Share on Facebook

Main News Page

ਪੱਪੂ ਗੁਰਬਚਨ, ਵੇਦਾਂਤੀ ਤੇ ਸੱਪ ਸਮਾਜ ਦੇ ਨੁਮਾਇੰਦਿਆਂ 'ਚ ਮੌਜੂਦਾ ਗੋਲਕ ਵਿਵਾਦ ਦੇ ਮੁੱਦੇ 'ਤੇ ਇਕੱਤਰਤਾ

ਨੋਟ: ਇਹ ਖ਼ਬਰ ਅਜੀਤ ਜਲੰਧਰ 'ਚੋਂ ਲਈ ਗਈ ਹੈ, ਤੇ ਉਸੇ ਤਰ੍ਹਾਂ ਲਗਾਈ ਗਈ ਹੈ, ਸਿਰਫ ਹੈਡਲਾਈਨ ਬਦਲੀ ਗਈ ਹੈ। ਖ਼ਾਲਸਾ ਨਿਊਜ਼ ਲਈ ਇਹ ਘਟੀਆ ਲੋਕ ਨਾ ਤਾਂ ਸਿੰਘ ਸਾਹਿਬਾਨ ਹਨ, ਨਾ ਸੰਤ ਹਨ। ਸਾਡੇ ਲਈ ਇਹ ਸਭ ਪੰਥ ਦੋਖੀ ਹਨ। ਇਨ੍ਹਾਂ ਪਖੰਡੀ ਸਾਧਾਂ ਨੇ ਕਦੇ ਵੀ ਕੌਮ 'ਤੇ ਪਈ ਭੀੜਾਂ ਦੌਰਾਨ ਕੋਈ ਵੀ ਭੁਮਿਕਾ ਨਹੀਂ ਨਿਭਾਈ, ਪਰ ਹੁਣ ਆਪਣੇ ਆਕਾ ਬਾਦਲ ਦੀਆਂ ਗੋਲਕਾਂ ਖੁੱਸਣ 'ਤੇ ਕਿਵੇਂ ਚਿੱਟੀਆਂ ਸਿਉਂਕਾਂ ਬਾਹਰ ਆਈਆਂ ਹਨ... ਤੇ ਆਇਆ ਵੀ ਕੌਣ ਆ... ਘਾਲਾ ਸਿੰਘ... ਜਿਹੜਾ ਆਪ ਮੁਜ਼ਰਿਮ ਹੈ... ਚੋਰ ਚੋਰ ਮੌਸੇਰੇ ਭਾਈ... - ਸੰਪਾਦਕ ਖ਼ਾਲਸਾ ਨਿਊਜ਼

ਜਗਰਾਉਂ, 19 ਜੁਲਾਈ (ਜੋਗਿੰਦਰ ਸਿੰਘ)- ਮੌਜੂਦਾ ਪੰਥਕ ਵਿਵਾਦ ਦੇ ਮੁੱਦੇ 'ਤੇ ਸਿੰਘ ਸਾਹਿਬਾਨ ਅਤੇ ਸੰਤ ਸਮਾਜ ਦੇ ਨੁਮਾਇੰਦਿਆਂ ਵਿਚਕਾਰ ਦੇਰ ਰਾਤ ਗੁਰਦੁਆਰਾ ਜੌੜੀਆਂ ਸਾਹਿਬ ਪਾਤਸ਼ਾਹੀ ਦਸਵੀਂ (ਮਾਣੂੰਕੇ) ਵਿਖੇ ਹੋਈ ਇਕੱਤਰਤਾ 'ਚ ਸਿੱਖ ਕੌਮ 'ਚ ਪੈ ਰਹੀ ਵੰਡੀ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ । ਇਸ ਮੌਕੇ ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸੰਤ ਸਮਾਜ ਦੇ ਨੁਮਾਇੰਦਿਆਂ ਨੂੰ ਇਸ ਗੰਭੀਰ ਮਸਲੇ ਦੇ ਹੱਲ 'ਚ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ, ਉਥੇ ਹਰਿਆਣਾ ਦੇ ਸਿੱਖ ਆਗੂਆਂ ਨੂੰ ਇਕ ਵਾਰ ਫਿਰ ਅਪੀਲ ਕੀਤੀ ਉਹ ਮਹਾਨ ਕੁਰਬਾਨੀਆਂ ਦੇ ਕੇ ਬਣੀ ਸ਼ੋ੍ਰਮਣੀ ਕਮੇਟੀ ਨੂੰ ਤੋੜਨ ਦੀ ਬਜਾਏ, ਇਸ ਨਾਲ ਜੁੜੇ ਰਹਿ ਕੇ ਹੀ ਆਪਣੇ ਮਸਲਿਆਂ ਦਾ ਹੱਲ ਕਰਨ । ਇਸ ਮੀਟਿੰਗ 'ਚ ਸਿੱਖ ਆਗੂਆਂ ਵੱਲੋਂ ਇਕੇ-ਦੂਜੇ ਖਿਲਾਫ਼ ਕੀਤੀ ਜਾ ਰਹੀ ਤਿੱਖੀ ਬਿਆਨਬਾਜ਼ੀ 'ਤੇ ਵੀ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਰੋਕਣ ਬਾਰੇ ਵੀ ਸਿੰਘ ਸਾਹਿਬ ਪਾਸੋਂ ਦਖ਼ਲ ਦੀ ਮੰਗ ਕੀਤੀ ।

ਮੀਟਿੰਗ ਦੌਰਾਨ ਜਿਥੇ ਸ਼ਬਦ ਗੁਰੂ ਪ੍ਰਚਾਰ ਸੰਸਥਾ ਦੇ ਚੇਅਰਮੈਨ ਅਤੇ ਨਾਨਕਸਰ ਸੰਪਰਦਾਇ ਨਾਲ ਸਬੰਧਿਤ ਸੰਤ ਬਾਬਾ ਘਾਲਾ ਸਿੰਘ ਨੇ ਸਿੰਘ ਸਾਹਿਬਾਨ ਨੂੰ ਸੰਤ-ਮਹਾਂਪੁਰਖਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ 'ਚ ਚੱਲ ਕੇ ਇਸ ਮਸਲੇ ਦੇ ਹੱਲ ਲਈ ਭੂਮਿਕਾ ਨਿਭਾਉਣ ਦਾ ਭਰੋਸਾ ਦਿੱਤਾ ਗਿਆ, ਉਥੇ ਮੀਟਿੰਗ 'ਚ ਸੰਤ ਜੋਗਾ ਸਿੰਘ ਕਰਨਾਲ ਵਾਲਿਆਂ ਨੇ ਹਰਿਆਣਾ ਦੇ ਸਿੱਖਾਂ ਦੀਆਂ ਮੰਗਾਂ ਨੂੰ ਸ਼ੋ੍ਰਮਣੀ ਕਮੇਟੀ ਵੱਲੋਂ ਲਗਾਤਾਰ ਅਣਗੌਲਿਆਂ ਕਰਨ ਦੀ ਗੱਲ ਵੀ ਕਹੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਸ਼ੋ੍ਰਮਣੀ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਉਹ ਹਰਿਆਣਾ ਦੇ ਸਿੱਖਾਂ ਦੀਆਂ ਮੰਗਾਂ 'ਤੇ ਗੌਰ ਕਰਨ । ਉਨ੍ਹਾਂ ਕੌਮ ਨੂੰ ਸੁਚੇਤ ਕਰਦਿਆਂ ਇਹ ਵੀ ਕਿਹਾ ਕਿ ਇਸ ਸਮੇਂ ਪੰਥ ਨੂੰ ਕਮਜ਼ੋਰ ਕਰਨ ਲਈ ਕਈ ਪੰਥ ਵਿਰੋਧੀ ਏਜੰਸੀਆਂ ਵੀ ਕੰਮ ਕਰ ਰਹੀਆਂ ਹਨ । ਉਨ੍ਹਾਂ ਸਿੱਖ ਮਸਲਿਆਂ 'ਚ ਕਾਂਗਰਸ ਦੇ ਸਿੱਧੇ ਦਖ਼ਲ ਦਾ ਵੀ ਵਿਰੋਧ ਕੀਤਾ। ਉਨ੍ਹਾਂ ਹਰਿਆਣਾ ਦੇ ਸਿੱਖ ਆਗੂਆਂ ਨੂੰ ਪੰਥ 'ਚੋਂ ਛੇਕਣ ਸਬੰਧੀ ਹੁਕਮਨਾਮਾ ਜਾਰੀ ਕਰਨ ਸਮੇਂ ਕੀਤੀ ਕਾਹਲੀ ਬਾਰੇ ਪੁੱਛਣ 'ਤੇ ਕਿਹਾ ਕਿ ਇਸ ਗੰਭੀਰ ਮਸਲੇ ਦੇ ਹੱਲ ਅਤੇ ਕੌਮ 'ਚ ਪੈ ਰਹੇ ਪਾੜੇ ਨੂੰ ਰੋਕਣ ਲਈ ਸਿੰਘ ਸਾਹਿਬਾਨ ਵੱਲੋਂ ਵਿਚਾਰ ਕਰਕੇ ਲੋੜ ਅਨੁਸਾਰ ਇਹ ਕਦਮ ਚੁੱਕਿਆ ਗਿਆ ਹੈ ।

ਉਨ੍ਹਾਂ ਇਸ ਮੌਕੇ ਇਸ ਪੰਥਕ ਮਸਲੇ ਦੇ ਹੱਲ ਲਈ ਲਗਾਤਾਰ ਯਤਨ ਜਾਰੀ ਰੱਖਣ ਦਾ ਵੀ ਪ੍ਰਗਟਾਵਾ ਕੀਤਾ । ਮੀਟਿੰਗ 'ਚ ਸੰਤ ਸਮਾਜ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ 'ਚ ਹਰਿਆਣਾ ਦੇ ਸਿੱਖ ਆਗੂਆਂ ਨਾਲ ਵੀ ਗੱਲਬਾਤ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਇਸ ਮਾਮਲੇ 'ਚ ਕਰਨਾਲ ਤੋਂ ਪੁੱਜੇ ਸੰਤ ਜੋਗਾ ਸਿੰਘ ਨੇ ਭੂਮਿਕਾ ਨਿਭਾਉਣ ਦਾ ਭਰੋਸਾ ਦਿੱਤਾ । ਇਸ ਮੀਟਿੰਗ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅਤੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਗੁਰਦੁਆਰਾ ਜੋੜੀਆਂ ਸਾਹਿਬ ਵਿਖੇ ਸੰਤ ਨਰੈਣ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਸਬੰਧੀ ਚੱਲ ਰਹੇ ਸਮਾਗਮ ਦੌਰਾਨ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਦਾ ਸੱਦਾ ਦਿੱਤਾ । ਇਸ ਮੌਕੇ ਸੰਤ ਗੁਰਵਿੰਦਰ ਸਿੰਘ ਸੁਲਹਾਣੀ ਸਾਹਿਬ, ਸੰਤ ਜਸਵੀਰ ਸਿੰਘ ਕਾਲਾਮਾਲਾ, ਸੰਤ ਨਛੱਤਰ ਸਿੰਘ ਕੰਬਲੀ ਵਾਲੇ, ਸੰਤ ਬਲਦੇਵ ਸਿੰਘ ਮੰਡੀਰਾਂ, ਸੰਤ ਗੁਰਚਰਨ ਸਿੰਘ ਦਿੱਲੀ, ਬਾਬਾ ਕਰਨੈਲ ਸਿੰਘ ਨਾਨਕਸਰ, ਬਾਬਾ ਮੇਹਰ ਸਿੰਘ ਨਾਨਕਸਰ ਵੀ ਹਾਜ਼ਰ ਸਨ।

ਪੱਪੂ ਗੁਰਬਚਨ ਅਤੇ ਵੇਦਾਂਤੀ ਦੀਆਂ ਕਰਤੂਤਾਂ ਤਾਂ ਸਭ ਨੂੰ ਪਤਾ ਹਨ, ਇਸ ਕਾਤਲ ਘਾਲਾ ਸਿੰਘ ਦੀਆਂ ਕਰਤੂਤਾਂ ਦੇਖ ਲਓ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top