀ ਤਰ੍ਹਾਂ ਭਗਵੇਂ ਰੰਗ ਵਿੱਚ ਰੰਗ ਲਿਆ ਗਿਆ।

ਆਰ. ਐਸ. ਐਸ. ਦੇ ਏਜੰਡੇ ਤਹਿਤ ਹੀ ਮੋਦੀ ਸਰਕਾਰ ਵੱਲੋਂ ਜਿਆਦਾਤਰ ਆਈ. ਪੀ. ਐਸ. ਤੇ ਆਈ. ਏ. ਐਸ ਅਫਸਰਾਂ ਅਤੇ ਹੋਰ ਅਫਸਰਾਂ ਦੀ ਫੌਜ ਦੀ ਨਿਯੁਕਤੀਆਂ ਆਪਣੀ ਮਨ ਮਰਜ਼ੀ ਨਾਲ ਕਰਕੇ ਕਾਰਜ ਪਾਲਿਕਾ (ਬਿਊਰੋਕਰੇਸੀ) ਨੂੰ ਵੀ ਹੌਲੀ-ਹੌਲੀ ਭਗਵਾਂ ਰੂਪ ਦਿੱਤਾ ਜਾ ਰਿਹਾ ਹੈ। ਕੱਟੜ ਹਿੰਦੂਵਾਦੀ ਆਗੂ ਅਮਿੱਤ ਸਾਹ ਨੂੰ ਪ੍ਰਧਾਨ ਬਣਾਕੇ ਭਾਜਪਾ ਨੂੰ ਪੂਰੀ ਤਰਾਂ ਆਪਣੇ ਕਬਜੇ ਹੇਠ ਕਰਨ ਤੋਂ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਹੁਣ ਆਰ. ਐਸ. ਐਸ. ਅਗਲੇ ਏਜੰਡੇ ਤਹਿਤ ਭਾਰਤੀ ਨਿਆਂ ਪਾਲਿਕਾ ‘ਤੇ ਭਗਵਾਂ ਰੰਗ ਚੜਾਉਣ ਲਈ ਉਦੈ ਲਲਿਤ ਨੂੰ ਸਰਬ ਉਚ ਅਦਾਲਤ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕਰਵਾਉਣ ਲਈ ਕਵਾਇਦ ਵਿੱਢੀ ਦਿੱਤੀ ਗਈ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top