Share on Facebook

Main News Page

ਨਿਊੂ ਯਾਰਕ 'ਚ ਸਿੱਖ ਵਿਗਿਆਨੀ ਅਤੇ ਉਸ ਦੀ ਮਾਤਾ 'ਤੇ ਨਸਲੀ ਹਮਲਾ

ਨਿਊ ਯਾਰਕ, 9 ਅਗੱਸਤ : ਸਿੱਖ ਨੌਜਵਾਨ ਨੂੰ ਟਰੱਕ ਨਾਲ ਘੜੀਸੇ ਜਾਣ ਤੋਂ ਕੁੱਝ ਦਿਨ ਬਾਅਦ ਹੀ ਇਕ ਹੋਰ ਸਿੱਖ ਅਤੇ ਉਸ ਦੀ ਮਾਤਾ 'ਤੇ ਨਸਲੀ ਹਮਲਾ ਹੋਇਆ ਹੈ। ਹਮਲਾ ਕਰਨ ਵਾਲੇ ਮੁੰਡਿਆਂ ਨੇ ਸਿੱਖ ਨੂੰ 'ਓਸਾਮਾ ਬਿਨ ਲਾਦੇਨ' ਦਸਦਿਆਂ ਉਸ ਦੀ ਕੁੱਟਮਾਰ ਕੀਤੀ ਜਿਸ ਕਾਰਨ ਸਿੱਖਾਂ ਅੰਦਰ ਕਾਫ਼ੀ ਗੁੱਸਾ ਅਤੇ ਰੋਹ ਹੈ। ਘਟਨਾ 7 ਅਗੱਸਤ ਦੀ ਰਾਤ ਦੀ ਹੈ।

ਹਮਲੇ ਦਾ ਸ਼ਿਕਾਰ ਹੋਏ ਭੌਤਿਕ ਵਿਗਿਆਨੀ ਸਿੱਖ ਨੇ ਦਸਿਆ ਕਿ ਉਹ ਅਤੇ ਉਸ ਦੀ ਮਾਂ ਪੱਗਾਂ ਬੰਨ੍ਹਦੇ ਹਨ ਅਤੇ ਅਪਣੇ ਅਕੀਦੇ ਮੁਤਾਬਕ ਵਾਲ ਵੀ ਨਹੀਂ ਕਟਾਉਂਦੇ। ਉਸ ਨੇ ਦਸਿਆ, '7 ਅਗੱਸਤ ਦੀ ਰਾਤ ਨੂੰ ਕਰੀਬ 10 ਮੁੰਡੇ ਉਨ੍ਹਾਂ ਨੂੰ ਘੇਰ ਕੇ 'ਓਸਾਮਾ ਬਿਨ ਲਾਦੇਨ' ਕਹਿਣ ਲੱਗੇ। ਮੁੰਡਿਆਂ ਨੇ ਸਾਨੂੰ ਵਾਪਸ ਅਪਣੇ ਦੇਸ਼ ਚਲੇ ਜਾਣ ਲਈ ਕਿਹਾ। ਅਸੀਂ ਉਨ੍ਹਾਂ ਨੂੰ ਬਹੁਤ ਰੋਕਿਆ ਪਰ ਉਨ੍ਹਾਂ ਮੇਰੇ ਚਿਹਰੇ ਅਤੇ ਗਰਦਨ 'ਤੇ ਮੁੱਕੇ ਮਾਰੇ। ਇਸ ਤੋਂ ਇਲਾਵਾ ਉਨ੍ਹਾਂ ਸਾਡੇ ਉਤੇ ਬੋਤਲ ਸੁਟਣ ਦੀ ਵੀ ਕੋਸ਼ਿਸ਼ ਕੀਤੀ ਅਤੇ ਫਿਰ ਮੌਕੇ ਤੋਂ ਦੌੜ ਗਏ।'

ਇਸ ਸ਼ਖ਼ਸ ਨੇ ਅਪਣੇ ਨਾਮ ਦਾ ਪ੍ਰਗਟਾਵਾ ਨਹੀਂ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਮੁੰਡਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਸਿੱਖ ਹਨ ਪਰ ਉਹ ਨਾ ਮੰਨੇ। ਅਖ਼ੀਰ ਉਨ੍ਹਾਂ ਦੇ ਦੌੜ ਜਾਣ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਇਹ ਸਿੱਖ ਹੁਣ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਉਸ ਦੀ ਮਾਂ ਭਾਰਤ ਤੋਂ ਉਸ ਕੋਲ ਰਹਿਣ ਆਈ ਹੋਈ ਹੈ। ਉਸ ਨੇ ਕਿਹਾ, ' ਮੈਂ ਚਾਹੁੰਦਾ ਹਾਂ ਕਿ ਪੁਲਿਸ ਇਸ ਘਟਨਾ ਨੂੰ ਨਫ਼ਰਤੀ ਅਪਰਾਧ ਸਮਝ ਕੇ ਜਾਂਚ-ਪੜਤਾਲ ਕਰੇ ਅਤੇ ਹਮਲਾਵਰਾਂ ਨੂੰ ਫ਼ੌਰੀ ਤੌਰ 'ਤੇ ਗ੍ਰਿਫ਼ਤਾਰ ਕਰੇ। ਮੈਂ ਚਾਹੁੰਦਾ ਹਾਂ ਕਿ ਗਵਾਹ ਅੱਗੇ ਆ ਕੇ ਪੁਲਿਸ ਨਾਲ ਸੰਪਰਕ ਕਰਨ।' ਭੌÎਤਿਕ ਵਿਗਿਆਨੀ ਨੇ ਅੱਗੇ ਕਿਹਾ, 'ਮੇਰੀ ਮਾਂ ਸਮਝਦੀ ਸੀ ਕਿ ਅਮਰੀਕੀ ਲੋਕ ਧਾਰਮਕ ਆਜ਼ਾਦੀ ਦਾ ਸਤਿਕਾਰ ਕਰਦੇ ਹਨ। ਮੈਂ ਚਾਹੁੰਦਾ ਹਾਂ ਕਿ ਉਸ ਦਾ ਇਸ ਵਿਸ਼ਵਾਸ ਨਾ ਟੁੱਟੇ ਤੇ ਸਾਨੂੰ ਇਨਸਾਫ਼ ਮਿਲੇ।'

ਸਿੱਖ ਜਥੇਬੰਦੀ ਸਿੱਖ ਕੁਲੀਸ਼ਨ ਨੇ ਕਿਹਾ ਹੈ, ' ਹੁਣ ਤਾਂ ਹੱਦ ਹੋ ਗਈ ਹੈ। ਇਸ ਘਟਨਾ ਦੇ ਗਵਾਹ ਅੱਗੇ ਆ ਕੇ ਪੁਲਿਸ ਨੂੰ ਜਾਣਕਾਰੀ ਦੇਣ ਤਾਕਿ ਹਮਲਾਵਰ ਤੁਰਤ ਫੜੇ ਜਾਣ।' ਹਮਲਾ ਕਰਨ ਵਾਲਿਆਂ ਵਿਚ ਗੋਰਾ ਮੁੰਡਾ, ਤਿੰਨ ਕੁੜੀਆਂ ਅਤੇ ਬਾਕੀ ਕਾਲੇ ਸਨ। ਸਿੱਖ ਕੁਲੀਸ਼ਨ ਦੇ ਰਾਜਦੀਪ ਸਿੰਘ ਨੇ ਕਿਹਾ, 'ਅਸੀਂ ਅਜਿਹੇ ਕਟੜਵਾਦੀਆਂ ਦੇ ਹਮਲਿਆਂ ਤੋਂ ਅੱਕ ਗਏ ਹਨ ਪਰ ਸਿੱਖ ਅਮਰੀਕੀ ਡਰਨਗੇ ਨਹੀਂ ਅਤੇ ਅਜਿਹੇ ਤੰਗਦਿਲ ਲੋਕਾਂ ਨੂੰ ਹਮਲੇ ਕਰਨ ਦੀ ਇਜਾਜ਼ਤ ਨਹੀਂ ਦੇਣ ਦੇਣਗੇ।' ਹਾਲੇ ਕੁੱਝ ਦਿਨ ਪਹਿਲਾਂ ਹੀ ਗੋਰੇ ਟਰੱਕ ਡਰਾਈਵਰ ਨੇ ਸਿੱਖ ਨੌਜਵਾਨ ਨੂੰ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿਤਾ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top