-
ਨਾਸਾ ਹੈਡਕੁਆਟਰ ਵਿਖੇ ਨਹੀਂ ਰੱਖੇ ਜਾਂਦੇ ਧਾਰਮਿਕ
ਗ੍ਰੰਥ - ਮੈਨੇਜਰ
ਔਕਲੈਂਡ-26 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)- ਪਿਛਲੇ ਕਈ ਸਾਲਾਂ ਤੋਂ ਅਖਬਾਰਾਂ ਦੇ ਵਿਚ
ਛਪੀਆਂ ਖਬਰਾਂ ਕਿ ਅਮਰੀਕਾ ਸਰਕਾਰ ਦੇ ਸਪੇਸ ਸੈਂਟਰ ‘ਦਾ ਨੈਸ਼ਨਲ ਐਰੋਨੋਟਿਕਸ ਐਂਡ ਸਪੇਸ
ਅਡਮਨਿਸਟ੍ਰੇਸ਼ਨ’ ਦੇ ਵਾਸ਼ਿੰਗਟਨ ਸਥਿਤ ਮੁੱਖ ਦਫਤਰ ਦੀ ਸੱਤਵੀਂ ਮੰਜ਼ਿਲ ਉਤੇ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਨੂੰ ਨਾਸਾ ਅਧਿਕਾਰੀਆਂ ਨੇ ਰੱਦ ਕੀਤਾ ਹੈ।
ਇਸ
ਪੱਤਰਕਾਰ ਵੱਲੋਂ ਭੇਜੀ ਈਮੇਲ ਅਤੇ ਨਿਊਜ਼ੀਲੈਂਡ ਵਸਦੇ ਇਕ ਹੋਰ ਵੀਰ ਵੱਲੋਂ ਭੇਜੀ ਈਮੇਲ ਦੇ
ਜਵਾਬ ਵਿਚ ਉਨ੍ਹਾਂ ਸਾਫ ਕਿਹਾ ਹੈ ਕਿ ਮੁੱਖ ਦਫਤਰ ਵਿਖੇ ਕੋਈ ਧਾਰਮਿਕ ਗ੍ਰੰਥ ਨਹੀਂ
ਰੱਖਿਆ ਜਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਸੱਤਵੀਂ ਮੰਜ਼ਿਲ ਉਤੇ ਪ੍ਰਕਾਸ਼
ਕਰਨਾ ਵੀ ਸੱਚ ਨਹੀਂ ਹੈ।
ਇਨ੍ਹਾਂ ਖਬਰਾਂ ਦੇ ਪਿਛੋਕੜ ਉਤੇ ਜਾਇਆ ਜਾਵੇ ਤਾਂ ਪਤਾ ਲਗਦਾ ਹੈ
ਕਿ ਅਜਿਹਾ ਪੁਲਾੜ ਵਿਗਿਆਨੀ ਸ੍ਰੀਮਤੀ ਕਲਪਨਾ ਚਾਵਲਾ ਦੇ ਪਿਤਾ ਸ੍ਰੀ ਬੀ. ਐਲ. ਚਾਵਲਾ ਨੇ
ਦੱਸਿਆ ਸੀ, ਜਦ ਕਿ ਇਸ ਵਿਚ ਵੀ ਸਚਾਈ ਨਹੀਂ ਜਾਪਦੀ ਕਿ ਉਸਨੇ ਅਜਿਹਾ ਬਿਆਨ ਦਿੱਤਾ ਹੋਵੇ।
ਖ਼ਾਲਸਾ ਨਿਊਜ਼ ਨੇ ਵੀ ਨਾਸਾ ਨੂੰ ਈਮੇਲ ਰਾਹੀਂ ਇਹ ਸਪਸ਼ਟ ਕਰਨ ਲਈ ਈਮੇਲ ਭੇਜੀ, ਜੋ ਹੂਬਹੂ
ਥੱਲੇ ਦਿੱਤੀ ਜਾ ਰਹੀ ਹੈ:
(ਨੋਟ: ਸਿੱਖਾਂ ਨੂੰ ਸ੍ਰੀ ਗੁਰੂ
ਗ੍ਰੰਥ ਸਾਹਿਬ ਦੀ ਸਰਵਉੱਚਤਾ ਲਈ, ਨਾਸਾ ਦੀ ਸਟੈਂਪ ਦੀ ਲੋੜ੍ਹ ਨਹੀਂ। ਲੋਕਾਂ ਵਲੋਂ ਇਸ
ਤਰ੍ਹਾਂ ਦੀਆਂ ਅਫਵਾਹਾਂ ਪਹਿਲਾਂ ਵੀ ਉੜਾਈਆਂ ਜਾਂਦੀਆਂ ਰਹੀਆਂ ਕਿ ਅਮਰੀਕਾ ਦੇ ਰਾਸ਼ਟਰਪਤੀ
ਬੈਰਾਕ ਓਬਾਮਾ ਦੇ ਦਫਤਰ ਵਿੱਚ ਗੁਰੂ ਗੋਬਿੰਦ ਸਿੰਘ ਜੀਦੀ ਤਸਵੀਰ ਲੱਗੀ ਹੈ, ਜੋ ਕਿ ਕੀਤੀ
ਹੋਈ ਸੀ। ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਹੋਰ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ, ਜਿਸ ਨਾਲ
ਸਿੱਖਾਂ ਦਾ ਆਪਣਾ ਮਜ਼ਾਕ ਉੱਡਦਾ ਹੈ, ਅਤੇ ਕਈ ਲਾਈ ਲੱਗ ਕਥਾਵਾਚਕ ਵੀ ਇਸ ਦੇ ਜ਼ਿੰਮੇਵਾਰ
ਹਨ। ਸਾਨੂੰ ਬਿਨਾਂ ਘੋਗ ਪੜਤਾਲ ਕੀਤੇ, ਇਸ ਤਰ੍ਹਾਂ ਦੀਆਂ ਅਫਵਾਹਾਂ 'ਤੇ ਵਿਸ਼ਵਾਸ ਨਹੀਂ
ਕਰਨਾ ਚਾਹੀਦਾ। - ਸੰਪਾਦਕ ਖ਼ਾਲਸਾ ਨਿਊਜ਼)