Share on Facebook

Main News Page

ਹਰਿਆਣਾ ਕਮੇਟੀ ਤੇ ਸ੍ਰੋਮਣੀ ਕਮੇਟੀ ਆਗੂਆਂ ਦੀ ਹੋਈ ਮੀਟਿੰਗ, ਅਗਲੇ ਦਿਨਾਂ ਵਿੱਚ ਮਾਮਲਾ ਹੱਲ ਹੋਣ ਦੇ ਆਸਾਰ ਵੱਧੇ

ਅੰਮ੍ਰਿਤਸਰ 4 ਅਗਸਤ (ਜਸਬੀਰ ਸਿੰਘ): ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸਮੇਤ ਅਕਾਲੀ ਆਗੂਆਂ ਦੀ ਹਰਿਆਣਾ ਕਮੇਟੀ ਨੂੰ ਲੈ ਕੇ ਹੋਈ ਮੀਟਿੰਗ ਪੂਰੀ ਭਾਂਵੇ ਬੇਸਿੱਟਾ ਰਹੀ ਅਤੇ ਦੋਹਾਂ ਧਿਰਾਂ ਨੇ ਸਲਾਹ ਕਰਨ ਉਪਰੰਤ ਅਗਲੀ ਮੀਟਿੰਗ ਵਿੱਚ ਮਸਲਾ ਹੱਲ ਹੋਣ ਦੇ ਆਸਾਰ ਵੱਧੇ।

ਹਰਿਆਣਾ ਦੇ ਸ਼ਹਿਰ ਯਮੁਨਾ ਨਗਰ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ, ਅਕਾਲੀ ਆਗੂ ਸੁਖਦੇਵ ਸਿੰਘ ਢੀਡਸਾ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਤੇ ਹਰਿਆਣਾ ਕਮੇਟੀ ਦੇ ਜਨਰਲ ਸਕੱਤਰ ਸ੍ਰ ਜੋਗਾ ਸਿੰਘ ਯਮਨਾ ਨਗਰ, ਮੀਤ ਪ੍ਰਧਾਨ ਭੁਪਿੰਦਰ ਸਿੰਘ ਅਸੰਧ, ਹਰਪਾਲ ਸਿੰਘ ਪਾਲੀ ਤੋ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍ਰ. ਹਰਵਿੰਦਰ ਸਿੰਘ ਸਰਨਾ ਵਿਚਕਾਰ ਕਰੀਬ ਤਿੰਨ ਘੰਟੇ ਲੰਮੀ ਮੀਟਿੰਗ ਚੱਲੀ, ਜਿਸ ਵਿੱਚ ਮੱਕੜ ਤੇ ਢੀਂਡਸਾ ਨੇ ਹਰਿਆਣਾ ਕਮੇਟੀ ਭੰਗ ਕਰਕੇ ਸ਼੍ਰੋਮਣੀ ਕਮੇਟੀ ਵਿੱਚ ਸ਼ਮੂਲੀਅਤ ਕਰਨ ਦੀ ਗੱਲ ਕੀਤੀ, ਜਦ ਕਿ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਉਹ ਸਮਾਂ ਹੁਣ ਲੰਘ ਚੁੱਕਾ ਹੈ, ਜੇਕਰ ਕਿਉਂਕਿ ਕਮੇਟੀ ਹਰਿਆਣਾ ਸਰਕਾਰ ਨੇ ਬਣਾਈ ਹੈ ਤੇ ਸਰਕਾਰ ਨੇ ਬਿੱਲ ਵੀ ਪਾਸ ਕਰ ਦਿੱਤਾ, ਜਿਸ ਕਰਕੇ ਨਾਮਜਦ ਕਮੇਟੀ ਕੁਝ ਵੀ ਨਹੀਂ ਕਰ ਸਕਦੀ।

ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਨੂੰ ਮਨੀ ਬਿੱਲ ਦੱਸ ਕੇ ਆਲੋਚਨਾ ਕਰਦਿਆਂ ਕਿਹਾ ਕਿ ਉਹ ਜਲਦੀ ਹੀ ਇਸ ਬਿੱਲ ਨੂੰ ਖਤਮ ਕਰਵਾ ਲੈਣਗੇ, ਜਿਸ ਦੇ ਜਵਾਬ ਵਿੱਚ ਜੋਗਾ ਸਿੰਘ ਯਮੁਨਾ ਨਗਰ ਨੇ ਕਿਹਾ ਕਿ ਜੇਕਰ ਉਹ ਮਨੀ ਬਿੱਲ ਤੁੜਵਾ ਲੈਣਗੇ ਤਾਂ ਹਰਿਆਣਾ ਕਮੇਟੀ ਆਪਣੇ ਆਪ ਹੀ ਸ਼੍ਰੋਮਣੀ ਕਮੇਟੀ ਵਿੱਚ ਵਿਲੀਨ ਹੋ ਜਾਵੇਗੀ, ਪਰ ਇਸ ਵੇਲੇ ਤਾਂ ਹਰਿਆਣਾ ਕਮੇਟੀ ਜਿਹੜੀ ਹੋਂਦ ਵਿੱਚ ਆ ਚੁੱਕੀ ਹੈ ਉਸ ਨੂੰ ਤਾਂ ਪ੍ਰਵਾਨਗੀ ਦੇਣੀ ਪਵੇਗੀ।

ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਇਸ ਬਾਰੇ ਤਾਂ ਉਹ ਕੁੱਝ ਨਹੀਂ ਕਹਿ ਸਕਦੇ ਇਸ ਲਈ ਦੋਵੇ ਧਿਰਾਂ ਆਪਣੇ ਆਪਣੇ ਸਾਥੀਆਂ ਨਾਲ ਸਲਾਹ ਕਰ ਲੈਣ ਤੇ ਫਿਰ ਇਸੇ ਤਰ੍ਹਾਂ ਮੀਟਿੰਗ ਕਰਕੇ ਫੈਸਲਾ ਲੈ ਲਿਆ ਜਾਵੇਗਾ। ਕੁਲ ਮਿਲਾ ਕੇ ਹਾਲ ਦੀ ਘੜੀ ਕੋਈ ਵੀ ਕਾਰਵਾਈ ਨਹੀਂ ਹੋਈ ਤੇ ਦੋਵੇ ਧਿਰਾਂ ਨੇ ਗਿਆਨੀ ਗੁਰਬਚਨ ਸਿੰਘ ਨੂੰ ਪਾਣੀ ਪੀ ਪੀ ਕੋਸਿਆ ਤੇ ਝੀਂਡੇ ਤੇ ਨਲਵੀ ਨੂੰ ਪੰਥ ਵਿੱਚੋਂ ਕੱਢਣ ਦਾ ਕਾਰਨ ਪੁੱਛਿਆ, ਤਾਂ ਮੱਕੜ ਨੇ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਝੀਂਡਾ ਤੇ ਨਲਵੀ ਨੂੰ ਛੇਕਣ ਦਾ ਮੁੱਦਾ ਵੀ ਕਈ ਵਾਰੀ ਮੀਟਿੰਗ ਵਿੱਚ ਛਾਇਆ ਰਿਹਾ ਤੇ ਜਥੇਦਾਰ ਦੀ ਸੁਪਰੇਮੈਸੀ ਨੂੰ ਬਰਕਾਰਰ ਰੱਖਣ ਦੀ ਮੁੱਦਾ ਵੀ ਸਰਨਿਆਂ ਉਠਾਉਂਦਿਆਂ ਕਿਹਾ ਕਿ ਜਿਸ ਦਿਨ ਜਥੇਦਾਰ ਆਜ਼ਾਦ ਫੈਸਲੇ ਲੈਣੇ ਸ਼ੁਰੂ ਕਰ ਦੇਣਗੇ, ਉਸ ਦਿਨ ਪੰਥ ਦੇ ਸਾਰੇ ਮਸਲੇ ਆਪਣੇ ਆਪ ਹੀ ਹੱਲ ਹੋ ਜਾਣਗੇ।

ਸਰਨਾ ਭਰਾਵਾਂ ਨੇ ਕਿਹਾ ਕਿ ਝੀਂਡਾ ਤੇ ਨਲਵੀ ਹੀ ਨਹੀਂ, ਸਗੋਂ ਹੁਣ ਤੱਕ ਜਿੰਨੇ ਵੀ ਸਿੱਖ ਪੰਥ ਵਿੱਚੋ ਹੁਣ ਤੱਕ ਛੇਕੇ ਗਏ ਹਨ, ਉਹਨਾਂ ਨੂੰ ਬਿਨਾਂ ਸ਼ਰਤ ਵਾਪਸ ਲੈ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਵਡੱਪਣ ਦਾ ਸਬੂਤ ਦੇਣਾ ਚਾਹੀਦਾ ਹੈ। ਕੁਲ ਮਿਲਾ ਕੇ ਮੀਟਿੰਗ ਭਾਂਵੇ ਬੇਸਿੱਟਾ ਰਹੀ, ਪਰ ਸਾਰਿਆ ਨੇ ਮੀਟਿੰਗ ਇਹ ਆਸ ਲੈ ਕੇ ਖਤਮ ਕੀਤੀ ਆਸ ਹੈ ਕਿ ਅਗਲੀ ਮੀਟਿੰਗ ਵਿੱਚ ਦੋਵੇ ਧਿਰਾਂ ਕੋਈ ਨਾ ਕੋਈ ਰਸਤਾ ਜਰੂਰ ਲੱਭ ਲੈਣਗੀਆਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top