Share on Facebook

Main News Page

ਜੇ ਮਾਏਂ ਕੁਝ ਦਿਸਦਾ ਹੋਵੇ, ਥੋੜ੍ਹਾ ਕਰਾਂ ਅੰਦੇਸਾ
-: ਨਿਰਮਲ ਸਿੰਘ ਕੰਧਾਲਵੀ

ਇਕ ਵਾਰੀ ਮੇਲੇ ਦੀ ਭੀੜ ਵਿਚ ਇਕ ਪਹਿਲਵਾਨ ਦਾ ਮੋਢਾ ਇਕ ਸੁਕੜੂ ਜਿਹੇ ਬੰਦੇ ਨਾਲ਼ ਖਹਿ ਗਿਆ। ਸੁਕੜੂ ਜਿਹੇ ਬੰਦੇ ਨੇ ਪਹਿਲਵਾਨ ਨੂੰ ਗਾਲ੍ਹ ਕੱਢ ਦਿੱਤੀ। ਪਹਿਲਵਾਨ ਨੇ ਉਸ ਤੋਂ ਮੁਆਫ਼ੀ ਮੰਗੀ ਤੇ ਕਿਹਾ ਕਿ ਭੀੜ ਬਹੁਤ ਹੋਣ ਕਰ ਕੇ ਉਸ ਤੋਂ ਅਣਜਾਣੇ ‘ਚ ਮੋਢਾ ਲੱਗ ਗਿਆ ਹੈ, ਸੋ ਉਹ ਮੁਆਫ਼ ਕਰ ਦੇਵੇ। ਪਰ ਸੁਕੜੂ ਬੰਦਾ ਤਾਂ ਹੋਰ ਚੌੜਾ ਹੋ ਗਿਆ ਤੇ ਹੋਰ ਵੀ ਭੈੜੀ ਗਾਲ੍ਹ ਪਹਿਲਵਾਨ ਨੂੰ ਕੱਢ ਦਿੱਤੀ। ਪਹਿਲਵਾਨ ਨੇ ਫਿਰ ਵੀ ਸ਼ਾਂਤੀ ਦਾ ਪੱਲਾ ਨਾ ਛੱਡਦਿਆਂ ਫਿਰ ਮੁਆਫ਼ੀ ਮੰਗੀ, ਪਰ ਸੁਕੜੂ ਹੋਰ ਆਕੜ ਗਿਆ ਤੇ ਐਤਕੀਂ ਪਹਿਲਵਾਨ ਨੂੰ ਮਾਂ ਦੀ ਗਾਲ਼੍ਹ ਕੱਢ ਦਿਤੀ। ਪਹਿਲਵਾਨ ਨੇ ਫਿਰ ਗੁੱਸੇ ‘ਚ ਆ ਕੇ ਸੁਕੜੂ ਦੇ ਜਦ ਥੱਪੜ ਮਾਰਿਆ ਤੇ ਉਹ ਦਸ ਫੁੱਟ ‘ਤੇ ਜਾ ਕੇ ਡਿੱਗਾ। ਉੱਠ ਕੇ ਕੱਪੜੇ ਝਾੜੇ ਤੇ ਫਿਰ ਗਾਲ਼ੀ ਕੱਢ ਕੇ ਕਹਿੰਦਾ, “ਹੁਣ ਮਾਰ ਤੈਨੂੰ ਦੇਖਾਂ ਵੱਡੇ ਭਲਵਾਨ ਨੂੰ”, ਪਹਿਲਵਾਨ ਨੇ ਫੇਰ ਇਕ ਥੱਪੜ ਮਾਰਿਆ ਤੇ ਐਤਕੀਂ ਜਨਾਬ ਸੁਕੜੂ ਹੋਰੀਂ ਹੋਰ ਵੀ ਦੂਰ ਜਾ ਕੇ ਡਿੱਗੇ। ਪਰ ਉਹ ਢੀਠ ਬੰਦਾ ਫਿਰ ਉੱਠ ਕੇ ਗਾਲ੍ਹ ਕੱਢ ਕੇ ਭਲਵਾਨ ਨੂੰ ਕਹਿੰਦਾ, “ਹੁਣ ਮਾਰ ਤੈਨੂੰ ਦੇਖਾਂ ਵੱਡੇ ਭਲਵਾਨ ਨੂੰ”।

ਹੁਣ ਪਹਿਲਵਾਨ ਹੱਸ ਪਿਆ ਤੇ ਕਹਿਣ ਲੱਗਾ, “ਹੁਣ ਤੈਨੂੰ ਈ ਮਾਰੀ ਜਾਵਾਂ ਮੇਲਾਂ ਨਾ ਵੇਖਾਂ”।

ਪਾਠਕ ਹੈਰਾਨ ਹੋਣਗੇ ਪਈ ਇਹ ਕਹਾਣੀ ਕੀਹਦੇ ‘ਤੇ ਢੁੱਕਦੀ ਐ? ਜਨਾਬ, ਇਹ ਕਹਾਣੀ ਢੁੱਕਦੀ ਐ ਆਪਣੇ ਮੱਕੜ ਸਾਹਿਬ ‘ਤੇ। ਆਹ ਜਿਹੜਾ ਮੋਹਨ ਭਾਗਵਤ ਨੇ ਹੁਣੇ ਜਿਹੇ ਬਿਆਨ ਦਿੱਤੈ ਕਿ ਭਾਰਤ ਵਿਚ ਰਹਿਣ ਵਾਲ਼ਾ ਹਰ ਵਿਅਕਤੀ ਹਿੰਦੂ ਐ, ਇਸ ‘ਤੇ ਮੱਕੜ ਨੇ ਕਿਹੈ ਪਈ ਮੋਹਨ ਭਾਗਵਤ ਬਿਆਨ ਵਾਪਸ ਲਵੇ, ਨਹੀਂ ਤਾਂ ਅਸੀਂ ਉਸ ‘ਤੇ ਕਾਰਵਾਈ ਕਰਾਂਗੇ।

ਪਾਠਕ ਜਣੋ! ਇਹੋ ਜਿਹਾ ਹੀ ਬਿਆਨ ਭਾਗਵਤ ਨੇ ਜਨਵਰੀ 2014 ਵਿਚ ਵੀ ਦਿੱਤਾ ਸੀ ਤੇ ਉਦੋਂ ਵੀ ਮੱਕੜ ਸਾਹਿਬ ਨੇ ਮੋਹਨ ਭਾਗਵਤ ‘ਤੇ ਕਾਰਵਾਈ ਕਰਨ ਦਾ ਬਿਆਨ ਦਿੱਤਾ ਸੀ। ਸਭ ਜਾਣਦੇ ਹਨ ਕਿ ਮੋਹਨ ਭਾਗਵਤ ਨੇ ਬਿਆਨ ਵਾਪਸ ਨਹੀਂ ਲਿਆ ਸੀ, ਸਗੋਂ ਭਾਰਤ ਦਾ ਰਾਜ-ਭਾਗ ਸੰਭਾਲਣ ਤੋਂ ਬਾਅਦ ਤਾਂ ਉਹਨਾਂ ਦਾ ਹਰ ਲੱਲੂ ਪੰਜੂ ਅਜਿਹੇ ਬਿਆਨ ਦੇਣ ਲੱਗ ਪਿਆ ਹੈ।

ਕੀ ਮੱਕੜ ਸਾਹਿਬ ਦੱਸਣਗੇ ਕਿ ਜਨਵਰੀ ਤੋਂ ਬਾਅਦ ਮੋਹਨ ਭਾਗਵਤ ਦੇ ਖ਼ਿਲਾਫ਼ ਕੀ ਕਾਰਵਾਈ ਕੀਤੀ ਹੈ? ਹੁਣ ਕੀ ਕਾਰਵਾਈ ਕਰੋਗੇ? ਕਿ ਅਜਿਹੇ ਬਿਆਨ ਦੇ ਕੇ ਸਿੱਖ ਕੌਮ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰਦੇ ਰਹੋਗੇ। ਆਰ.ਐੱਸ.ਐੱਸ. ਦੀ ਰਹਿਨੁਮਾਈ ‘ਚ ਚੱਲਣ ਵਾਲ਼ੇ ਲੋਕ ਉਹਨਾਂ ਦੇ ਵਿਰੁੱਧ ਕਿਵੇਂ ਬੋਲ ਸਕਦੇ ਹਨ? ਅੱਜ ਹਰ ਸਿੱਖ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top