ਭਾਗਵਤ ਜੀ ਹੁਣ ਸਮਾਂ ਬਦਲ ਚੁਕਾ ਹੈ
-: ਜਗਪਾਲ ਸਿੰਘ ਸਰੀ
ਕੋਈ ਸਮਾਂ ਸੀ, ਜਦੋਂ ਕੋਈ ਹਿੰਦੂ ਲੀਡਰ ਕੋਈ ਬਿਆਨ ਦਿੰਦਾ ਸੀ,
ਤਾਂ ਆਮ ਸਿੱਖ ਨੂੰ ਉਸ ਬਿਆਨ ਦਾ ਪਤਾ ਤੱਕ ਨਹੀਂ ਸੀ ਲਗਦਾ, ਜੋ ਸਿੱਖ ਹੱਕਾਂ ਲਈ ਜਾਂ
ਨਿਆਰੀ ਹਸਤੀ ਲਈ ਗੱਲ ਕਰਦਾ ਸੀ, ਉਸ ਨੂੰ ਦੇਸ਼ਦਰੋਹੀ, ਗੱਦਾਰ, ਅੱਤਵਾਦੀ ਆਦਿ ਸ਼ਬਦ ਵਰਤ
ਕੇ ਸਨਮਾਨਿਤ ਕੀਤਾ ਜਾਂਦਾ ਸੀ। ਕੁੱਝ ਦਿਨ ਪਹਿਲਾਂ ਮੋਹਨ ਭਗਵਤ ਨੇ ਇਕ ਬਿਆਨ ਦਿੱਤਾ,
ਜਿਸ ਵਿੱਚ ਉਸ ਨੂੰ ਸਾਨੂੰ ਭਾਵ ਸਿੱਖਾਂ ਨੂੰ ਹਿੰਦੂਆਂ ਦਾ ਹੀ ਫਿਰਕਾ ਦਸਿਆ ਹੈ। ਵੈਸੇ
ਇਹ ਗੱਲ ਕੋਈ ਸਾਡੇ ਲਈ ਨਵੀਂ ਨਹੀਂ ਹੈ, ਇਸ ਤਰ੍ਹਾਂ ਦੇ ਬਿਆਨ ਅਸੀਂ ਪਹਿਲਾਂ ਵੀ ਬਹੁਤ
ਵਾਰ ਸੁਣ ਚੁਕੇ ਹਾਂ। ਇਨ੍ਹਾਂ ਦਾ ਬਾਪੂ ਮੋਹਨ ਦਾਸ ਕਰਮ ਚੰਦ ਗਾਂਧੀ ਵੀ ਕਈ ਵਾਰ ਕਹਿ
ਚੁਕਾ ਹੈ, ਕਿ ਸਿੱਖ ਹਿੰਦੂ ਹਨ।
ਜਦੋਂ ਕਿਤੇ ਇਸ ਤਰ੍ਹਾਂ ਦੇ ਬਿਆਨ ਦਿਤੇ ਜਾਂਦੇ ਸਨ, ਤਾਂ ਆਮ ਸਿੱਖ ਤੱਕ ਇਹ ਗੱਲਾਂ ਨਹੀਂ
ਆਉਣ ਦਿੱਤੀਆਂ ਜਾਂਦੀਆਂ ਸਨ, ਕਿਉਂਕਿ ਸੰਚਾਰ ਦੇ ਜੋ ਸਾਧਨ ਸਨ, ਉਹਨਾਂ 'ਤੇ ਇਹਨਾਂ ਦਾ
ਹੀ ਕਬਜ਼ਾ ਸੀ ਤੇ ਹੈ। ਜੋ ਲੋਕ ਸਿੱਖ ਹਿੱਤਾਂ ਲਈ ਗੱਲਾਂ ਕਰਨ ਦਾ ਹੀਆ ਕਰਦੇ ਸਨ, ਉਹਨਾਂ
ਨੂੰ ਬਦਨਾਮ ਕਰਨ ਦਾ ਕੋਈ ਵੀ ਮੌਕਾ ਇਹ ਲੋਕ ਨਹੀਂ ਗਵਾਉਂਦੇ ਸਨ। ਯਾਦ ਰਹੇ ਕਿ ਕਿਸੇ ਵੀ
ਸਿੱਖ ਦਾ ਕਿਸੇ ਨਿਰਪੱਖ ਤੇ ਉਸਾਰੂ ਸੋਚ ਵਾਲੇ ਹਿੰਦੂ ਵੀਰ ਨਾਲ ਕੋਈ ਵੈਰ ਵਿਰੋਧ ਨਹੀਂ
ਹੈ। ਅੱਜ ਸਾਨੂੰ ਸਿੱਖਾਂ ਨੂੰ ਧੰਨਵਾਦ ਕਰਨਾ ਚਾਹੀਦਾ ਹੈ ਇਸ ਸੋਸ਼ਲ ਮੀਡੀਏ ਦਾ, ਜਿੰਨ੍ਹਾਂ
ਦੇਸ਼ਾ ਵਿੱਚ ਅਸੀਂ ਰਹਿੰਦੇ ਹਾਂ, ਉਹਨਾਂ ਸਰਕਾਰਾਂ ਦਾ ਜਿੰਨਾਂ ਨੇ ਸਾਨੂੰ ਆਪਣੇ ਮੁਲਕਾਂ
ਵਿੱਚ ਬਰਾਬਰ ਦੇ ਸ਼ਹਿਰੀ ਤੇ ਬਰਾਬਰ ਦੇ ਹੱਕ ਦਿੱਤੇ ਹਨ।
ਮੋਹਨ ਭਾਗਵਤ ਜੀ ਤੁਸੀਂ ਜੋ ਬਿਆਨ ਦਿੱਤਾ ਇਹ ਬਿਆਨ ਦੇਣ ਤੋਂ ਪਹਿਲਾਂ ਤੁਸੀਂ
ਭਾਰਤ ਦਾ ਸੰਵਿਧਾਨ ਤਾਂ ਪੜ੍ਹ ਲੈਣਾ ਸੀ, ਜਿਸ ਵਿੱਚ ਭਾਰਤ
ਨੂੰ ਭਾਰਤ ਲਿਖਿਆ ਹੋਇਆ ਨਾ ਕਿ ਹਿੰਦੂਸਤਾਨ। ਭਾਗਵਤ ਜੀ ਤੁਸੀਂ ਧੰਨਵਾਦ ਕਰੋ,
ਉਹਨਾਂ ਮੁਗਲਾਂ ਦਾ, ਜਿੰਨ੍ਹਾਂ ਨੇ ਤੁਹਾਡੇ ਵੱਡ ਵੱਡੇਰਿਆਂ ਨੂੰ ਨਫਰਤ ਦੇ ਨਾਲ ਹਿੰਦੂ
ਕਹਿਆ ਸੀ। ਜਿਸ ਤੋਂ ਤੁਹਾਡੇ ਧਰਮ ਦਾ ਜਨਮ ਹੋਇਆ, ਉਸ ਤੋਂ ਪਹਿਲਾਂ ਤਾਂ ਤੁਹਾਨੂੰ ਖੁਦ
ਵੀ ਨਹੀਂ ਪਤਾ ਸੀ ਤੁਹਾਡਾ ਧਰਮ ਤੇ ਕੌਮ ਮਜ੍ਹਬ ਕਿਹੜਾ ਸੀ। ਤੁਸੀਂ ੧੭੨ ਈਸਵੀ ਤੋਂ ਪਹਿਲਾਂ
ਇੱਕਲੇ ਹੀ ਭਾਰਤ ਦੇ ਮਾਲਕ ਸੀ, ਉਸ ਵਕਤ ਮੁਗਲਾਂ ਨੇ ਤੁਹਾਡੇ 'ਤੇ ਹਮਲੇ ਕੀਤੇ, ਦਸੋ
ਤੁਹਾਡੇ ਵੱਡਿਆਂ ਨੇ ਕੀ ਮਾਅਰਕੇ ਮਾਰੇ ਸਨ। ੭੧੨ ਤੋਂ ਲੈ ਕੇ ੧੯੪੭ ਤੱਕ ਤੁਸੀਂ ਗੁਲਾਮ
ਰਹਿ ਚੁਕੇ ਹੋ, ਜੇ ਤੁਸੀਂ ਇਹਨੇ ਹੀ ਬਹਾਦਰ ਸੀ, ਤਾਂ ਆਜ਼ਾਦੀ ਕਿਉਂ ਨਾ ਲੈ ਲਈ। ਕਾਸ਼
ਤੁਹਾਡੇ ਜ਼ਮੀਰ ਨਾ ਮਰਿਆ ਹੁੰਦਾ, ਤੁਸੀਂ ਕਦੇ ਸੱਚ ਦਾ ਸਾਹਮਣਾ ਕੀਤਾ ਹੁੰਦਾ, ਤੁਸੀਂ
ਹਿੰਦੂ ਦੇ ਅਰਥ ਪੜੇ ਹੁੰਦੇ, ਤਾਂ ਜਿਸ 'ਤੇ ਤੁਸੀਂ ਅੱਜ ਇਨਾਂ ਮਾਣ ਕਰ ਰਹੇ ਹੋ, ਸ਼ਰਮ
ਨਾਲ ਤੁਹਾਡਾ ਸਿਰ ਝੁਕ ਜਾਣਾ ਸੀ। ਮੁਗ਼ਲਾਂ ਵਲੋਂ ਕੱਢੀ ਗਈ ਗਾਲ੍ਹ ਨੂੰ ਤੁਸੀਂ ਆਪਣਾ ਧਰਮ
ਬਣਾ ਲਿਆ। ਜਿਨਾਂ ਸਿੱਖਾਂ ਨੂੰ ਤੁਸੀਂ ਆਪਣਾ ਹੀ ਹਿਸਾ ਦੱਸ ਰਹੇ ਹੋ, ਇਹ ਉਹ ਹੀ ਸ਼ੂਦਰ
ਲੋਕ ਨੇ, ਜਿੰਨ੍ਹਾਂ ਦੇ ਘਰ ਦਾ ਪਾਣੀ ਪੀਣਾ ਤੇ ਦੂਰ ਦੀ ਗੱਲ, ਇਹਨਾਂ ਲੋਕਾਂ ਦੇ ਪਰਛਾਵੇਂ
ਤੋ ਤੁਸੀਂ ਨਫਰਤ ਕਰਦੇ ਸੀ। ਹੁਣ ਤੁਸੀਂ ਸਾਨੂੰ ਆਪਣਾ ਹਿੱਸਾ ਦੱਸ ਰਹੇ ਹੋ। ਕੀ ਹੁਣ
ਤਹਾਡੇ ਵੇਦਾਂ ਸ਼ਾਸਤਰਾਂ ਦੀ ਮਾਨ ਮਰਯਾਦਾ ਦੀ ਉਲੰਘਣਾ ਨਹੀਂ।
ਕੀ ਹੁਣ ਤੁਹਾਡੇ ਵੇਦ ਸ਼ਾਸਤਰ ਇਸ ਗੱਲ ਦੀ ਆਗਿਆ ਦੇਣ ਲੱਗ ਪਏ
ਨੇ, ਕੋਈ ਵੀ ਮਨੂੰ ਅਨੁਸਾਰ ਨੀਵਾਂ ਨਹੀਂ ਤੇ ਕੋਈ ਵੀ ਉੱਚਾ ਨਹੀਂ, ਸਭ ਨੂੰ ਰੱਬ ਦਾ ਨਾਮ
ਜਪਣ ਦਾ ਹੱਕ ਹੈ। ਭਾਗਵਤ ਜੀ ਕਿਸੇ ਸਿੱਖ ਨੇ ਆਪਣੀ ਧੀ ਨੂੰ ਵਿਆਹ ਤੋਂ ਇਕ ਰਾਤ
ਪਹਿਲਾਂ ਕਿਸੇ ਮੁਗਲ ਅੱਗੇ ਪੇਸ਼ ਨਹੀਂ ਕੀਤਾ ਸੀ। ਮੁਗ਼ਲ ਉਸ ਦੀ ਨੱਥ ਉਤਾਰ ਦੇਣ ਤੇ ਅਗਲੀ
ਰਾਤ ਲਾਵਾਂ 'ਤੇ ਲਿਆ ਕੇ ਬਿਠਾ ਕੇ ਕਿਸੇ ਹੋਰ ਦੇ ਘਰ ਦੀ ਨੂੰਹ ਬਣਾ ਕੇ ਭੇਜਿਆ ਹੋਵੇ।
ਭਾਗਵਤ ਜੀ ਕੋਈ ਇਕ ਵੀ ਇਤਹਾਸ ਵਿਚੋਂ ਇਸ ਤਰਾਂ ਦੀ ਘਟਣਾ
ਦੱਸਣਾ, ਜਿਸ ਤੋਂ ਇਹ ਸਾਬਤ ਹੁੰਦਾ ਹੋਵੇ, ਕਿ ਕੋਈ ਤੁਹਾਡਾ ਵੱਡ ਵੱਡੇਰਾ ਕਿਸੇ ਸਿੱਖ ਦੀ
ਬੱਚੀ ਨੂੰ ਮੁਗਲਾਂ ਤੋਂ ਛੁਡਵਾ ਕੇ ਲਿਆਇਆ ਹੋਵੇ, ਤੇ ਜਿਸ ਨੇ ਬੜੇ ਮਾਣ ਨਾਲ ਕਹਿਆ ਹੋਵੇ
ਕਿ ਮੈਂ ਅੱਜ ਤੋਂ ਸਿੱਖ ਧਰਮ ਨੂੰ ਛੱਡ ਕੇ, ਮੁਗਲਾਂ ਵਲੋਂ ਕੱਢੀ ਗਈ ਗਾਲ੍ਹ ਨੂੰ ਆਪਣਾ
ਧਰਮ ਸਮਝਾਂਗੀ। ਨਹੀਂ ਤਾਂ, ਤੁਹਾਨੂੰ ਸਰਦਾਰ ਹਰੀ ਸਿੰਘ ਨਲੂਆ ਵਾਲੀ ਘਟਨਾ ਯਾਦ
ਹੀ ਹੋਣੀ ਐ, ਜਦੋਂ ਸਰਦਾਰ ਨੇ ਮੁਗਲਾਂ ਵਲੋਂ ਲੁੱਟਿਆ ਇੱਕ ਬੀਬੀ ਦਾ ਡੋਲਾ ਮੁੜ ਕੇ
ਲਿਆਂਦਾ ਸੀ ਤੇ ਉਸ ਬੀਬੀ ਤੇ ਉਸ ਦੇ ਪਤੀ ਨੇ ਬੜੇ ਮਾਣ ਨਾਲ ਸਰਦਾਰ ਹਰੀ ਸਿੰਘ ਨਲੂਆ ਤੋਂ
ਖੰਡੇ ਦੀ ਪਾਹੁਲ ਲੈ ਕੇ ਸਿੱਖੀ ਨੂੰ ਅਪਣਾਇਆ ਸੀ, ਉਸ ਬੀਬੀ ਦਾ ਨਾਮ ਸਰਦਾਰ ਨੇ ਬੀਬੀ
ਹਰਸ਼ਰਨ ਕੌਰ ਰਖਿਆ ਸੀ।
ਭਾਗਵਤ ਜੀ, ਸਿੱਖ ਮਰਦ ਤੇ ਔਰਤ ਦੇ ਗੁਪਤ ਅੰਗਾਂ ਦਾ ਪੁਜਾਰੀ
ਨਹੀਂ, ਇਕ ਅਕਾਲ ਦਾ ਪੁਜਾਰੀ ਹੈ, ਹਾਂ ਕਿਤੇ ਤੁਹਾਨੂੰ ਇਹ ਭੁਲੇਖਾ ਲੱਗਾ ਹੋਵੇ
ਗਾਉਣ ਵਾਲਾ ਗੁਰਦਾਸ ਮਾਨ ਤੇ ਤੁਹਾਡੇ ਲਾਡਲੇ ਪੁਤ ਪ੍ਰਕਾਸ ਸਿੰਹੁ ਬਾਦਲ ਦੀ ਨੂੰਹ ਬੀਬੀ
ਬਾਦਲ, ਦੀ ਕਿਤੇ ਤੁਹਾਨੂੰ ਮਰਦ ਦੇ ਗੁਪਤ ਅੰਗ {ਸਿਵ ਲਿੰਗ }ਦੀ ਪੂਜਾ ਕਰਦੇ ਨਜ਼ਰ ਆਉਣ,
ਤਾਂ ਉਹਨਾਂ ਨੂੰ ਇਸ ਭੁਲੇਖੇ ਨਾਲ ਸਿੱਖ ਨਾ ਸਮਝ ਲੈਣਾ ਕਿ ਉਹਨਾਂ ਦੇ ਨਾਮ ਨਾਲ ਸਿੰਘ ਤੇ
ਕੌਰ ਲੱਗਾ ਜਾਂ ਕੋਈ ਸਿੱਖ ਦਿਖ ਵਾਲਾ ਬੰਦਾ ਜਾਂ ਬੀਬੀ ਤੁਹਾਡੇ ਸ਼ਿਵ ਲਿੰਗ ਦੀ ਪੂਜਾ ਕਰਦੇ
ਨਜ਼ਰ ਆਉਣ, ਤਾਂ ਉਹਨਾਂ ਦੇ ਭਲੇਖੇ ਤੁਸੀਂ ਸਿੱਖਾਂ ਨੂੰ ਹਿੰਦੂ ਕਹਿ ਦੇਵੋ, ਤਾਂ ਇਹ
ਤੁਹਾਡੀ ਭੁਲ ਹੈ। ਇਸ ਦਾ ਮਤਲਬ ਤੁਹਾਨੂੰ ਦੇਖ ਕਿ ਤਾਂ ਸਿੱਖਾਂ ਨੂੰ ਰੌਲਾ ਪਾ ਦੇਣਾ
ਚਾਹੀਦਾ ਕਿ ਚੀਨੀਆਂ ਦੇ ਇੱਕ ਫਿਰਕੇ ਦੇ ਨਾਮ ਨਾਲ ਸਿੰਘ ਸ਼ਬਦ ਲਗਦਾ, ਰਾਜਪੂਤਾਂ ਦੇ ਨਾਮ
ਨਾਲ ਸਿੰਘ ਲਗਦਾ, ਭਾਈ ਉਹ ਵੀ ਸਿੱਖ ਨੇ? ਨਹੀਂ !

ਸਿੱਖ ਤੇ ਅਕਾਲੀ ਦੀ ਜੋ ਰੂਪ ਰੇਖਾ ਗਿਆਨੀ ਗਿਆਨ ਦੀ ਪੰਥ ਪ੍ਰਕਾਸ਼
ਵਿੱਚ ਖਿਚੀ ਆ ਜਾਵੋ ਤੁਹਾਡੇ ਨਾਲ ਸਾਂਝੀ ਕਰਾਂ ।
ਫਿਡਾ ਜੈਸ ਟਟੂਆ ਜੁਲੜੂ ਕਾ ਕਾਠੀ ਪਾਇ
ਰਸੜੂ ਲਗਾਮ ਤੇ ਰਸੜੂ ਰਕਾਬ ਜੂ
ਪਾਟਿਆ ਸਾ ਕਛੜੂ ਤੇ ਨੀਲਾ ਸਾ ਚਾਦਰੂ
ਡੂਚੋਂ ਜੈਸਾ ਪਗੜੂ ਬਣਾਇਆ ਸਿਰਤਾਜ ਜੂ
ਟੁਟਿਆ ਜੈਸਾ ਤੋਗੜੂ ਤੇ ਲੀਹੜੂ ਮਿਆਨ ਜਾ ਕੋ
ਗਰ ਸਰ ਗਾਤਰਾ ਬਣਾਇਆ ਸਭ ਸਾਜ ਜੂ
ਨਾਮ ਕੇ ਅਕਾਲੜੂ ਸੋ ਫਿਰੈ ਬੁਰੇ ਹਾਲੜੂ ਸੋ
ਲੂਟ ਕੂਟ ਖਾਵਣੇ ਕੋ ਡਾਢੇ ਉਸਤਾਦ ਜੂ
ਭਾਗਵਤ ਜੀ ਸਿੱਖ ਬਲਾਤਕਾਰੀ ਨਹੀਂ ਐ,
ਜਿਵੇ ਤੁਸੀਂ ਸਾਡੀਆਂ ਧੀਆਂ ਭੈਣਾ ਨਾਲ ੧੯੮੪ ਵਿੱਚ ਕੀਤਾ। ਸਿੱਖ ਦੇ ਘਰ ਆਈ ਔਰਤ ਦੀ
ਇਜੱਤ ਤਾਂ ਜਰੂਰ ਹੁੰਦੀ ਐ, ਪਰ ਬਲਾਤਕਾਰ ਨਹੀਂ। ਭਾਗਵਤ ਜੀ ਕੋਈ ਇਕ ਵੀ ਐਸਾ ਵਾਕਾ
ਇਤਹਾਸ ਵਿੱਚ ਸਿੱਖਾਂ ਨੂੰ ਦੱਸਣਾ, ਜਿਸ ਵਿੱਚ ਸਿੱਖਾਂ ਨੇ ਤੁਹਾਡੀਆਂ ਬੱਚੀਆਂ ਨੂੰ ਛੁਡਵਾ
ਕੇ ਉਹਨਾਂ ਨਾਲ ਬਲਾਤਕਾਰ ਕੀਤਾ ਹੋਏ। ਭਾਗਵਤ ਜੀ ਸਿੱਖਾਂ ਕੁਰਬਾਨੀਆਂ ਦਿੱਤੀਆਂ ਤੁਹਾਨੂੰ
ਆਜ਼ਾਦੀ ਲੈ ਕੇ ਦੇਣ ਲਈ, ਪਰ ਤੁਹਾਡੇ ਚਾਚੇ ਨਹਿਰੂ ਤੋਂ ਤੇ ਤੁਹਾਡੇ ਬਾਪੂ ਅਾਜ਼ਾਦੀ ਫਿਰ
ਵੀ ਪੂਰੀ ਨਹੀਂ ਲੈ ਹੋਈ। ਅੰਗਰੇਜਾਂ ਨਾਲ ਤੁਸੀਂ ਇੱਕ ਲਿਖਤੀ ਸਮਝੌਤਾ ੯੯ ਸਾਲ ਦਾ ਕੀਤਾ।
ਉਸ ਤੋਂ ਮਗਰੋਂ ਉਹ ਇਸ ਅਾਜ਼ਾਦੀ ਨੂੰ ਕਦੋਂ ਵੀ ਖਤਮ ਕਰ ਸਕਦੇ ਨੇ।
ਭਾਗਵਤ ਜੀ ਜੇ ਤੁਹਾਡੇ ਕਰਕੇ ਸਾਡਾ ਰਾਜ ਦਰਬਾਰੇ ਖਾਲਸਾ ਨਹੀਂ
ਰਹਿਆ, ਤਾਂ ਯਾਦ ਰਖਿਆ ਜੇ ਇਕ ਦਿਨ ਰਾਜ ਤੁਹਾਡਾ ਵੀ ਨਹੀਂ ਰਹਿਣਾ। ਸਾਡਾ ਰਾਜ
ਤਾਂ ਤੁਹਾਡੀਆਂ ਗੱਦਾਰੀਆਂ ਨਾਲ ਗਿਆ ਸੀ, ਲਾਲ ਸਿੰਹੁ ਤੇਜਾ ਸਿੰਹੁ ਧਿਆਨ ਚੰਦ ਡੋਗਰਾ ਆਦਿ
ਸਾਰੇ ਤੁਹਾਡੇ ਹੀ ਸਨ, ਜਿੰਨ੍ਹਾਂ ਨੇ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ, ਜੇ ਸਾਡੇ ਮਹਾਰਾਜੇ
ਰਣਜੀਤ ਸਿੰਘ ਨੇ ਤੁਹਾਡੇ ਬੰਦਿਆ ਨੂੰ ਗਲੀਆਂ ਵਿੱਚ ਰੁਲਦਿਆਂ ਨੂੰ ਸਿਰ ਦੇ ਤਾਜ ਬਣਾਇਆ
ਸੀ, ਇਸ ਦਾ ਮਤਲਬ ਇਹ ਨਹੀਂ ਕਿ ਗਦਾਰੀਆਂ ਕਰਨ ਲੱਗ ਜਾਵੋ। ਇਥੇ ਵੀ ਤੁਸੀਂ ਝੂਠੇ ਪੈ ਗਏ
ਇਤਹਾਸ ਪਖੋਂ, ਜਿੰਨਾਂ ਸਮਾਂ ਤੁਸੀਂ ਤੇ ਅਸੀਂ ਇਸ ਧਰਤੀ ਤੇ ਰਹਿਣਾ, ਉਹਨਾਂ ਸਮਾਂ ਇਹ
ਇਤਹਾਸਕ ਕੰਲਕ ਤੁਹਾਡੇ ਸਿਰ 'ਤੇ ਰਹਿਣਾ।
ਭਾਗਵਤ ਜੀ ਲਿਖਣ ਨੂੰ ਤਾਂ ਬਹੁਤ ਕੁਝ ਐ, ਲਿਖਦੇ ਲਿਖਦੇ ਮੇਰੀ ਜਿੰਦਗੀ ਤਾਂ ਖਤਮ ਹੋ ਸਕਦੀ
ਐ, ਸਿੱਖਾਂ ਵਲੋਂ ਤੁਹਾਡੇ 'ਤੇ ਕੀਤੇ ਪਰਉਪਕਾਰਾਂ ਦਾ ਸੱਚ ਨਹੀਂ ਖਤਮ ਹੋਣਾ।
ਕਈ ਵਾਰ ਅਸੀਂ ਇਸ ਗੱਲ ਦਾ ਰੋਸ ਕਰਦੇ ਹਾਂ, ੧੯੪੭ ਦੇ ਸਮੇਂ ਸਾਡੇ ਕੋਲ ਮੌਕਾ ਸੀ, ਅਸੀਂ
ਜਾਂ ਤਾਂ ਆਪਣਾ ਵਖਰਾ ਰਾਜ ਭਾਗ ਲੈ ਲੈਂਦੇ, ਜਾਂ ਫਿਰ ਅਸੀਂ ਪਾਕਿਸਤਾਨ ਨਾਲ ਰਲ ਜਾਂਦੇ।
ਉਸ ਵਕਤ ਜੋ ਸਾਡੇ ਲੀਡਰਾਂ ਨੇ ਫੈਸਲਾ ਕੀਤਾ, ਉਹ ਗਲਤ ਸੀ। ਮੈਂ ਸੋਚਦਾ ਜੋ ਹੋਇਆ ਬਹੁਤ
ਚੰਗਾ ਹੋਇਆ, ਉਸ ਸਮੇਂ ਸਾਡੇ ਲੀਡਰਾਂ ਦੇ ਅੰਦਰ ਕਿਤੇ ਨਾ ਕਿਤੇ ਇਹ ਡਰ ਜਰੂਰ ਸੀ। ਅਸੀਂ
ਦੁਬਾਰਾ ਉਹ ਗਲਤੀ ਨਾ ਕਰ ਲਈਏ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਪਛਤਾਉਣਾ ਪਵੇ,
ਕਿਉਂਕਿ ਉਹਨਾਂ ਦੇ ਸਾਹਮਣੇ ਮੁਗਲ ਹਕੂਮਤ ਵਲੋਂ ਕੀਤੇ ਜੁਲਮਾਂ ਦਾ ਇਤਹਾਸ ਸਾਹਮਣੇ ਸੀ।
ਇਸ ਕਰਕੇ ਨਹਿਰੂ ਤੇ ਗਾਂਧੀ ਦੇ ਫਰੇਬ ਵਿੱਚ ਆਉਣਾ ਸੁਭਾਵਕ ਸੀ। ਜਿਨਾਹ ਵਲੋਂ ਕਹੀ ਗਈ
ਗੱਲ ਤੁਸੀਂ ਹਿੰਦੁਆਂ ਨੂੰ ਗੁਲਾਮ ਦੇਖਿਆ ਆਜ਼ਾਦ ਨਹੀਂ ਤੇ ਯਕੀਨ ਕਰਨਾ, ਉਸ ਵਕਤ ਬਹੁਤ
ਮੁਸ਼ਕਲ ਸੀ। ਜੇ ਅਸੀਂ ਕਿਸੇ ਕਾਰਨ ਕਰਕੇ ਅਸੀਂ ਪਾਕਿਸਤਾਨ ਨਾਲ ਹੋ ਜਾਂਦੇ, ਤਾਂ ਅੱਜ ਹੋ
ਸਕਦਾ ਅਸੀਂ ਆਪਣੇ ਲੀਡਰਾਂ ਨੂੰ ਫਿਰ ਕੋਸਦੇ ਹੁੰਦੇ, ਤੇ ਜੋ ਅਸੀਂ ਹੁਣ ਕਹਿ ਰਹੇ ਹਾਂ,
ਹੋ ਸਕਦਾ ਉਹ ਹੀ ਅਸੀਂ ਕਹਿ ਰਹੇ ਹੁੰਦੇ।
ਹੁਣ ਸਾਡੇ ਕੋਲ ਦੋਵੇਂ ਇਤਿਹਾਸ ਹਨ, ਇਸ ਤੋਂ ਮਗਰੋਂ ਜਦੋਂ ਵੀ ਕਦੇ ਮੌਕਾ ਮਿਲਿਆ, ਉਸ
ਤੋਂ ਬਾਅਦ ਸਾਡੇ ਕੋਲ ਪਛਤਾਵਾ ਨਹੀਂ ਸਿਰਫ ਅੱਗੇ ਵਧਣ 'ਤੇ ਸਿੱਖੀ ਨੂੰ ਹੋਰ ਨਿਖਰ ਕੇ
ਪੇਸ਼ ਕਰਨ ਦਾ ਹੀ ਸਮਾਂ ਹੋਵੇਗਾ। ਇਹ ਇੱਕ ਇਤਿਹਾਸਕ ਸੱਚ ਹੈ, ਰਾਜ ਕਦੇ ਵੀ ਹਮੇਸ਼ਾ ਕਿਸੇ
ਇਕ ਤਬਕੇ ਜਾਂ ਕੌਮ ਦਾ ਨਹੀਂ ਰਹਿੰਦਾ। ਅਗਰ ਰਾਜ ਸਾਡਾ ਨਹੀਂ ਰਹਿਆ ਤੇ ਰਾਜ ਇਹਨਾਂ ਦਾ
ਵੀ ਨਹੀਂ ਰਹਿਣਾ, ਸਿਰਫ ਸਮੇਂ ਦੇ ਗੇੜ ਦਾ ਇੰਤਜਾਰ ਐ।
ਭਾਗਵਤ ਜੀ ਤੁਹਾਡੇ ਨਹਿਰੂ ਨੇ ਸਾਡੇ ਮਾਸਟਰ ਤਾਰਾ ਸਿੰਘ ਨੂੰ ਇਕ ਗੱਲ ਕਹੀ ਸੀ, "मास्टर
जी अब वक्त बदल गिया, अब भूल जाओ उन पुराणी बातो को।" ਇਸ ਕਰਕੇ ਅਸੀਂ
ਵੀ ਤੁਹਾਨੂੰ ਇਕ ਗੱਲ ਕਹਿਨੇ ਹਾਂ, ਹੁਣ ਸਮਾਂ ਬਦਲ ਗਿਆ। ਹੁਣ ਨਹੀਂ ਸਿੱਖ ਤੁਹਾਡੇ 'ਤੇ
ਭਰੋਸਾ ਕਰਦੇ, ਹੁਣ ਜੰਗ ਕਲਮ ਦੀ ਐ, ਸਰੀਰ ਦੇ ਮਾਰਨ ਨਾਲ ਸਭ ਕੁੱਝ ਖਤਮ ਹੋ ਜਾਂਦਾ ਐ,
ਮਗਰ ਕਲਮ ਕਦੇ ਨਹੀਂ ਮਰਦੀ, ਕਿਸੇ ਨਾ ਕਿਸੇ ਰੂਪ ਵਿੱਚ ਕਿਤੇ ਨਾ ਕਿਤੇ ਇਸ ਦੁਆਰਾ ਲਿਖਿਆ
ਸੱਚ ਹਮੇਸ਼ਾ ਲਈ ਅਮਰ ਹੋ ਜਾਂਦਾ ਹੈ। ਜੋ ਤੁਹਾਡੇ ਇਕ ਬਿਆਨ 'ਤੇ ਬਹੁਤ ਸਾਰੇ ਲਿਖਤੀ
ਤੁਹਾਨੂੰ ਜੁਆਬ ਮਿਲੇ ਨੇ, ਇਹ ਇਕ ਅਮਰ ਇਤਹਾਸਕ ਸਚ ਐ, ਜੋ ਕਦੇ ਨਹੀਂ ਮਰਨਾ।
ਭਾਗਵਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੇ ਇਸ ਬਿਆਨ ਨੇ ਇਕ ਗੱਲ ਸਾਬਤ ਕਰ ਦਿੱਤੀ
ਐ, ਸਿੱਖ ਹੁਣ ਗਫਲਤ ਦੀ ਨੀਂਦ ਨੂੰ ਛੱਡ ਕੇ, ਜਾਗਣ ਲੱਗ ਪਏ ਨੇ, ਜਿਸ ਦਾ ਸਬੂਤ ਤੁਹਾਡੇ
ਇਕ ਬਿਆਨ 'ਤੇ ਤੁਹਾਨੂੰ ਅਨੇਕਾਂ ਹੀ ਲਿਖਤੀ ਜੁਆਬ ਮਿਲੇ ਨੇ। ਕਿਰਪਾ ਕਰਕੇ ਤੁਸੀਂ ਇਸ
ਤਰ੍ਹਾਂ ਦੇ ਬਿਆਨ ਦਿੰਦੇ ਰਹਿਆ ਕਰੋ, ਤਾਂ ਕੀ ਸਾਨੂੰ ਮੌਕਾ ਮਿਲਦਾ ਰਹੇ, ਕਿਤਾਬਾਂ ਵਿੱਚ
ਬੰਦ ਪਏ ਇਤਿਹਾਸਕ ਸੱਚ ਨੂੰ ਲਿੱਖ ਕੇ ਆਪਣੀ ਕੌਮ ਨੂੰ ਜਗਾਉਣ ਦਾ।
ਗੁਰੂ ਨਾਨਕ ਦੇ ਘਰ ਦਾ ਇਕ ਮਾਮੂਲੀ ਜਿਹਾ ਦਾਸ:
ਜਗਪਾਲ ਸਿੰਘ ਮਿਤੀ : ੧੬ ਅਗਸਤ ੨੦੧੪
|