Share on Facebook

Main News Page

ਦਸਮ ਗ੍ਰੰਥ ਵਿਚਾਰ ਮੰਚ (ਹਰਿਆਣਾ, ਦਿੱਲੀ, ਪੰਜਾਬ, ਚੰਡੀਗੜ, ਜੰਮੂ, ਕੈਨੇਡਾ) ਵਲੋਂ ਚੈਲੇਂਜ

ਪੂਰੇ ਬਚਿਤ੍ਰ ਨਾਟਕ ਗ੍ਰੰਥ / ਕਹੇ-ਜਾਂਦੇ ਦਸਮ ਗ੍ਰੰਥ ਦੀਆਂ ਸਾਰੀਆਂ ਰਚਨਾਵਾਂ ਦੀ ਲਿਖਤ-ਸਾਮਗ੍ਰੀ ਦੀ ਪੜਚੋਲ ਕਰਕੇ ਲਿਖਤੀ-ਰੂਪ ਵਿਚ ਭੇਜੋ ਜੀ। ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਦੀ ਕਸਵੱਟੀ ਅਤੇ ਪਰਵਾਨਤ, ਨ ਕਿ ਫ਼ਰਜ਼ੀ, ਗੁਰ-ਇਤਿਹਾਸ ਤੇ ਪਰਖ ਕੇ ਇਸ ਸਮੁੱਚੇ ਗ੍ਰੰਥ ਨੂੰ ਦਸਮ-ਗੁਰੂ-ਲਿਖਤ ਸਿਧ ਕਰਣ ਵਾਲੇ ਵਿਦਵਾਨ ਨੂੰ “ਪੰਜ ਕਰੋੜ ਰੁਪਏ ਦਾ ਇਨਾਮ”। ਲਿਖਤਾਂ pdf ਮੇਲ ਭੇਜੋ ਜੀ : E-mail : info@thesikhaffairs.org ; sikhaffairs@yahoo.com ;

ਪੰਨੇ 'ਤੇ ਛਪੇ ਇਸ਼ਤਿਹਾਰ ਨੂੰ ਧਿਆਨ ਨਾਲ ਪੜ੍ਹ ਕੇ ਗੁਰੂ ਕੀਆਂ ਸਿੱਖ-ਸੰਗਤਾਂ ਨੋਟ ਕਰਨ ਜੀ :

(1) ਸਭ ਤੋਂ ਉੱਪਰ “ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਮੋਟੇ ਅੱਖਰਾਂ ਵਿਚ ਛਪਿਆ ਹੈ ,

(2) “ਸ਼ੁਧ ਗੁਰਬਾਣੀ ਪਾਠ ਬੋਧ ਸਮਾਗਮ” ਬਹੁਤ ਮੋਟੇ ਅੱਖਰਾਂ ਵਿਚ ਛਪਿਆ ਹੈ, ਪਰ ਕਿਹੜੇ ਗ੍ਰੰਥ ਦਾ ਪਾਠ ਬੋਧ ?

(3) “……ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ”, ਛੋਟੇ ਅੱਖਰਾਂ ਵਿਚ ਛਪਿਆ ਹੈ,

(4) ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ…ਬਾਣੀ ਗੁਰੂ ਗੁਰੂ ਹੈ ਬਾਣੀ (ਰੁਮਾਲੇ 'ਤੇ) ਛੋਟੇ ਅੱਖਰਾਂ ਵਿਚ ਛਪਿਆ ਹੈ,

(5) ਸ੍ਰੀ ਦਸਮ ਗ੍ਰੰਥ ਜੀ ਦੀ ਵੱਧ ਤੋਂ ਵੱਧ ਜਾਣਕਾਰੀ ਲਈ www.sachkibela.org 'ਤੇ ਕਲਿਕ ਕਰੋ ।

ਗੁਰੂ ਪਿਆਰਿਓ, ਛੋਟੇ ਅਤੇ ਮੋਟੇ ਅੱਖਰਾਂ ਦੀ ਵਰਤੋਂ ਕਰਨ ਤੋਂ ਅੰਦਾਜ਼ਾ ਸਹਜੇ ਹੀ ਲਾਇਆ ਜਾ ਸਕਦਾ ਹੈ ਕਿ ਪ੍ਰਬੰਧਕਾਂ ਦੀ ਨੀਯਤ ਸਾਫ਼ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ-ਆਸਰਾ ਲੈਕੇ ਪ੍ਰਚਾਰ ਦਸਮ ਗ੍ਰੰਥ ਦਾ ਕੀਤਾ ਜਾ ਰਿਹਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਦੇਣ ਬਾਰੇ ਕੁਝ ਨਹੀਂ ਲਿਖਿਆ । ਰਾਧਾ ਸੁਆਮੀ, ਨਕਲੀ ਨਿਰੰਕਾਰੀ ਅਤੇ ਗੁਰਮਤਿ ਵਿਰੋਧੀ ਸੰਤ- ਸਾਧ ਓਟ-ਆਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਲੈਕੇ ਸਿੱਖ ਸੰਗਤਾਂ ਨੂੰ ਗੁਰਮਤਿ, ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਨਾਲੋਂ ਤੋੜ ਕੇ ਆਪਣੇ ਡੇਰੇ / ਦੁਕਾਨਦਾਰੀ ਚਲਾਂਦੇ ਰਹੇ ਹਨ ।…

ਜੈਸਾ ਕਿ ਇਸ਼ਤਿਹਾਰ ਵਿਚ ਛਾਪਿਆ ਹੈ, ਪ੍ਰਬੰਧਕ ਮੰਨਦੇ ਹਨ ਕਿ “ਦਸ ਗੁਰੂ ਸਾਹਿਬਾਨ ਜੀ ਨੇ ਸਮੁਚੀ ਮਾਨਵਤਾ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ॥” ਪ੍ਰਬੰਧਕਾਂ ਤੋਂ ਪੁਛਿਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ “ਸ਼ੁੱਧ ਗੁਰਬਾਣੀ ਪਾਠ ਬੋਧ ਸਮਾਗਮ” ਨ ਕਰਵਾ ਕੇ ਦਸਮ ਗ੍ਰੰਥ ਦਾ ਪਾਠ-ਬੋਧ ਕਿਉਂ ਕਰਵਾ ਰਹੇ ਹਨ ? ਬਚਿਤ੍ਰ ਨਾਟਕ / ਦਸਮ ਗ੍ਰੰਥ ਨੂੰ ਗੁਰਗੱਦੀ ਨਹੀਂ ਮਿਲੀ, ਤਾਂ ਫਿਰ ਇਸਦੀ ਕੋਈ ਰਚਨਾ ਗੁਰਬਾਣੀ ਕਿਉਂ ਮੰਨੀਏ ? ਕੀ ਸਾਡੇ, ਸਾਰੀ ਮਾਨਵਤਾ ਦੇ ਸਤਿਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਇਸਦੀ ਆਗਿਆ ਦਿੰਦੇ ਹਨ ? ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ੁਰਮਾਨ ਹਨ: “ਆਵਹੁ ਸਿੱਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥23॥ ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸਣੁਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥24॥ ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ ॥……(ਰਾਮਕਲੀ ਮ:3, ਅਨੰਦੁ , ਗੁਰੂ ਗ੍ਰੰਥ ਸਾਹਿਬ ਅੰ: 920)

ਚੇਤੇ ਰਖੀਏ, ਗੁਰੂ ਗੋਬਿਦੰ ਸਿੰਘ ਸਾਹਿਬ ਜੀ ਨੇ ਅਕਤੂਬਰ ਸਨ 1708 ਵਿਚ ਗੁਰਗੱਦੀ ਨੌਵੇ ਨਾਨਕ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਬਾਣੀ “ਮਹਲਾ 9” ਸਿਰਲੇਖ ਹੇਠ ਆਦਿ ਗ੍ਰੰਥ (1604 ਵਿਚ ਗੁਰੂ ਅਰਜੁਨ ਸਾਹਿਬ ਰਚਿਤ ਗ੍ਰੰਥ) ਵਿਚ ਦਰਜ ਕਰਨ ਤੋਂ ਬਾਦ ਮੌਜੂਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਦਿੱਤੀ ਸੀ ; ਉਸ ਸਮੇਂ ਹੋਰ ਕੋਈ ਗੁਰੂ ਲਿਖਤ ਗ੍ਰੰਥ ਮੋਜੂਦ ਨਹੀਂ । ਦਸਮ ਗ੍ਰੰਥ ਵਿਚ ਕਵਿ ਸਯਾਮ, ਕਵਿ ਰਾਮ, ਕਵਿ ਕਾਲ ਦੇ ਨਾਂ ਲਿਖੇ ਮਿਲਦੇ ਹਨ । ਸਮੁੱਚੇ ਦਸਮ ਗ੍ਰੰਥ (ਜਿਸਦਾ ਅਸਲ ਨਾਂ ਬਚਿਤ੍ਰ ਨਾਟਕ ਗ੍ਰੰਥ ਇਸੇ ਗ੍ਰੰਥ ਵਿਚ ਲਿਖਿਆ ਮਿਲਦਾ ਹੈ) ਵਿਚ ਲਿਖੀਆਂ ਗੁਰਮਤਿ-ਵਿਰੁਧ ਗੱਲਾਂ ਉਚੇਚੇ ਧਿਆਨ ਦੇਣ ਯੋਗ ਹਨ :

(1) ਨਾਨਕ ਛਾਪ ਪੂਰੇ ਦਸਮ-ਗ੍ਰੰਥ / ਬਚਿਤ੍ਰ ਨਾਟਕ ਗ੍ਰੰਥ ਵਿਚ ਕਿਸੇ ਵੀ ਪੰਨੇ ਤੇ ਨਹੀਂ ।

(2) ਸੰਪੂਰਨ ਮੂਲ ਮੰਤਰ “ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥” ਕਿਸੇ ਇਕ ਵੀ ਪੰਨੇ ਤੇ ਨਹੀਂ ਲਿਖਿਆ (ਨੋਟ : ਗੁਰੂ ਗ੍ਰੰਥ ਸਾਹਿਬ ਵਿਚ 33 ਵਾਰੀ ਲਿਖਿਆ ਹੈ, ਇਹੀ ਸਿੱਖ ਦਾ ਇਸ਼ਟ ਹੈ)।

(3) ਇਸ ਗ੍ਰੰਥ ਵਿਚ “ਇਸ਼ਟ” ਮਹਾਕਾਲ / ਕਾਲਕਾ, ਦੇਵੀ ਭਗਉਤੀ, ਕਾਲੀ, ਦੇਵੀ ਚੰਡੀ ਹਨ, ੴ ਨਹੀਂ ।

(4) ਇਸ ਕਹੇ ਜਾਂਦੇ ਦਸਮ ਗ੍ਰੰਥ ਦੇ ਰਚਨਹਾਰੇ ਦਸਮ ਨਾਨਕ ਨਹੀਂ, ਬਲਕਿ ਕਵਿ ਸਯਾਮ, ਕਵਿ ਰਾਮ.. ਹਨ ਜੋ ਕਿ ਕਈ ਭੁੱਲਾਂ ਕਰਦੇ ਹਨ ; ਲਿਖਦੇ ਅਤੇ ਮੰਨਦੇ ਹਨ, “ਚੂਕ ਹੋਇ ਕਬਿ ਲੇਹੁ ਸੁਧਾਰੀ ॥ ਪੰਨਾ 1273”, ਪਰ, ਗੁਰੂ ਭੁਲਣਹਾਰ ਨਹੀਂ ।

(5) ਗੁਰ-ਦੀਖਿਆ ਖੰਡੇ-ਬਾਟੇ ਦੀ ਪਾਹੁਲ ਛਕਾੳਣੁ ਦੀ ਬਜਾਏ ਭੰਗ-ਸ਼ਰਾਬ ਜਬਰਦਸਤੀ ਪਿਲਾ ਕੇ ਦਿੱਤੀ ਜਾਂਦੀ ਹੈ ਅਤੇ ਦੇਵਤਾ ਮਹਾਕਾਲ ਦਾ ਸਿੱਖ ਬਣਾਇਆ ਜਾਂਦਾ ਹੈ (ਪੰਨਾ 1210), ਫਿਰ ਮਹਾਕਾਲ ਦਾ ਅਰਥ ਵਾਹਿਗੁਰੂ ਕਿਵੇਂ ਹੋ ਸਕਦਾ ਹੈ ?

(6) ਔਰਤ ਨੂੰ ਨੀਂਵਾ ਦਰਜਾ ਦਿੱਤਾ : ਇਨ ਇਸਤ੍ਰੀਨ ਕੇ ਚਰਿਤ ਅਪਾਰਾ ॥ ਸਜਿ ਪਛਤਾਨਿਓ ਇਨ ਕਰਤਾਰਾ ॥ ਪੰਨਾ 1278

(7) ਪਰ-ਇਸਤ੍ਰੀ ਅਤੇ ਪਰ-ਪੁਰਸ਼ਸੰਗ ਦਾ ਕਰਨ ਦੀ ਸਿਖਿਆ… (ਪੰਨੇ ..1017, 1040, 1281, 1319, 1342…)

(8) ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਹਸਤੀ, ਸਰਬੰਸ ਦਾਨੀ, ਬਾਦਸ਼ਾਹ-ਦਰਵੇਸ਼, ਗੁਰੂ ਨਾਨਕ ਮਿਸ਼ਨ ਨੂੰ ਸੰਪੂਰਨ ਕਰਨ ਵਾਲੇ ਪੂਰਨ ਗੁਰੂ ਨੂੰ ਦੇਵੀ-ਪੂਜਕ ਸਿਧ ਕਰਨ ਲਈ, ਗੁਰਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਲਈ ਪੰਥ-ਦੋਖੀਆਂ ਵਲੋਂ ਰਚਿਆ ਗਿਆ ਹੈ, ਇਹ ਦਸਮ ਗ੍ਰੰਥ । ਜ਼ਰਾ ਸੋਚੋ, ਇਸ ਗ੍ਰੰਥ ਵਿਚ ਕੇਸ ਕੱਟਣ ਦੇ ਉਪਦੇਸ਼ ਅਤੇ ਤਰੀਕੇ ਗੁਰੂ ਲਿਖਤ ਹੋਣਗੇ ?

ਸਿੱਖ ਸੰਗਤਾਂ ਸੁਚੇਤ / ਸਾਵਧਾਨ ਹੋਵਣ, ਗੁਰਮਤਿ ਦੀ ਸਹੀ ਜਾਣਕਾਰੀ ਲਈ ਹੇਠ ਲਿਖੀਆਂ ਵੈਬਸਾਈਟਾਂ ਵੇਖੋ ਜੀ www.thesikhaffairs.org; www.khalsanews.org; www.sikhsundesh.com  (ਦਸਮ ਗ੍ਰੰਥ ਵਿਚਾਰ ਮੰਚ: 098115 12636; 098725 44016; 098119 81066; 098990 58458; 093573 29442; 098761 04726)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top