Share on Facebook

Main News Page

ਵੱਖਰੀ ਹਰਿਆਣਾ ਐਸ. ਜੀ. ਪੀ.ਸੀ. 'ਤੇ ਐਤਰਾਜ ਕਿਉਂ ?
-: ਗੁਰਪ੍ਰੀਤ ਸਿੰਘ +91 96462 74754

ਅੱਜ ਬੜੇ ਸਮੇਂ ਤੋਂ ਚਲਦੇ ਆ ਰਹੇ ਹਰਿਆਣਾ ਐਸ. ਜੀ. ਪੀ. ਸੀ. ਦੀਆਂ ਖਬਰਾਂ ਨੇ ਸਿੱਖ ਕੌਮ ਦਾ ਮਜਾਕ ਬਣਾ ਕੇ ਰੱਖ ਦਿੱਤਾ ਹੈ। ਮੈਂ ਇਸ ਗੱਲ ਤੋਂ ਪ੍ਰੇਸ਼ਾਨ ਹਾਂ ਕਿ ਹਰਿਆਣੇ ਦੀ ਵੱਖਰੀ ਐਸ. ਜੀ. ਪੀ. ਸੀ. ਬਣਨ ਦਾ ਕੀ ਨੁਕਸਾਨ ਹੈ? ਕਿ ਕਮੇਟੀਆਂ ਬਣਾਉਣ ਦਾ ਮਕਸਦ ਸਿਰਫ ਗੁਰੂ ਦੀ ਗੋਲਕ 'ਤੇ ਕਬਜ਼ਾ ਕਰਨਾ ਹੈ? ਗੁਰਦੁਆਰਿਆਂ ਦੀ ਸੇਵਾ ਜਾਂ ਸਾਭ ਸੰਭਾਲ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਹੈ? ਕਮੇਟੀਆਂ ਦਾ ਕੰਮ ਗੁਰਦੁਆਰਿਆਂ ਦੀ ਸੇਵਾ ਅਤੇ ਸਿੱਖ ਧਰਮ ਦਾ ਤਰੱਕੀ ਲਈ ਕੰਮ ਕਰਨਾ ਹੋਣਾ ਚਾਹੀਦਾ ਹੈ, ਨਾ ਕਿ ਗੋਲਕਾਂ ਦੀ ਲਾਲਚ ਵਿਚ ਆਪਸ ਵਿਚ ਝਗੜੇ ਕਰਨਾ।

ਇਕ ਵੱਖਰੀ ਕਮੇਟੀ ਬਣਨ 'ਤੇ ਤਾਂ ਖੁਸ਼ੀ ਹੋਣੀ ਚਾਹੀਦੀ ਹੈ, ਕਿ ਗੁਰਦੁਆਰਿਆਂ ਦੀ ਸੇਵਾ ਲਈ ਗੁਰੂ ਦੀ ਸੇਵਾ ਲਈ ਗੁਰੂ ਦੀ ਫੌਜ਼ ਤਿਆਰ ਹੋ ਰਹੀ ਹੈ ਅਤੇ ਸਾਨੂੰ ਸਾਰੀਆਂ ਕਮੇਟੀਆਂ ਅਤੇ ਸੰਸਥਾਵਾਂ ਨੂੰ ਮਿਲ ਕੇ ਗੁਰਦੁਆਰੇ ਅਤੇ ਸਿੱਖ ਕੌਮ ਲਈ ਕੰਮ ਕਰਨਾ ਚਾਹੀਦਾ ਹੈ, ਤਾਂ ਜੋ ਸਾਨੂੰ ਕੋਈ ਕਮਜੋਰ ਨਾ ਸਮਝੇ ਅਤੇ ਸਾਨੂੰ ਆਪਸ ਵਿਚ ਲੜਾਉਣ ਦੀ ਹਿੰਮਤ ਵੀ ਨਾ ਕਰ ਸਕੇ। ਕਮੇਟੀਆਂ ਨੇ ਜੇ ਕੋਈ ਕੰਮ ਕਰਨਾ ਹੈ ਤਾਂ ਧਰਮਿਕ ਸੰਸਥਾਵਾਂ ਦੇ ਨਾਮ 'ਤੇ ਪੈਸੇ ਮੰਗਣ ਵਾਲੇ ਠੱਗਾਂ 'ਤੇ ਕਾਬੂ ਪਾਉਣਾ ਚਾਹੀਦਾ ਹੈ।

ਬੜੇ ਸਮੇਂ ਤੋਂ ਸੋਸ਼ਲ ਸਾਈਟ 'ਤੇ ਲੋਕਾਂ ਵੱਲੋਂ ਭੇਜਿਆ ਜਾ ਰਿਹਾ ਹੈ ਕਿ ਸਰਦਾਰ ਕਦੇ ਭੀਖ ਨਹੀਂ ਮੰਗਦੇ ਤਾਂ ਫੇਰ ਮੇਰੇ ਮੰਨ ਵਿੱਚ ਉਹਨਾਂ ਮੱਕਾਰਾਂ ਦਾ ਖਿਆਲ ਆਉਂਦਾ ਹੈ, ਜੋ ਗੁਰਦੁਆਰਿਆਂ ਅਤੇ ਅਨਾਥ ਆਸ਼ਰਮ ਦੇ ਨਾਮ 'ਤੇ ਲੋਕਾਂ ਤੋਂ ਪੈਸੇ ਇਕੱਠੇ ਕਰ ਕੇ ਘਰ ਲਿਆਉਂਦੇ ਹਨ, ਅਤੇ ਇਨ੍ਹਾਂ ਪੈਸਿਆਂ ਨਾਲ ਹੀ ਸ਼ਰਾਬਾਂ ਅਤੇ ਕਬਾਬਾਂ ਦਾ ਸੇਵਨ ਕਰਦੇ ਹਨ। ਜੇ ਕਮੇਟੀਆਂ ਨੇ ਕੁੱਝ ਕਰਨਾ ਹੀ ਹੈ ਤਾਂ ਅਜਿਹੇ ਲੋਕਾਂ 'ਤੇ ਠੱਲ ਪਾਉਣ, ਜੋ ਗੁਰੂ ਘਰ ਅਤੇ ਅਨਾਥ ਬੱਚਿਆਂ ਦੇ ਨਾਮ 'ਤੇ ਪੈਸੇ ਮੰਗ ਕੇ ਗੁਰਦੁਆਰੇ,ਅਨਾਥ ਬੱਚਿਆਂ ਅਤੇ ਦਾਨੀ ਸੱਜਣਾਂ ਨੂੰ ਧੋਖਾ ਦੇ ਰਹੇ ਹਨ। ਮੇਰੀ ਤਾਂ ਸਾਰੀਆਂ ਕਮੇਟੀਆਂ ਨੂੰ ਬੇਨਤੀ ਹੈ ਕਿ ਅਸੀਂ ਆਪਸ ਵਿੱਚ ਲੜਨ ਦੀ ਥਾਂ, ਮਿਲ-ਜੁਲ ਕੇ ਕੰਮ ਕਰੀਏ ਅਤੇ ਆਪਣੇ ਧਰਮ ਦੀ ਤਰੱਕੀ ਲਈ ਕੁੱਝ ਯੋਗ ਕਦਮ ਚੁੱਕ ਸਕੀਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top