Share on Facebook

Main News Page

ਬਾਦਲ ਦੇ ਰੋਣ ਦਾ ਅਸਲ ਕਾਰਣ
-: ਸਾਧੂ ਸਿੰਘ

ਬੁੱਢੇ ਬਾਦਲ ਦੇ ਰੋਣ ਦੀ ਬਹੁਤ ਚਰਚਾ ਹੋ ਰਹੀ ਹੈ। ਪਰ ਕਿਸੇ ਨੂੰ ਵੀ ਅਸਲ ਕਾਰਨ ਦਾ ਪਤਾ ਨਹੀਂ ਕਿ ਉਹ ਕਿਉਂ ਰੋਇਆ। ਲੋਕਾਂ ਨੇ ਆਪਣੀ ਸਮਝ ਮੁਤਾਬਕ ਕਈ ਕਾਰਨ ਦਸੇ ਆ। ਬਹੁਤ ਲੋਕਾਂ ਦਾ ਖਿਆਲ ਆ ਕਿ ਇਹ ਫ਼ੁਕਰੇ ਕੌਮ ਗੋਲਕ ਦੀ ਆਮਦਨ ਘਟਣ ਕਰਕੇ ਰੋਂਦਾ, ਨਹੀਂ ਇਸ ਕਾਰਨ ਕਰ ਕੇ ਨਹੀਂ ਕਿਉਂ ਕਿ ਗੋਲਕ ਤਾਂ ਇਹਨੇ ਪਹਿਲਾਂ ਹੀ ਬਹੁਤ ਲੁੱਟ ਲਈ ਹੈ। ਅਸਲ ਵਿੱਚ ਬਾਬੇ ਦੇ ਦਿਨ ਹੁਣ ਥੋੜੇ ਰਹਿ ਗਏ ਆ ਤੇ ਇਹਨੂੰ ਪਤਾ ਕਿ ਹੁਣ ਧਰਮ ਰਾਜ ਕੋਲ ਜਾ ਕੇ ਲੇਖਾ ਦੇਣਾ ਪੈਣਾ।

ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ ॥੩॥ ਗੁਰੂ ਗ੍ਰੰਥ ਸਾਹਿਬ : ਅੰਕ ੬੧੬
ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੈ ਜਾਹਿਗਾ ॥ ਗੁਰੂ ਗ੍ਰੰਥ ਸਾਹਿਬ : ਅੰਕ ੧੧੦੬

ਓਧਰ ਧਰਮ ਰਾਇ ਨੇ ਵੀ ਆਪਣੇ ਜਲਾਦਾਂ ਨੂੰ ਤਿਆਰੀ ਦਾ ਹੁਕਮ ਚਾੜ੍ਹ ਦਿਤਾ ਹੈ, ਕਿ ਜਿਨਾਂ ਨੁਕਸਾਨ ਸਿੱਖਾਂ ਦਾ ਇਸ ਗੱਦਾਰ ਨੇ ਕੀਤਾ ਹੈ, ਸਿੱਖ ਇਤਿਹਾਸ 'ਚ ਸ਼ਾਇਦ ਹੀ ਕਿਸੇ ਨੇ ਕੀਤਾ ਹੈ... ਇਸ ਲਈ ਇਸ ਦੀ ਚੰਗੀ ਛਿੱਤਰ ਪਰੇਡ ਕੀਤੀ ਜਾਵੇ।

ਸੋ, ਇਹ ਅਖੌਤੀ ਪੰਥ ਰਤਨ ਧਰਮ ਰਾਜ ਦੀਆਂ ਜੁੱਤੀਆਂ ਤੋਂ ਡਰਦਾ ਹੰਝੂ ਕੇਰ ਰਿਹਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top