Share on Facebook

Main News Page

ਬਰਤਾਨੀਆਂ ਦੀ ਫੌਜ ਵਿੱਚ ਇੱਕ ਹੋਰ ਸਾਬਤ ਸੂਰਤ ਸਿੰਘ ਹੋਇਆ ਭਰਤੀ

ਲੰਡਨ - ਬਰਤਾਨੀਆਂ ਵਿੱਚ ਵਿਦਿਆਰਥੀ ਵੀਜ਼ੇ ਤੇ ਬਰੈਸਟਲ ਯੁਨੀਵਰਸਿਟੀ ਤੋਂ ਮਕੈਨੀਕਲ ਇੰਜਨੀਅਰਿੰਗ ਕਰਨ ਲਈ ਆਏ ਜਿਲ੍ਹਾ ਤਰਨ ਤਾਰਨ ਦੇ ਪਿੰਡ ਕੈਰੋਂ ਦੇ ਜੰਮਪਲ ਨੌਜਵਾਨ ਤਲਵਿੰਦਰ ਸਿੰਘ ਢਿਲੋਂ ਬਰਤਾਨੀਆਂ ਦੀ ਫੌਜ ਵਿੱਚ ਭਰਤੀ ਹੋ ਗਿਆ ਹੈ। ਤਲਵਿੰਦਰ ਸਿੰਘ ਦੇ ਪਿਤਾ ਨਰਿੰਦਰ ਸਿੰਘ ਢਿਲੋਂ ਵੀ ਭਾਰਤੀ ਫੌਜ ਵਿੱਚ 26 ਸਾਲ ਸੇਵਾਵਾਂ ਦਿੱਤੀਆਂ ਅਤੇ ਹੌਲਦਾਰ ਰਹੇ ਹਨ।

ਤਲਵਿੰਦਰ ਸਿੰਘ ਨੇ ਕਿਹਾ ਕਿ ਉਹ ਪੜ੍ਹਾਈ ਦੇ ਨਾਲ ਨਾਲ ਫੌਜ ਵਿੱਚ ਭਰਤੀ ਹੋਣ ਦਾ ਸ਼ੌਂਕ ਵੀ ਰੱਖਦੇ ਸਨ, ਉਹਨਾਂ ਇਸ ਲਈ ਬਿਨ੍ਹੇਪੱਤਰ ਦਿੱਤਾ ਸੀ, ਅਤੇ ਪੂਰਾ ਇੱਕ ਸਾਲ ਚੱਲੇ ਵੱਖ ਵੱਖ ਪੜਾਵਾਂ ਤੋਂ ਬਾਅਦ ਹੁਣ ਉਹਨਾਂ ਨੂੰ ਫੌਜ ਵਿੱਚ ਚੁਣ ਲਿਆ ਹੈ। ਰਾਈਫਲ ਮੈਨ ਤਲਵਿੰਦਰ ਸਿੰਘ ਹੁਣ 4 ਰਾਈਫਲ ਰੈਜ਼ਮੈਂਟ ਵਿੱਚ ਆਰ ਕੋਏ ਵਿੱਚ ਸੇਵਾ ਨਿਬਾਉਣ ਲਈ ਗਿਆ ਹੈ, ਇਸ ਤੋਂ ਬਾਅਦ ਬਰਤਾਨਵੀ ਫੌਜ ਵੱਲੋਂ ਅਗਲੇਰੀ ਟਰੇਨਿੰਗ ਲਈ ਕੈਨੇਡਾ ਅਤੇ ਫਰਾਂਸ ਵਿੱਚ ਭੇਜਿਆ ਜਾਵੇਗਾ।

ਜਿਕਰਯੋਗ ਹੈ ਕਿ ਕਿਸੇ ਵੇਲੇ ਬਰਤਾਨਵੀ ਫੌਜ ਵਿੱਚ ਦਸਤਾਰਧਾਰੀ ਸਿੱਖਾਂ ਦੀ ਵੱਡੀ ਗਿਣਤੀ ਹੋਇਆ ਕਰਦੀ ਸੀ, ਸਿੱਖ ਰੈਜ਼ਮੈਂਟ ਬਰਤਾਨਵੀ ਫੌਜ ਦਾ ਅਹਿਮ ਹਿੱਸਾ ਸੀ। ਪ੍ਰਿੰਸ ਚਾਰਲਸ ਨੇ ਵੀ ਸਿੱਖਾਂ ਦੀ ਫੌਜ ਵਿੱਚ ਮੁੜ ਭਰਤੀ ਕਰਨ ਅਤੇ ਮੁੜ ਸਿੱਖ ਰੈਜ਼ਮੈਂਟ ਸਥਾਪਿਤ ਕਰਨ ਦੀ ਵਕਾਲਤ ਕੀਤੀ ਹੈ, ਲੇਕਨ ਇਸ ਵੇਲੇ ਦਸਤਾਰਧਾਰੀ ਸਿੱਖਾਂ ਦੀ ਗਿਣਤੀ ਘੱਟ ਹੋਣ ਕਰਕੇ ਫੌਜ ਵਿੱਚ ਅਜੇ ਸਿੱਖ ਰੈਜ਼ਮੈਂਟ ਸਥਾਪਿਤ ਨਹੀਂ ਹੋ ਸਕਦੀ, ਪ੍ਰੰਤੂ ਫੌਜ ਵੱਲੋਂ ਸਿੱਖ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਇੰਗਲੈਂਡ ਦੇ ਕਈ ਗੁਰੂ ਘਰਾਂ ਵਿੱਚ ਵਿਸ਼ੇਸ਼ ਉਤਸ਼ਾਹਿਤ ਮੀਟਿੰਗਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top