Share on Facebook

Main News Page

ਬਾਦਲ ਦੇ ਪੱਪੂ ਨੇ ਹੁਣ ਵਖਰੀ ਕਮੇਟੀ ਦੇ ਕੰਮ ਕਰਨ 'ਤੇ ਲਾਈ ਰੋਕ

ਅੰਮ੍ਰਿਤਸਰ, 27 ਜੁਲਾਈ: ਹਰਿਆਣੇ ਦੀ ਵਖਰੀ ਗੁਰਦਵਾਰਾ ਕਮੇਟੀ ਦੇ ਮਾਮਲੇ 'ਤੇ, ਗੁਰਬਚਨ ਸਿੰਘ ਨੇ, ਦੁਹਾਂ ਧਿਰਾਂ ਨੂੰ ਆਪੋ-ਅਪਣੀਆਂ ਕਨਵੈਨਸ਼ਨਾਂ ਰੱਦ ਕਰਨ ਦੇ ਦਿਤੇ 'ਫ਼ੁਰਮਾਨ' ਤੋਂ ਬਾਅਦ, ਇਕ ਹੋਰ ਨਵਾਂ 'ਫ਼ੁਰਮਾਨ' ਜਾਰੀ ਕਰਦਿਆਂ ਕਿਹਾ ਹੈ ਕਿ ਜਦ ਤਕ ਮਸਲੇ ਦਾ ਕੋਈ ਹੱਲ ਨਹੀਂ ਹੁੰਦਾ, ਉਦੋਂ ਤਕ ਹਰਿਆਣਾ ਦੇ ਗੁਰਦਵਾਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੇਠ ਹੀ ਚਲੇਗਾ।

ਚੇਤੇ ਰਹੇ ਕਿ ਹਰਿਆਣਾ ਦੀ ਹੁੱਡਾ ਸਰਕਾਰ ਵਲੋਂ ਵਖਰੀ ਕਮੇਟੀ ਦਾ ਬਿਲ ਪਾਸ ਕਰਨ ਅਤੇ ਰਾਜਪਾਲ ਵਲੋਂ ਇਸ ਦੀ ਮਨਜ਼ੂਰੀ ਮਿਲਣ ਤੋਂ ਬਾਅਦ, ਪਿਛਲੇ ਦਿਨੀਂ, ਵਖਰੀ ਕਮੇਟੀ ਦੇ 40 ਮੈਂਬਰੀ ਹਾਊਸ ਦਾ ਗਠਨ ਕਰ ਦਿਤਾ ਗਿਆ ਸੀ ਜਿਸ ਵਿਚ ਜਗਦੀਸ਼ ਸਿੰਘ ਝੀਂਡਾ ਨੂੰ ਪ੍ਰਧਾਨ ਅਤੇ ਦੀਦਾਰ ਸਿੰਘ ਨਲਵੀ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਸੀ।

ਨਵੇਂ 'ਫ਼ੁਰਮਾਨ' ਵਿਚ ਗੁਰਬਚਨ ਸਿੰਘ ਨੇ ਅਪਣੇ 'ਆਦੇਸ਼' ਵਿਚ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਅਰੰਭੇ ਯਤਨਾਂ ਨੂੰ ਬੂਰ ਪਾਉਣ ਲਈ ਇਹ 'ਆਦੇਸ਼' ਜਾਰੀ ਕੀਤਾ ਜਾਂਦਾ ਹੈ ਕਿ ਕੋਈ ਵੀ ਤਕਰਾਰਬਾਜ਼ੀ ਦੀ ਗੱਲ ਨਾ ਕੀਤੀ ਜਾਵੇ ਅਤੇ ਜਿਸ ਤਰ੍ਹਾਂ ਹਰਿਆਣੇ ਦੇ ਗੁਰਦਵਾਰਿਆਂ ਦਾ ਪਹਿਲਾਂ ਪ੍ਰਬੰਧ ਚਲ ਰਿਹਾ ਹੈ, ਉਸੇ ਤਰ੍ਹਾਂ ਹੀ ਚਲਣ ਦਿਤਾ ਜਾਵੇ। ਪਹਿਲੇ ਆਦੇਸ਼ 'ਚ ਉਨ੍ਹਾਂ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੰਜ 'ਜਥੇਦਾਰ' ਵਿਚਾਰ ਕਰਨ ਉਪ੍ਰੰਤ ਅਗਲਾ ਹੁਕਮਨਾਮਾ ਜਾਰੀ ਕਰਨਗੇ, ਪਰ ਉਨ੍ਹਾਂ ਨੇ ਅੱਜ ਇਕੱਲਿਆਂ ਹੁਕਮਨਾਮਾ ਜਾਰੀ ਕਰਦੇ ਹੋਏ ਇਹ ਆਦੇਸ਼ ਕਰ ਦਿਤਾ ਹੈ।

ਗੁਰਬਚਨ ਸਿੰਘ ਤੋਂ ਅੱਜ ਆਏ ਨਵੇਂ 'ਫ਼ੁਰਮਾਨ' ਨੂੰ ਹਰਿਆਣਾ ਅਸੈਂਬਲੀ ਅਤੇ ਸਰਕਾਰ ਇਸ ਤਰ੍ਹਾਂ ਲੈ ਸਕਦੇ ਹਨ ਕਿ 'ਜਥੇਦਾਰ', ਅਪਣੇ ਆਪ ਨੂੰ, ਉਨ੍ਹਾਂ ਤੋਂ ਵੱਡਾ ਸਮਝ ਕੇ, ਹਰਿਆਣੇ ਦੇ ਕਾਨੂੰਨੀ ਮਸਲਿਆਂ ਵਿਚ ਦਖ਼ਲ ਦੇ ਰਿਹਾ ਹੈ। ਕਾਨੂੰਨੀ ਮਾਹਰਾਂ ਅਨੁਸਾਰ, ਇਸ ਨਾਲ ਜ਼ਬਰਦਸਤ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ ਤੇ ਹਰਿਆਣਾ ਸਰਕਾਰ, ਅਪਣੇ ਕਾਨੂੰਨ ਦਾ ਵਿਰੋਧ ਕਰਨ ਵਾਲੇ 'ਜਥੇਦਾਰ' ਵਿਰੁਧ ਕਾਨੂੰਨੀ ਕਾਰਵਾਈ ਵੀ ਕਰ ਸਕਦੀ ਹੈ।

ਚੇਤੇ ਰਹੇ ਕਿ ਇਸ ਮਾਮਲੇ ਨੂੰ ਸ਼੍ਰੋਮਣੀ ਕਮੇਟੀ ਨੇ ਅਦਾਲਤ ਵਿਚ ਲਿਜਾਣ ਤੋਂ ਪਹਿਲਾਂ ਹੀ ਇਨਕਾਰ ਕਰ ਦਿਤਾ ਸੀ ਅਤੇ ਕਿਹਾ ਸੀ ਕਿ ਫ਼ਿਲਹਾਲ ਸ਼੍ਰੋਮਣੀ ਕਮੇਟੀ ਦੀਆਂ ਨਜ਼ਰਾਂ, ਕੇਂਦਰ ਸਰਕਾਰ ਵਲੋਂ ਲਏ ਜਾਣ ਵਾਲੇ ਸੰਵਿਧਾਨਕ ਫ਼ੈਸਲੇ 'ਤੇ ਟਿਕੀਆਂ ਹਨ ਕਿਉਂਕਿ, ਅਕਾਲੀ ਦਲ ਦੇ ਦਬਾਅ ਹੇਠ, ਕੇਂਦਰ ਵੀ ਮੰਨ ਚੁੱਕਾ ਹੈ ਕਿ ਹਰਿਆਣਾ ਸਰਕਾਰ ਵਲੋਂ ਵਖਰੀ ਕਮੇਟੀ ਦਾ ਬਿਲ ਗ਼ੈਰ-ਸੰਵਿਧਾਨਕ ਤਰੀਕੇ ਨਾਲ ਪਾਸ ਕੀਤਾ ਗਿਆ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top