Share on Facebook

Main News Page

ਹਰਿਆਣਾ ਦੇ ਸਿੱਖਾਂ ਖਿਲਾਫ ਲਏ ਗਏ ਮੂਰਖਤਾਪੂਰਣ ਫੈਸਲੇ ਨੂੰ ਅਦਾਲਤੀ ਚੈਲੰਜ ਨਾਲ ਭੀ ਦੇਣਾ ਜਰੂਰੀ ਹੋ ਗਿਆ ਹੈ, ਉਤਨੀ ਦੇਰ ਇਸ ਮੂਰਖਤਾ ਨੂੰ ਠੱਲ ਨਹੀਂ ਪਵੇਗੀ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਮਾਇਆਧਾਰੀ ਅਤਿ ਅੰਨਾ ਬੋਲਾ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ॥

ਮੈਂ ਸਮਝਦਾ ਹਾਂ ਕੇ ਦੇਸ਼ ਵਦੇਸ਼ਾਂ ਦੀਆਂ ਸਿੱਖ ਸੰਗਤਾਂ ਦੀ ਅੰਧ ਵਿਸ਼ਵਾਸ਼ਤਾ ਵਿਚੋਂ ਜਨਮ ਲੈਣ ਵਾਲੀ ਅੰਨ੍ਹੀ ਸ਼ਰਧਾ ਨਾਲ ਭੇਂਟ ਕੀਤੇ ਹੋਏ ਨੌ ਅਰਬ ਦੀ ਗੋਲਕ ਗੁਰਦੁਆਰਿਆਂ ਦੀਆਂ ਜ਼ਮੀਨਾਂ ਜਾਇਦਾਦਾਂ ਦੀ ਆਮਦਨ, ਕੜਾਹ ਪ੍ਰਸਾਦ, ਰੁਮਾਲਿਆਂ, ਲੰਗਰ ਦੀਆਂ ਰਸਦਾਂ ਅਤੇ ਹੋਰ ਸਾਧਨਾਂ ਰਾਹੀਂ ਕੀਤੀ ਹੋਈ ਕਰਪਸ਼ਨ ਨੇ ਬਾਦਲਾਂ ਅਤੇ ਜੱਥੇਦਾਰਾਂ ਨੂੰ ਸੱਚ ਮੁਚ ਅੰਨਾ ਬੋਲਾ ਕਰ ਦਿਤਾ ਹੈ, ਹੁਣ ਇਨ੍ਹਾਂ ਨੂੰ ਕੋਈ ਸਿੱਖ ਹੀ ਨਹੀਂ ਦਿਸਦਾ।

ਦੁਜੇ ਪਾਸੇ ਧਰਮ ਮਨੁਖ ਨੂੰ ਇਨਸਾਫ ਦੇ ਘਰ ਵਿੱਚ ਅਣਖ ਦਾ ਜੀਵਨ ਜੀਉਣਾ ਸਿਖਾਉਂਦਾ ਹੈ, ਪਰ ਅੱਜ ਅਣਖ ਵੇਚ ਕੇ ਇਨ੍ਹਾਂ ਅਧਮਾਣੂਆਂ ਦੀ ਗੁਲਾਮੀ ਨੂੰ ਕੁਛ ਲੋਕ ਅਪਣਾ ਧਰਮ ਸਮਝ ਰਹੇ ਨੇ। ਉਨ੍ਹਾਂ ਵੀਰਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਇਹ ਲੋਕ ਅਕਾਲ ਤਖਤ ਨਹੀਂ ਹਨ, ਇਨ੍ਹਾਂ ਦੇ ਜ਼ੁਲਮ ਅਤੇ ਬੇਇਨਸਫੀ ਦਾ ਜਵਾਬ "ਮੂਰਖ ਗੰਢੁ ਪਵੈ ਮੁਹਿ ਮਾਰ ॥" {ਮੂੰਹ 'ਤੇ ਮਾਰ ਪਿਆਂ ਮੂਰਖ (ਦੇ ਮੂਰਖ-ਪੁਣੇ) ਨੂੰ ਰੋਕ ਪਾਂਦੀ ਹੈ।} ਦੇ ਗੁਰਬਾਣੀ ਹੁਕਮ ਅਨੁਸਾਰ ਅਦਾਲਤੀ ਚੈਲੰਜ ਨਾਲ ਭੀ ਦੇਣਾ ਜਰੂਰੀ ਹੋ ਗਿਆ ਹੈ, ਉਤਨੀ ਦੇਰ ਇਸ ਮੂਰਖਤਾ ਨੂੰ ਠੱਲ ਨਹੀਂ ਪਵੇਗੀ।

ਹਰਿਆਣੇ ਦੇ ਸਿੰਘਾਂ ਵਲੋਂ ਗੁਰਦੁਵਾਰਿਆਂ ਦੀ ਸੇਵਾ ਸੰਭਾਲ ਅਪਣੇ ਹੱਥ ਲੈਣ ਤੋਂ ਚਿੜ੍ਹ ਕੇ ਜੋ ਸਿਧਾਂਤਹੀਨ ਸਿਆਸੀ ਡਰਾਮਾ ਅਕਾਲ ਤਖਤ ਦੇ ਨਾਮ ਦੀ ਦੁਰਵਰਤੋਂ ਕਰਕੇ ਇਨ੍ਹਾਂ ਅਖੌਤੀ ਜੱਥੇਦਾਰਾਂ ਨੇ ਖੇਡਿਆ ਹੈ, ਇਸ ਤੋਂ ਹਰ ਸਮਝਦਾਰ ਸਿੱਖ ਨੂੰ ਇਹ ਸਮਝ ਲੈਣਾ ਜ਼ਰੂਰੀ ਹੈ, ਕਿ ਇਨ੍ਹਾਂ ਨੂੰ ਚੈਲੰਜ, ਅਕਾਲ ਤਖਤ ਨੂੰ ਚੈਲੰਜ ਜਾਂ ਅਕਾਲ ਤਖਤ ਦੀ ਬੇਅਦਬੀ ਨਹੀਂ ਹੈ।

ਓ ਭੋਲਿਓ!!! ਉਹ ਤੁਹਾਨੂੰ ਸਿੱਖ ਭੀ ਨਹੀਂ ਸਮਝਦੇ, ਤੁਸੀਂ ਉਨ੍ਹਾਂ ਨੂੰ ਅਕਾਲ ਤਖਤ ਬਣਾਈ ਬੈਠੇ ਹੋ!!! ਸਿੰਘੋ ਜਾਗੋ ਅਤੇ ਅਗਿਆਨਤਾ ਅਧੀਨ ਸਿੱਖੀ ਦੇ ਗਲ ਪਾਇਆ ਹੋਇਆ ਇਹ ਗ਼ੁਲਾਮੀ ਦਾ ਜੂਲਾ ਲਾਹ ਕੇ ਵਗਾ ਮਾਰੋ ਅਤੇ ਇਹ ਸਿਧਾਂਤ ਹਰਿਆਣੇ ਦੇ ਸਿੰਘਾਂ ਨਲਵੀ, ਝੀਂਡਾ, ਅਤੇ ਚੱਠਾ ਜੀ ਨੂੰ ਭੀ ਸਮਝ ਲੈਣਾ ਚਾਹੀਦਾ ਹੈ, ਤਾਂ ਹੀ ਅਸਲ ਸਿੱਖੀ ਦੀ ਸੇਵਾ ਹੋਵੇਗੀ।

ਪਰ ਜੇ ਤੁਸੀਂ ਉਸੇ ਭੁਲੇਖੇ, ਝੂਠ ਦੇ ਦਰਵਾਜ਼ੇ 'ਤੇ ਜਾ ਸਿਰ ਝੁਕਾਇਆ, ਤਾਂ ਲੋਕ ਸਮਝਣਗੇ ਜਿਵੇਂ ਕੌਮ ਦੇ ਗਲ ਪਈ ਇਸ ਗੁਲਾਮੀ ਦੇ ਸੰਗਲ ਤੁਸਾਂ ਹੋਰ ਜਿਆਦਾ ਮਜਬੂਤ ਕਰ ਦਿਤੇ ਹਨ।

ਸੋ, ਨਲਵੀ ਜੀ, ਝੀਂਡਾ ਜੀ, ਚੱਠਾ ਜੀ ਤੁਹਾਡੀ ਪਿਛਲੀ ਮਜ਼ਬੂਤ ਕਾਰ ਗੁਜਾਰੀ ਦਾ ਕੌਮ ਨੂੰ ਤਹਾਡੇ 'ਤੇ ਫਖਰ ਹੈ, ਗੁਰੂ ਕਰੇ ਉਸੇ ਮਜ਼ਬੂਤੀ ਨਾਲ ਰਹਿ ਕੇ ਗੁਰੂ ਕੀਆਂ ਖੁਸ਼ੀਆਂ ਮਾਣੋ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top