Share on Facebook

Main News Page

ਪੁਲੀਸ ਤਸਕਰਾਂ ਨੂੰ ਬਚਾ ਰਹੀ ਹੈ ਤੇ ਨਿਰਦੋਸ਼ਾਂ ਨੂੰ ਫਸਾ ਰਹੀ ਹੈ
-: ਕਿਰਪਾਲ ਸਿੰਘ ਰੰਧਾਵਾ
ਡਿਪਟੀ ਚੇਅਰਮੈਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ

ਅੰਮ੍ਰਿਤਸਰ 30 ਜੁਲਾਈ (ਜਸਬੀਰ ਸਿੰਘ) ਸ੍ਰ. ਕਿਰਪਾਲ ਸਿੰਘ ਰੰਧਾਵਾ, ਡਿਪਟੀ ਚੇਅਰਮੈਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਕਿ ਪੰਜਾਬ ਪੁਲਿਸ ਨਿਰਦੋਸ਼ ਲੋਕਾਂ ਵਿਰੁੱਧ ਗੈਰ ਕਨੂੰਨੀ ਨਸ਼ਾ ਵਿਰੋਧ ਆਪਰੇਸ਼ਨ ਦੀ ਆੜ ਹੇਠ ਲੋਕਾਂ ਤੇ ਝੂਠੇ ਮੁਕੱਦਮੇ ਦਰਜ ਕਰਕੇ ਬੇਕਸੂਰ ਨੌਜਵਾਨਾ ਨੂੰ ਜੇਲਾਂ ਵਿੱਚ ਸੁੱਟ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਪੁਲਿਸ ਬੇਕਸੂਰਾਂ ਨੂੰ ਆਪਣੇ ਟਾਉਟਾਂ ਅਤੇ ਕੈਟਾਂ ਰਾਹੀਂ ਫੜ ਰਹੀ ਹੈ ਜਿਸ ਦੀਆ ਮਿਸਾਲਾਂ ਤਾਂ ਸੂਬੇ ਭਰ ਵਿੱਚ ਕਈ ਮਿਲਦੀਆ ਹਨ ਅਤੇ ਅਖਬਾਰਾਂ ਦੀਆ ਸੁਰਖੀਆ ਇਹਨਾਂ ਦੀਆ ਗਵਾਹ ਹਨ। ਉਹਨਾਂ ਕਿਹਾ ਕਿ ਥਾਣਾ ਛੇਹਰਟਾ ਦਾ ਭ੍ਰਿਸ਼ਟ ਥਾਣਾ ਮੁੱਖੀ ਤੇ ਚੌਕੀ ਘਨੂੰਪੁਰ ਦੇ ਇੰਚਾਰਜ ਨੇ ਜਿਹੜੀ ਗੁੰਡਾਗਰਦੀ ਕਰਕੇ ਲੋਕਾਂ ਦਾ ਨੱਕ ਵਿੱਚ ਦਮ ਕੀਤਾ ਹੋਇਆ ਹੈ ਉਹ ਅਤੀ ਨਿੰਦਣਯੋਗ ਤੇ ਅਸਹਿ ਹੈ। ਛੇਹਰਟਾ ਦੀ ਪੁਲੀਸ ਨੇ 28ਜੁਲਾਈ 2014 ਦੀ ਰਾਤ ਨੂੰ 3 ਬੇਕਸੂਰ ਵਿਅਕਤੀਆਂ ਨੂੰ ਜਬਰਨ ਘਰਾਂ ‘ਚੋਂ ਚੁੱਕ ਕੇ ਲਿਆ ਤੇ ਜਿਹਨਾਂ ‘ਤੇ ਸ਼ਰਾਬ ਦੇ ਨਸ਼ੇ ਵਿੱਚ ਅੰਨਾ ਤਸ਼ੱਦਦ ਕੀਤਾ ਗਿਆ ।

ਉਹਨਾਂ ਕਿਹਾ ਕਿ ਇਹਨਾਂ ਵਿਅਕਤੀਆਂ ਦੀ ਸ਼ਨਾਖਤ ਬਲਦੇਵ ਸਿੰਘ ਕਾਲਾ, ਘੁੱਲਾ ਸਿੰਘ, ਪੁ¤ਤਰ ਦਰਸ਼ਨ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਜੋ ਹੋਈ ਜੋ ਖੇਤੀਬਾੜੀ ਦਾ ਧੰਦਾ ਕਰਦੇ ਹਨ। ਉਹਨਾਂ ਕਿਹਾ ਕਿ ਇਹਨਾਂ ਵਿਅਕਤੀਆਂ ਨੇ ਨਾ ਤਾਂ ਕਦੇ ਸਮੈਕ ਪੀਤੀ ਹੈ ਅਤੇ ਨਾ ਹੀ ਕਦੇ ਵੇਚੀ ਹੈ ਅਤੇ ਨਾ ਹੀ ਕਿਸੇ ਅਜਿਹੇ ਵਿਅਕਤੀਆਂ ਨਾਲ ਕੋਈ ਸੰਬੰਧ ਰੱਖਦੇ ਹਨ ਪਰ ਛੇ ਨੌਜਵਾਨਾਂ ਨੂੰ ਇੱਕ ਐਕਸੀਡੈਂਟ ਵਿੱਚ ਮਾਰਨ ਦੋ ਦੋਸ਼ ਵਿੱਚ ਮੁਅਤੱਲ ਵੀ ਰਹਿ ਚੁੱਕੇ ਥਾਣਾ ਮੁੱਖੀ ਸੁਖਵਿੰਦਰ ਸਿੰਘ ਰੰਧਾਵਾ ਨੇ ਇਹਨਾਂ ਸ਼ਰੀਫ ਵਿਅਕਤੀਆਂ ਨੂੰ ਨਜਾਇਜ ਹੀ ਥਾਣੇ ਵਿੱਚ ਬੰਦ ਕਰ ਦਿੱਤਾ। ਉਹਨਾਂ ਕਿਹਾ ਕਿ ਉਹ ਜਿਲਾ ਪੁਲੀਸ ਕਮਿਸ਼ਨਰ, ਪੰਜਾਬ ਸਰਕਾਰ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਮੰਗ ਕਰਦੇ ਹਨ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਨਿਰਦੋਸ਼ ਵਿਅਕਤੀਆ ਨੂੰ ਰਿਹਾਅ ਕਰਵਾਇਆ ਜਾਵੇ ਅਤੇ ਦੋਸ਼ੀ ਪੁਲੀਸ ਵਾਲਿਆ ਦੇ ਖਿਲਾਫ ਕਾਰਵਾਈ ਕੀਤੀ ਜਾਵੇ।

ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਸਾਬਕਾ ਡੀ.ਜੀ.ਪੀ ਜੇਲਾਂ ਸ੍ਰੀ ਸ਼ਸ਼ੀਕਾਂਤ ਦੁਆਰਾ ਦਿੱਤੀ ਗਈ ਸਮੱਗਲਰਾਂ ਦੀ ਲਿਸਟ ਨੂੰ ਛੁਪਾ ਕੇ ਤਸਕਰਾਂ ਦੀ ਰਾਖੀ ਕਰ ਰਹੀ ਹੈ ਤੇ ਨਿਰਦੋਸ਼ ਲੋਕਾਂ ਨੂੰ ਜੇਲਾਂ ਵਿੱਚ ਬੰਦ ਕਰਕੇ ਖਾਨਾਪੂਰਤੀ ਕਰ ਰਹੀ ਹੈ। ਡੀ.ਜੀ.ਪੀ ਸ਼ਸ਼ੀਕਾਂਤ ਨੇ ਜਿਹੜੇ ਨਾਮ ਉਜਾਗਰ ਕੀਤੇ ਹੋਏ ਹਨ ਅਤੇ ਜਿਸਦੀ ਇਕ ਰਿਪੋਰਟ ਮੁਨੁੱਖ ਅਧਿਕਾਰ ਸੰਗਠਨ ਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਭੇਜੀ ਹੋਈ ਹੈ ਉਸ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆ ਵਿੱਚ ਸ਼ਾਮਲ

(1) ਵਿਰਸਾ ਸਿੰਘ ਵਲਟੋਹਾ, ਸੰਸਦੀ ਸਕੱਤਰ ਪੰਜਾਬ,
(2) ਹਰਮੀਤ ਸਿੰਘ ਸੰਧੂ,
(3) ਅਜੀਤ ਸਿੰਘ ਕੁਹਾੜ, ਜੋ ਬਾਬਾ ਡੋਡਿਆਂ ਵਾਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ,
(4) ਸਵਰਨ ਸਿੰਘ ਫਿਲੌਰ,
(5) ਡਾ. ਰਤਨ ਸਿੰਘ ਅਜਨਾਲਾ, ਸਾਬਕਾ ਸੰਸਦ ਮੈਂਬਰ
(6) ਅਮਰਪਾਲ ਸਿੰਘ ਬੋਨੀ ਅਜਨਾਲਾ, ਸੰਸਦੀ ਸਕੱਤਰ,
(7) ਸ਼੍ਰੀ ਗੁਲਜਾਰ ਸਿੰਘ ਰਣੀਕੇ, ਕੈਬਿਨੇਟ ਮੰਤਰੀ, ਪੰਜਾਬ
(8) ਲਾਲੀ ਰਣੀਕੇ

ਦੇ ਨਾਮ ਸ਼ਾਮਲ ਹਨ।

ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਜਗਦੀਸ਼ ਸਿੰਘ ਭੋਲਾ ਤਸਕਰ ਨੇ ਆਪਣੇ ਬਿਆਨਾਂ ਅਨੁਸਾਰ ਸ੍ਰੀ ਬ੍ਰਿਕਮਜੀਤ ਸਿੰਘ ਮਜੀਠੀਆ ਦਾ ਨਾਮ ਲਿਆ ਹੈ, ਸ੍ਰੀ ਓਮ ਪ੍ਰਕਾਸ਼ ਸੋਨੀ (ਕਾਂਗਰਸ ਆਦਿ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਦੱਸੇ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੂੰ ਫੜਨ ਦੀ ਬਜਾਏ ਪੰਜਾਬ ਪੁਲਿਸ ਨਿਰਦੋਸ਼ ਲੋਕਾਂ ਨੂੰ ਫੜ ਰਹੀ ਹੈ ਤੇ ਇਹਨਾਂ ਸਾਰਿਆ ਨੂੰ ਪੁਲੀਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਘਨੂੰਪੁਰ ਚੌਕੀ ਦਾ ਇੰਚਾਰਜ ਦਿਲਬਾਗ ਸਿੰਘ ਪੁਲੀਸ ਦੇ ਕੈਂਟ ਤੋਂ ਥਾਣੇਦਾਰ ਬਣਿਆ ਹੈ ਅਤੇ ਇਸ ਨੇ ਅੱਜ ਤੱਕ ਟਰੇਨਿੰਗ ਵੀ ਨਹੀ ਕੀਤੀ ਜਿਸ ਕਰਕੇ ਬਦਤਮੀਜੀ ਨਾਲ ਪੇਸ਼ ਆਉਣਾ ਇਸ ਦਾ ਕਿੱਤਾ ਬਣ ਗਿਆ ਹੈ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਇਹਨਾਂ ਦੋਹਾਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਹਾਈਕੋਰਟ ਦਾ ਦਰਵਾਜਾ ਖੜਕਾਉਣ ਲਈ ਮਜਬੂਰ ਹੋਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top