Share on Facebook

Main News Page

ਬਾਲਾ ਅਤੇ ਅਖੌਤੀ ਸਾਧ ਡਿਪਾਰਟਮੈਂਟ
-: ਪ੍ਰਭਦੀਪ ਸਿੰਘ, ਟਾਈਗਰ ਜਥਾ

ਪਿਛਲੇ ਸਾਲ 2013 'ਚ ਮੈਂ ਜਦੋਂ ਇੰਡੀਆ ਦੇ ਪ੍ਰਚਾਰਕ ਦੌਰੇ ਦੌਰਾਣ ਦਿੱਲੀ ਦੇ ਕਿਸੇ ਗੁਰਦਵਾਰੇ ਵਿੱਚ ਗੁਰਮਤਿ ਵਿਚਾਰ ਕਰਕੇ ਫਤਿਹ ਬੁਲਾਈ, ਤਾਂ ਅਜੇ ਮੈਂ ਸਟੇਜ 'ਤੇ ਹੀ ਸੀ ਕਿਸੇ ਅਖੌਤੀ ਸਾਧ ਡਿਪਾਰਟਮੈਂਟ ਦੇ ਚੇਲੇ ਦੇ ਬੜੀਆਂ ਮਿਰਚਾਂ ਲੜੀਆਂ ਕਿ ਬਾਲੇ ਦੀਆਂ ਕਹਾਣੀਆਂ ਸੁਣਾ ਕੇ ਤਾਂ ਅਸੀਂ ਰੋਟੀ-ਪਾਣੀ ਦਾ ਪ੍ਰਬੰਧ ਕਰਦੇ ਹਾਂ, ਪਰ ਇਹ ਭਾਈ ਸਟੇਜ 'ਤੇ ਬੈਠਾ ਸਾਡੀ ਰੋਟੀ ਵਿੱਚ ਲੱਤ ਮਾਰਨ ਦੀ ਕੋਸਿਸ਼ ਕਰ ਰਿਹਾ ਹੈ।

ਬਸ ਫਿਰ ਕੀ ਹੋਣਾ ਸੀ! ਆਪਣੇ ਜਜ਼ਬਾਤਾਂ 'ਤੇ ਕਾਬੂ ਨਾ ਕਰ ਸਕਿਆ ਅਤੇ ਬਾਲੇ ਵਾਲਾ ਸਿਆਪਾ ਮੇਰੇ ਸਟੇਜ ਤੋਂ ਹੇਠਾਂ ਉਤਰਣ ਤੋਂ ਪਹਿਲਾ ਮੇਰੇ ਅੱਗੇ ਪਾ ਕੇ ਬੈਠ ਗਿਆ। ਹਾਲਾਂਕਿ ਇਸ ਗੁਰਦਵਾਰੇ ਵਿੱਚ ਮੈਂ ਸੈਮੀਨਾਰ ਨਹੀਂ, ਸਗੋਂ ਕਥਾ ਦੇ ਰੂਪ ਵਿੱਚ ਗੁਰਮਤਿ ਵਿਚਾਰ ਕਰਨ ਲਈ ਗਿਆ ਸੀ, ਪਰ ਕਿਉਂਕਿ ਹੁਣ ਸਵਾਲ ਹਾਲ ਵਿੱਚ ਬੈਠੀ ਸੰਗਤ ਤੱਕ ਚਲਾ ਗਿਆ ਸੀ, ਇਸ ਲਈ ਸੰਖੇਪ ਵਿੱਚ ਮੈਂਨੂੰ ਚੌਂਕੜਾ ਮਾਰ ਕੇ ਇਸ ਵਿਹਲੜ ਦੀ ਤਸੱਲੀ ਕਰਵਾਉਣੀ ਪਈ।

ਵੈਸੇ ਬਾਲੇ ਦੇ ਮੁਰੀਦ ਬਹੁਤੇ ਅਖੌਤੀ ਸਾਧ ਲਾਣੇ ਵਾਲੇ ਹੀ ਹਨ, ਕਿਉਂਕਿ ਬਾਲਾ ਸਾਖੀ ਦੀਆਂ ਜੱਬਲੀਆਂ ਨਾਲ ਇਨ੍ਹਾਂ ਦੀ ਰੋਟੀ-ਪਾਣੀ ਦਾ ਪ੍ਰਬੰਧ ਜੁੜਿਆ ਹੋਇਆ ਹੈ ਅਤੇ ਇਹ ਹੀ ਵੱਡਾ ਕਾਰਣ ਹੈ, ਜੇ ਕੋਈ ਭਾਈ ਬਲਦੀਪ ਸਿੰਘ ਰਾਮੂੰਵਾਲੀਆ ਵਰਗਾ ਜਾਗਰੂਕ ਸੱਜਣ ਇਸ ਅਖੌਤੀ ਸਾਖੀ ਦੀ ਅਸਲੀਅਤ ਸੰਗਤਾਂ ਦੇ ਸਾਹਮਣੇ ਲੈ ਕੇ ਆਉਂਦਾ ਹੈ, ਤਾਂ ਇਹ ਗੁੰਡਾਗਰਦੀ 'ਤੇ ਉੱਤਰ ਆਉਂਦੇ ਹਨ।

ਇਸੇ ਨੀਤੀ ਤਹਿਤ ਇਹ ਭਾਈ ਬਲਦੀਪ ਸਿੰਘ ਨੂੰ ਬੇਵਜ੍ਹਾ ਪੁਲਿਸ ਅਤੇ ਅਦਾਲਤੀ ਕੇਸਾਂ ਵਿੱਚ ਉਲਝਾਉਣ ਦੀ ਕੋਸਿਸ਼ ਕਰ ਰਹੇ ਹਨ। ਸਾਰੇ ਪੰਥ ਦਰਦੀਆਂ ਨੂੰ ਬੇਨਤੀ ਹੈ ਕਿ ਇਸ ਵੀਰ ਦਾ ਵੱਧ ਤੋਂ ਵੱਧ ਸਾਥ ਦੇਣ, ਕਿਉਂਕਿ ਇਹ ਨਿੱਜੀ ਲੜਾਈ ਦਾ ਮਸਲਾ ਨਹੀਂ, ਸਗੋਂ ਇਹ ਇੱਕ ਵਿਚਾਰਧਾਰਿਕ ਜੰਗ ਹੈ।

ਭਾਈ ਬਲਦੀਪ ਸਿੰਘ ਰਾਮੂੰਵਾਲੀਆ ਜੀ ਨਾਲ ਰੇਡਿਓ "ਸਿੰਘ ਨਾਦ" 'ਤੇ ਛੇਤੀ ਹੀ ਇਸ ਵਿਸ਼ੇ 'ਤੇ ਗਲਬਾਤ ਕੀਤੀ ਜਾਵੇਗੀ, ਜਿਸ ਦੀ ਜਾਣਕਾਰੀ ਛੇਤੀ ਹੀ ਦਿੱਤੀ ਜਾਵੇਗੀ।


ਅਖੌਤੀ ਬਾਲੇ ਸਬੰਧੀ ਵੀਚਾਰ ਪ੍ਰਗਟ ਕਰਦੇ ਹੋਏ ਸ. ਪ੍ਰਭਦੀਪ ਸਿੰਘ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top