ਲਓ
ਜੀ ਪੰਜਾਬ ਵਿੱਚ ਮੁੜ ਕੇ ‘ਪੰਥਕ ਮੋਰਚੇ’ ਦਾ ਆਗਮਨ ਹੋ ਗਿਆ ਹੈ,
ਇਸ ਵਾਰ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਇਹ ਮੋਰਚਾ ਨਹੀਂ
ਹੈ, ਨਾ ਪਾਣੀਆਂ ਲਈ ਹੈ, ਨਾ ਚੰਡੀਗੜ੍ਹ ਲਈ ਹੈ, ਨਾ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਲਈ
ਹੈ, ਨਾ ਨਸ਼ਿਆਂ ਦੀ ਰੋਕਥਾਮ ਲਈ ਹੈ, ਨਾ ਕੈਂਸਰ ਪੀੜਤਾਂ ਦੇ ਇਲਾਜ਼ ਲਈ ਹੈ, ਨਾ ਟੁੱਟੀਆਂ
ਸੜਕਾਂ ਲਈ ਹੈ, ਨਾ ਨਿਘਰ ਚੁੱਕੇ ਸਿੱਖਿਆ ਖੇਤਰ ਲਈ ਹੈ,
ਬਲਕਿ ਇਹ ਮੋਰਚਾ ਹਰਿਆਣਾ ਦੇ ਗੁਰਦਵਾਰਿਆਂ ਦੀਆਂ ਖੁੱਸਣ ਜਾ
ਰਹੀਆਂ ਗੋਲਕਾਂ ਲਈ ਹੈ, ਪੰਥ ਇੱਕਠਾ ਹੋਣ ਜਾ ਰਿਹਾ ਹੈ 27 ਨੂੰ ਸ੍ਰੀ ਅਕਾਲ ਤਖਤ ਸਾਹਿਬ
'ਤੇ...
ਹੁਣ ਇਹ ਨਾ ਪੁੱਛਣਾ ਕਿਹੜਾ ਪੰਥ? ਕਿਉਂਕਿ ਜੇਕਰ ਬਾਦਲ ਸਾਹਿਬ
ਅਨੁਸਾਰ ਪੰਜਾਬ ਤੇ ਹਰਿਆਣਾ ਦੇ ਸਿੱਖ ਵੱਖੋ ਵੱਖਰੇ ਹੋ ਸਕਦੇ ਹਨ, ਤਾਂ ਪੰਥ ਵੀ ਤਾਂ
ਵੱਖਰੇ ਹੀ ਹੋਣਗੇ!!!
ਸੰਭਲੋ ਲੋਕੋ ਸੰਭਲੋ, ਕਿਸੇ ਲੀਡਰ ਦਾ
ਕੁੱਝ ਨਹੀਂ ਜਾਣਾ, ਕਿਸੇ ਨਾ
ਕਿਸੇ ਟੱਬਰ ਦੇ ਪੁੱਤ ਫਿਰ ਝੋਕ ਦਿੱਤੇ ਜਾਣਗੇ ਮੌਤ ਦੇ ਮੂੰਹ!!!