Share on Facebook

Main News Page

ਗੋਲਕਾਂ ’ਤੇ ਕਬਜ਼ਾ ਨਹੀਂ ਹੋਣ ਦਿਆਂਗੇ: ਮੱਕੜ ਦੀ ਧਮਕੀ

ਪੰਚਕੂਲਾ, 17 ਜੁਲਾਈ: ਅੱਜ ਇੱਥੇ ਨਾਢਾ ਸਾਹਿਬ ਗੁਰਦੁਆਰੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਹਰਿਆਣਾ ਵਿਚਲੇ 8 ਗੁਰਦੁਆਰਿਆਂ ਦੀਆਂ ਗੋਲਕਾਂ ਵਿੱਚੋਂ ਐਸ.ਜੀ.ਪੀ.ਸੀ ਇਕ ਨੂੰ ਵੀ ਹੱਥ ਨਹੀਂ ਲਾਉਣ ਦੇਵੇਗੀ।

ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਦਾ ਸੂਬੇ ਦੇ ਗੁਰਦੁਆਰਿਆਂ ਉਤੇ ਕਬਜ਼ੇ ਕਰਾਉਣ ਦਾ ਮਨਸ਼ਾ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਅਕਾਲੀ ਵਰਕਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਵੀ ਮੀਟਿੰਗ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਬਾਰੇ ਅਗਲੀ ਰਣਨੀਤੀ ਸੂਬੇ ਦੇ ਲੋਕਾਂ ਨੂੰ ਖੁਦ ਹੀ ਪਤਾ ਚੱਲ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਅੰਗਰੇਜ਼ਾਂ ਦੀ ‘‘ਪਾੜੋ ਤੇ ਰਾਜ ਕਰੋ’’ ਨੀਤੀ ’ਤੇ ਚੱਲ ਰਹੀ ਹੈ।

ਸ੍ਰੀ ਮੱਕੜ ਨਾਲ ਇੱਥੇ ਪੁੱਜੇ ਤੇ ਐਸ.ਜੀ.ਪੀ.ਸੀ ਮੈਂਬਰ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਹੀ ਹਰਿਆਣੇ ਵਿੱਚ ਤਾਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਐਸ.ਜੀ.ਪੀ.ਸੀ ਦੀਆਂ ਚੋਣਾਂ ’ਚ ਜ਼ਮਾਨਤਾਂ ਜ਼ਬਤ ਕਰਾਉਣ ਵਾਲੇ ਲੋਕਾਂ ਦੇ ਹੱਥਾਂ ’ਚ ਖੇਡ ਰਹੀ ਹੈ।

ਲੰਗਾਹ ਨੇ ਕਿਹਾ ਕਿ ਹੁੱਡਾ ਸਰਕਾਰ ਵੱਖਰੀ ਸ਼੍ਰੋਮਣੀ ਕਮੇਟੀ ਬਾਰੇ ਬਿੱਲ ਪਾਸ ਨਹੀਂ ਕਰਵਾ ਸਕੀ, ਕਿਉਂਕਿ ਇਹ ਤਾਂ ਕੇਂਦਰ ਵਿੱਚ ਹੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ‘‘ਸ਼ਰਾਰਤ ਨਾਲ’’ ਹਰਿਆਣਾ ਸਿੰਘ ਗੁਰਦੁਆਰਾ ਮੈਨੇਜਮੈਂਟ ਮਨੀ ਬਿੱਲ’’ ਪਾਸ ਕੀਤਾ ਹੈ।

ਇਹੋ ਗੱਲ ਐਸ.ਜੀ.ਪੀ.ਸੀ ਪ੍ਰਧਾਨ ਸ੍ਰੀ ਮੱਕੜ ਨੇ ਕਹੀ ਕਿ ਹੁੱਡਾ ਸਰਕਾਰ ਨੂੰ ਐਸ.ਜੀ.ਪੀ.ਸੀ ਬਾਰੇ ਕੋਈ ਬਿੱਲ ਪਾਸ ਕਰਾਉਣ ਦਾ ਅਧਿਕਾਰ ਨਹੀਂ ਹੈ। ਇਸ ਕਰਕੇ ਉਨ੍ਹਾਂ ਨੇ ਮਨੀ ਬਿੱਲ ਦੇ ਨਾਂ ’ਤੇ ਬਿੱਲ ਪਾਸ ਕਰਾਇਆ ਹੈ। ਹਰਿਆਣਾ ਵਿੱਚ ਐਸ.ਜੀ.ਪੀ.ਸੀ ਕੋਲ ਦੋ ਹਜ਼ਾਰ ਏਕੜ ਜ਼ਮੀਨ ਹੈ।

ਅੱਜ ਇਸ ਮੌਕੇ 200 ਤੋਂ ਵੱਧ ਅਕਾਲੀ ਨੇਤਾ ਅਤੇ ਵਰਕਰ ਸ਼ਾਮਲ ਸਨ। ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ, ਉਜਾਗਰ ਸਿੰਘ ਬਡਾਲੀ, ਸਾਬਕਾ ਮੰਤਰੀ ਬੀਬੀ ਸਤਵੰਤ ਕੌਰ, ਸੀਨੀਅਰ ਅਕਾਲੀ ਨੇਤਾ ਕਿਰਨਬੀਰ ਸਿੰਘ ਕੰਗ, ਦਿਲਜੀਤ ਸਿੰਘ ਬੇਦੀ, ਐਸ.ਜੀ.ਪੀ.ਸੀ ਮੈਂਬਰ ਗੁਰਨਾਮ ਸਿੰਘ, ਸੁਰਜੀਤ ਸਿੰਘ, ਭਾਈ ਰਾਮ ਸਿੰਘ, ਗੁਰਨਾਮ ਸਿੰਘ, ਬੀਬੀ ਪਰਮਜੀਤ ਕੌਰ ਲਾਂਡਰਾਂ, ਗੁਰਵਿੰਦਰ ਸਿੰਘ ਭਾਟੀਆ, ਦਿਲਜੀਤ ਸਿੰਘ ਬੇਦੀ, ਐਸ.ਜੀ.ਪੀ.ਸੀ ਮੈਂਬਰ ਗੁਰਿੰਦਰ ਸਿੰਘ, ਜਥੇਦਾਰ ਹਰਦੇਵ ਸਿੰਘ ਰਿਆੜ, ਐਸ.ਜੀ.ਪੀ.ਸੀ ਮੈਂਬਰ ਅਮਰੀਕ ਸਿੰਘ ਮੁਹਾਲੀ, ਸੁਖਬੀਰ ਸਿੰਘ ਵਾਹਲਾ ਤੋਂ ਇਲਾਵਾ ਪੰਚਕੂਲਾ ਅਤੇ ਆਸਪਾਸ ਦੇ ਵੱਡੀ ਗਿਣਤੀ ਦੇ ਅਕਾਲੀ ਨੇਤਾ ਅਤੇ ਯੂਥ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ। ਸਿੱਖ ਆਗੂਆਂ ਨੇ ਕਿਹਾ ਕਿ ਹੁੱਡਾ ਸਰਕਾਰ ਨੇ ਸਿੱਖ ਧਰਮ ਉੱਤੇ ਸਿੱਧਾ ਸਿਆਸੀ ਹਮਲਾ ਕੀਤਾ ਹੈ, ਜੋ ਹੁਣ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸੇ ਵੀ ਗੁਰਦੁਆਰੇ ਉੱਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ ਦੇ ਗੁਰਦੁਆਰਾ ਸਾਹਿਬਾਂ ਦੀ ਰੱਖਿਆ ਲਈ ਜੇਕਰ ਡਾਂਗਾਂ ਵੀ ਚਲਾਉਣੀਆਂ ਪਈਆਂ ਤਾਂ ਉਹ ਗੁਰੇਜ਼ ਨਹੀਂ ਕਰਨਗੇ।


ਟਿੱਪਣੀ:

ਇਹ ਗਲ ਤਾਂ ਜੱਗ ਜਾਹਿਰ ਹੈ ਕਿ ਇਹ ਲੜਾਈ ਹੈ ਤਾਂ ਗੋਲਕ ਦੀ। ਬਾਦਲ ਵੀ ਤਾਹੀਓਂ ਹੀ ਰੋਂਦਾ ਪਿਆ ਹੈ ਕਿ ਉਸਦੀ ਕਮਾਈ 'ਚੋਂ ਇੱਕ ਵੱਡਾ ਹਿੱਸਾ ਖੁਸ ਰਿਹਾ ਹੈ। ਜੇ ਪੰਜਾਬ 'ਚ ਅਕਾਲੀ ਸਰਕਾਰ ਸ਼੍ਰੋਮਣੀ ਕਮੇਟੀ ਦਾ ਪੈਸਾ ਖਾਉਂਦੀ ਹੈ, ਤਾਂ ਹਰਿਆਣਾ ਸਰਕਾਰ ਵੀ ਖਾਵੇਗੀ। ਹੁੱਡਾ ਸਰਕਾਰ ਨੇ ਕੋਈ ਖੈਰਾਤ 'ਚ ਥੋੜੇ ਹੀ ਕਮੇਟੀ ਬਣਨ ਦੇਣੀ ਹੈ, ਹੈ ਤਾਂ ਪੈਸੇ ਦਾ ਹੀ ਚੱਕਰ ਹੈ।

ਮੱਕੜ ਦੀ ਇਹ ਧਮਕੀ, ਸਬੂਤ ਹੈ ਇਸ ਗੱਲ ਦਾ ਕਿ ਸ਼੍ਰੋਮਣੀ ਕਮੇਟੀ ਸਿਰਫ ਗੋਲਕਾਂ ਦੀ ਰਾਖੀ ਲਈ ਬਣੀ ਹੈ, ਗੁਰਮਤਿ ਉਪਦੇਸ਼ਾਂ ਨੂੰ ਦ੍ਰਿੜ ਕਰਵਾਉਣ ਲਈ ਜਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਨਹੀਂ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top