Share on Facebook

Main News Page

ਸ਼੍ਰੋਮਣੀ ਕਮੇਟੀ ਵਲੋਂ ਪੱਪੂਆਂ ਦੇ ਹੁਕਮਾਂ ਨੂੰ ਮਨਾਉਣ ਲਈ ਹੁਣ ਤਰਲੇ ਪਾਉਂਦਾ ਪੋਸਟਰ ਜਾਰੀ
-: ਸੰਪਾਦਕ ਖ਼ਾਲਸਾ ਨਿਊਜ਼

ਸਿੱਖ ਲਈ ਸਰਵਉੱਚ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਹੋਰ ਕੋਈ ਨਹੀਂ। ਅਕਾਲ ਤਖ਼ਤ ਕੋਈ ਬਿਲਡਿੰਗ ਨਹੀਂ, ਅਕਾਲ ਦਾ ਸਿਧਾਂਤ ਹੈ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਹੈ, ਨਾ ਕਿ ਕਿਸੇ ਬੰਦੇ ਵਲੋਂ ਥਾਪੇ ਅਖੌਤੀ ਜਥੇਦਾਰ ਦਾ ਹੁਕਮ। ਸਿੱਖਾਂ ਨੂੰ ਇਸ ਤਰ੍ਹਾਂ ਦੇ ਪ੍ਰਚਾਰ ਤੋਂ ਸਿਰਫ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਇੱਥੋਂ ਜਾਰੀ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨੀ ਚਾਹੀਦੀ ਹੈ। ਹੁਕਮ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਮੰਨਣਯੋਗ ਹੈ। ਸਿੱਖ ਸਿਰਫ ਪਾਬੰਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦਿੱਤੀ ਸਿੱਖਿਆ 'ਤੇ ਚਲਣ ਲਈ, ਨਾ ਕਿ ਐਸੇ ਕੂੜਨਾਮਿਆਂ ਨੂੰ ਮੰਨਣ ਲਈ। ਨਾਲੇ ਇਹ ਲੋਕ ਆਪ ਕਿੰਨਾਂ ਕੁ ਮੰਨਦੇ ਹਨ ਹੁਕਮਨਾਮੇ, ਸਾਰੇ ਅਖੌਤੀ ਹੁਕਮਨਾਮਿਆਂ ਦੀ ਫੂਕ ਦਰਬਾਰ ਸਾਹਿਬ ਕੰਪਲੈਕਸ 'ਚ ਹੀ ਨਿਕਲ ਜਾਂਦੀ ਹੈ।

ਹਾਂ, ਜੇ ਕਰ ਕੌਮੀ ਸੁਧਾਰ ਲਈ ਕੋਈ ਐਸਾ ਸੁਝਾਅ ਇਸ ਥਾਂ ਤੋਂ ਆਉਂਦਾ ਹੈ, ਜਿਸ ਤੋਂ ਕੋਈ ਸੇਧ ਪ੍ਰਾਪਤ ਹੋਵੇ, ਜ਼ਰੂਰ ਮੰਨਣਾ ਚਾਹੀਦਾ ਹੈ, ਪਰ ਜੋ ਹਾਲਾਤ ਵਰਤਮਾਨ ਸਮੇਂ ਹਨ, ਇਸ ਸਮੇਂ ਵਿੱਚ ਜਿੰਨੇ ਵੀ ਅਖੌਤੀ ਹੁਕਮਨਾਮੇ ਜਾਰੀ ਹੋ ਰਹੇ ਹਨ, ਉਹ ਸਿਆਸਤ ਤੋਂ ਪ੍ਰੇਰਿਤ ਹਨ, ਜਿਨ੍ਹਾਂ ਨੂੰ ਮੰਨਣਾ ਬੇਜ਼ਮੀਰੇ ਕਮਜ਼ੋਰ ਲੋਕਾਂ ਦਾ ਕੰਮ ਹੋ ਸਕਦਾ ਹੈ, ਗੁਰੂ ਦੇ ਸਿਧਾਂਤ 'ਤੇ ਚੱਲਣ ਵਾਲੇ ਨਿਧੜਕ ਯੋਧਿਆਂ ਦਾ ਨਹੀਂ।

ਸ਼੍ਰੋਮਣੀ ਗੋਲਕ ਲੁੱਟ ਕਮੇਟੀ ਵਲੋਂ ਇਹ ਪੋਸਟਰ ਜਾਰੀ ਕਰਨਾ ਇਹ ਦਰਸਾਉਂਦਾ ਹੈ, ਕਿ ਇਹ ਲੋਕ ਹੁਣ ਸਮਝ ਚੁਕੇ ਹਨ, ਕਿ ਇਨ੍ਹਾਂ ਦੇ ਅਕਾਲ ਤਖ਼ਤ ਦੇ ਨਾਮ ਹੇਠ ਪੱਪੂਆਂ ਦੇ ਜਾਰੀ ਕੀਤੇ ਅਖੌਤੀ ਹੁਕਮਨਾਮਿਆਂ ਦੀ ਕੋਈ ਬੁੱਕਤ ਨਹੀਂ, ਇਹ ਸਿਰਫ ਲੋਕਾਂ 'ਚ ਇਹ ਪ੍ਰਚਾਰ ਕਰਨਾ ਚਾਹੁੰਦੇ ਹਨ, ਕਿ ਇਹ ਜੋ ਕਹਿਣ ਉਸ ਨੂੰ ਸਿਰ ਨਿਵਾਂ ਕੇ ਮੰਨੋ... ਇੱਜ਼ਤ ਕਮਾਈ ਜਾਂਦੀ ਹੈ, ਮੰਗੀ ਨਹੀਂ ਜਾਂਦੀ, ਤਰਲੇ ਨਹੀਂ ਕੀਤੇ ਜਾਂਦੇ...

ਖ਼ਾਲਸਾ ਨਿਊਜ਼ ਟੀਮ ਨਾ ਪਹਿਲਾਂ ਮੰਨਦੀ ਸੀ, ਤੇ ਨਾ ਹੁਣ, ਅਤੇ ਫਿਰ ਤੋਂ ਐਲਾਨ ਕਰਦੀ ਹੈ ਕਿ ਅਸੀਂ ਨਹੀਂ ਮੰਨਦੇ ਇਨ੍ਹਾਂ ਦੇ ਐਸੇ ਹੁਕਮਨਾਮਿਆਂ ਨੂੰ, ਨਾ ਹੀ ਇਨ੍ਹਾਂ ਦੇ ਬਣਾਏ ਹੋਏ ਅਖੌਤੀ ਜਥੇਦਾਰਾਂ ਨੂੰ, ਜੋ ਕਿ ਅਸਲ 'ਚ ਬਾਦਲ ਦੇ ਪੱਪੂ (Puppet) ਹਨ। ਇਨ੍ਹਾਂ ਦੇ ਜਾਰੀ ਕੀਤੇ ਕੂੜਨਾਮੇ ਸਾਡੀ ਜੁੱਤੀ ਦੀ ਨੋਕ 'ਤੇ, ਕਰ ਲੋ ਜੋ ਕਰਨਾ ਹੈ... ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ!!!

ਜਿਹੜੇ ਪਾਠਕ ਖ਼ਾਲਸਾ ਨਿਊਜ਼ ਦੇ ਇਸ ਐਲਾਨ ਨਾਲ ਸਹਿਮਤ ਹਨ, ਕੁਮੈਂਟ ਭਾਂਵੇਂ ਨਾ ਕਰਨ, ਜੈਕਾਰਾ ਜ਼ਰੂਰ ਲਗਾਉਣ (ਲਿਖਣ)...

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top