Share on Facebook

Main News Page

ਮੋਹਨ ਭਾਗਵਤ ਨੇ ਸਿੱਖਾਂ ਨੂੰ ਫਿਰ ਹਿੰਦੂਆਂ ਦਾ ਹਿੱਸਾ ਦਸਿਆ

ਭੋਪਾਲ, 2 ਅਗੱਸਤ : ਭਾਜਪਾ ਦੇ ਮੁੜ ਸੱਤਾ ਵਿਚ ਆਉਣ ਦੀ ਦੇਰ ਸੀ, ਕਿ ਇਸ ਦੇ 'ਮਾਈ-ਬਾਪ' ਸੰਘ ਨੇ ਅਪਣਾ ਹਿੰਦੂਤਵੀ ਰੰਗ ਫਿਰ ਵਿਖਾਉਣਾ ਸ਼ੁਰੂ ਕਰ ਦਿਤਾ ਹੈ।

ਰਾਸ਼ਟਰੀ ਸਵੈਮ ਸੇਵਕ (ਆਰ.ਐਸ.ਐਸ) ਯਾਨੀ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਇਥੇ ਚਿੰਤਨ ਬੈਠਕ ਵਿਚ ਕਿਹਾ ਕਿ ਸਿੱਖ, ਜੈਨ ਅਤੇ ਬੁਧ ਧਰਮ ਦੇ ਲੋਕ ਹਿੰਦੂ ਹੀ ਹਨ। ਉਨ੍ਹਾਂ ਕਿਹਾ ਕਿ ਸਿੱਖਾਂ, ਜੈਨੀਆਂ ਅਤੇ ਬੋਧੀਆਂ ਨੂੰ ਘੱਟਗਿਣਤੀ ਦਸਣਾ ਸਾਜ਼ਸ਼ ਹੈ ਅਤੇ ਸੰਘ ਇਨ੍ਹਾਂ ਨੂੰ ਹਿੰਦੂਆਂ ਤੋਂ ਅੱਡ ਨਹੀਂ ਮੰਨਦਾ। ਭਾਗਵਤ ਨੇ ਹਿੰਦੂ ਰਾਸ਼ਟਰਵਾਦ ਬਾਰੇ ਗੱਲ ਕਰਦਿਆਂ ਕਿਹਾ,' ਭਾਰਤ ਵਿਚ ਰਾਸ਼ਟਰ ਦਾ ਸੰਕਲਪ ਸਾਡੀ ਸਭਿਆਚਾਰਕ ਪਛਾਣ ਤੋਂ ਬਣਿਆ ਹੈ ਅਤੇ ਇਹ ਲੋਕਾਂ ਨੂੰ ਆਪਸ ਵਿਚ ਜੋੜਦਾ ਹੈ। ਸੰਘ ਦੇ ਕਾਰਜਕਾਰੀ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਭਾਰਤ-ਪਾਕਿ ਰਿਸ਼ਤਿਆਂ ਅਤੇ ਅਤਿਵਾਦ ਬਾਰੇ ਜੋਸ਼ੀਲੇ ਅੰਦਾਜ਼ ਵਿਚ ਗੱਲ ਕੀਤੇ। ਉਨ੍ਹਾਂ ਕਿਹਾ ਕਿ ਵਾਦੀ ਵਿਚ ਧਾਰਾ 370 ਖ਼ਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਭਾਜਪਾ ਇਹ ਵਾਅਦਾ ਪੂਰਾ ਕਰੇਗੀ।

ਅਮਰਨਾਥ ਯਾਤਰੀਆਂ ਉਤੇ ਹੋਏ ਹਮਲੇ ਬਾਰੇ ਉਨ੍ਹਾਂ ਕਿਹਾ ਕਿ ਹਿੰਦੂਆਂ ਦੇ ਸਬਰ ਦੀ ਪਰਖ ਨਾ ਕੀਤੀ ਜਾਵੇ। ਸੰਘ ਦੇ ਆਗੂ ਇੰਦਰੇਸ਼ ਕੁਮਾਰ ਨੇ ਕਿਹਾ ਕਿ ਦੇਸ਼ ਵਿਚ ਵਿਕਾਸ ਦਾ ਸੰਕਲਪ ਹਿੰਦੂਆਂ-ਮੁਸਲਮਾਨਾਂ ਅੰਦਰ ਬਰਾਬਰ ਚਲ ਰਿਹਾ ਹੈ। ਸੰਘ ਦੀ ਇਹ ਬੈਠਕ ਸ਼ੁਕਰਵਾਰ ਨੂੰ ਹੋਈ ਸੀ। (ਏਜੰਸੀ)


ਟਿੱਪਣੀ: ਭਾਗਵਤ ਤਾਂ ਕਹਿੰਦਾ ਹੈ, ਅਤੇ ਬਾਦਲ ਤੇ ਉਸਦੇ ਕਰਿੰਦੇ ਤਾਂ ਮੰਨਦੇ ਵੀ ਹਨ... ਪਰ ਕਿਸੇ ਦੇ ਕਹਿਣ ਨਾਲ ਸਿੱਖ ਹਿੰਦੂ ਨਹੀਂ ਬਣ ਜਾਂਦੇ... ਸੁਣੋ ਅਤੇ ਦੇਖੋ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਜਵਾਬ, ਜੋ ਉਨ੍ਹਾਂ ਨੇ ਸੁਦਰਸ਼ਨ ਨੂੰ ਦਿੱਤਾ ਸੀ ਕੁੱਝ ਸਾਲ ਪਹਿਲਾਂ...ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top