Share on Facebook

Main News Page

ਹੁਣ ਤਾਂ ਗੁਰੂ ਦਾ ਵੀ ਨਿਰਾਦਰ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ
-: ਸੰਪਾਦਕ ਖ਼ਾਲਸਾ ਨਿਊਜ਼

ਸਿੱਖਾਂ ਦੇ ਕੇਂਦਰੀ ਅਸਥਾਨ 'ਤੇ ਬਾਦਲ ਦੇ ਕਬਜ਼ੇ ਤੋਂ ਬਾਅਦ ਹੁਣ ਗੁਰੂ ਦਾ ਵੀ ਨਿਰਾਦਰ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। 14 ਜੁਲਾਈ 2014 ਨੂੰ ਜਦੋਂ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਦਰਬਾਰ ਸਾਹਿਬ ਮੱਥਾ ਟੇਕਣ ਆਏ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਾ ਗ੍ਰੰਥੀ ਅਤੇ ਹੋਰ ਮੁਲਾਜ਼ਮ ਇਕ ਦਮ ਖੜੇ ਹੋ ਗਏ... ਸ਼ਾਇਦ ਹੁਣ ਬਾਦਲ ਪਰਿਵਾਰ, ਗੁਰੂ ਨਾਲੋਂ ਵੀ ਵੱਡਾ ਹੈ, ਜੋ ਕਿ ਅੱਜ ਦੀ ਤਰੀਕ 'ਚ ਸ਼ਾਇਦ ਸੱਚ ਵੀ ਹੈ। ਕਿਉਂਕਿ ਸਿੱਖ ਅਖਵਾਉਣ ਵਾਲੇ ਬਾਦਲ ਪਰਿਵਾਰ ਅਤੇ ਉਸਦੇ ਪਾਲਤੂਆਂ ਦੀ ਹਰ ਗੱਲ 'ਤੇ ਪਹਿਰਾ ਦੇ ਰਹੇ ਹਨ, ਪਰ ਗੁਰੂ ਦੀ ਗੱਲ ਤੋਂ ਮੁਨਕਰ ਹਨ। ਰਾਗੀਆਂ ਦੇ ਪਿੱਛੇ ਬੈਠਣ ਲਈ ਬਾਦਲ ਦੀ, ਮੱਕੜ ਦੀ ਪੱਕੀ ਥਾਂ ਵੱਡੇ ਜਾਂ ਛੋਟੇ ਬਾਦਲ ਦੇ ਆਉਣ 'ਤੇ ਉਨ੍ਹਾਂ ਦੀ ਖਾਸ ਆਵਭਗਤ ਹੋਣੀ, (ਅ)ਕਾਲੀ ਵਿਰੋਧੀਆਂ ਨੂੰ ਸਿਰੋਪਾ ਵੀ ਨਹੀਂ ਦੇਣਾ... ਅਤੇ ਕਈ ਕੁੱਝ ਹੋਰ, ਜੋ ਕਿ ਚਮਚਾਗਿਰੀਵਸ ਕੀਤਾ ਜਾਂਦਾ ਹੈ, ਸਾਰੀ ਦੁਨੀਆ ਦੇਖ ਰਹੀ ਹੈ, ਪਰ ਕੁੱਝ ਕਰਨ ਦੇ ਸਮਰੱਥ ਨਹੀਂ। ਜੇ ਹੁਣ ਹਰਿਆਣਾ ਵਾਲਿਆਂ ਕੋਲ਼ ਮੌਕਾ ਹੈ, ਜੇ ਉਨ੍ਹਾਂ ਨੇ ਨਾ ਸਾਂਭਿਆ, ਤਾਂ ਫਿਰ ਐਸਾ ਮੌਕਾ ਸ਼ਾਇਦ ਹੀ ਆਵੇ...

ਹੇ ਰੱਬਾ!!! ਸਿੱਖ ਅਖਵਾਉਣ ਵਾਲਿਆਂ ਨੂੰ ਜ਼ੁੱਰਤ ਬਖਸ਼, ਦਿੜਤਾ ਬਖ਼ਸ਼ ਕਿ ਇਹ ਖੱਸੀਪੁਣੇ ਤੋਂ ਬਾਹਰ ਆ ਸਕਣ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top