Share on Facebook

Main News Page

ਇਹ ਸਿਰੇ ਦੀ ਅਗਿਆਨਤਾ ਹੈ ਕਿ ਸਾਰੇ ਭਾਰਤੀ ਇੱਕੋ ਸੱਭਿਅਤਾ ਦੀ ਉਪਜ ਹਨ
-: ਸ. ਤਲਵਿੰਦਰ ਸਿੰਘ

ਮੋਹਨ ਭਾਗਵਤ ਤੋਂ ਪਹਿਲਾਂ ਰਾਸ਼ਟਰਿਯਾ ਸਵੈਮ ਸੇਵਕ ਸੰਘ ਦਾ ਸੰਚਾਲਕ ਸੁਦਰਸ਼ਨ ਵੀ ਅਜਿਹੇ ਵਿਚਾਰ ਪ੍ਰਚਾਰਦਾ ਰਿਹਾ ਹੈ। ਅੱਜ ਪੰਜਾਹ ਹਜ਼ਾਰ ਨਿਹੱਥੇ ਯਜ਼ੀਦੀ ਬੰਬਾਂ, ਗੋਲ਼ੀਆਂ ਦੀ ਮਾਰ ਸਹਿ ਰਹੇ ਹਨ, ਪਰ ਇਸਲਾਮ ਪ੍ਰਵਾਨ ਨਹੀਂ ਕਰ ਰਹੇ, ਅਨੇਕਾਂ ਅਹਿਮਦੀਏ, ਮੁਸਲਮਾਨ ਅਖਵਾਉਂਦਿਆਂ ਵੀ, ਸੁੰਨੀ ਇਸਲਾਮ ਦੀ ਸਰਦਾਰੀ ਮੰਨਣ ਤੋਂ ਇਨਕਾਰੀ ਹਨ।

ਆਪਣੇ ਧਰਮ ਦੀ ਸੁਤੰਤਰਤਾ ਦਾ ਹੋਕਾ ਦੇਣ ਲਈ ਤਾਂ ਕੱਲਾ ਸਰਮੱਦ ਅਤੇ ਕੱਲਾ ਬਾਬਾ ਬੋਤਾ ਸਿੰਘ ਹੀ ਕਾਫੀ ਸੀ। ਹਿੰਦੋਸਤਾਨ ਵਿੱਚ ਅਨੇਕਾਂ ਸੰਸਕ੍ਰਿਤੀਆਂ ਹਰ ਕਾਲ ਵਿੱਚ ਆਪਣੀ ਹੋਂਦ ਕਾਇਮ ਰੱਖਦੀਆਂ ਰਹੀਆਂ ਹਨ।

ਇਹ ਸਿਰੇ ਦੀ ਅਗਿਆਨਤਾ ਹੈ ਕਿ ਸਾਰੇ ਭਾਰਤੀ ਇੱਕੋ ਸੱਭਿਅਤਾ ਦੀ ਉਪਜ ਹਨ। ਜਦੋਂ ਏਥੇ ਹਰ ਪ੍ਰਦੇਸ਼ ਵਿੱਚ ਹਿੰਦੂ ਰਾਜਿਆਂ ਦਾ ਰਾਜ ਸੀ ਓਦੋਂ ਉਹ ਬਾਹਰੋਂ ਆਏ ਕਿਸੇ ਜਰਵਾਣੇ ਨੂੰ ਨਹੀਂ ਸਨ ਰੋਕ ਸਕੇ ਅਤੇ ਸਦੀਆਂ ਦੀ ਗੁਲ਼ਾਮੀ ਸਹੇੜੀ ਸੀ। ਸਿੱਖ ਮਤ ਨੂੰ ਗੁਰੂ ਨੇ ਸਾਮੀ-ਹਿੰਦੀ ਧਰਮਾਂ ਤੋਂ ਵੱਖਰਾ ਤੀਸਰ ਮਜ਼ਹਬ-ਧਰਮ ਥਾਪਿਆ ਸੀ।

ਥੋੜੇ ਸਮੇਂ ਵਿੱਚ ਮੁੱਠੀ ਭਰ ਸਿੱਖਾਂ ਨੇ ਇਤਿਹਾਸ ਵਿੱਚ ਉਹ ਕ੍ਰਿਸ਼ਮੇ ਕੀਤੇ ਜੋ ਬ੍ਰਾਹਮਣੀ ਸੱਭਿਅਤਾ ਢੇਰ ਬਹੁਗਿਣਤੀ ਹੁੰਦਿਆਂ ਸਦੀਆਂ ਤੱਕ ਨਹੀਂ ਸੀ ਕਰ ਸਕੀ। ਅਨੇਕਤਾ ਹੀ ਅੱਜ ਦੇ ਸਮੇਂ ਵਿੱਚ ਸ਼ਕਤੀ ਦੀ ਮਾਂ ਹੈ। ਸਦੀਆਂ ਦੇ ਜਰਜ਼ਰੇ ਹੋਏ ਸੌੜੇ ਵਿਚਾਰਾਂ ਨੇ ਅੱਜ ਵੀ ਗੈਰਾਂ ਦੀ ਗੁਲਾਮੀ ਤੋਂ ਬਿਨਾਂ ਕੁਝ ਨਹੀਂ ਸਹੇੜਨਾ।

 ਗੁਰੂ ਗ੍ਰੰਥ ਦੇ ਰਾਹ ਚੱਲਣ ਵਾਲੇ ਅਤੇ ਗਿਆਨ ਗੋਦੜੀ, ਅਕਾਲ ਤਖ਼ਤ ਸਮੇਤ ਸੈਂਕੜੇ ਗੁਰਦ੍ਵਾਰਿਆਂ ਨੂੰ ਢਾਹਉਣ ਵਾਲੇ ਇੱਕੋ ਸੱਭਿਅਤਾ ਦੀ ਉਪਜ ਕਿਸੇ ਝੁਰਲੂ ਫੇਰਨ ਨਾਲ ਨਹੀਂ ਹੋ ਸਕਦੇ। ਸਿੱਖ ਤੀਸਰ ਮਜ਼ਹਬ ਸੰਸਾਰ ਦੇ ਕਲਿਆਣ ਲਈ ਮਾਨਵਤਾ ਦੀ ਸੇਵਾ ਲਈ ਗੁਰੂ ਨੇ ਥਾਪਿਆ ਹੈ। ਇਹ ਗੁਰੂ ਦੇ ਦੱਸੇ ਰਾਹ ਉਤੇ ਅਡੋਲ ਹੈ ਅਤੇ ਆਪਣੀ ਹੋਂਦ ਅਤੇ ਇਤਿਹਾਸ ਸਿਰਜਣ ਦੀ ਸ਼ਕਤੀ ਨੂੰ ਸਦਾ ਕਾਇਮ ਰੱਖੇਗਾ।

ਮੋਹਨ ਭਾਗਵਤ ਤੋਗੜੀਆ ਅਤੇ ਰਾਸ਼ਟਰਿਯਾ ਸਵੈਮ ਸੇਵਕ ਸੰਘ ਪਰਸ਼ੂਰਾਮ ਦਾ ਪ੍ਰਚਾਰ ਪਰਸਾ (ਕੁਹਾੜਾ) ਲੈ ਕੇ ਜੋ ਨਰਸੰਘਾਰ ਕਰਨ ਚੱਲੇ ਹਨ, ਇਹ ਨਿਸ਼ਚੇ ਹੀ ਮੁਲਕ ਦੀ ਬਰਬਾਦੀ ਅਤੇ ਸਦੀਆਂ ਦੀ ਗੁਲ਼ਾਮੀ ਦਾ ਵਿਨਾਸ਼ਕਾਰੀ ਰਾਹ ਹੈ। ਜੇ ਕੋਈ ਪ੍ਰਿਥਵੀ ਰਾਜ ਅਤੇ ਜੈ ਚੰਦ ਨੂੰ ਹੋੜ ਲੈਂਦਾ ਤਾਂ 11 ਸਦੀਆਂ ਦੀ ਗੁਲ਼ਾਮੀ ਟਲ ਜਾਣੀ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top