ਸ਼੍ਰੀ ਗੁਰ ਗ੍ਰੰਥ ਸਾਹਿਬ ਦੇ ਪੰਨਾਂ ਨੰਬਰ 1403 ਉੱਤੇ ਗਯੰਦ ਭੱਟ
ਦਾ ਇੱਕ ਸਵੱਯਾ ਨੰਬਰ 12 ਹੈ ਜਿਸ ਦੀਆਂ 5 ਪੰਕਤੀਆਂ ਹਨ। ਕਵੀ ਨੇ ‘ਵਾਹੁ
ਵਾਹੁ’ ਸ਼ਬਦ ਧੰਨੁ ਸ਼੍ਰੀ ਗੁਰੂ ਰਾਮਦਾਸ ਜੀ ਲਈ ਵਰਤੇ ਹਨ। ਭੱਟਾਂ ਦੇ ਸਵੱਯੇ
ਕੇਵਲ ਗੁਰੂ ਸਾਹਿਬਾਨ ਦੀ ਸਿਫ਼ਤਿ ਵਿੱਚ ਹੀ ਲਿਖੇ ਗਏ ਹਨ।
ਇਸੇ
ਤਰ੍ਹਾਂ ‘ਵਾਹੁ ਗੁਰੂ’ ਅਤੇ ‘ਵਾਹਿ ਗੁਰੂ’ ਸ਼ਬਦ ਜੋੜਾਂ ਦਾ ਅਰਥ ਹੈ-
ਹੇ ਗੁਰੂ ਜੀ, ਤੁਸੀਂ ਧੰਨੁ ਹੋ! ‘ਵਾਹੁ’,
‘ਵਾਹਿ’ ਅਤੇ ‘ਗੁਰੂ’
ਸ਼ਬਦ ਆਜ਼ਾਦ ਵੱਖ-ਵੱਖ ਸ਼ਬਦ ਹਨ। ‘ਵਾਹੁ’ ਅਤੇ ‘ਵਾਹਿ’
ਸ਼ਬਦ ਫ਼ਾਰਸੀ ‘ਵਾਹ’ ਸ਼ਬਦ ਤੋਂ ਹਨ ਅਤੇ ‘ਗੁਰੂ’
ਸੰਸਕ੍ਰਿਤ ਭਾਸ਼ਾ ਦਾ ਹੈ।
ਇਹ ਸ਼ਬਦ-ਜੋੜ ਇਕੱਠੇ ਨਹੀਂ ਲਿਖੇ ਜਾ
ਸਕਦੇ। ਭਾਵ ਕਿ ਫ਼ਾਰਸੀ ਅਤੇ ਸੰਸਕ੍ਰਿਤ ਦੇ ਸ਼ਬਦਾਂ ਨੂੰ ਜੋੜ ਕੇ ਇਕ ਸੰਯੁਕਤ ਸ਼ਬਦ ਨਹੀਂ
ਬਣ ਸਕਦਾ।
ਪਦ-ਛੇਦ ਕਰਨ ਵਾਲ਼ੇ ਵਲੋਂ ਲਿਖਿਆ ‘ਵਾਹਿਗੁਰੂ’ ਸ਼ਬਦ ‘ਵਾਹਿ ਗੁਰੂ’
ਠੀਕ ਜੋੜ ਰੱਖਦਾ ਹੈ। ‘ਵਾਹਿ ਗੁਰੂ’ ਦਾ
ਅਰਥ ਅਕਾਲ ਪੁਰਖ ਨਹੀਂ ਹੈ, ਭਾਵੇਂ ਗ਼ਲਤ ਪ੍ਰਚੱਲਤ ਹੈ।
ਛੇ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਕਿਤੇ
ਭੀ ‘ਵਾਹਿਗੁਰੂ’ ਸ਼ਬਦ ਨਹੀਂ ਹੈ। ਭਗਤੀ ਲਹਿਰ ਦੇ ਕਿਸੇ ਭੀ ਕਵੀ ਨੇ ਗੁਰਬਾਣੀ ਵਿੱਚ ਇਹ
ਸ਼ਬਦ ਨਹੀਂ ਵਰਤਿਆ, ਭਾਵੇਂ ਪ੍ਰਭੂ ਦੇ ਹੋਰ ਕਈ ਨਾਂ ਵਰਤੇ ਹਨ। ਰਿਸ਼ੀਆਂ ਮੁਨੀਆਂ
ਦੇ ਲਿਖੇ ਪੁਰਾਤਨ ਗ੍ਰੰਥਾਂ ਵਿੱਚ ਕਿਤੇ ਭੀ ਪ੍ਰਭੂ ਲਈ ‘ਵਾਹਿਗੁਰੂ’ ਸ਼ਬਦ ਨਹੀਂ ਹੈ।
- ਜੇ ਪਦ-ਛੇਦ ਕਰਨ ਵਾਲ਼ੇ ਨੇ ‘ਨ’ ਅਤੇ
‘ਚ’ ਨੂੰ ਗ਼ਲਤ ਜੋੜ ਕੇ ‘ਨਚ’ ਲਿਖ ਦਿੱਤਾ, ਤਾਂ ਪਾਠਕ ਵੀ ਹੁਣ ਤਕ ‘ਨਚ’ ਹੀ
ਪੜ੍ਹ ਰਹੇ ਹਨ, ਜਦੋਂ ਕਿ ‘ਨ ਚ’ ਦਾ ਅਰਥ ਹੈ - ਅਤੇ ਨਾ ਹੀ ਅਤੇ ‘ਨਚ’ ਦਾ ਅਰਥ ਹੈ-
ਨੱਚਣਾ {ਸਹਸਕ੍ਰਿਤੀ ਸ਼ਲੋਕਾਂ ਵਿੱਚ ਇਹ ਉਕਾਈ ਆਮ ਦੇਖੀ ਜਾ ਸਕਦੀ ਹੈ}
- ਪਦ-ਛੇਦ ਕਰਨ ਸਮੇਂ ਜੇ ਕਿਸੇ ਨੇ
‘ਪੰਕ’ ਅਤੇ ‘ਜੁ’ ਨੂੰ ਇਕੱਠਾ ਲਿਖ ਦਿੱਤਾ, ਤਾਂ ਪਾਠਕਾਂ ਨੇ ਵੀ ਅਗਿਆਨ ਵਸ਼ ਓਵੇਂ
ਹੀ ਮੰਨ ਲਿਆ ਤੇ ਹੁਣ ਤਾਈਂ ‘ਪੰਕਜੁ’ ਹੀ ਪੜ੍ਹ ਰਹੇ ਹਨ। ਪੰਕ = ਚਿੱਕੜ, ਜੁ= ਉਹ ਜੋ।
- ਇਵੇਂ ਹੀ ਅਨੇਕਾਂ ਸ਼ਬਦਾਂ ਨੂੰ ਤੋੜ ਕੇ ਹਿੱਸੇ ਗ਼ਲਤ ਬਣਾ ਦਿੱਤੇ
ਗਏ ਜਿਵੇਂ ਪੰਨਾਂ 606 ਉੱਤੇ ਲਿਖੇ ‘ਕੁਵਲੀਆਪੀੜੁ’(ਕੰਸ ਦੇ ਹਾਥੀ ਦਾ ਨਾਂ) ਸ਼ਬਦ ਨੂੰ
ਤੋੜ ਕੇ ‘ਕੁਵਲੀਆ ਪੀੜੁ’ (ਕੁਵੱਲੀ ਪੀੜ) ਲਿਖ ਕੇ ਅਰਥ ਹੀ ਬਦਲ ਦਿੱਤੇ। ਇਹ ਭੀ ਨਾ
ਦੇਖਿਆ ਕਿ ‘ਪੀੜੁ’ ਅਤੇ ‘ਪੀੜ’ ਸ਼ਬਦ ਵਿਆਕਰਣਕ ਤੌਰ 'ਤੇ ਇੱਕੇ ਅਰਥਾਂ ਵਾਲ਼ੇ ਨਹੀਂ ਹਨ।
ਅਰਥ:-
ਵਾਹੁ ਵਾਹੁ ਕਾ- ਧੰਨੁ ਸ਼੍ਰੀ ਗੁਰੂ ਰਾਮਦਾਸ ਜੀ ਦਾ। ਤਮਾਸ਼ਾ- {ਫ਼ਾਰਸੀ ਦਾ ਸ਼ਬਦ} ਜਗਤ ਰਚਨਾ
ਦਾ ਖੇਡ। ਆਪੇ ਹਸੈ ਆਪ ਹੀ ਚਿਤਵੈ- ਖੇਡ ਵਿੱਚ ਪ੍ਰਸੰਨ ਅਤੇ ਵਿਚਾਰਸ਼ੀਲ ਰਹਿਣਾ ਗੁਰੂ ਜੀ
ਦਾ ਹੀ ਕਰਮ ਹੈ। ਆਪੇ ਚੰਦ ਸੂਰੁ ਪਰਗਾਸਾ- {ਪ੍ਰਕਾਸ਼ ਤੋਂ ਪਰਗਾਸ਼ਾ} ਗੁਰੂ ਤੋਂ ਹੀ
ਪ੍ਰਕਾਸ਼ ਲੈ ਕੇ ਚੰਦ ਅਤੇ ਸੂਰਜ ਚਮਕਦੇ ਹਨ। ਆਪੇ ਜਲੁ ਆਪੇ ਥਲੁ ਥੰਮਨੁ- ਗੁਰੂ ਜੀ ਆਪ ਹੀ
ਪਾਣੀ ਤੇ ਧਰਤੀ ਹਨ ਤੇ ਇਨ੍ਹਾਂ ਨੂੰ ਗੁਰੂ ਜੀ ਦਾ ਹੀ ਸਹਾਰਾ ਹੈ। ਆਪੇ ਕੀਆ ਘਟਿ ਘਟਿ
ਬਾਸਾ- ਗੁਰੂ ਜੀ ਨੇ ਹਰ ਸ਼ਰੀਰ ਵਿੱਸ ਆਪ ਹੀ ਨਿਵਾਸ ਕੀਤਾ ਹੋਇਆ ਹੈ। ਅਪੇ ਨਰੁ ਆਪੇ ਫੁਨਿ
ਨਾਰੀ- ਗੁਰੂ ਜੀ ਆਪ ਹੀ ਮਨੁੱਖ ਅਤੇ ਔ਼ਰਤ ਰੂਪ ਹਨ। ਆਪੇ ਸਾਰਿ {ਸੰਸਕ੍ਰਿਤ ਸ਼ਾਰਿ- ਨਰਦ}
ਆਪ ਹੀ ਪਾਸਾ {ਸੰਸਕ੍ਰਿਤ ਪਾਸ਼ਾ- Dice}- ਗੁਰੂ ਜੀ ਆਪ ਹੀ ਚੌਪੜ ਦੀ ਖੇਡ ਵਿੱਚ ਨਰਦ ਅਤੇ
ਪਾਸ਼ਾ ਹਨ। ਗੁਰਮੁਖਿ ਸੰਗਤਿ ਸਭੈ ਬਿਚਾਰਹੁ- ਗੁਰੂ ਰਾਮਦਾਸ ਜੀ ਦੀ ਦੇ ਸ਼ਰਧਾਲੂ ਗੁਰਮੁਖੋ!
ਇਹ ਯਕੀਨ ਕਰੋ ਭਾਵ ਸੰਗਤ ਵਿੱਚ ਵਿਚਾਰ ਕੇ ਦੇਖੋ। ਵਾਹੁ ਵਾਹੁ
ਕਾ ਵਡਾ ਤਮਾਸ਼ਾ- ਧੰਨੁ ਗੁਰੂ ਰਾਮਦਾਸ ਜੀ ਹੀ ਧੰਨਤਾ
ਯੋਗ ਹਨ ਤੇ ਉਹ ਆਪ ਹੀ ਸੰਸਾਰ ਰੂਪ ਖੇਡ ਰਚ ਰਹੇ ਹਨ।