Share on Facebook

Main News Page

ਅਕਾਲੀ ਦਲ ਹੁਣ ਹਿੰਦੂਆਂ ਦੀ ਪਾਰਟੀ ਬਣ ਚੁਕੀ ਹੈ
-: ਇੰਦਰਜੀਤ ਸਿੰਘ ਕਾਨਪੁਰ

ਅਕਾਲੀ ਦਲ ਹੁਣ ਹਿੰਦੂਆਂ ਦੀ ਪਾਰਟੀ ਬਣ ਚੁਕੀ ਹੈ, ਸਿੱਖੀ ਨਾਲ ਇਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਕ ਪਾਸੇ ਇਹ ਪੰਥਿਕ ਮੋਰਚਿਆਂ ਦੀ ਗਲ ਕਰਦੇ ਹਨ, ਦੂਜੇ ਪਾਸੇ ਇਹੋ ਜਿਹੇ ਪੰਥ ਦੀ ਸਿਰਜਨਾ ਕਰ ਰਹੇ ਨੇ, ਜੋ ਗੰਗੂ ਅਤੇ ਚੰਦੂ ਦੇ ਵੰਸ਼ਜਾਂ ਦੀ ਕੁਲ ਜਮਾਤ ਹੈ।

ਇਹ ਸ਼ਿਵ ਸੇਨਾ ਦੇ ਬੰਦੇ ਇਕ ਪਾਸੇ ਸਾਡੇ ਗੁਰੂਆਂ ਅਤੇ ਧਾਰਮਿਕ ਅਦਾਰਿਆਂ ਦੇ ਖਿਲਾਫ ਬੋਲਦੇ ਨੇ, ਦੂਜੇ ਪਾਸੇ ਇਨ੍ਹਾਂ ਨੂੰ ਹੌਲੀ ਹੌਲੀ ਸਾਡੇ ਧਰਮ ਵਿੱਚ ਪਿਛਲੇ ਦਰਵਾਜਿਉਂ ਘੁਸਪੈਠ ਕਰਵਾਈ ਜਾ ਰਹੀ ਹੈ। ਕਲ ਨੂੰ ਇਹ ਲੋਕ ਹੀ ਸਾਡਾ ਧਰਮ ਚਲਾਉਣ ਵਾਲੇ ਨੇ ਤੇ ਉਹ ਦਿਨ ਦੂਰ ਨਹੀਂ...

ਆਹ ਲਓ ਬਈ!!! ਆਉਣ ਵਾਲੇ ਦਿਨਾਂ 'ਚ ਇਹ ਬਣਨਗੇ ਸਿੱਖਾਂ ਦੇ ਜੱਥੇਦਾਰ

ਹਰਿਆਣਾ ਦੇ ਗੁਰਦੁਆਰਿਆਂ ਉੱਤੇ ਕਾਬਿਜ ਰਹਿਣ ਲਈ ਸਿੱਖਾਂ ਵਿਚ ਭਰਾ-ਮਾਰੂ ਜੰਗ ਛਿੜਵਾਉਣ ਅਤੇ ਅਕਾਲ ਤਖਤ ਦੇ ਰਸੂਖ ਨੂੰ ਪੂਰੀ ਤਰ੍ਹਾਂ ਖਤਮ ਕਰਨ ਉੱਤੇ ਉਤਾਰੂ 'ਕਾਲੀ ਦਲ ਬਾਦਲ ਦਾ ਨਵਾਂ ਚਿਹਰਾ। ਕਾਂਗਰਸ ਨੂੰ ਤਾਂ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣ ਦੀ ਦੀ ਇਜਾਜਤ ਨਹੀਂ, ਪਰ ਕੀ ਇਹੋ ਜਿਹੀ ਸਿਆਸੀ ਪਾਰਟੀ ਨੂੰ ਸਿੱਖਾਂ ਦੇ ਗੁਰਧਾਮਾਂ 'ਤੇ ਕਾਬਿਜ ਰਹਿਣ ਜਾਂ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜੀ ਕਰਨ ਦੀ ਇਜਾਜਤ ਦਿੱਤੀ ਜਾ ਸਕਦੀ ਹੈ?

ਸੋਚੋ ਸਿੱਖੋ, ਸੋਚੋ!!!

ਸੱਚ ਹੀ ਕਿਹਾ ਸੀ ਸਿਰਦਾਰ ਕਪੂਰ ਸਿੰਘ ਜੀ ਨੇ ਅਖੌਤੀ ਅਕਾਲੀਆਂ ਬਾਰੇ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top