Share on Facebook

Main News Page

ਰਾਜ ਕਰੇਗਾ ਖ਼ਾਲਸਾ... ਕੋਈ ਗੁਰਬਾਣੀ ਨਹੀਂ, ਜਿਸਦੀ ਤੁੱਕ ਬਦਲੀ ਨਹੀਂ ਜਾ ਸਕਦੀ
-: ਸੰਪਾਦਕ ਖ਼ਾਲਸਾ ਨਿਊਜ਼

ਗਿਆਨੀ ਗਿਆਨ ਸਿੰਘ ਵਲੋਂ ਲਿਖਿਆ ਦੋਹਰਾ ਹੈ, ਜਿਹੜਾ ਅਰਦਾਸ ਤੋਂ ਬਾਅਦ ਪੜ੍ਹਿਆ ਜਾਂਦਾ ਹੈ, ਉਹ ਕਿਤੇ ਪੂਰਾ, ਕਿਤੇ ਥੋੜਾ... ਤੇ ਜਿੱਥੇ ਤੁਹਾਡੇ ਪਿਓ ਬਾਦਲ ਦਾ ਰਾਜ ਹੈ, ਦਰਬਾਰ ਸਾਹਿਬ ਅੰਦਰ ਤਾਂ ਪੜ੍ਹਿਆ ਵੀ ਨਹੀਂ ਜਾਂਦਾ...

ਕਾਲੀਓ, ਤੁਹਾਡਾ ਪਿਓ ਜਿਨ੍ਹਾਂ ਦੇ ਡੇਰਿਆਂ 'ਤੇ ਜਾ ਕੇ ਨੱਕ ਰਗੜਦਾ ਹੈ, ਉਥੇ ਤਾਂ, ਗੁਰਬਾਣੀ ਅਤੇ ਗੁਰਬਾਣੀ ਦੇ ਅਰਥ ਹੀ ਬਦਲ ਦਿੱਤੇ ਜਾਂਦੇ ਹਨ। ਅਰਦਾਸ ਬਦਲੀ ਜਾਂਦੀ ਹੈ, ...ਨਾਮਧਾਰੀਏ ਅਰਦਾਸ ਵਿੱਚ 12ਵੀਂ ਪਾਤਸ਼ਹੀ ਤੱਕ ਪੜ੍ਹੀ ਜਾਂਦੇ ਆ, ਰਵਿਦਾਸੀਏ ਜੋ ਬੋਲੈ ਸੋ ਨਿਰਭੈ, ਗੁਰੂ ਰਵਿਦਾਸ ਜੀ ਕੀ ਜੈ.. ਪੜ੍ਹੀ ਜਾਂਦੇ ਆ... ਉਦੋਂ ਕਿੱਥੇ ਪੂਛਾਂ ਲੁਕੋ ਲੈਂਦੇ ਓ, ਪਤਾ ਹੈ ਕਿ ਉਨ੍ਹਾਂ ਨਾਲ ਪੰਗਾ ਲਿਆ ਤਾਂ ਛਿੱਤਰ ਪੈਣੇ ਹਨ... ਇੱਥੇ ਭਗਵੰਤ ਮਾਨ ਇੱਕਲਾ ਹੈ, ਰਗੜੋ ਇਸ ਨੂੰ...

ਪਿਛਲੁ ਕਿੰਨੇ ਸਾਲਾਂ ਤੋਂ ਕਾਲੀ ਲੀਡਰ ਸੰਸਦ 'ਚ ਜਾਕੇ ਵੀ ਕੁੱਝ ਨਹੀਂ ਬੋਲੇ, ਸੁੱਤੇ ਰਹੇ... ਹੁਣ ਭਗਵੰਤ ਮਾਨ ਹੀ ਹੈ ਜਿਹੜਾ ਪੰਜਾਬ ਦੀ ਗੱਲ ਕਰ ਰਿਹਾ ਹੈ, ਉਦੋਂ ਤੁਹਾਡੇ ਪੀਟੀਸੀ ਚੈਨਲ ਨੂੰ ਵੀ ਸੱਪ ਸੁੰਘ ਜਾਂਦਾ ਹੈ... ਹੁਣ ਕਿਵੇਂ ਅੱਡੀਆਂ ਚੁੱਕ ਚੁੱਕ ਕੇ ਪ੍ਰਦਰਸ਼ਨ ਹੋ ਰਿਹਾ ਹੈ... ਲੱਖ ਲਾਹਨਤ ਹੈ ਐਸੇ ਬੇਜ਼ਮੀਰੇ ਕਾਲੀਆਂ 'ਤੇ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top