Share on Facebook

Main News Page

‘ਕਾਲੀ’ ਉਮੀਦਵਾਰ ਭਗਵਾਨ ਦਾਸ ਜੁਨੇਜਾ ਨੇ ਕੀਤਾ ਗੁਰਬਾਣੀ ਤੇ ਸਿਰੋਪੇ ਦਾ ਭਾਰੀ ਨਿਰਾਦਰ

ਟਿੱਪਣੀ: ਇਹ ਜਿਹੜਾ ਵੱਡੀ ਗੱਲ ਹੈ ਇਨ੍ਹਾਂ ਕਾਲੀਆਂ ਲਈ... ਕੱਲ ਨੂੰ ਇਨ੍ਹਾਂ ਨੇ ਮੁਆਫੀ ਮੰਗ ਲੈਣੀ ਐ... ਬਸ ਫਿਰ ਢੱਕਿਆ ਜਾਣਾ ਸਭ ਕੁੱਝ... ਸੰਪਾਦਕ ਖ਼ਾਲਸਾ ਨਿਊਜ਼

ਪਟਿਆਲਾ, 13 ਅਗਸਤ : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪਣੇ ਵੋਟ ਬੈਂਕ ਅਤੇ ਵੋਟ ਰਾਜਨੀਤੀ ਦੇ ਮੱਦੇਨਜ਼ਰ ਹਿੰਦੂ ਭਾਈਚਾਰੇ ਦੇ ਆਗੂਆਂ ਨੂੰ ਪਾਰਟੀ ਉਮੀਦਵਾਰ ਬਣਾਇਆ ਜਾ ਰਿਹਾ ਹੈ, ਪ੍ਰੰਤੂ ਇਹ ਉਮੀਦਵਾਰ ਜਦੋਂ ਸਿੱਖ ਪ੍ਰੰਪਰਾਵਾਂ ਦਾ ਮਾਖੌਲ ਉਡਾਉਂਦੇ ਹਨ, ਤਾਂ ਹਰ ਸੱਚੇ ਸਿੱਖ ਦੇ ਮਨ ਨੂੰ ਭਾਰੀ ਠੇਸ ਪਹੁੰਚਦੀ ਹੈ। ਪਟਿਆਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਅਕਾਲੀ ਟਿਕਟ ‘ਤੇ ਚੋਣ ਲੜ ਰਹੇ ਭਗਵਾਨ ਦਾਸ ਜੁਨੇਜਾ ਵੱਲੋਂ ਬੀਤੇ ਕਲ੍ਹ ਪਟਿਆਲਾ ‘ਚ ਰੋਡ ਸ਼ੋਅ ਕੀਤਾ ਗਿਆ, ਇਸ ਸਮੇਂ ਉਹ ਆਪਣੇ ਸਾਥੀਆਂ ਸਮੇਤ ਗ਼ਲਾਂ ‘ਚ ਸਿਰੋਪੇ ਪਾ ਕੇ ਜਿਸ ਟੈਂਪੂ ‘ਤੇ ਬੈਠੇ ਸਨ, ਉਸ ਟੈਂਪੂ ਦੇ ਅਗ਼ਲੇ ਸ਼ੀਸ਼ੇ ‘ਤੇ ਗੁਰਬਾਣੀ ਲਿਖੀ ਹੋਈ ਸੀ। ਜੁਨੇਜਾ ਅਤੇ ਉਸਦੇ ਸਾਥੀਆਂ ਵੱਲੋਂ ਜਿੱਥੇ ਆਪਣੇ ਸਿਰੋਪੇ ਪੈਰਾਂ ਥੱਲੇ ਲਏ ਹੋਏ ਸਨ, ਉਥੇ ਗੁਰਬਾਣੀ ਦੀ ਤੁੱਕ ਵੀ ਉਨ੍ਹਾਂ ਦੇ ਪੈਰਾਂ ਥੱਲੇ ਸੀ, ਪ੍ਰੰਤੂ ਕਿਸੇ ਨੇ ਇਸ ਗੁਨਾਹ ਵੱਲ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ।

ਜਿਵੇਂ ਇਹ ਤਸਵੀਰ ਵੱਖ-ਵੱਖ ਸੰਚਾਰ ਸਾਧਨਾਂ ਰਾਹੀਂ ਸਿੱਖ ਸੰਗਤਾਂ ਤੱਕ ਪੁੱਜੀ ਤਾਂ ਉਨ੍ਹਾਂ ਵਿੱਚ ਗੁੱਸੇ ਅਤੇ ਰੋਸ ਦੀ ਲਹਿਰ ਪੈਦਾ ਹੋ ਗਈ। ਦਿੱਲੀ ਅਕਾਲੀ ਦਲ ਦੇ ਜਨ.ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਇਸ ਸਮੇਂ ਆਖਿਆ ਕਿ ਅਕਾਲੀ ਉਮੀਦਵਾਰ ਦੀ ਇਹ ਗ਼ਲਤੀ ਬਖਸ਼ਣਯੋਗ ਨਹੀਂ। ਉਨ੍ਹਾਂ ਆਖਿਆ ਕਿ ਸਿੱਖ ਪੰਥ ਵਿੱਚ ਸਿਰੋਪਾ ਕਿਸੇ ਵਿਸ਼ੇਸ਼ ਪੰਥਕ ਪ੍ਰਾਪਤੀ ਕਰਨ ਵਾਲੇ ਵਿਅਕਤੀ ਨੂੰ ਹੀ ਦਿੱਤਾ ਜਾ ਸਕਦਾ ਹੈ ਜਦ ਕਿ ਪਟਿਆਲਾ ਅਤੇ ਤਲਵੰਡੀ ਸਾਬੋ ਦੀ ਜਿਮਨੀ ਚੋਣ ਦੌਰਾਨ ਸਿਰੋਪਾ ਅਤੇ ਗੁਰਬਾਣੀ ਦੀਆ ਤੁਕਾਂ ਨੂੰ ਪੈਰਾਂ ‘ਚੋ ਰੋਲਣ ਤੋ ਵੀ ਗੁਰੇਜ਼ ਨਹੀ ਕੀਤਾ ਜਾ ਰਿਹਾ।

ਵਟਸਅੱਪ 'ਤੇ ਇੱਕ ਤਸਵੀਰ ਚੱਲ ਰਹੀ ਹੈ ਜਿਸ ਵਿੱਚ ਕੁਝ ਵਿਅਕਤੀ ਗਲਾ ਵਿੱਚ ਸਿਰੋਪੇ ਪਾਈ ਇੱਕ ਵਹੀਕਲ ਦੇ ਉਪਰਲੇ ਪਾਸੇ ਬੈਠੇ ਹਨ ਅਤੇ ਸਿਰੋਪੇ ਦੋਹਾਂ ਪਾਸਿਆਂ ਤੋਂ ਪੈਰਾਂ ਹੇਠ ਰੁਲ ਰਹੇ ਹਨ। ਇਥੇ ਹੀ ਬੱਸ ਨਹੀਂ ਜਿਸ ਵਹੀਕਲ 'ਤੇ ਇਹ ਚੋਣ ਪ੍ਰਚਾਰਕ ਬੈਠੇ ਵਿਖਾਈ ਦੇ ਰਹੇ ਹਨ, ਉਸ ਦੇ ਸ਼ੀਸ਼ੇ ਤੇ ਗੁਰਬਾਣੀ ਦੀ ਤੁੱਕ, "ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥” ਲਿਖੀ ਹੋਈ ਹੈ, ਜਿਹੜੀ ਉਹਨਾਂ ਪ੍ਰਚਾਰਕਾਂ ਦੇ ਪੈਰਾਂ ਦੇ ਥੱਲੇ ਹੀ ਆਈ ਹੋਈ ਹੈ, ਜਿਸ ਨੂੰ ਲੈ ਕੇ ਪੰਥ ਦਰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਚੋਣ ਪ੍ਰਚਾਰ ਸਮੇਂ ਬੈਠੇ ਇਹਨਾਂ ਵਿਅਕਤੀਆਂ ਨੂੰ ਇਹ ਵੀ ਸਮਝ ਨਹੀਂ ਹੈ ਕਿ ਸਿਰੋਪੇ ਤੇ ਗੁਰਬਾਣੀ ਦਾ ਆਦਰ ਸਤਿਕਾਰ ਕਿਵੇਂ ਕਰਨਾ ਹੈ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top