Share on Facebook

Main News Page

ਪਹਿਲੀ ਸੰਸਾਰ ਜੰਗ ਦੇ ਸਿਪਾਹੀ ਸ੍ਰ: ਗੰਡਾ ਸਿੰਘ ਸ੍ਰੀ ਹਰਗੋਬਿੰਦਪੁਰ ਦੇ ਪਰਿਵਾਰ ਕੋਲ ਹਨ ਵਿਕਟੋਰੀਆ ਪੁਰਸਕਾਰ

ਅੰਮ੍ਰਿਤਸਰ 26 ਜੁਲਾਈ (ਜਸਬੀਰ ਸਿੰਘ): ਲੜਨਾ ਭਿੜਨਾ ਤਾਂ ਸ਼ਾਇਦ ਸਿੱਖ ਪੰਥ ਦੇ ਵਿਰਸੇ ਵਿੱਚ ਹੀ ਆਉਦਾ ਹੈ ਤੇ 1965 ਦੀ ਹਿੰਦ ਪਾਕਿ ਜੰਗ ਤੇ 1971 ਦੀ ਬੰਗਲਾ ਦੇਸ ਦੀ ਅਜਾਦੀ ਦੀ ਲੜਾਈ ਲਈ ਬਣਾਈ ਮੁਕਤੀ ਬਾਨੀ ਫੌਜ ਦੇ ਮੁੱਖੀ ਵੀ ਇੱਕ ਸਿੱਖ ਜਰਨੈਲ ਨੂੰ ਹੀ ਬਣਾਇਆ ਗਿਆ ਸੀ ਅਤੇ ਬੰਗਲਾ ਦੇਸ਼ ਨੂੰ ਅਜਾਦੀ ਲੈ ਕੇ ਦਿੱਤੀ ਗਈ ਸੀ। ਇਸੇ ਤਰਾ ਪਹਿਲੀ ਸੰਸਾਰ ਜੰਗ ਸਮੇਂ ਵੀ ਅਨੇਕਾਂ ਸਿੱਖ ਸਿਪਾਹੀ ਸ਼ਹੀਦ ਹੋਏ ਅਤੇ ਵੱਡੀ ਗਿਣਤੀ ਵਿੱਚ ਜਖਮੀ ਵੀ ਹੋਏ। ਇਸ ਲੜਾਈ ਵਿੱਚ ਹਿੱਸਾ ਲੈਣ ਵਾਲੇ ਸਿਪਾਹੀਆ ਨੂੰ ਅੰਗਰੇਜ ਸਰਕਾਰ ਨੇ ਕਈ ਪ੍ਰਕਾਰ ਦੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਸੀ ਜਿਹਨਾਂ ਵਿੱਚ ਇੱਕ ਨਾਮ ਬਾਪੂ ਗੰਡਾ ਸਿੰਘ ਦਾ ਸ਼ਾਮਲ ਹੈ ਜਿਹੜਾ 1947 ਦੀ ਵੰਡ ਤੋ ਪਹਿਲਾਂ ਪਾਕਿਸਤਾਨ ਦੇ ਜਿਲਾ ਸ਼ੇਖੂਪੁਰਾ ਦੇ ਪਿੰਡ ਭੱਦਰੂ ਦਾ ਰਹਿਣ ਵਾਲਾ ਸੀ ਤੇ ਵੰਡ ਤੋ ਬਾਅਦ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਹਰਗਿੋਬਿੰਦਪੁਰ ਸਾਹਿਬ ਵਿਖੇ ਆ ਵੱਸਿਆ ਸੀ। ਬਾਪੂ ਗੰਡਾ ਸਿੰਘ 34 ਸਿੱਖ ਰੈਜੀਮੈਂਟ ਦੇ ਸਿਪਾਹੀ ਸਨ ਜਿਹਨਾਂ ਨੂੰ ਲੜਾਈ ਵਿੱਚ ਬਹਾਦਰੀ ਵਿਖਾਉਣ ਦੇ ਬਦਲੇ ਅੰਗਰੇਜ ਸਰਕਾਰ ਨੇ ਕਈ ਪ੍ਰਕਾਰ ਦੀ ਤੋਹਫੇ ਤੇ ‘‘ਵਿਕਟੋਰੀਆ ਮੈਡਲ’’ ਦੇ ਕੇ ਸਨਮਾਨਿਤ ਕੀਤਾ ਸੀ। ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰੰਥਕ ਕਮੇਟੀ ਅੰਮ੍ਰਿਤਸਰ ਵੀ ਬਾਪੂ ਗੰਡਾ ਸਿੰਘ ਨੂੰ ਸਨਮਾਨਤ ਕਰ ਚੁੱਕੀ ਹੈ ।ਕਾਫੀ ਸਮਾਂ ਪਹਿਲਾਂ ਭਾਂਵੇ ਬਾਪੂ ਗੰਡਾ ਸਿੰਘ ਇਸ ਫਾਨੀ ਸੰਸਾਰ ਤੋਂ ਅਲਵਿਦਾ ਕਹਿ ਗਏ ਹਨ ਪਰ ਉਹਨਾਂ ਦੀਆ .ਯਾਦਾਂ ਬਹਾਦਰੀ ਤੇ ਮਿਲੇ ਮੈਡਲਾਂ ਕਾਰਨ ਅੱਜ ਵੀ ਤਾਜਾ ਹਨ।

ਪਹਿਲੀ ਸੰਸਾਰ ਜੰਗ ਦੀ 100 ਵੀ ਵਰੇਗੰਡ ਨੁੰ ਸਮਰਪਿਤ ਸਿੱਖ ਸ਼ਹੀਦਾਂ ਦੀ ਯਾਦ ਵਿੱਚ ‘‘ਰਾਜ ਧਰਮ ਅਤੇ ਜੰਗ’’,ਨਾਮ ਦੀ ਪ੍ਰਦਰਸਨੀ ਬਰੂਕੀ ਗੈਲਰੀ,ਐਂਸ.ਓ.ਏ.ਐਸ ਯੂਨੀਵਰਸਿਟੀ ਆਫ ਲੰਡਨ ਵਿੱਚ ਸ਼ੁਰੂ ਹੋਈ ਹੈ ਜੋ 9 ਜੁਲਾਈ ਤੋਂ ਸੁਰੁ ਹੋ ਕਿ 28 ਸਤੰਬਰ ਤੱਕ ਚੱਲਣੀ ਹੈ।ਇਸ ਪ੍ਰਦਰਸ਼ਨੀ ਵਿੱਚ ਪਹਿਲੀ ਸੰਸਾਰ ਜੰਗ ਵਿੱਚ ਹਿੱਸਾ ਲੈਣ ਵਾਲੇ ਫੋਜੀਆਂ ਨਾਲ ਸਬੰਧਤ ਵਸਤੂਆਂ, ਤਸਵੀਰਾਂ, ਪੇਟਿੰਗਾਂ, ਪੁਰਸਕਾਰ, ਮੈਂਡਲ ਅਤੇ ਹੋਰ ਜਖਮੀ ਸਿੱਖਾਂ ਬਾਰੇ ਖੋਜ ਭਰਭੂਰ ਜਾਣਕਾਰੀ ਯੂ ਕੇ ਹੈਰੀਟੇਜ ਐਸੋਸੀਏਸ਼ਨ ਵੱਲੋਂ ਲੱਗਪੱਗ ਤਿੰਨ ਸਾਲ ਵਿੱਚ ਇਕੱਠੀ ਕੀਤੀ ਗਈ ਸੀ ਦੀ ਖਬਰ ਜਦੋਂ ਬਾਪੂ ਗੰਡਾ ਸਿੰਘ ਦੇ ਪੋਤਰੇ ਜਸਵਿੰਦਰ ਸਿੰਘ ਨੇ ਪੜੀ ਤਾਂ ਉਸਨੇ ਬ੍ਰਿਟਿਸ਼ ਹਾਈ ਕਮਿਸ਼ਨ ਤੋਂ ਮੰਗ ਕੀਤੀ ਕਿ ਪਹਿਲੀ ਸੰਸਾਰ ਜੰਗ ਨਾਲ ਸਬੰਧਿਤ ਪ੍ਰਦਰਸਨੀ ਵਿੱਚ ਹਿੱਸਾ ਲੈਣ ਦੀ ਉਹਨਾਂ ਨੂੰ ਵੀ ਇਜਾਜਤ ਦਿੱਤੀ ਜਾਵੇ। ਇਸ ਸਬੰਧੀ ਰਾਮਗੜੀਆ ਕੌਂਸਲਰ ਯੂ.ਕੇ. ਅਤੇ ਯੂ.ਕੇ. ਪੰਜ਼ਾਬ ਹੈਰੀਟੇਜ਼ ਐਸੋਸੀਏਸ਼ਨ ਦੇ ਚੇਅਰਮੈਂਨ ਸ੍ਰ: ਅਮਨਦੀਪ ਸਿੰਘ ਮਾਦਰਾ ਨੂੰ ਵੀ ਵਿਸ਼ੇਸ ਤੋਰ ਤੇ ਪੱਤਰ ਲਿਖਿਆ ਗਿਆ ਹੈ।


34 ਸਿੱਖ ਰੈਜੀਮੈਂਟ ਦੇ ਸਿਪਾਹੀ ਸ੍ਰ: ਗੰਡਾ ਸਿੰਘ ਦੇ ਪੋਤਰੇ ਜਸਵਿੰਦਰ ਸਿੰਘ ਸ੍ਰ: ਗੰਡਾ ਸਿੰਘ ਦੀ ਤਸਵੀਰ ਤੇ ਮੈਡਲ ਦਿਖਾਉਂਦੇ ਹੋਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top