Share on Facebook

Main News Page

ਸ਼੍ਰੋਮਣੀ 'ਗੋਲਕ' ਪ੍ਰਬੰਧਕ ਕਮੇਟੀ ਤੋਂ ਕੋਈ ਮੁਆਫੀ ਨਹੀਂ ਮੰਗਾਂਗਾ
-: ਭਗਵੰਤ ਮਾਨ

ਭਗਵੰਤ ਮਾਨ ਨੂੰ ਸਮੁੱਚੇ ਸਿੱਖ ਪੰਥ ਪਾਸੋਂ ਬਿਨ੍ਹਾਂ ਦੇਰੀ ਮੁਆਫੀ ਮੰਗਣੀ ਚਾਹੀਦੀ ਹੈ: ਮੱਕੜ

ਅੰਮਿ੍ਤਸਰ, 29 ਜੁਲਾਈ (ਨਿ. ਪ. ਪ.)-ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਰਿਕਾਰਡ ਵੋਟਾਂ ਨਾਲ ਜਿੱਤੇ ਲੋਕ ਸਭਾ ਮੈਂਬਰ ਅਤੇ ਕਾਮੇਡੀਅਨ ਭਗਵੰਤ ਮਾਨ ਵੱਲੋਂ ਅਰਦਾਸ ਉਪਰੰਤ ਪੜੇ ਜਾਣ ਵਾਲੇ ਦੋਹਰੇ ਨੂੰ ਤਰੋੜ-ਮਰੋੜ ਕੇ ਇਕ ਭਾਈਚਾਰੇ ਨਾਲ ਜੋੜਨ ਸਬੰਧੀ ਨਸ਼ਰ ਹੋਈਆਂ ਖ਼ਬਰਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ।

ਪ੍ਰਧਾਨ ਸ਼੍ਰੋਮਣੀ ਕਮੇਟੀ ਜਥੇਦਾਰ ਅਵਤਾਰ ਸਿੰਘ ਨੇ ਭਗਵੰਤ ਮਾਨ ਦੀ ਉਕਤ ਕਾਰਵਾਈ ਕਾਰਨ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਗੈਰ ਜ਼ਿੰਮੇਵਾਰਾਨਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੀਡੀਆ ਰਾਹੀਂ ਧਿਆਨ ‘ਚ ਆਇਆ ਹੈ ਕਿ ਸਿੱਖਾਂ ਵੱਲੋਂ ਨਿਤ ਦੀ ਅਰਦਾਸ ਉਪਰੰਤ ਪੜ੍ਹੇ ਜਾਂਦੇ ‘ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ’ ਦੋਹਰੇ ਨੂੰ ਇੱਕ ਲੋਕ ਮਿਲਣੀ ਦੌਰਾਨ ਭਗਵੰਤ ਮਾਨ ਨੇ ਤੋੜ ਕੇ ਪੇਸ਼ ਕੀਤਾ ਹੈ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਵੱਡੀ ਸੱਟ ਵੱਜੀ ਹੈ । ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਸਮੁੱਚੇ ਸਿੱਖ ਪੰਥ ਪਾਸੋਂ ਬਿਨ੍ਹਾਂ ਦੇਰੀ ਮੁਆਫੀ ਮੰਗਣੀ ਚਾਹੀਦੀ ਹੈ।

 

 


ਟਿੱਪਣੀ: ਖ਼ਾਲਸਾ ਨਿਊਜ਼, ਭਗਵੰਤ ਮਾਨ ਦੀ ਅੰਨੀ ਪ੍ਰਸ਼ੰਸਕ ਨਹੀਂ। ਜੇ ਕੋਈ ਕੰਮ ਉਹ ਗਲਤ ਕਰਣਗੇ ਜਾਂ ਗਲਤ ਬਿਆਨੀ ਕਰਨਗੇ, ਅਸੀਂ ਉਨ੍ਹਾਂ ਦੇ ਖਿਲਾਫ ਲਿਖਾਂਗੇ। ਉਹ ਵਧੀਆ ਕਲਾਕਾਰ ਹਨ ਅਤੇ ਉਨ੍ਹਾਂ ਨੇ ਜੋ ਮੌਜੂਦਾ ਸਮੇਂ 'ਚ ਅਖੌਤੀ ਪੰਥਕ ਸਰਕਾਰ ਦੀਆਂ ਪੋਲਾਂ ਖੋਲੀਆਂ ਹਨ, ਸੰਸਦ ਵਿੱਚ ਪੰਜਾਬ ਦੇ ਮਸਲੇ ਚੁਕੇ ਹਨ, ਉਸ ਨਾਲ ਅਖੌਤੀ ਅਕਾਲੀਆਂ ਦੀ ਨੀਂਦ ਹਰਾਮ ਹੋਈ ਹੈ। ਕਦੇ ਸ਼ਰਾਬ ਪੀਕੇ ਗੁਰਦੁਆਰੇ ਜਾਣ ਦੀ ਝੂਠੀ ਖਬਰ ਤੇ ਹੁਣ ਇਹ ਅੱਠ ਸਾਲ ਪੁਰਾਣੀ ਵੀਡੀਓ ਨੂੰ ਆਧਾਰ ਬਣਾ ਕੇ ਕੀਤੀ ਜਾ ਰਹੀ ਬਦਮਾਸ਼ੀ।

ਅਸੀਂ ਭਗਵੰਤ ਮਾਨ ਜੀ ਨੂੰ ਇਹੀ ਕਹਿਣਾ ਚਾਹਾਂਗੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰਨ ਅਤੇ ਆਪਣੇ ਮਿੱਥੇ ਹੋਏ ਟੀਚੇ ਵਲ ਤੁਰੇ ਜਾਣ, ਇਨ੍ਹਾਂ ਬਾਦਲ ਦੇ ਚਮਚਿਆਂ ਦਾ ਕੀ ਹੈ, ਇਨ੍ਹਾਂ ਦਾ ਕੰਮ ਹੈ ਟੁੱਕੜ ਖਾਕੇ ਭੌਂਕਣਾ। ਹੁਣ ਇਨ੍ਹਾਂ ਨੇ ਤੁਹਾਨੂੰ ਡਰਾਉਣ ਲਈ ਆਪਣੇ ਪਾਲਤੂ ਟੌਮੀ ਕੋਲੋਂ ਪੰਥ 'ਚੋਂ ਛੇਕਣਾ ਵੀ ਹੈ... ਪਰਵਾਹ ਨਾ ਕਰੋ ਇਨ੍ਹਾਂ ਟੌਮੀਆਂ ਦੀ... ਚੱਕੀ ਚਲੋ ਫੱਟੇ, ਪਰ ਇਸ ਗੱਲ ਦਾ ਖਿਆਲ ਰੱਖੋ ਕਿ ਗੁਰਬਾਣੀ ਜਾਂ ਸਿੱਖ ਇਤਿਹਾਸ ਨਾਲ ਕੋਈ ਖਿਲਵਾੜ ਨਾ ਕਰਿਆ ਜੇ... ਸਾਨੂੰ ਪੂਰੀ ਆਸ ਹੈ ਕਿ ਤੁਸੀਂ ਇਹ ਕੰਮ ਨਹੀਂ ਕਰੋਗੇ, ਅਤੇ ਇਸੇ ਤਰ੍ਹਾਂ ਹੀ ਪੰਜਾਬ ਦੀ ਆਵਾਜ਼ ਬਣੋਗੇ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top