Share on Facebook

Main News Page

'ਝੀਂਡਾ, ਨਲਵੀ ਅਤੇ ਚੱਠਾ ਪੁਜਾਰੀਆਂ ਅੱਗੇ ਪੇਸ਼ ਨਾ ਹੋਣ':ਹਰਿਆਣਾ ਸਿੱਖ ਆਗੂ

ਕੁਰੂਕਸ਼ੇਤਰ, 17 ਜੁਲਾਈ (ਮਹੀਪਾਲ ਸਿੰਘ ਵਾਲੀਆ): ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਾਇਮੀ ਨਾਲ ਜੁੜੇ ਸਿੱਖ ਆਗੂਆਂ ਨੂੰ, ਸਿੱਖ ਪੰਥ ਵਿਚੋਂ ਛੇਕਣ ਦੇ ਜਾਰੀ ਹੋਏ 'ਹੁਕਮਨਾਮੇ' ਉਪ੍ਰੰਤ ਸੂਬੇ ਦੇ ਸਿੱਖਾਂ ਦੀ ਹੰਗਾਮੀ ਮੀਟਿੰਗ ਡੇਰਾ ਕਾਰ ਸੇਵਾ (ਬਾਬਾ ਚਰਨ ਸਿੰਘ) ਕੁਰੂਕਸ਼ੇਤਰ ਵਿਖੇ ਹੋਈ।

ਇਸ ਦੌਰਾਨ ਵੱਖ- ਵੱਖ ਜ਼ਿਲ੍ਹਿਆਂ 'ਚੋਂ ਆਏ ਸਿੱਖ ਆਗੂਆਂ ਨੇ, ਅਕਾਲ ਤਖ਼ਤ ਤੋਂ ਜਾਰੀ 'ਹੁਕਮਨਾਮੇ' ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਲਗਭਗ 4 ਘੰਟੇ ਤਕ ਚੱਲੀ ਇਸ ਮੀਟਿੰਗ ਵਿਚ ਹਰਿਆਣਵੀ ਸਿੱਖ ਆਗੂਆਂ ਨੇ 'ਜਥੇਦਾਰਾਂ' ਵਲੋਂ ਜਾਰੀ ਇਸ ਫ਼ਤਵੇ ਨੂੰ 'ਸਿਆਸਤ' ਤੋਂ ਪ੍ਰੇਰਿਤ ਦਸਿਆ ਅਤੇ ਆਪਣੇ ਆਗੂਆਂ ਨੂੰ ਅਕਾਲ ਤਖ਼ਤ ਸਾਹਿਬ 'ਤੇ ਹਾਜ਼ਰ ਨਾ ਹੋਣ ਦੀ ਸਲਾਹ ਦਿਤੀ।

ਕਈ ਬੁਲਾਰਿਆਂ ਨੇ, 'ਜਥੇਦਾਰਾਂ' ਵਲੋਂ ਪ੍ਰਸਿੱਧ ਲੇਖਕ ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, 'ਰੋਜ਼ਾਨਾ ਸਪੋਕਸਮੈਨ' ਦੇ ਮੁੱਖ ਸੰਪਾਦਕ ਸ. ਜੋਗਿੰਦਰ ਸਿੰਘ ਅਤੇ ਪ੍ਰੋਫ਼ੈਸਰ ਦਰਸ਼ਨ ਸਿੰਘ ਨੂੰ, ਬਿਨਾਂ ਕਿਸੇ ਕਾਰਨ ਦੇ, ਪੰਥ 'ਚੋਂ ਛੇਕਣ ਦੇ ਫ਼ੁਰਮਾਨ 'ਤੇ ਵਿਚਾਰਾਂ ਸਾਂਝੀਆਂ ਕਰਦਿਆਂ ਆਖਿਆ ਕਿ ਜੇਕਰ ਸਿੱਖ ਚਿੰਤਕਾਂ ਨੇ ਉਸ ਸਮੇਂ ਅਕਾਲ ਤਖ਼ਤ ਵਲੋਂ ਜਾਰੀ ਫ਼ੁਰਮਾਨ 'ਤੇ ਕੋਈ ਸਖ਼ਤ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਹ ਨੌਬਤ ਨਹੀਂ ਸੀ ਆਉਣੀ। ਉਨ੍ਹਾਂ ਝੀਂਡਾ, ਨਲਵੀ ਅਤੇ ਸ. ਚੱਠਾ ਨੂੰ ਅਪਣੀ ਰਾਏ ਦੇਂਦਿਆਂ ਸਟੇਜ ਤੋਂ ਐਲਾਨ ਕੀਤਾ ਕਿ ਤੁਹਾਨੂੰ ਇਸ ਸਬੰਧ ਵਿਚ ਪੁਜਾਰੀਆਂ ਅੱਗੇ ਪੇਸ਼ ਨਹੀਂ ਹੋਣਾ ਚਾਹੀਦਾ।

ਅਕਾਲ ਤਖ਼ਤ ਤੋਂ ਜਾਰੀ ਹੋਏ 'ਹੁਕਮਨਾਮੇ' ਸਬੰਧੀ ਜਦ 'ਸਪੋਕਸਮੈਨ' ਨੇ ਵਖਰੀ ਕਮੇਟੀ ਦੇ ਸਿਰਕਰਦਾ ਆਗੂਆਂ ਸ. ਜਗਦੀਸ਼ ਸਿੰਘ ਝੀਂਡਾ ਅਤੇ ਸ. ਦੀਦਾਰ ਸਿੰਘ ਨਲਵੀ ਦੀ ਰਾਏ ਪੁੱਛੀ ਕਿ ਤੁਸੀ ਅਕਾਲ ਤਖ਼ਤ ਦੇ ਫ਼ੁਰਮਾਨ 'ਤੇ ਅਮਲ ਕਰੋਗੇ ਜਾਂ ਇਸ ਨੂੰ ਨਕਾਰਦਿਆਂ ਪੁਜਾਰੀਆਂ ਅੱਗੇ ਗੋਡੇ ਨਹੀਂ ਟੇਕੋਗੇ ਤਾਂ ਦੋਹਾਂ ਲੀਡਰਾਂ ਨੇ ਅਪਣੀ ਰਾਏ ਦਿਤੇ ਬਗ਼ੈਰ, ਕਲ ਤਕ ਸੋਚਣ ਦੀ ਗੱਲ ਆਖੀ ਤੇ ਕਿਹਾ ਕਿ ਜੋ ਸੰਗਤ ਆਖੇਗੀ, ਉਹੀ ਕਰਾਂਗੇ।

ਇਸ ਮੌਕੇ ਜੋਗਾ ਸਿੰਘ ਯਮੁਨਾ ਨਗਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅੱਜ ਦੇ 'ਜਥੇਦਾਰ', ਬਾਦਲ ਦੇ ਮੁਲਾਜ਼ਮ ਹਨ ਅਤੇ ਇਹ ਉਹੀ ਕਰਦੇ ਹਨ ਜੋ ਇਨ੍ਹਾਂ ਦੇ ਆਕਾ ਨੂੰ ਚੰਗਾ ਲਗਦਾ ਹੈ। ਉਨ੍ਹਾਂ ਕਿਹਾ ਕਿ ਅਸੀ ਇਕ ਵਾਰ ਅਕਾਲ ਤਖ਼ਤ ਦੇ 'ਜਥੇਦਾਰ' ਨੂੰ ਇਸ 'ਤੇ ਦੁਬਾਰਾ ਵਿਚਾਰ ਕਰਨ ਲਈ ਆਖਾਂਗੇ।

ਇਸ ਮੌਕੇ ਸੁਰਜੀਤ ਸਿੰਘ ਐਡਵੋਕੇਟ, ਕੈਥਲ, ਹਰਮਨਪ੍ਰੀਤ ਸਿੰਘ ਸਲਪਾਨੀ, ਅਪਾਰ ਸਿੰਘ ਕਿਸ਼ਨ ਗੜ੍ਹ, ਮਾਸਟਰ ਸੁਰਜੀਤ ਸਿੰਘ ਚੀਮਾ, ਅਜੈਬ ਸਿੰਘ, ਕਰਨੈਲ ਸਿੰਘ ਨਿੰਮਣਾਬਾ, ਜਸਬੀਰ ਸਿੰਘ ਖ਼ਾਲਸਾ, ਅਵਤਾਰ ਸਿੰਘ ਚੱਕੂ, ਭਾਈ ਗੁਰਮੀਤ ਸਿੰਘ ਤਲੋਕਾਵਾਲੇ, ਸੁਖਵਿੰਦਰ ਸਿੰਘ ਝੱਬਰ, ਅਪਾਰ ਸਿੰਘ, ਹਰਮਨਪ੍ਰੀਤ ਸਿੰਘ, ਮਾਸਟਰ ਸੁਰਜੀਤ ਸਿੰਘ ਚੀਮਾ, ਹਾਕਮ ਸਿੰਘ ਕੇਸਰੀ, ਅਜੈਬ ਸਿੰਘ ਲੋਹਾਰਾ, ਸਾਹਿਬ ਸਿੰਘ ਕੈਥਲ, ਕਰਨੈਲ ਸਿੰਘ ਠਸਕਾ, ਰਤਨ ਸਿੰਘ ਬੁਚੀ, ਸਵਰਨ ਸਿੰਘ ਰਤੀਆ, ਹਰਚਰਨ ਸਿੰਘ ਧੰਮੂ, ਜਸਬੀਰ ਸਿੰਘ ਗੋਗਪੁਰ, ਜੋਗਿੰਦਰ ਸਿੰਘ ਸੋਢੀ, ਕੁੰਦਨ ਸਿੰਘ ਸੋਢੀ , ਜਗਤਾਰ ਸਿੰਘ ਕਾਲਾਂਵਾਲੀ ਸਹਿਤ ਸੈਂਕੜਿਆਂ ਦੀ ਗਿਣਤੀ ਵਿਚ ਸਿੱਖ ਆਗੂ ਹਾਜ਼ਰ ਸਨ।


ਟਿੱਪਣੀ: ਹਰਿਆਣਾ ਦੇ ਸਿੱਖ ਆਗੂਆਂ ਦੀ ਸਲਾਹ ਬਹੁਤ ਸਟੀਕ ਹੈ। ਇਹ ਮੌਕਾ ਬਹੁਤ ਹੀ ਵਧੀਆ ਹੈ, ਜਦੋਂ ਹਰਿਆਣਾ ਦੇ ਲੀਡਰ ਇਨ੍ਹਾਂ ਪੱਪੂਆਂ ਦੀ ਕਾਰਵਾਈ ਨੂੰ ਅਦਾਲਤ ਵਿੱਚ ਚੁਣੌਤੀ ਦੇ ਸਕਦੇ ਹਨ। ਪਹਿਲਾਂ ਤਾਂ ਅਖੌਤੀ ਜਥੇਦਾਰਾਂ ਨੇ ਹਰਿਆਣਾ ਦੇ ਗਵਰਨਰ ਦੇ ਕਾਨੂੰਨੀ ਆਦੇਸ਼ ਦੀ ਉਲੰਘਣਾ ਕੀਤੀ ਹੈ, ਗਵਰਨਰ ਜੋ ਕਿ ਕੇਂਦਰ ਸਰਕਾਰ ਦਾ ਨੁਮਾਇੰਦਾ ਹੁੰਦਾ ਹੈ, ਉਸਦੇ ਆਦੇਸ਼ ਦੀ ਉਲੰਘਣਾ ਵਿੱਚ ਇਨ੍ਹਾਂ ਨੂੰ ਅਦਾਲਤ ਵਿੱਚ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ।

ਦੂਸਰੀ ਗੱਲ, ਹੁਣੇ ਹੀ ਸੁਪਰੀਮ ਕੋਰਟ ਵਲੋਂ ਕਾਜ਼ੀਆਂ ਦੇ ਫਤਵਿਆਂ ਦੀ ਧੱਜੀਆਂ ਉੜਾਉਣ ਵਾਲਾ ਫੈਸਲਾ ਆਇਆ, ਉਸ ਨੂੰ ਵੀ ਆਧਾਰ ਬਣਾਇਆ ਜਾ ਸਕਦਾ ਹੈ। ਪਰ ਇਸ ਸਭ ਲਈ ਹੌਂਸਲਾ ਅਤੇ ਦਲੇਰੀ ਦੀ ਲੋੜ੍ਹ ਹੈ, ਜੋ ਕਿ ਇੱਕ ਵਾਰੀ ਦਿਖਾਉਣ ਨਾਲ, ਇਸ ਛੇਕੂ ਪ੍ਰੰਪਰਾ ਤੋਂ ਸਦਾ ਲਈ ਛੁਟਕਾਰਾ ਪਾਇਆ ਜਾ ਸਕਦਾ ਹੈ। ਰੱਬ ਸੁਮੱਤ ਬਖਸ਼ੇ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top