Share on Facebook

Main News Page

ਮੋਹਨ ਭਾਗਵਤ ਦਾ ਗੁੱਸਾ ਨਾ ਕਰੋ, ਉਂਝ ਵੀ ਸਤਰ੍ਹਿਆ ਬਹਤਰਿਆ, ਹਮੇਸ਼ਾਂ ਊਟ ਪਟਾਂਗ ਬੋਲਦਾ ਹੀ ਹੈ
-: ਮੁਹਿੰਦਰ ਸਿੰਘ ਘੱਗ

ਮੋਹਨ ਭਾਗਵਤ ਜੀ ਨੇ ਇੰਗਲੈਂਡ ਰਹਿਣ ਵਾਲਿਆਂ ਨੂੰ ਅੰਗਰੇਜ਼ ਕਿਹਾ ਹੈ, ਜੋ ਸਹੀ ਨਹੀਂ ਇੰਗਲੈਂਡ ਵਾਸੀ ਆਪਣੇ ਆਪ ਨੂੰ ਬ੍ਰਿਟਿਸ਼ ਸਦਾਉਂਦੇ ਹਨ। ਦੂਜੀ ਗਲਤੀ ਭਾਗਵਤ ਜੀ ਦੀ ਹਿੰਦੋਸਤਾਨ ਵਿੱਚ ਰਹਿਣ ਵਾਲਿਆਂ ਨੂੰ ਹਿੰਦੂ ਮੰਨਣ ਦੀ ਹੈ। ਅੰਗਰੇਜ਼ੀ ਜ਼ੁਬਾਨ ਵਿਚ ਇੰਡੀਅਨ ਕਿਹਾ ਜਾਂਦਾ ਹੈ, ਅਤੇ ਦੇਸੀ ਜ਼ੁਬਾਨਾਂ ਵਿਚ ਹਿੰਦੋਸਤਾਨੀ।

ਸੰਜੇ ਰਾਉਲ ਨੇ ਠੀਕ ਹੀ ਕਿਹਾ ਹੈ ਕਿ ਹਿੰਦੂ ਧਰਮ ਨਹੀਂ ਜੀਵਨ ਸ਼ੈਲੀ ਹੈ। ਸੱਪ, ਚੂਹਾ, ਕਿਰਲਾ, ਗਾਂ ਅਤੇ ਅਣਗਿਣਤ ਦੇਵੀ ਦੇਵਤਿਆਂ ਨੂੰ ਪੂਜਣ ਵਾਲਾ ਹਿੰਦੂ ਹੈ। ਭਾਗਵਤ ਜੀ ਨੂੰ ਤਾਂ ਆਪ ਵੀ ਪਤਾ ਨਹੀਂ, ਉਹ ਕੇਹੜੇ ਹਿੰਦੂ ਹਨ ਉਹ ਸੱਪ ਨੂੰ ਪੂਜਦੇ ਹਨ ਜਾਂ ਕਿਰਲੇ ਨੂੰ

ਮੈਂ ਸਾਇਂਸ ਦਾ ਵਿਦਿਆਰਥੀ ਰਿਹਾ ਹਾਂ। ਸਾਇਂਸ ਵਿੱਚ ਇੱਕ ਹੁੰਦਾ ਹੈ ਸੋਲਵੈਂਟ Solvent (ਦੂਸਰੀ ਵਸਤੂ ਨੂੰ ਆਪਣੇ ਵਿਚ ਮਿਲਾ ਲੈਣ ਵਾਲਾ), ਦੂਸਰਾ ਹੁੰਦਾ ਹੈ ਸੋਲੀਬਲ ਆਪ ਘੁਲ ਜਾਣ ਵਾਲਾ।

ਮੋਹਨ ਭਾਗਵਤ ਜੀ ਸੋਲੀਬਲ ਹਨ, ਬਸ ਦੀ ਗੱਲ ਨਹੀਂ, ਮੁਸਲਮਾਨਾਂ ਦੀ ਹਕੂਮਤ ਸਮੇਂ ਇਹਨਾਂ ਦੇ ਬਜ਼ੁਰਗ ਮੁਸਲਮਾਨਾਂ ਦੀ ਜੈ ਜੈ ਕਾਰ ਕਰਦੇ ਸਨ, ਹਕੂਮਤ ਬਰਤਾਨੀਆ ਦਾ ਸਮਾਂ ਆਇਆ, ਤਾਂ ਇਹਨਾਂ ਨੇ ਸਲੂਟ ਮਾਰਨੇ ਸ਼ੁਰੂ ਕਰ ਦਿਤੇ। ਬਰਾਤਨੀਆ ਦੀ ਗੁਲਾਮੀ ਇਨ੍ਹਾਂ ਨੂੰ ਇਨੀ ਪਿਆਰੀ ਲਗਦੀ ਹੈ, ਕਿ ਇਹਨਾ ਨੇ ਹਕੂਮਤ ਬਰਤਾਨੀਆ ਦੀ ਯਾਦ ਨੂੰ ਕਾਇਮ ਰਖਣ ਲਈ, ਉਹਨਾਂ ਤੋਂ ਖਾਕੀ ਨੀਕਰ ਮੰਗ ਕੇ ਆਪਣੇ ਜੀਵਨ ਦਾ ਅੰਗ ਬਣਾ ਲਿਆ। (ਨੀਕਰ ਦੇ ਜਾ ਨਿਸ਼ਾਨੀ, ਤੇਰੀ ਮੇਹਰਬਾਨੀ)

ਭਾਗਵਤ ਜੀ ਦੇ ਵਸ ਦੀ ਗੱਲ ਨਹੀਂ, ਮਥੇ 'ਤੇ ਤੀਜੀ ਅੱਖ ਗਿਣੀ ਜਾਂਦੀ ਹੈ, ਤੀਜੀ ਅੱਖ ਨੂੰ ਰੋਗਨ ਜਿਹਾ ਲਾ ਕੇ ਧੁੰਦਲੀ ਕਰਨ ਨਾਲ ਗਲਤੀਆਂ ਹੋ ਹੀ ਜਾਂਦੀਆਂ ਹਨ। ਇਹਨਾਂ ਵਿਚਾਰਿਆਂ ਦਾ ਗੁੱਸਾ ਨਾ ਕਰੋ, ਉਂਝ ਵੀ ਸਤਰ੍ਹਿਆ ਬਹਤਰਿਆ, ਹਮੇਸ਼ਾਂ ਊਟ ਪਟਾਂਗ ਬੋਲਦਾ ਹੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top