Share on Facebook

Main News Page

ਸਿੱਖ ਵਿਰੋਧੀ ਸੌਦਾ ਸਾਧ ਬਰੀ, ਪੰਥਕ ਸੋਚ ਵਾਲੇ ਬਾਬਾ ਦਾਦੂਵਾਲ ਦੇ ਸੰਮਨ ਜਾਰੀ

ਟਿੱਪਣੀ: ਇਹ ਤੋ ਹੋਨਾ ਹੀ ਥਾ...

ਅੰਮ੍ਰਿਤਸਰ 7 ਅਗਸਤ (ਜਸਬੀਰ ਸਿੰਘ): ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅੰਮ੍ਰਿਤ ਛਕਾਉਣ ਦੀ ਸਵਾਂਗ ਧਾਰਨ ਕਰਕੇ ਕੀਤੀ ਨਕਲ ਦੇ ਮਾਮਲੇ ਦੇ ਅੱਜ ਬਠਿੰਡਾ ਦੀ ਸ਼ੈਸ਼ਨ ਕੋਰਟ ਨੇ ਸੌਦਾ ਸਾਧ ਖਿਲਾਫ ਦਰਜ ਕੇਸ ਡਿਸਮਿਸ ਕਰਕੇ ਬਰੀ ਕਰ ਦਿੱਤਾ ਹੈ ਜਦ ਕਿ ਪੰਥ ਪ੍ਰਸਤ ਬਾਬਾ ਬਲਜੀਤ ਸਿੰਘ ਦੇ ਖਿਲਾਫ ਪੰਜ ਸਾਲ ਪੁਰਾਣਾ ਕੇਸ ਪੁੱਟ ਕੇ ਉਹਨਾਂ ਨੂੰ 10 ਅਗਸਤ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕਰ ਦਿੱਤੇ ਗਏ ਹਨ।

ਗੌਰਤਲਬ ਹੈ ਕਿ ਜਦੋਂ ਡੇਰਾ ਸਿਰਸਾ ਮੁੱਖੀ ਨੇ ਆਪਣੇ ਪੰਜਾਬ ਵਿਚਲੇ ਡੇਰੇ ਸਲਾਬਤਪੁਰ ਬਠਿੰਡਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਹਿਨਕੇ ਕਲਗੀ ਲਗਾ ਕੇ ਸਿੱਖ ਭਾਵਨਾਵਾਂ ਨੂੰ ਭੜਕਾਇਆ ਗਿਆ ਸੀ, ਤਾਂ ਉਸ ਵੇਲੇ ਬਠਿੰਡਾ ਕੋਤਵਾਲੀ ਥਾਣੇ ਵਿੱਚ ਰਾਜਿੰਦਰ ਸਿੰਘ ਸਿੱਧੂ ਦੀ ਸ਼ਕਾਇਤ ਤੇ ਧਾਰਾ 295 ਏ ਲਗਾ ਕੇ ਮੁਕੱਦਮਾ ਦਰਜ ਕੀਤਾ ਗਿਆ ਸੀ, ਪਰ ਡੇਰਾ ਸਿਰਸਾ ਮੁੱਖੀ ਇੱਕ ਵਾਰੀ ਵੀ ਬਠਿੰਡਾ ਦੀ ਅਦਾਲਤ ਵਿੱਚ ਤਰੀਕ ਭੁਗਤਣ ਨਹੀਂ ਆਇਆ, ਪਰ ਉਸ ਨੂੰ ਮੌਜੂਦਾ ਸਰਕਾਰ ਉਸ ਨੂੰ ਬਰੀ ਕਰਵਾ ਦਿੱਤਾ ਗਿਆ। ਕਈ ਸਾਲਾਂ ਬਾਅਦ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਇਸ਼ਾਰੇ 'ਤੇ ਵੋਟ ਨੀਤੀ ਤਹਿਤ ਅਦਾਲਤ ਵਿੱਚ ਇਹ ਕਹਿ ਦਿੱਤਾ ਸੀ ਕਿ ਇਥੇ ਇਹੋ ਜਿਹਾ ਕੁਝ ਵਾਪਰਿਆ ਹੀ ਨਹੀਂ ਸੀ, ਜਦ ਕਿ ਉਸ ਸਮੇਂ ਦੀਆਂ ਅਖਬਾਰਾਂ ਗਵਾਹ ਹਨ, ਕਿ ਘਟਨਾ ਬੜੀ ਵੱਡੀ ਵਾਪਰੀ ਜਿਸ ਤੋਂ ਸਿੱਖ ਪੰਥ ਭੜਕ ਪਿਆ। ਇਸ ਵਿਵਾਦ ਕਾਰਨ ਚਾਰ ਸਿੱਖ ਸ਼ਹੀਦ ਹੋ ਗਏ ਅਤੇ ਕਈ ਮੁਕੱਦਮੇ ਵੀ ਸਿੱਖਾਂ ਉਪਰ ਹੀ ਦਰਜ ਹੋਏ, ਜਿਸ ਕਾਰਨ ਅੱਜ ਵੀ ਕਈ ਸਿੱਖ ਜੇਲਾਂ ਸੜ ਰਹੇ ਹਨ। ਹਰ ਵਾਰ ਇਸ ਵਾਰੀ ਵੀ ਬਾਦਲ ਨੇ ਸਿੱਖ ਪੰਥ ਦੇ ਵਿਰੁੱਧ ਭੁਗਤ ਕੇ ਦਰਸਾ ਦਿੱਤਾ ਕਿ ਉਹ ਕਦੇ ਵੀ ਪੰਥਕ ਨਹੀਂ ਰਿਹਾ ਸਗੋਂ ਪੰਥਕ ਬੁਰਕੇ ਸੰਘ ਜਮਾਤ ਦਾ ਕਾਰਕੁੰਨ ਹੈ।

ਇੱਕ ਪਾਸੇ ਜਿਥੇ ਅੱਜ ਡੇਰਾ ਮੁੱਖੀ ਸਿਰਸਾ ਦਾ ਕੇਸ ਡਿਸਮਿਸ ਕਰਵਾ ਕੇ ਉਸ ਨੂੰ ਬਰੀ ਕਰਵਾ ਦਿੱਤਾ ਗਿਆ ਅਤੇ ਦੂਜੇ ਪਾਸੇ ਉਘੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਖਾਲਸਾ ਦਾਦੂਵਾਲ ਦੇ ਪੰਜ ਸਾਲ ਪੁਰਾਣੇ ਕੇਸ ਨੂੰ ਮੁੜ ਖੋਹਲਕੇ ਜੋ ਬਾਜਖਾਨਾ ਫਰੀਦਕੋਟ ਵਿੱਚ 16 ਮਾਰਚ 2009 ਨੂੰ ਡੇਰਾ ਸਿੱਖ ਵਿਵਾਦ ਕਾਰਨ ਦਰਜ ਹੋਇਆ ਸੀ, ਉਸ ਵਿੱਚ ਸੰਮਨ ਜਾਰੀ ਕਰਵਾ ਦਿੱਤੇ ਗਏ ਹਨ। ਜਦੋਂ ਤੋ ਸਿੱਖ ਸੰਗਤਾਂ ਨੇ ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੰਤ ਦਾਦੂਵਾਲ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਹਰਿਆਣਾ ਵਿੱਚ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਚੜਦੀ ਕਲਾ ਨਾਲ ਕੰਮ ਕਰ ਰਹੇ ਹਨ। ਪਹਿਲਾਂ ਬਾਬਾ ਦਾਦੂਵਾਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਹੁਣ ਪੰਜ ਸਾਲ ਤੋਂ ਠੱਪ ਪਏ ਕੇਸ ਨੂੰ ਮੁੜ ਖੋਹਲ ਕੇ ਸੰਮਨ ਜਾਰੀ ਕਰਵਾ ਦਿੱਤੇ ਹਨ।

ਬਾਬਾ ਦਾਦੂਵਾਲ ਨੂੰ ਜਦੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਡਰਾਵਿਆਂ ਤੋਂ ਡਰਨਗੇ ਨਹੀਂ ਅਤੇ ਨਾ ਹੀ ਪੰਜਾਬ ਸਰਕਾਰ ਅੱਗੇ ਗੋਡੇ ਟੇਕਣਗੇ। ਬਾਦਲਾਂ ਦੇ ਹਰ ਸਵਾਲ ਦਾ ਜਵਾਬ ਉਹਨਾਂ ਦੇ ਕੋਲ ਹੈ ਅਤੇ ਸੰਗਤਾਂ ਉਹਨਾਂ ਦੇ ਨਾਲ ਹਨ। ਬਾਦਲਾਂ ਵੱਲੋ ਦਰਜ ਕੀਤੇ ਜਾਂਦੇ ਹਰ ਝੂਠੇ ਕੇਸ ਦਾ ਜਵਾਬ ਉਹ ਕਨੂੰਨੀ ਤਰੀਕੇ ਨਾਲ ਦੇਣਗੇ। ਉਹਨਾਂ ਦੇਸ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਬਾਦਲ ਤੋਂ ਸੁਚੇਤ ਕਰਦਿਆਂ ਕਿਹਾ ਕਿ ਸਿੱਖ ਪੰਥ ਨੂੰ ਬਾਦਲ ਨੇ ਇੱਕ ਨਵਾਂ ਤੋਹਫਾ ਦਿੱਤਾ ਹੈ ਕਿ ਡੇਰਾ ਸਿਰਸਾ ਮੁੱਖੀ ਬਰੀ ਅਤੇ ਸੰਤ ਦਾਦੂਵਾਲ ਦੇ ਸੰਮਨ ਜਾਰੀ। ਉਹਨਾਂ ਕਿਹਾ ਕਿ ਨਿੱਕਰਧਾਰੀ ਬਾਦਲ ਦੀ ਇਹ ਬਾਣੀ ਤੇ ਬਾਣੇ ਦੇ ਪ੍ਰਚਾਰ ਨੂੰ ਰੋਕਣ ਦੀ ਵੱਡੀ ਸਾਜਿਸ ਹੈ, ਪਰ ਉਹਨਾਂ ਨੂੰ ਬਾਦਲ ਦੀਆਂ ਇਹਨਾਂ ਗਿੱਦੜ ਭਬਕੀਆਂ ਦੀ ਕੋਈ ਪ੍ਰਵਾਹ ਨਹੀਂ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top