Share on Facebook

Main News Page

ਇਹ ਅਗਨ ਭੇਟ ਸੇਵਾ ਨਹੀਂ, ਸਿੱਖੀ ਮੇਟ ਸੇਵਾ ਹੈ ਜੀ...
-: ਸਤਨਾਮ ਸਿੰਘ

ਇਹ ਇੱਕ ਬਹੁਤ ਵੱਡੀ ਸਾਜਿਸ਼ ਦੇ ਤਹਿਤ ਹੋ ਰਿਹਾ ਸਿੱਖ ਸਾਹਿਤ ਦਾ ਖਾਤਮਾ ਹੈ... ਜੋ ਸਿੱਖ ਆਪਣੇ ਹੇਠੀ ਆਪ ਕਰ ਕੇ, ਦੁਨੀਆ ਦੇ ਸਬ ਤੋਂ ਵਡੇ ਬੇਵਕੂਫ਼ ਬਣ ਰਹੇ ਹਨ...

ਦੁਨੀਆਂ ਅਪਣਾ ਸਹਿਤ ਸਾਂਭਦੀ ਹੈ, ਇਤਿਹਾਸਿਕ ਸਥਾਨ ਸਾਂਭਦੀ ਹੈ... ਪਰ ਇੱਕ ਸਿੱਖ ਕੌਮ ਐਸੀ ਅੰਨੀ ਹੋਈ ਹੈ ਸ਼ਰਧਾ ਵਿਚ, ਕੀ ਇਹ ਪਾਖੰਡੀ ਬਾਬਿਆਂ, ਜਥੇਦਾਰਾਂ ਤੇ ਸਿਆਸੀ ਆਗੂਆਂ ਦੇ ਚੁੰਗਲ ਵਿੱਚ ਫਸ ਕੇ ਆਪਣਾ ਖੁਰਾ ਖੋਜ ਆਪ ਹੀ ਮਿਟਾ ਰਹੇ ਹਨ... ਕਾਰ ਸੇਵਾ ਤੇ ਅਗਨ ਭੇਟ ਸੇਵਾ ਦੇ ਨਾਮ 'ਤੇ....

ਇਸ ਵੀਡੀਓ ਵਿਚ ਕੋਈ ਬਿਰਦ ਬੀੜ ਨਹੀਂ ਨਜ਼ਰੀ ਪੈਂਦੀ, ਚੰਗੀ ਭਲੀਆਂ ਬੀੜਾਂ ਤੇ ਗੁਟਕੇ ਆਦਿ ਸਾੜੀ ਜਾਂਦੇ ਹਨ.....

ਅੱਜ ਦੇ ਵਿਗਿਆਨਿਕ ਜੁਗ ਕਈ ਐਸੇ ਤਰੀਕੇ ਉਪਲਭਦ ਹਨ, ਜਿਸ ਨਾਲ ਪੁਰਾਤਨ ਇਤਹਾਸਿਕ ਕਿਤਾਬਾਂ ਤੇ ਬਿਰਦ ਬੀੜਾਂ ਦੀ ਵਧੀਆ ਸੰਭਾਲ (R
estoration) ਹੋ ਸਕਦੀ ਹੈ... ਉਂਝ ਤਾਂ ਸਿੱਖ ਬੜੇ ਮਾਡਰਨ ਤੇ ਅਗਾਂਹ ਵਧੂ ਸਮਝਦੇ ਹਨ ਹਰ ਫੀਲਡ ਵਿਚ, ਪਰ ਇਸ ਬਾਰੇ ਇਨ੍ਹਾਂ ਦੀ ਅਕਲ ਕਿਉਂ ਮਾਰੀ ਪਾਈ ਹੈ ???? ਅਸੀਂ ਤਾਂ ਸਮਝਦੇ ਸੀ ਕਿ ਕਰਮ-ਕਾਂਡ / ਪਖੰਡ ਸਿਰਫ ਇੰਡੀਆ ਵਿੱਚ ਹੀ ਹੁੰਦੇ ਨੇ, ਪਰ ਇਹ ਤਾਂ ਵਿਦੇਸ਼ਾਂ ਵਿਚ ਵੀ ਪ੍ਰਚੱਲਤ ਨੇ... ਹੁਣ ਕੌਣ ਸਮਝਾਵੇ ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top