Share on Facebook

Main News Page

ਭਾਈ ਬਲਦੀਪ ਸਿੰਘ ਰਾਮੂੰਵਾਲੀਆ ਜੀ ਦਾ ਜਾਗਰੂਕ ਸਿੱਖ, ਸਿੱਖ ਜਥੇਬੰਦੀਆਂ ਸਾਥ ਦੇਣ
-: ਸੰਪਾਦਕ ਖ਼ਾਲਸਾ ਨਿਊਜ਼

ਹਰ ਸੁਚੇਤ ਸਿੱਖ ਜਾਣਦਾ ਹੈ ਕਿ "ਭਾਈ ਬਾਲਾ" ਨਾਮ ਦਾ ਕੋਈ ਸ਼ਖ਼ਸ ਗੁਰੂ ਨਾਨਕ ਸਾਹਿਬ ਨਾਲ ਨਹੀਂ ਸੀ, ਜਿਸਦਾ ਸਬੂਤ ਗੁਰਬਾਣੀ ਵਿੱਚ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਮਿਲਦਾ ਹੈ। ਬਾਲੇ ਨਾਮ ਦਾ ਕੋਈ ਸ਼ਖ਼ਸ ਗੁਰੂ ਨਾਨਕ ਸਾਹਿਬ ਨਾਲ ਨਹੀਂ ਹੋਇਆ, ਇਸ ਬਾਰੇ ਉਨ੍ਹਾਂ ਨੇ ਖੁੱਲ ਕੇ ਫੇਸਬੁੱਕ ਅਤੇ ਖ਼ਾਲਸਾ ਨਿਊਜ਼ ਸਮੇਤ ਹੋਰ ਕਈ ਵੈਬ ਸਾਈਟਾਂ 'ਤੇ ਉਨ੍ਹਾਂ ਦੇ ਲੇਖ ਪੋਸਟ ਹੋਏ, ਰੇਡਿਓ ਸ਼ੇਰੇ ਪੰਜਾਬ 'ਤੇ ਵੀ ਪਿਛਲੇ ਦਿਨੀਂ ਖੁਲ ਕੇ ਇਸ ਬਾਰੇ ਗਲਬਾਤ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਵਿੱਚ ਅਖੌਤੀ ਬਾਲੇ ਦੀ ਹੋਂਦ ਸਪਸ਼ਟ ਤੌਰ 'ਤੇ ਨਕਾਰਿਆ ਗਿਆ।

ਜਦੋਂ ਦਾ ਭਾਈ ਬਲਦੀਪ ਸਿੰਘ ਰਾਮੂੰਵਾਲੀਆ ਜੀ ਨੇ ਅਖੌਤੀ ਬਾਲੇ ਦੀ ਅਣਹੋਂਦ ਬਾਰੇ ਜ਼ਿਕਰ ਕਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਅਖੌਤੀ ਬਾਲੇ ਦੇ ਚੇਲੇ ਬਾਲਕੇ ਉਨ੍ਹਾਂ ਨੂੰ ਧਮਕੀਆਂ ਅਤੇ ਅਦਾਲਤ 'ਚ ਘੜੀਸਣ ਦੀ ਧਮਕੀਆਂ ਦੇ ਰਹੇ ਹਨ।

ਹੁਣ ਅਖੌਤੀ ਬਾਲੇ ਦੇ ਸਮਰਥਕ, ਜਿਨ੍ਹਾਂ ਵਿੱਚ
ਪਖੰਡੀ ਸਾਧ ਸੇਵਾ ਸਿੰਘ ਖਡੂਰ ਸਾਹਿਬ ਵਾਲਾ ਵੀ ਸ਼ਾਮਿਲ ਹੈ, ਭਾਈ ਬਲਦੀਪ ਸਿੰਘ ਰਾਮੂੰਵਾਲੀਆ ਜੀ 'ਤੇ ਧਾਰਾ 295 ਅਧੀਨ ਪਰਚਾ ਦਰਜ ਕਰਵਾ ਰਿਹਾ ਹੈ।

ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ, ਜਿਹੜੇ ਵੀ ਜਾਗਰੂਕ ਅਖਵਾਉਂਦੇ ਹਨ, ਉਨ੍ਹਾਂ ਦਾ ਸਾਥ ਦਈਏ। ਖ਼ਾਲਸਾ ਨਿਊਜ਼ ਟੀਮ ਉਨ੍ਹਾਂ ਨਾਲ ਖੜੀ ਹੈ, ਅਤੇ ਆਸ ਕਰਦੀ ਹੈ ਕਿ ਹੋਰ ਵੀ ਜਾਗਰੂਕ ਸਿੱਖ, ਸਿੱਖ ਜਥੇਬੰਦੀਆਂ ਇਸ ਸਮੇਂ ਉਨ੍ਹਾਂ ਦਾ ਸਾਥ ਦੇਣਗੀਆਂ।

ਭਾਈ ਬਲਦੀਪ ਸਿੰਘ ਜੀ ਨਾਲ 76962-92718 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਉਨ੍ਹਾਂ ਵਲੋਂ ਲਿਖੇ ਲੇਖ ਪਾਠਕ ਥੱਲੇ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਪੜ੍ਹ ਸਕਦੇ ਹਨ:

- "ਬਾਲਾ" ਕਿ ਕੌਮੀ ਸਿਆਪਾ? ਭਾਗ 1

- ਬਾਲੇ ਦੀ ਜਨਮ ਸਾਖੀ ਕਦੋਂ ਤੇ ਕਿਉਂ ਹੋਂਦ 'ਚ ਆਈ ? ਬਾਲਾ ਕਿ ਕੌਮੀ ਸਿਆਪਾ ਭਾਗ-੨


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top