Share on Facebook

Main News Page

ਹਰਿਆਣਾ ਕਮੇਟੀ ਵਾਲਿਆਂ ਨੇ ਆਖ਼ਰ ਖੋਹ ਹੀ ਲਿਆ ਦੋ ਗੁਰਦੁਆਰਿਆਂ ਦਾ ਪ੍ਰਬੰਧ

* ਗੂਹਲਾ ਚੀਕਾ ਅਤੇ ਕੈਥਲ ਗੁਰਦੁਆਰਿਆਂ ‘ਚੋਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਕੱਢੇ ਧੱਕੇ ਨਾਲ ਬਾਹਰ
* ਕੁਰੂਕਸ਼ੇਤਰ ਗੁਰਦੁਆਰੇ ਦੇ ਪ੍ਰਬੰਧ ਲਈ ਦੋਹਾਂ ਧਿਰਾਂ ‘ਚ ਹੋਈ ਖੂਨੀ ਝੜਪ

ਚੰਡੀਗੜ੍ਹ, 6 ਜੁਲਾਈ: ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਦਾ ਦਿਨੋਂ-ਦਿਨ ਗੰਭੀਰ ਅਤੇ ਹਿੰਸਕ ਹੁੰਦਾ ਵਿਖਾਈ ਦੇ ਰਿਹਾ ਹੈ। ਅੱਜ ਜਿੱਥੇ ਕੁਰੂਕਸ਼ੇਤਰ ਦੇ ਗੁਰਦੁਆਰਾ ਛੇਂਵੀਂ ਪਾਤਸ਼ਾਹੀ ਦੇ ਪ੍ਰਬੰਧ ਨੂੰ ਸੰਭਾਲਣ ਲਈ ਹਰਿਆਣਾ ਵੱਖਰੀ ਕਮੇਟੀ ਦੇ ਸਮਰੱਥਕਾਂ ਵੱਲੋਂ ਜ਼ੋਰਦਾਰ ਧਾਵਾ ਬੋਲਿਆ ਗਿਆ, ਉਥੇ ਇੱਕ ਨਾਟਕੀ ਘਟਨਾਕ੍ਰਮ ਰਾਹੀਂ ਵੱਖਰੀ ਕਮੇਟੀ ਦੇ ਸਮਰੱਥਕ ਗੁਰਦੁਆਰਾ ਗੂਹਲਾ ਚੀਕਾਂ ਅਤੇ ਕੈਂਥਲ ਦੇ ਪ੍ਰਬੰਧ ਸੰਭਾਲਣ ‘ਚ ਸਫ਼ਲ ਹੋ ਗਏ। ਹਰਿਆਣਾ ਦੇ ਕੁਰੂਕਸ਼ੇਤਰ ‘ਚ ਬੁੱਧਵਾਰ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਮਾਇਤੀਆਂ’ਚ ਹਿੰਸਕ ਝੜਪਾਂ ਹੋਈਆਂ। ਹਾਲਾਤ ‘ਤੇ ਕਾਬੂ ਪਾਉਣ ਲਈ ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ।

ਇਸ ਦੌਰਾਨ ਕਈ ਪੁਲਿਸ ਕਰਮਚਾਰੀ ਅਤੇ ਹਮਾਇਤੀ ਜ਼ਖਮੀ ਹੋ ਗਏ । ਮਾਮਲੇ ਦੀ ਕਵਰੇਜ਼ ਲਈ ਪੁੱਜੇ ਕਈ ਮੀਡੀਆ ਕਰਮਚਾਰੀਆਂ ਨਾਲ ਵੀ ਬਦਸਲੂਕੀ ਹੋਈ ਅਤੇ ਉਹਨਾਂ ਦੇ ਕੈਮਰੇ ਤੋੜ ਦਿੱਤੇ ਗੇ। ਹਰਿਆਣਾ ਕਮੇਟੀ ਦੇ ਹਮਾਇਤੀਆਂ ਵਲੋਂ ਗੁਰਦੁਆਰਾ 9 ਵੀਂ ਪਾਤਸ਼ਾਹੀ ‘ਤੇ ਕਬਜ਼ੇ ਦੀ ੋਕੋਸ਼ਿਸ਼ ਦੌਰਾਨ ਹਿੰਸਾ ਭੜਕੀ । ਇਥੇ ਦਸਣਯੋਗ ਹੈ ਕਿ ਇਸ ਗੁਰਦੁਆਰੇ ‘ਤੇ ਫਿਲਹਾਲ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਹੈ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਕਬਜ਼ੇ ਨੂੰ ਰੋਕਣ ਲਈ ਪੰਜਾਬ ਭਰ ਤੋਂ ਸਿੱਖਾਂ ਨੂੰ ਕੁਰੂਕਸ਼ੇਤਰ ਬੁਲਾਇਆ ਸੀ । ਗੁਰੁਦਆਰੇ ਵੱਲ ਜਾਣ ਵਾਲੇ ਰਸਤੇ ‘ਤੇ ਪੁਲਿਸ ਨੇ ਰੋਕਾਂ ਲਗਾ ਰੱਖੀਆਂ ਸਨ ਪਰ ਹਰਿਆਣਾ ਕਮੇਟੀ ਦੇ ਹਮਾਇਤੀਆਂ ਨੇ ਹਥਿਆਰ ਲੈ ਕੇ ਗੁਰਦੁਆਰੇ ਵੱਲ ਵਧਣਾ ਸ਼ੁਰੂ ਕਰ ਦਿੱਤਾ ਜਦਕਿ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਅਤੇ ਅਕਾਲੀ ਆਗੂ ਗੁਰਦੁਆਰੇ ਨੇੜੇ ਬੈਠੇ ਸਨ ਉਹਨਾਂ ਨੇ ਗੇਟ ਬੰਦ ਕਰ ਲਿਆ । ਇਸ ਤੋਂ ਬਾਅਦ ਭੀੜ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ।

ਹਾਲਾਤ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਜਿਹੜਾ ਵੀ ਪੁਲਿਸ ਹੱਥ ਆਇਆ ਉਸ ਦੀ ਜੰਮ ਕੇ ਮਾਰ ਕੁੱਟ ਕੀਤੀ ਗਈ । ਇਸ ਤੋਂ ਬਾਅਦ ਸ਼ਹਿਰ ‘ਚ ਮਹੌਲ ਤਣਾਅ ਪੂਰਣ ਬਣਿਆ ਹੋਇਆ ਹੈ। ਪੁਲਿਸ ਨੇ ਗੁਦੁਆਰੇ ਵੱਲ ਜਾਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਹੈ। ਹਰਿਆਣਾ ਦੇ ਕੁਰੂਕਸ਼ੇਤਰ ਦੇ ਗੁਰਦੁਆਰੇ ਤੇ ਭਾਵੇ. ਅੱਜ ਵੱਖਰੀ ਕਮੇਟੀ ਆਗੂ ਜਗਦੀਸ਼ ਝੀਂਡਾ ਗਰੁੱਪ ਦੀ ਕਬਜਾ ਕਰਨ ਦੀ ਕਾਰਵਾਈ ਫੇਲ ਹੋ ਗਈ ਪਰ ਇਸ ਦੌਰਾਨ ਵੱਖਰੀ ਕਮੇਟੀ ਐਡਹਾਕ ਦੇ ਸਮਰੱਥਕਾਂ ਵਲੋਂ ਗੂਹਲਾ ਚੀਕਾ ਦੇ ਇਤਹਾਸਕ ਗੁਰਦੁਆਰੇ ਤੇ ਕਬਜਾ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਇਸ ਗੁਰਦੁਆਰੇ ਤੇ ਐਸ ਜੀ ਪੀ ਸੀ ਦੇ ਕਰਿੰਦੇ ਤੇ ਟਾਸਕ ਫੋਰਸ ਬਹੁਤ ਹੀ ਨਾਮਤਰ ਸੀ ਤੇ ਅਚਾਨਕ ਝੀਂਡਾ ਗਰੁੱਪ ਦੇ ਸਮਰਥਕਾਂ ਨੇ ਵੱਡੀ ਗਿਣਤੀ 'ਚ ਇਥੇ ਪਹੁੰਚਕੇ ਧੱਕੇ ਨਾਲ ਗੁਰਦੁਆਰੇ 'ਤੇ ਕਬਜਾ ਕਰ ਲਿਆ।

ਜਾਣਕਾਰੀ ਅਨੁਸਾਰ ਇਸ ਗੁਰਦੁਆਰੇ ਚ 15-20 ਦੇ ਕਰੀਬ ਗੁਰਦੁਆਰੇ ਦੇ ਸੇਵਾਦਾਰ ਤੇ ਹੋਰ ਅਮਲਾ ਹੀ ਮੌਜੂਦ ਸਨ। ਇਸ ਬਾਰੇ ਭਿਣਕ ਪੈਣ ਤੇ ਵੱਖਰੀ ਕਮੇਟੀ ਦੇ ਹਮਾਇਤੀ 150-200 ਦੇ ਕਰੀਬ ਵੱਡੀ ਗਿਣਤੀ 'ਚ ਇਥੇ ਪਹੁੰਚ ਗਏ, ਜਿਨ੍ਹਾਂ ਨੇ ਗੁਰਦੁਆਰੇ 'ਤੇ ਕਬਜਾ ਕਰ ਲਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top