Share on Facebook

Main News Page

ਭਗਵਾਂ ਬ੍ਰਿਗੇਡ ਨੂੰ ਸਿੱਖਾਂ ਦੀ ਆਜ਼ਾਦ ਹਸਤੀ ਦਾ ਅਹਿਸਾਸ ਕਰਵਾਉਣਾ ਜ਼ਰੂਰੀ…?
-: ਜਸਪਾਲ ਸਿੰਘ ਹੇਰਾਂ

ਦੇਸ਼ ਦੀ ਭਗਵਾਂ ਬ੍ਰਿਗੇਡ ਦਾ ਇੱਕੋ-ਇੱਕ ਨਿਸ਼ਾਨਾ ਇਸ ਦੇਸ਼ ਦਾ ‘ਹਿੰਦੂਕਰਨ’ ਕਰਨਾ ਹੈ, "ਹਿੰਦੂ, ਹਿੰਦੀ, ਹਿੰਦੁਸਤਾਨ" ਦੇ ਮਿਸ਼ਨ ਦੀ ਪੂਰਤੀ ਕਰਨੀ ਹੈ। ਇਸ ਏਜੰਡੇ ਦੀ ਪ੍ਰਾਪਤੀ ਲਈ ਮੋਦੀ ਲਹਿਰ ਚਲਾਈ ਗਈ, ਦੇਸ਼ ਵਾਸੀਆਂ ਨੂੰ ‘ਚੰਗੇ ਦਿਨਾਂ’ ਦੇ ਸੁਫ਼ਨੇ ਨਾਲ ਗੁੰਮਰਾਹ ਕਰਕੇ, ਭਾਜਪਾ ਨੂੰ ਬਹੁਗਿਣਤੀ ਨਾਲ ਦੇਸ਼ ਦੀ ਰਾਜਗੱਦੀ ਸੌਂਪੀ ਗਈ। ਰਾਜ ਸੱਤਾ ਦੀ ਪ੍ਰਾਪਤੀ ਦੇ ਨਾਲ-ਨਾਲ ਭਗਵਾਂ ਬ੍ਰਿਗੇਡ ਨੇ ਆਪਣੇ ਮਿਸ਼ਨ ਦੀ ਪੂਰਤੀ ਲਈ ਤੇਜ਼ੀ ਨਾਲ ਕਦਮ ਅੱਗੇ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਦੇਸ਼ ਦੀਆਂ ਘੱਟ-ਗਿਣਤੀਆਂ ਨੂੰ ਇਕਜੁੱਟ ਹੋਣ ਤੋਂ ਰੋਕਣ ਲਈ ਉਨ੍ਹਾਂ ‘ਚ ਫ਼ਿਰਕੂ ਨਫ਼ਰਤ ਪੈਦਾ ਕਰਕੇ ਦੁਫੇੜ ਪੈਦਾ ਕਰਨ ਦੀਆਂ ਸਾਜ਼ਿਸਾਂ ਨੇਪਰੇ ਚਾੜ੍ਹੀਆਂ ਜਾ ਰਹੀਆਂ ਹਨ, ਦੇਸ਼ ‘ਚ ਭਗਵਾਂ ਮੰਤਰ ਦਾ ਜਾਪ ਸ਼ੁਰੂ ਕਰ ਦਿੱਤਾ ਗਿਆ ਹੈ, ਹਿੰਦੀ ਨੂੰ ਥੋਪਣਾ ਵੀ ਜਾਰੀ ਹੋ ਗਿਆ ਹੈ ਅਤੇ ਘੱਟ-ਗਿਣਤੀਆਂ ਨੂੰ ਹੜੱਪਣ ਦੀ ਕੋਸ਼ਿਸ਼ ਵੀ ਤੇਜ਼ ਹੋ ਗਈ।

ਸੰਘ ਮੁੱਖੀ ਮੋਹਨ ਭਾਗਵਤ, ਸਿੱਖਾਂ, ਬੋਧੀਆਂ ਤੇ ਜੈਨੀਆਂ ਨੂੰ ਹਿੰਦੂ, ਧਰਮ ਦਾ ਅੰਗ ਦੱਸ ਰਹੇ ਹਨ। ਬੋਧੀਆਂ ਦਾ ਦੇਸ਼ ‘ਚ ਲਗਭਗ ਪਹਿਲਾ ਹੀ ਖ਼ਾਤਮਾ ਕੀਤਾ ਜਾ ਚੁੱਕਾ ਹੈ, ਜੈਨ ਧਰਮ ਨੂੰ ਵੀ ਹੜੱਪਿਆ ਜਾ ਰਿਹਾ ਹੈ। ਸਿੱਖਾਂ ਵਰਗੀ ਨਿਆਰੀ ਨਿਰਾਲੀ ਕੌਮ, ਜਿਹੜੀ ਹਿੰਦੂਵਾਦ ਦੇ ਹਰ ਪਾਖੰਡ, ਆਡੰਬਰ, ਰਹੂ-ਰੀਤ, ਸੰਸਕ੍ਰਿਤੀ, ਰਿਵਾਜ ਦੀ ਕੱਟੜ ਦੁਸ਼ਮਣ ਹੈ, ਬੁੱਤ ਪੂਜਾ ਦੀ ਘੋਰ ਵਿਰੋਧੀ ਹੈ, ਉਸ ਕੌਮ ਨੂੰ ਜੇ ਭਗਵਾਂ ਬ੍ਰਿਗੇਡ ਦਾ ਮੁਖੀ ਹਿੰਦੂ ਧਰਮ ਦਾ ਅੰਗ ਦੱਸਦਾ ਹੈ ਤਾਂ ਉਸਦੀ ਸੋਚ ਤੇ ਜਾਂ ਤਾਂ ਹੱਸਿਆ ਜਾ ਸਕਦਾ ਹੈ ਜਾਂ ਫਿਰ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਸਕਦਾ ਹੈ ਕਿ ਆਖ਼ਰ ਸਿੱਖਾਂ ਵਰਗੀ ਨਿਆਰੀ-ਨਿਰਾਲੀ ਕੌਮ ਨੂੰ ਹਿੰਦੂਧਰਮ ਦਾ ਅੰਗ ਦੱਸ ਕੇ, ਇਹ ਕੱਟੜ ਹਿੰਦੂ ਆਗੂ, ਕੀ ਸਿੱਧ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਮਨਸ਼ਾ ਕੀ ਹੈ? ਜਿਸ ਧਰਮ ਦੇ ਰਹਿਬਰ ਨੇ ਹਿੰਦੂ ਧਰਮ ਦੀ ਰੱਖਿਆ ਲਈ ਸ਼ਹਾਦਤ ਦਿੱਤੀ ਹੋਵੇ ਅਤੇ ਜਿਸ ਕੌਮ ਦੇ ਸਾਜਣਹਾਰੇ ਬਾਰੇ ਇਹ ਆਖਿਆ ਜਾਵੇ ਕਿ "ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਈ ਸਭ ਕੀ", ਉਸਦੇ ਬਾਵਜੂਦ ਇਹ ਫ਼ਿਰਕੂ ਜਾਨੂੰਨੀ ਆਗੂ, ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਹੀ ਦੱਸੀ ਜਾਣ, ਤਾਂ ਇਸ ਪਿੱਛੇ ਸਿੱਖੀ ਨੂੰ ਹੜੱਪਣ ਦੀ ਗਹਿਰੀ, ਸੋਚੀ ਸਮਝੀ ਸਾਜ਼ਿਸ ਤੋਂ ਬਿਨਾਂ ਹੋਰ ਕੀ ਹੋ ਸਕਦਾ ਹੈ? ਹਰ ਜੁੰਮੇਵਾਰ ਆਗੂ ਬਿਆਨ ਦਾਗਣ ਤੋਂ ਪਹਿਲਾ ਪਿਛਲਾ ਇਤਿਹਾਸ, ਵਰਤਮਾਨ ਪ੍ਰਸਥਿੱਤੀਆਂ ਅਤੇ ਭਵਿੱਖ ਦਾ ਅਹਿਸਾਸ ਜ਼ਰੂਰ ਕਰਦਾ ਹੈ।

ਮੋਹਣ ਭਾਗਵਤ ਵੱਲੋਂ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਕਹਿਣਾ, ਪਹਿਲੀ ਵਾਰ ਨਹੀਂ, ਇਸਤੋਂ ਪਹਿਲਾ ਵੀ ਇਹ ਹਮਲਾ ਸੈਂਕੜੇ ਵਾਰ ਹੋ ਚੁੱਕਾ ਹੈ, ਇਸ ਲਈ ਸੰਘ ਮੁਖੀ ਦੇ ਇਸ ਹਮਲੇ ਨੂੰ ਸਿੱਖ ਪੰਥ ਨੂੰ ਹੁਣ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਸ ਦੇਸ਼ ਦੇ ਸੰਵਿਧਾਨ ਦੀ ਧਾਰਾ 25 ਬੀ ਦੇ ਜਿਹੜੀ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਦੀ ਹੈ, ਉਸਦੀ ਸਮਾਪਤੀ ਲਈ ਸੰਘਰਸ਼ ਕਰਨਾ ਹੀ ਪੈਣਾ ਹੈ।

ਹੁਣ ਜਦੋਂ ਦੇਸ਼ ਦੀ ਰਾਜ ਸੱਤਾ ਤੇ ਸਹੀ ਅਰਥਾਂ ‘ਚ ਹਿੰਦੂ ਹਾਕਮਾਂ ਦਾ ਰਾਜ ਹੋ ਗਿਆ ਹੈ ਅਤੇ ਉਹ ਦੇਸ਼ ਦੇ ‘ਹਿੰਦੂਕਰਨ’ ਵੱਲ ਤੁਰ ਵੀ ਪਏ ਹਨ ਤਾਂ ਸਿੱਖ ਪੰਥ ਨੂੰ ਆਪਣੀ ਅਜ਼ਾਦ ਹੋਂਦ ਦੀ ਰਾਖ਼ੀ ਲਈ ਛੋਟੀਆਂ-ਛੋਟੀਆਂ ਗਰਜਾਂ, ਧੜੇਬੰਦੀਆਂ, ਨਿੱਜੀ ਲਾਲਸਾਵਾਂ ਨੂੰ ਛੱਡ ਕੇ, ਇਕਜੁੱਟ ਹੋ ਕੇ ਸੰਘਰਸ਼ ਕਰਨਾ ਪਵੇਗਾ। ਮੋਦੀ ਸਰਕਾਰ ਆਪਣੇ ‘ਹਿੰਦੂਵਾਦੀ’ ਚਿਹਰੇ ਨੂੰ ਹੌਲੀ-ਹੌਲੀ ਪੂਰਾ ਨੰਗਾ ਕਰਦੀ ਜਾ ਰਹੀ ਹੈ, ਦੇਸ਼ ‘ਚ ਸੰਸਕ੍ਰਿਤ ਹਫ਼ਤਾ ਮਨਾਉਣ ਦਾ ਐਲਾਨ ਵੀ ਉਸੇ ਲੜ੍ਹੀ ਦਾ ਹਿੱਸਾ ਹੈ, ਹਿੰਦੀ ਨੂੰ ਦੇਸ਼ ‘ਚ ਲਾਗੂ ਕਰਨਾ, ਦੇਸ਼ ਦੀ ਸਰਵਉੱਚ ਅਦਾਲਤ ਦੇ ਜੱਜ ਦਾ ਗੀਤਾ ਤੇ ਮਹਾਂਭਾਰਤ ਦੇ ਹੱਕ ‘ਚ ਸ਼ਰੇਆਮ ਡੱਟਵਾਂ ਸਟੈਂਡ ਲੈਣਾ, ਮੋਦੀ ਦਾ ਮੰਦਿਰਾਂ ਨੂੰ ਦਿਲ ਖੋਲ੍ਹ ਕੇ ਧਨ-ਦੌਲਤ ਦੇਣਾ, ਸੰਘ ਪਰਿਵਾਰ ਦੇ ਚਹੇਤੇ ਕੱਟੜ ਹਿੰਦੂਵਾਦੀ, ਅਫ਼ਸਰਾਂ ਦੀਆਂ ਅਹਿਮ ਨਿਯੁਕਤੀਆਂ ਹੋਈਆਂ, ਦੇਸ਼ ਦੇ ਹਿੰਦੂਕਰਨ ਵੱਲ ਵੱਧਦੇ ਕਦਮ ਹਨ। ਇਸ ਲਈ ਜਿਥੇ ਦੇਸ਼ ਦੀਆਂ ਸਾਰੀਆਂ ਘੱਟ-ਗਿਣਤੀਆਂ ਦਾ ਇਕਜੁੱਟ ਹੋਣਾ ਜ਼ਰੂਰੀ ਹੋ ਗਿਆ ਹੈ, ਉਥੇ ਸਿੱਖ ਕੌਮ ਦਾ ਵੀ ਆਪਣੀ ਹੋਂਦ ਦੀ ਰਾਖ਼ੀ ਲਈ ਇਕਜੁੱਟ ਤੇ ਇਕਮੱਤ ਹੋਣਾ ਬੇਹੱਦ ਜ਼ਰੂਰੀ ਹੈ ਤਾਂ ਕਿ ਮੋਹਣ ਭਾਗਵਤ ਵਰਗੇ ਭਵਿੱਖ ‘ਚ ਸਿੱਖਾਂ ਦੀ ਅਜ਼ਾਦ ਹੋਂਦ ਨੂੰ ਸਵੀਕਾਰ ਕਰਕੇ, ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਹੋਣ ਦਾ ਦਾਅਵਾ ਕਰਨ ਤੋਂ ਪੂਰੀ ਤਰ੍ਹਾਂ ਹੱਟ ਜਾਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top