Share on Facebook

Main News Page

ਨੈਤਿਕ ਪ੍ਰੀਖਿਆ ’ਚ ਖਾਲਸਾ ਅਕੈਡਮੀ ਰੱਲਾ ਦੇ ਬੱਚਿਆਂ ਨੇ ਮਾਰੀ ਬਾਜੀ
-: ਭਾਈ ਹੀਰਾ ਸਿੰਘ ਨਰੂਲਾ

ਬਠਿੰਡਾ, 9 ਅਗਸਤ (ਕਿਰਪਾਲ ਸਿੰਘ): ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਜਿਲਾ ਮਾਨਸਾ ਦੇ ਐਲਾਨੇ ਨਤੀਜੇ 2013-14 ਦੀ ਜਾਣਕਾਰੀ ਦਿੰਦੇ ਮੀਡੀਆ ਇੰਚਾਰਜ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਭਾਈ ਹੀਰਾ ਸਿੰਘ ਨਰੂਲਾ ਮਾਨਸਾ ਨੇ ਦੱਸਿਆ ਕਿ ਇਸ ਨਤੀਜੇ ਅਨੁਸਾਰ ਖਾਲਸਾ ਅਕੈਡਮੀ ਰੱਲਾ ਦੇ 131 ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਭਾਗ ਲਿਆ ਵਿਦਿਆਰਥੀਆ ਨੇ ਏ-ਬੀ ਅਤੇ ਸੀ ਗ੍ਰੇਡ ਦੀਆਂ ਕੁੱਲ 13 ਪੁਜੀਸ਼ਨਾਂ ਹਾਸਲ ਕੀਤੀਆਂ ਅਤੇ ਨਤੀਜਾ 100%, ਫੀ ਸਦੀ ਰਿਹਾ।

ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਅਤੇ ਅਕੈਡਮੀ ਸਟਾਫ ਦੀ ਮਿਹਨਤ ਅਤੇ ਲਗਨ ਸਦਕਾ ਹੀ ਜਿਲਾ ਮਾਨਸਾ ਦੇ 50 ਸਕੂਲਾਂ ਵਿਚੋ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਵੱਖ-ਵੱਖ ਭਾਗਾਂ ਵਿਚ ਨਾਮਣਾ ਖੱਟਿਆ ਅਤੇ ਇਸ ਪਛੜੇ ਖੇਤਰ ਜਿਲਾ ਮਾਨਸਾ, ਸਕੂਲ ਅਤੇ ਮਾਤਾ ਪਿਤਾ ਦੇ ਮਾਣ ਵਧਾਇਆ। ਮਿਡਲ ਗਰੁਪ ਰਾਜਿੰਦਰ ਦਾਸ 85%, ਕਮਲਪ੍ਰੀਤ ਕੌਰ 80%, ਗਗਨਪ੍ਰੀਤ ਕੌਰ 78%, ਸਿਮਰਜੀਤ ਕੌਰ 71%, ਸਲਾਈਸਤੀ ਗੋਇਲ ਨੇ ਸ਼ਾਨਦਾਰ ਪਰਦ੍ਰਸ਼ਨ ਕੀਤਾ। ਪ੍ਰਾਇਮਰੀ ਗਰੁੱਪ ‘ਚ ਅਰਸ਼ਦੀਪ ਸ਼ਰਮਾ ਨੇ 80 %, ਸੁਰਿੰਦਰ ਸਿੰਘ 75%, ਹਰਮਨਦੀਪ ਕੌਰ, ਸਿਮਰਜੀਤ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਜਸਪ੍ਰੀਤ ਕੌਰ, ਹਰਮਨਜੋਤ ਕੌਰ, ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਫਸਟ ਡਵੀਜਨਾਂ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ।

ਸਿੱਖ ਫਲਸਫੇ ਦੇ ਮਹਾਨ ਸਿਧਾਂਤ ‘‘ਗਿਆਨ ਰਤਨ ਸਭ ਸੋਝੀ ਹੋਇ’’ ਦੇ ਗੁਰਵਾਕ ਅਨੁਸਾਰ ਸਮੁੱਚੀ ਮਨੁੱਖਤਾ ਨੂੰ ਗਿਆਨ ਦੀ ਰੋਸ਼ਨੀ ਨਾਲ ਜਾਗ੍ਰਿਤ ਕਰਨਾ ਮਾਤਾ ਪਿਤਾ ਅਤੇ ਅਧਿਆਪਕ ਸਹਿਬਾਨ ਦਾ ਸਤਿਕਾਰ ਕਰਨਾ, ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਦਾ ਤਿਆਗ ਕਰਨਾ, ਸੱਚੇ ਮਾਰਗ ਦਾ ਪਾਂਧੀ ਬਣਨਾ, ਸਮੂਹ ਮਨੁੱਖਤਾ ਲਈ ਸੇਵਾ ਦੇ ਕਾਰਜ ਕਰਨਾ ਸਿੱਖ ਫੁੱਲਵਾੜੀ ਦੀ ਮਹਿਕ ਸੰਸਾਰ ਦੇ ਕੋਨੇ-ਕੋਨੇ ਵਿਚ ਪੁੱਜਦੀ ਕਰਨਾ ਸਿੱਖ ਮਿਸ਼ਨਰੀ ਕਾਲਜ ਦਾ ਮੁੱਖ ਉਦੇਸ਼ ਹੈ। ਪ੍ਰੀਖਿਆ ਦੀ ਸਫਲਤਾ ਲਈ ਸਕੂਲ ਐਮ ਡੀ ਸਰਦਾਰ ਗੁਰਵਿੰਦਰ ਸਿੰਘ ਰੱਲਾ ਅਤੇ ਮੀਡੀਆ ਇੰਚਾਰਜ ਭਾਈ ਹੀਰਾ ਸਿੰਘ ਨਰੂਲਾ ਮਾਨਸਾ ਨੇ ਸਕੂਲ ਮੈਨੇਜਮੈਟ, ਸਟਾਫ, ਸਿੱਖ ਮਿਸ਼ਨਰੀਆਂ ਅਤੇ ਵਿਦਿਆਰਥੀਆਂ ਦਾ ਤਹਿ ਦਿਲੋ ਧੰਨਵਾਦ ਕੀਤਾ ਤੇ ਨਵੰਬਰ 2014 ਦੀ ਪ੍ਰੀਖਿਆ ਲਈ ਪੂਰਨ ਸਹਿਯੋਗ ਦੀ ਕਾਮਨਾ ਕੀਤੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top