Share on Facebook

Main News Page

ਝਾੜੂ ਦੇ ਤੀਲਾ ਤੀਲਾ ਹੋਣ ਦੇ ਕਾਰਨ
-:
ਗਗਨਦੀਪ ਸਿੰਘ, ਪਟਿਆਲਾ

ਆਮ ਆਦਮੀ ਪਾਰਟੀ ਦਾ ਧਰਮ ਨਿਰਪੱਖਤਾ ਵਾਲਾ ਨਾਹਰਾ, (ਜਿਸ ਵਿਚ ਏਕਤਾ ਅਖੰਡਤਾ ਵਰਗਾ ਲੁਕਵਾਂ ਪ੍ਰੋਗਰਾਮ ਵੀ ਸ਼ਾਮਲ ਸੀ), ਮੋਦੀ ਦੇ ਫਿਰਕੂ ਤੁਫਾਨ ਅੱਗੇ ਨਹੀਂ ਟਿਕ ਸਕਿਆ । ਪੰਜਾਬੀਆਂ ਦਾ ਫਿਰਕੂ ਮੋਦੀ ਦੇ ਖਿਲਾਫ ਜਮਨਾਂ ਪਾਰ ਵਾਲਿਆਂ ਤੋਂ ਵੱਖਰੇ ਖੜੇ ਹੋਣਾ ਤੇ ਸਥਾਪਤੀ ਦੇ ਵਿਰੁਧ ਭੁਗਤਣ ਦਾ ਮਾਦਾ ਰੱਖਣਾ, ਖੁਸ਼ੀ ਵਾਲੀ ਗੱਲ ਹੈ । ਵੋਟਾਂ ਪੰਜਾਬ ‘ਚ ਵੀ ਫਿਰਕੂ ਅਧਾਰ 'ਤੇ ਹੀ ਪਈਆਂ ਸਨ, ਆਮ ਆਦਮੀ ਪਾਰਟੀ ਸਿੱਖ ਬਹੁਗਿਣਤੀ ਇਲਾਕਿਆਂ ‘ਚੋਂ ਹੀ ਜਿੱਤੀ ਸੀ।

ਲਿਬਰਲ ਕਹਾਉਂਦੀ ਹਿੰਦੂ ਵੋਟ ਵੀ ਮੋਦੀ ਨੂੰ ਹੀ ਭੁਗਤੀ ਸੀ। ਅਸਲ ‘ਚ ਪੰਜਾਬੀਆਂ ਨੇ ਵੋਟ ਆਮ ਆਦਮੀ ਪਾਰਟੀ ਨੂੰ ਨਹੀਂ, ਸਗੋਂ ਪੰਜਾਬ ਦੇ ਵਿਰੋਧ ‘ਚ ਭੁਗਤ ਚੁਕੀਆਂ ਸਿਆਸੀ ਧਿਰਾਂ ਖਿਲਾਫ ਪਾਈਆਂ ਸਨ। ਇਨ੍ਹਾਂ ਵੋਟਾਂ ਨੇ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਨੂੰ ਇਕ ਸੂਹ ਵੀ ਦਿੱਤੀ ਸੀ ਕਿ ਪੰਜਾਬ ‘ਚ ਪੰਜਾਬੀਆਂ ਤੇ ਖਾਸ ਕਰ ਸਿੱਖਾਂ ਦੇ ਮਸਲਿਆਂ 'ਤੇ ਗੱਲ ਕਰਨ ਵਾਲੀ ਇਕ ਸਿਆਸੀ ਧਿਰ ਦੀ ਸਪੇਸ ਖਾਲੀ ਪਈ ਹੈ।

ਸਿੱਖਾਂ ਦੀਆਂ ਰਵਾਇਤੀ ਪਾਰਟੀਆਂ (ਖਾਲਿਸਤਾਨੀ ਧਿਰਾਂ) ਉਸ ਨੂੰ ਭਰਨ ਤੋਂ ਅਸਮਰੱਥ ਹਨ। ਪਰ ਲੋਕ ਉਸ ਸਪੇਸ ਦੀ ਭਰਪਾਈ ਲਈ ਉਤਾਵਲੇ ਸਨ, ਤਾਹੀ ਗੈਰ ਪੰਜਾਬੀ ਤੇ ਪੰਜਾਬ ਬਾਰੇ ਗੁੰਮ-ਸੁੰਮ ਏਜੰਡੇ ਵਾਲੀ ਆਮ ਆਦਮੀ ਪਾਰਟੀ ਨੂੰ ਬਿਨਾ ਸ਼ਰਤ ਵੋਟਾਂ ਪਾ ਕੇ, ਲੋਕ ਸਭਾ ਦੀਆਂ ਚਾਰ ਸੀਟਾਂ ਜਿਤਾ ਦਿੱਤੀਆਂ ਤੇ ਇਕ ਬਹੁਤ ਛੋਟੇ ਫਰਕ ਨਾਲ ਹਾਰੇ ਸਨ।

ਜਿਵੇਂ ਕਾਰਟੂਨ ਵੇਖਣ ਵਾਲੇ ਨਿਆਣਿਆਂ ਨੂੰ ਲਗਦਾ ਬਈ ਹਰ ਪੰਗੇ ਦਾ ਛੋਟਾ ਭੀਮ ਜਾਂ ਡੌਰੇਮੌਨ ਈ ਕੋਈ ਹੱਲ ਕੱਢੂ, ਇਉਂ ਟੀਵੀ ਤੇ ਸੋਸਲ ਮੀਡੀਏ ਦੀ ਉਵਰ ਡੋਜ ਛਕਣ ਵਾਲੇ ਸਿਖਾਂ ਨੂੰ ਕੇਜਰੀਵਾਲ ਛੋਟਾ ਭੀਮ ਤੇ ਕਮਰੇਡਾਂ ਨੂੰ ਡੌਰੇਮੌਨ ਲੱਗਣ ਲੱਗ ਗਿਆ ਸੀ।

ਪਰ ਹੁਣ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਫਿਰ ਆਪ ਵਲੋਂ ਸਿੱਖਾਂ ਅਤੇ ਪੰਜਾਬ ਦੇ ਹੱਕਾਂ ਜਿਵੇਂ:

1. ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਬਾਰੇ...
2. ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਬਾਰੇ...
3. ਪੰਜਾਬ ਦੀ ਲੁੱਟੀ ਜਾ ਰਹੀ ਬਿਜਲੀ ਬਾਰੇ...
4. ਕੈਦ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਬਾਰੇ...
5. ਨਜਾਇਜ਼ ਤੌਰ ਤੇ ਜੇਲਾਂ ਵਿੱਚ ਬੰਦ ਸਿੱਖ ਨੌਜਵਾਨਾਂ ਬਾਰੇ...
6. ਸਰਕਾਰੀ ਜਬਰ ਦਾ ਸ਼ਿਕਾਰ ਹੋਏ ਪੰਜਾਬੀਆਂ ਬਾਰੇ...
7. ਨਿਰਦੋਸ਼ ਨੌਜਵਾਨਾਂ ਦੀਆਂ ਹੱਤਿਆਵਾ ਕਰਨ ਵਾਲੇ ਪੁਲਸੀਆਂ ਨੂੰ ਸਜ਼ਾਵਾਂ ਦਿਵਾਉਣ ਬਾਰੇ...
8. ਪੰਜਾਬ ਵਿੱਚ ਨਸ਼ਿਆਂ ਨੂੰ ਖਤਮ ਕਰਨ ਬਾਰੇ...
9. ਸਿੱਖ ਆਨੰਦ ਕਾਰਜ਼ ਬਾਰੇ...
10. ਸਿੱਖ ਕੌਮ ਨੂੰ ਹਿੰਦੂ ਕੌਮ ਦਾ ਅੰਗ ਦੱਸਣ ਵਾਲੀ ਧਾਰਾ ਚ ਬਦਲਾਓ ਕਰਨ ਬਾਰੇ ਕੋਈ ਵੀ ਗੱਲ ਨਾ ਕਰਨਾ ਅਤੇ ਪੰਜਾਬ ਦੇ ਮਸਲਿਆਂ ਬਾਰੇ ਆਪਣੇ ਏਜੰਡੇ ਵਿੱਚ ਚੁੱਪ ਵੱਟੀ ਰੱਖਣਾ ਹੀ ਆਪ ਲਈ ਉਲਟੀ ਬਾਜ਼ੀ ਬਣ ਗਈ।

ਕੁਝ ਸਾਲ ਪਹਿਲਾਂ ਹੋਂਦ ਵਿੱਚ ਆਈ ਮਨਪ੍ਰੀਤ ਦੀ ਪੀ.ਪੀ.ਪੀ ਵਾਂਗ, ਆਪ ਨੇ ਵੀ ਵੋਟਾਂ ਤੋਂ ਪਹਿਲਾਂ ਪੰਜਾਬ ਦੇ ਇਹਨਾਂ ਮਸਲਿਆਂ ਨੂੰ ਤਰਜੀਹ ਨਹੀਂ ਦਿੱਤੀ, ਜਿਸ ਕਾਰਨ ਸਿੱਖਾਂ ਅਤੇ ਪੰਜਾਬ ਨਾਲ ਹਮਦਰਦੀ ਰੱਖਣ ਵਾਲਾ ਇੱਕ ਵੱਡਾ ਵਰਗ ਆਪ ਤੋਂ ਵੀ ਨਿਰਾਸ਼ ਹੋ ਗਿਆ ਹੈ, ਜੋ ਕੇ ਜਿੱਤ ਹਾਰ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਓਸੇ ਕਾਰਨ ਪੰਜਾਬ ਦੀਆਂ 2 ਸੀਟਾਂ ਤੇ ਹੋਈਆਂ ਚੋਣਾਂ ਵਿੱਚ ਝਾੜੂ ਤੀਲਾ ਤੀਲਾ ਹੋਕੇ ਖਿੱਲਰ ਗਿਆ ।

ਜੇਕਰ ਆਪ ਨੇ 2017 ਵਿੱਚ ਪੰਜਾਬ ਵਿੱਚ ਸਰਕਾਰ ਬਣਾਉਣ ਬਾਰੇ ਸੋਚਣਾ ਹੈ ਤਾਂ ਓਸਨੂੰ ਪੰਜਾਬ ਅਤੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਨੀ ਪਵੇਗੀ ਅਤੇ ਕੇਂਦਰ ਸਰਕਾਰ ਦੀਆਂ ਪੰਜਾਬ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਪੰਜਾਬ ਵਾਸੀਆਂ ਨਾਲ ਖੜਨਾ ਪਵੇਗਾ । ਪੰਜਾਬੀਆਂ ਦਾ ਵਿਸ਼ਵਾਸ ਜਿੱਤਣ ਲਈ ਪੰਜਾਬ ਅਤੇ ਸਿੱਖਾਂ ਦੇ ਹੱਕਾਂ ਦੀ ਗੱਲ ਹਿੱਕ ਠੋਕ ਕੇ ਕਰਨੀ ਪਵੇਗੀ, ਸਿਰਫ ਕੰਧਾਂ 'ਤੇ ਜੁੱਤੀਆਂ ਮਾਰਨ ਨਾਲ ਯੁੱਗ ਨੀ ਪਲਟਣੇ, ਯੁੱਗ ਪਲਟਣ ਲਈ ਮਾਛੀਵਾੜੇ ਦੇ ਜੰਗਲਾਂ ਚੋਂ ਹੋਕੇ ਨਿੱਕਲਣਾ ਪੈਣਾ ਹੈ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top