Share on Facebook

Main News Page

ਹਰਿਆਣਾ ਗੁਰੂਦੁਆਰਾ ਕਮੇਟੀ ਦੀ ਕਾਰਜਕਾਰਣੀ ਨੇ ਕੀਤੀ ਆਪਣੀ ਪਲੇਠੀ ਮੀਟਿੰਗ, ਲੱਠਮਾਰਾਂ ਤੋਂ ਗੁਰੂਦੁਆਰੇ ਆਜ਼ਾਦ ਕਰਾਉਣ ਦੀ ਪ੍ਰੀਕਿਰਿਆ ਸ਼ੁਰੂ

ਅੰਮ੍ਰਿਤਸਰ 31ਜੁਲਾਈ (ਜਸਬੀਰ ਸਿੰਘ): ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਰਨੀ ਕਮੇਟੀ ਨੇ ਆਪਣੀ ਅੱਜ ਪਲੇਠੀ ਬੈਠਕ ਕੈਥਲ ਵਿੱਖੇ ਬਣਾਏ ਗਏ ਕੈਂਪ ਦਫਤਰ ਵਿੱਚ ਕੀਤੀ ਜਿਸ ਵਿੱਚ ਵੱਖ ਵੱਖ ਮਤੇ ਪਾਸ ਕਰਕੇ ਕਮੇਟੀ ਨੇ ਆਪਣਾ ਰਸਮੀ ਤੌਰ 'ਤੇ ਕੰਮ ਕਾਰ ਸ਼ੁਰੂ ਕਰਦਿਆਂ ਮੰਗ ਕੀਤੀ ਕਿ ਗੁਰੂਦੁਆਰਿਆਂ ਵਿੱਚ ਬੈਠੀ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਦੀ ਸੈਨਾ ਨੂੰ ਤੁਰੰਤ ਹਟਾਇਆ ਜਾਵੇ ਤਾਂ ਕਿ ਕਮੇਟੀ ਆਪਣਾ ਨਿਰਵਿਘਨ ਕੰਮ ਕਾਰ ਵੇਖ ਸਕੇ।

ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਰਨੀ ਕਮੇਟੀ ਦੇ ਮੈਂਬਰ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਮੀਟਿੰਗ ਵਿੱਚ ਕਮੇਟੀ ਦੇ 11 ਮੈਂਬਰਾਂ ਵਿੱਚ 10 ਮੈਂਬਰ ਹਾਜਰ ਸਨ ਤੇ ਸੀਨੀਅਰ ਮੀਤ ਪ੍ਰਧਾਨ ਸ੍ਰ. ਦੀਦਾਰ ਸਿੰਘ ਨਲਵੀ ਇਸ ਕਰਕੇ ਮੀਟਿੰਗ ਵਿੱਚ ਨਹੀਂ ਹਾਜਰ ਹੋ ਚੁੱਕੇ, ਕਿਉਂਕਿ ਉਹਨਾਂ ਦੀ ਭਤੀਜੀ ਦੀ ਦੋ ਦਿਨ ਪਹਿਲਾਂ ਮੌਤ ਹੋ ਚੁੱਕੀ ਪਰ ਉਹਨਾਂ ਨੇ ਟੈਲੀਫੂਨ 'ਤੇ ਪਾਸ ਕੀਤੇ ਗਏ ਮਤਿਆਂ ਨਾਲ ਸਹਿਮਤੀ ਪ੍ਰਗਟ ਕੀਤੀ ਹੈ।

ਉਹਨਾਂ ਕਿਹਾ ਕਿ ਮੀਟਿੰਗ ਵਿੱਚ ਚਾਰ ਮਤੇ ਪਾਸ ਕੀਤੇ ਗਏ ਜਿਹਨਾਂ ਵਿੱਚ:

ਪਹਿਲਾ ਮਤਾ ਸਹਾਰਨਪੁਰ ਵਿਖੇ ਵਾਪਰੇ ਦੁਖਾਂਤ ਸਬੰਧੀ ਸ਼ੋਕ ਮੱਤਾ ਸੀ, ਜਿਸ ਵਿੱਚ ਵਾਪਰੀ ਘਟਨਾ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਤੇ ਮਸਲੇ ਦੇ ਜਲਦੀ ਹੱਲ ਲਈ ਯੂ.ਪੀ ਸਰਕਾਰ ਤੋਂ ਮੰਗ ਕੀਤੀ ਗਈ।

ਦੂਸਰੇ ਮਤੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਅਤੇ ਪੰਜਾਬ ਦੇ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੱਖ ਵੱਖ ਪੱਤਰ ਲਿੱਖ ਕੇ ਮੰਗ ਕੀਤੀ ਗਈ ਕਿ ਹਰਿਆਣਾ ਦੀ ਵੱਖਰੀ ਕਮੇਟੀ ਹੋਂਦ ਵਿੱਚ ਆ ਚੁੱਕੀ ਹੈ ਅਤੇ ਇਸ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਅਤੇ ਜਿਹੜੀ ਲੱਠਮਾਰ ਫੌਜ ਗੁਰੂਦੁਆਰਿਆਂ ਵਿੱਚ ਬਿਠਾਈ ਗਈ ਹੈ, ਉਸ ਨੂੰ ਬਿਨਾਂ ਕਿਸੇ ਦੇਰੀ ਤੋਂ ਵਾਪਸ ਪੰਜਾਬ ਬੁਲਾ ਲਿਆ ਜਾਵੇ, ਤਾਂ ਕਿ ਭਰਾ ਮਾਰੂ ਜੰਗ ਤੋਂ ਬਚਿਆ ਜਾ ਸਕੇ।

ਤੀਸਰੇ ਮਤੇ ਰਾਹੀਂ ਸਮੂਹ ਇਤਿਹਾਸਕ ਅੱਠ ਗੁਰੂਦੁਆਰਿਆਂ ਦੇ ਮੈਨੇਜਰਾਂ ਨੂੰ ਹਦਾਇਤ ਕੀਤੀ ਗਈ, ਕਿ ਉਹ ਆਪਣਾ ਆਪਣਾ ਰਿਕਾਰਡ ਲੈ ਕੇ 2 ਅਗਸਤ ਸ਼ਾਮ ਤੱਕ ਕੈਥਲ ਵਿੱਖੇ ਬਣਾਏ ਗਏ ਕਮੇਟੀ ਦੇ ਆਰਜ਼ੀ ਦਫਤਰ ਵਿਖੇ ਆਪਣੇ ਆਪਣੇ ਮੁਲਾਜਮਾਂ ਦੇ ਰਜਿਸਟਰ ਲੈ ਕੇ ਪਹੁੰਚਣ ਅਤੇ ਜਿਹੜਾ ਵੀ ਮੈਂਨੇਜਰ ਜਾਂ ਅਧਿਕਾਰੀ ਨੂੰ ਨਾ ਪੁੱਜਾ, ਤਾਂ ਉਸ ਬਾਰੇ ਸਮਝ ਲਿਆ ਜਾਵੇਗਾ ਕਿ ਉਹ ਹਰਿਆਣਾ ਕਮੇਟੀ ਦਾ ਮੁਲਾਜਮ ਨਹੀਂ ਹੈ ਤੇ ਉਸ ਨੂੰ ਡਿਸਮਿਸ ਕਰ ਦਿੱਤਾ ਜਾਵੇਗਾ।

ਚੌਥੇ ਮਤੇ ਰਾਹੀਂ ਸਾਰੀਆਂ ਬੈਂਕਾਂ ਦੇ ਹੈਡ ਕੁਆਟਰਾਂ ਨੂੰ ਵੀ ਪੱਤਰ ਲਿਖ ਦਿੱਤੇ ਗਏ ਹਨ ਕਿ ਹਰਿਆਣਾ ਦੀ ਵੱਖਰੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆ ਚੁੱਕੀ ਹੈ ਅਤੇ ਹਰਿਆਣੇ ਦੇ ਗੁਰੂਦੁਆਰਿਆਂ ਦੇ ਖਾਤਿਆਂ ਵਿੱਚੋ ਕਿਸੇ ਵੀ ਕਿਸਮ ਦੀ ਕੋਈ ਵੀ ਪੈਸਿਆਂ ਦੀ ਅਦਲਾ ਬਦਲੀ ਨਾ ਕੀਤੀ ਜਾਵੇ ਅਤੇ ਜਿਹੜਾ ਵੀ ਅਧਿਕਾਰੀ ਜਾਂ ਬੈਂਕ ਅਜਿਹਾ ਕਰੇਗਾ ਤਾਂ ਉਸ ਵਿਰੁੱਧ ਕਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਮੀਟਿੰਗ ਦੀ ਪ੍ਰਧਾਨਗੀ ਹਰਿਆਣਾ ਕਮੇਟੀ ਦੇ ਪ੍ਰਧਾਨ ਸ੍ਰ. ਜਗਦੀਸ਼ ਸਿੰਘ ਝੀਂਡਾ ਨੇ ਕੀਤੀ। ਉਹਨਾਂ ਕਿਹਾ ਕਿ ਜਲਦੀ ਹੀ ਹਰਿਆਣਾ ਕਮੇਟੀ ਦਾ ਸਾਰਾ ਪ੍ਰਬੰਧ ਨਿਰੰਤਰ ਹੋ ਜਾਵੇਗਾ।

ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਹਰਿਆਣਾ ਦੀ ਵੱਖਰੀ ਕਮੇਟੀ ਪੂਰੀ ਕਾਰਜਸ਼ੀਲ ਹੋ ਚੁੱਕੀ ਹੈ ਕਿ ਅਤੇ ਜਲਦੀ ਹੀ ਧਰਮ ਪ੍ਰਚਾਰ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਬਾਦਲ ਦਲ ਵਾਲੇ ਹਰਿਆਣੇ ਵਿੱਚ ਆਪਣਾ ਨਸ਼ਾ ਪੱਤਾ ਵੇਚਣ ਲਈ ਯਤਨਸ਼ੀਲ ਹਨ ਤੇ ਹਰਿਆਣੇ ਦੇ ਸਿੱਖਾਂ ਨੂੰ ਵੀ ਨਸ਼ਈ ਬਣਾਉਣ ਦੀਆ ਤਕਰੀਬਾਂ ਬਣਾ ਰਹੇ ਹਨ ਪਰ ਹਰਿਆਣਾ ਕਮੇਟੀ ਇਹਨਾਂ ਨੂੰ ਅਜਿਹੇ ਮਨਸੂਬਿਆਂ ਵਿੱਚ ਨਹੀਂ ਕਾਮਯਾਬ ਨਹੀਂ ਹੋਣ ਦੇਵੇਗੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਤਾਂ ਇਹਨਾਂ ਨੇ ਨੌਜਵਾਨ ਪੀੜੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ ਜਿਹੜਾ ਮੱਲਾ ਵਾਲਾ ਪੰਜਾਬ ਅਖਵਾਉਂਦਾ ਸੀ, ਅੱਜ ਉਹ ਅਮਲੀਆਂ ਵਾਲਾ ਪੰਜਾਬ ਇਹਨਾ ਮਜੀਠੀਆ ਤੇ ਬਾਦਲਾਂ ਨੇ ਬਣਾ ਦਿੱਤਾ ਹੈ।
 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top