Share on Facebook

Main News Page

ਆਮ ਆਦਮੀ ਪਾਰਟੀ ਸਿੱਖਾਂ ਦੀ ਪਾਰਟੀ ਨਹੀਂ, ਲੇਕਿਨ...
-: ਇੰਦਰਜੀਤ ਸਿੰਘ ਕਾਨਪੁਰ

ਜਦੋਂ ਫੇਸਬੁਕ 'ਤੇ ਇਹ ਪੋਸਟ ਪਾਈ ਗਈ ਕਿ ,"ਕੀ ਅਕਾਲੀ ਦਲ ਹਿੰਦੂਆਂ ਦੀ ਪਾਰਟੀ ਤਾਂ ਨਹੀਂ ਬਣ ਗਈ?" ਤਾਂ ਇਕ ਵੀਰ ਨੇ ਸਵਾਲ ਕੀਤਾ, "ਕੀ ਆਮ ਆਦਮੀ ਪਾਰਟੀ, ਸਿੱਖਾਂ ਦੀ ਪਾਰਟੀ ਹੈ?" ਸਵਾਲ ਬਹੁਤ ਵਧੀਆ ਸੀ? ਜਵਾਬ ਦੇ ਰਿਹਾ ਹਾਂ...

ਵੀਰੋ ! ਆਮ ਆਦਮੀ ਪਾਰਟੀ ਬੇਸ਼ਕ ਸਿੱਖਾਂ ਦੀ ਪਾਰਟੀ ਨਹੀਂ, ਇਸ ਵਿੱਚ ਕੋਈ ਸ਼ਕ ਨਹੀਂ, ਲੇਕਿਨ...

  1. ਆਮ ਆਦਮੀ ਪਾਰਟੀ ਗੁਰਦੁਆਰਿਆਂ ਦੀਆਂ ਗੋਲਕਾਂ ਤਾਂ ਨਹੀਂ ਲੁਟ ਰਹੀ ?

  2. ਆਮ ਆਦਮੀ ਪਾਰਟੀ ਸਿੱਖਾਂ ਨੂੰ ਹਿੰਦੂ ਧਰਮ ਦਾ ਇਕ ਹਿੱਸਾ ਐਲਾਨ ਕਰਨ ਦੀ ਸਾਜਿਸ਼ ਤਾਂ ਨਹੀਂ ਰੱਚ ਰਹੀ ?

  3. ਆਮ ਆਦਮੀ ਪਾਰਟੀ ਪੰਜਾਬ ਦੀ ਜਵਾਨੀ ਨੂੰ, ਇਕ ਸਾਜਿਸ਼ ਦੇ ਤਹਿਤ ਨਸ਼ੇਬਾਜ ਬਣਾ ਕੇ ਸਿੱਖੀ ਦੀ ਨਸਲਕੁਸ਼ੀ ਤਾਂ ਨਹੀਂ ਕਰ ਰਹੀ?

  4. ਆਮ ਆਦਮੀ ਪਾਰਟੀ ਦੇ ਕਿਸੇ ਮੰਤਰੀ ਦਾ ਨਾਮ "ਡਰਗ ਮਾਫੀਆ" ਦੇ ਰੂਪ ਵਿੱਚ ਤਾਂ ਸਾਮ੍ਹਣੇ ਨਹੀ ਆਇਆ ?

  5. ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਗੁਰਦੁਆਰਿਆਂ ਦੀਆਂ ਗੋਲਕ ਲੁੱਟਣ ਲਈ ਅਪਣੇ ਗੁੰਡੇ ਤਾਂ ਨਹੀਂ ਭੇਜੇ ?

  6. ਆਮ ਅਦਮੀ ਪਾਰਟੀ ਨੇ ਬਲਾਤਕਾਰੀ ਬਾਬਿਆਂ ਅਤੇ ਡੇਰੇਦਾਰਾਂ ਕੋਲ ਮੱਥੇ ਟੇਕ ਟੇਕ ਕੇ ਵੋਟ ਤਾਂ ਨਹੀਂ ਮੰਗੀਆਂ ?

  7. ਆਮ ਆਦਮੀ ਪਾਰਟੀ ਨੇ ਅਪਣੇ ਪੁੱਤਰ, ਨੂੰਹ ਅਤੇ ਜਵਾਈ ਨੂੰ ਤਾਂ ਟਿਕਟ ਨਹੀਂ ਦਿੱਤੀਆਂ?

  8. ਆਮ ਆਦਮੀ ਪਾਰਟੀ ਨੇ ਸਿੱਖੀ ਦੀ ਵਖਰੀ ਹੋਂਦ ਅਤੇ ਸਵੈਮਾਨ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਤਾਂ ਨਹੀਂ ਕੀਤਾ ?

  9. ਆਮ ਆਦਮੀ ਪਾਰਟੀ ਨੇ ਤਖਤਾਂ ਦੇ ਜਫੇਮਾਰਾਂ ਕੋਲੋਂ ਅਪਣੀ ਰਾਜਨੀਤੀ ਨੂੰ ਚਲਾਉਣ ਲਈ ਕੂੜਨਾਮੇ ਤਾਂ ਜਾਰੀ ਨਹੀਂ ਕਰਵਾਏ ?

  10. ਆਮ ਆਦਮੀ ਪਾਰਟੀ ਦਾ ਕੋਈ ਬੰਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਾਂਗ ਗੁਰੂ ਦੀ ਗੋਲਕ ਦਾ ਢਾਈ ਕਰੋੜ ਰੁਪਿਆ ਅਪਣੀਆਂ ਕਾਰਾਂ ਦੇ ਪੇਟ੍ਰੋਲ ਲਈ ਤਾਂ ਨਹੀਂ ਪੀ ਜਾਂਦਾ ?

  11. ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਸ਼ਰਾਬਾਂ ਅਤੇ ਨਸ਼ੇ ਵੰਡ ਵੰਡ ਕੇ ਚੋਣਾਂ ਤਾਂ ਨਹੀਂ ਜਿਤਿਆ ?

  12. ਆਮ ਆਦਮੀ ਪਾਰਟੀ ਦਰਬਾਰ ਸਾਹਿਬ ਕਾਂਮਪਲੇਕਸ ਵਿੱਚ ਨਿਹੱਥੇ ਸਿੱਖਾਂ 'ਤੇ ਕਿਰਪਾਨਾਂ ਨਾਲ ਹਮਲੇ ਤਾਂ ਨਹੀਂ ਕਰਵਾਉਂਦੀ ?

  13. ਆਮ ਆਦਮੀ ਪਾਰਟੀ ਅਪਣੀ ਬਣਾਈ ਕਿਸੇ ਕਮੇਟੀ ਰਾਂਹੀ ਸਿੱਖ ਇਤਿਹਾਸ ਅਤੇ ਲਿਟਰੇਚਰ ਨਾਲ ਛੇੜ ਛਾੜ ਕਰਹੇ, ਸਿੱਖਾਂ ਨੂੰ ਹਿੰਦੂ ਮਤ ਦਾ ਇਕ ਹਿੱਸਾ ਐਲਾਨ ਕਰਨ ਦੀਆਂ ਸਾਜਿਸ਼ਾਂ ਤਾਂ ਨਹੀਂ ਰਚ ਰਹੀ ?

...14, 15, 16, 17, 18 ਅਨਗਿਣਤ ਖੂਬੀਆਂ ਹਨ ਆਮ ਆਦਮੀ ਪਾਰਟੀ ਵਿੱਚ। ਹਾਲ ਦੀ ਘੜੀ ਇਹ ਪਾਰਟੀ ਹੀ ਅਕਾਲੀ ਦਲ ਦਾ ਬਦਲ ਹੈ। ਮੌਕਾ ਦਿਆਂਗੇ, ਹਾਂ ! ਜੇ ਭਵਿਖ ਵਿੱਚ ਉਹ ਵੀ ਸਿੱਖਾਂ ਦੇ ਖਿਲਾਫ ਖੜੀ ਹੋਈ, ਤਾਂ ਅਸੀਂ ਉਸ ਤੋਂ ਪਾਸਾ ਵੱਟਣ ਵਿੱਚ ਵੀ ਦੇਰ ਨਹੀਂ ਲਾਵਾਂਗੇ। "ਜੋ ਪੰਥ ਦਾ ਸੱਕਾ ਹੈ, ਉਹ ਹੀ ਸਾਡਾ ਸੱਕਾ ਹੈ।" ਲੇਕਿਨ ਇਸ ਵੇਲੇ ਸਾਨੂੰ ਪੰਜਾਬ ਵਿੱਚ ਬਦਲਾਵ ਚਾਹੀਦਾ ਹੈ, ਜੋ ਸਿੱਖੀ ਨੂੰ ਭਾਵੇ ਪ੍ਰਫੁਲਿਤ ਨਾ ਕਰ ਸਕੇ", ਲੇਕਿਨ ਸਿੱਖਾਂ ਦੇ ਮਸਲਿਆਂ ਅਤੇ ਉਸਦੀ ਵਖਰੀ ਹੋਂਦ ਅਤੇ ਆਜ਼ਾਦੀ ਵਿੱਚ ਦਖਲ ਵੀ ਨਾ ਦੇਵੇ। ਸਾਡੇ ਉੱਚ ਧਾਰਮਿਕ ਅਦਾਰਿਆਂ ਨੂੰ ਸਿਆਸਤ ਦਾ ਅਖਾੜਾ ਨਾ ਬਣਾਏ ਅਤੇ ਉਸਨੂੰ ਸ਼ਾਂਤੀ ਅਤੇ ਰੁਹਾਨੀ ਸੰਦੇਸ਼ ਦਾ ਕੇਂਦਰ ਹੀ ਬਣਿਆ ਰਹਿਣ ਦੇਵੇ। ਪੰਜਾਬ ਵਿੱਚ ਹੁਣ ਇਹੋ ਜਹੀ ਸਿਆਸਤ ਨਹੀਂ ਚਾਹੀਦੀ, ਜੋ ਆਪਣਾ ਰਾਜ ਕਾਇਮ ਰੱਖਣ ਲਈ ਸਿੱਖੀ ਨੂੰ ਨੇਸਤੇ ਨਾਬੂਦ ਕਰਨ ਦੇ ਟੀਚੇ ਮਿੱਥੀ ਬੈਠੀ ਹੈ। ਸਿੱਖ ਹਿੰਦੂ ਨਹੀਂ ਹਨ, ਅਤੇ ੳਨ੍ਹਾਂ ਨੂੰ ਹਿੰਦੂ ਸਾਬਿਤ ਕਰਨ ਵਾਲੇ ਸਾਰੇ ਮਨਸੂਬੇ ਅਸੀ ਕਾਮਯਾਬ ਨਹੀਂ ਹੋਣ ਦਿਆਂਗੇ। ਇਸ ਬਾਰੇ ਸਿੱਖ ਸੁਚੇਤ ਹੈ ਕਿ ਸਿੱਖ ਇਕ ਵਖਰੀ ਅਤੇ ਆਜ਼ਾਦ ਕੌਮ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top