Share on Facebook

Main News Page

ਸਿੱਖ ਵੱਖ ਵੱਖ ਗ੍ਰੰਥਾਂ-ਪੰਥਾਂ, ਖਾਣ-ਪੀਣ ਅਤੇ ਉੱਪਰ-ਥੱਲੇ ਬੈਠਣ ਵਿੱਚ ਉਲਝੇ
-: ਅਵਤਾਰ ਸਿੰਘ ਮਿਸ਼ਨਰੀ 510 432 5827

ਜਿਹੜਾ ਆਪਣੇ ਪਿਉ ਦਾ ਨਹੀਂ ਬਣਿਆਂ ਉਹ ਹੋਰ ਕਿਸੇ ਦਾ ਕੀ ਲਗਦਾ ਹੈ? ਸਿੱਖ ਇੱਕ ਅਕਾਲ ਪੁਰਖੁ ਦਾ ਪੁਜਾਰੀ ਹੈ ਜਿਸ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਵਿਖੇ ਦਿੱਤੀ ਗਈ ਹੈ। ਗੁਰੂ ਦਾ ਹੁਕਮ ਵੀ ਇੱਕ ਹੀ ਹੈ ਕਿ-ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ (ਅਰਦਾਸੀ ਦੋਹਿਰਾ) ਗੁਰੂ ਗ੍ਰੰਥ ਦੇ ਨਾਲ ਨਾਲ ਅਸ਼ਲੀਲ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨਾ ਜਾਂ ਮੰਨਣਾ ਇਵੇਂ ਹੈ ਜਿਵੇਂ ਇੱਕ ਔਰਤ ਆਪਣੇ ਇੱਕ ਪਤੀ ਦੇ ਹੁੰਦਿਆਂ ਹੋਰਨਾਂ ਨਾਲ ਵੀ ਅੱਖ ਮਟੱਕਾ ਕਰਦੀ ਫਿਰੇ।

ਸਿੱਖ ਦਾ ਗੁਰੂ “ਗੁਰੂ ਗ੍ਰੰਥ ਸਾਹਿਬ" ਹੈ ਫੇਰ ਵੀ ਸਿੱਖ ਜੇ ਹੋਰਨਾਂ ਗ੍ਰੰਥਾਂ ਮਗਰ ਵੀ ਲੱਗਾ ਫਿਰੇ, ਤਾਂ ਉਹ “ਗੁਰੂ ਗ੍ਰੰਥ ਸਾਹਿਬ" ਦਾ ਸਿੱਖ ਕਿਵੇਂ ਹੋ ਸਕਦਾ ਹੈ? ਹਾਂ ਕੰਪੈਰੇਟਿਵ ਸਟੱਡੀ ਵਾਸਤੇ ਦੁਨੀਆਂ ਦਾ ਕੋਈ ਵੀ ਗ੍ਰੰਥ ਪੜ੍ਹਿਆ ਵਿਚਾਰਿਆ ਜਾ ਸਕਦਾ ਹੈ ਨਾਂ ਕਿ ਉਹਨੂੰ ਗੁਰੂ ਦਾ ਹੁਕਮ ਕਹਿ ਕੇ ਮੰਨਿਆਂ ਜਾ ਸਕਦਾ ਹੈ।

ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਨੂੰ ਕਿਸੇ ਹੋਰ ਗ੍ਰੰਥ ਦੇ ਸਿੱਖਾਂ ਤੋਂ ਦੂਰ ਹੀ ਰਹਿਣਾਂ ਚੰਗਾ ਹੈ ਕਿਉਂਕਿ ਗੁਰੂ ਦਾ ਹੁਕਮ ਹੈ ਕਿ-ਮਨਮੁਖਾਂ ਨਾਲੋਂ ਟੁਟੀ ਭਲੀ ਜਿਨ੍ਹਾਂ ਦੂਜੈ ਭਾਇ ਪਿਆਰ॥ (ਗੁਰੂ ਗ੍ਰੰਥ) ਸਾਨੂੰ ਸਾਰੀ ਅਨਰਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਿਖਿਆਵਾਂ ਨੂੰ ਪ੍ਰਚਾਰਨ ਅਤੇ ਧਾਰਨ ਵੱਲ ਹੀ ਲਾਉਣੀ ਚਾਹੀਦੀ ਹੈ ਤਾਂ ਕਿ ਸੰਗਤਾਂ ਗੁਰੂ ਗਿਆਨ ਤੋਂ ਜਾਣੂੰ ਹੋ ਕੇ ਹੋਰ ਗ੍ਰੰਥਾਂ, ਪੰਥਾਂ, ਸੰਤਾਂ, ਸਾਧਾਂ ਅਤੇ ਦੇਹਧਾਰੀ ਗੁਰੂਆਂ ਦੇ ਭਰਮ ਜਾਲ ਤੋਂ ਬਚ ਕੇ, ਮਨੁੱਖਾ ਜਨਮ ਸਫਲਾ ਕਰ ਸੱਕਣ।

ਜਿਹੜੀਆਂ ਸੰਸਥਾਵਾਂ ਨੂੰ ਸਰਕਾਰ ਅਤੇ ਬ੍ਰਾਹਮਣਵਾਦ ਦੀ ਸ਼ਹਿ ਹੈ ਉਨ੍ਹਾਂ ਤੋਂ ਸੁਚੇਤ ਹੋਣ ਦੀ ਅਤਿਅੰਤ ਲੋੜ ਹੈ। ਗੁਰਬਾਣੀ ਹੀ ਸਿੱਖ ਦੀ ਅਸਲ ਰਹਿਤ ਮ੍ਰਯਾਦਾ ਹੈ, ਦਸਾਂ ਗੁਰੂਆਂ ਨੇ ਹੋਰ ਕੋਈ ਵੱਖਰੀ ਮਰਯਾਦਾ ਨਹੀਂ ਦਿੱਤੀ ਇਹ ਅਜੋਕੀ ਮਰਯਾਦਾ ਤਾਂ ੧੯੩੨ ਵਿੱਚ ਬਣਾਈ ਗਈ ਹੈ ਜਿਸ ਨੇ ਸਿੱਖਾਂ ਨੂੰ ਗੁਰੂ ਗ੍ਰੰਥ ਨਾਲੋਂ ਤੋੜ ਕੇ ਮਰਯਾਦਾ ਅਤੇ ਜਥੇਦਾਰਾਂ ਨਾਲ ਜੋੜ ਦਿੱਤਾ ਹੈ। ਇਹ ਤਾਂ ਹੁਣ ਸਿੱਖ ਨੇ ਸੋਚਣਾ ਹੈ ਕਿ ਮਰਯਾਦਾ ਅਤੇ ਜਥੇਦਾਰ ਮਹਾਂਨ ਹਨ ਜਾਂ “ਗੁਰੂ ਗ੍ਰੰਥ ਸਾਹਿਬ"।

ਜਿਵੇਂ ਬਹੁਤੇ ਮੁਸਲਮਾਨ ਵੀਰ ਪਵਿੱਤਰ ਕੁਰਾਨ ਸ਼ਰੀਫ ਨੂੰ ਛੱਡ ਕੇ, ਸ਼ਰਾ ਵਿੱਚ ਵੰਡੇ ਪਏ ਹਨ ਇਵੇਂ ਸਿੱਖ ਵੀ ਗੁਰੂ ਗ੍ਰੰਥ ਨੂੰ ਛੱਡ ਕੇ ਦਸਮ ਗ੍ਰੰਥ, ਮਰਯਾਦਾ ਅਤੇ ਜਥੇਦਾਰਾਂ ਵਿੱਚ ਵੰਡੇ ਪਏ ਹਨ। ਅੱਜ ਬਹੁਤੇ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਘੱਟ ਅਤੇ ਅਖੌਤੀ ਜਥੇਦਾਰ ਦਾ ਵੱਧ ਮੰਨਦੇ ਹਨ, ਜਾਂ ਉਨ੍ਹਾਂ ਨੂੰ ਜਬਰੀ ਮਨਵਾਇਆ ਜਾਂਦਾ ਹੈ। ਅਜੋਕੇ ਜਥੇਦਾਰਾਂ, ਸਾਧਾਂ, ਸੰਤਾਂ ਅਤੇ ਬਾਦਲੀ ਅਕਾਲੀਆਂ ਨੇ, ਵੋਟਾਂ ਤੇ ਨੋਟਾਂ ਦੀ ਗੰਦੀ ਖੇਡ ਵਿੱਚ ਸਿੱਖ ਕੌਮ ਨੂੰ ਉਲਝਾ ਦਿੱਤਾ ਹੈ ਜੋ “ਇਕਾ ਬਾਣੀ ਇਕਿ ਗੁਰੁ ਇਕੋ ਸਬਦ ਵੀਚਾਰ” (ਗੁਰੂ ਗ੍ਰੰਥ) ਦੇ ਸਿਧਾਂਤ ਨੂੰ ਛੱਡ ਕੇ, ਵੱਖ ਵੱਖ ਗ੍ਰੰਥਾਂ, ਪੰਥਾਂ, ਖਾਣ-ਪੀਣ, ਉੱਪਰ-ਥੱਲੇ ਬੈਠਣ ਤੇ ਹੀ ਆਪਸ ਵਿੱਚ ਲੜੀ ਜਾ ਰਹੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top