Share on Facebook

Main News Page

ਹੈਡ ਗ੍ਰੰਥੀ ਗੁਰਬਚਨ ਸਿੰਘ, ਹੁਣ ਅਕਾਲੀ ਜੱਥਾ ਕਾਨਪੁਰ, ਦੇ ਸਵਾਲਾਂ ਦੇ ਅੜਿਕੇ ਵਿੱਚ

ਕਾਨਪੁਰ, 29 ਅਗਸਤ 2014, (ਇੰਦਰਜੀਤ ਸਿੰਘ ਕਾਨਪੁਰ): ਅਕਾਲ ਤਖੱਤ ਦੇ ਹੈਡ ਗ੍ਰੰਥੀ ਗੁਰਬਚਨ ਸਿੰਘ ਨੇ ਕਾਨਪੁਰ ਵਿਚ ਹੁਣ ਆਪਣਾ ਪ੍ਰਭਾਵ ਜਮਾਉਣ ਲਈ ਇਕ ਨਵਾਂ ਪਧਾਨ ਲਭਿਆ ਹੈ। ਇਹ ਪ੍ਰਧਾਨ ਹਨ, ਸਰਦਾਰ ਮੋਹਕਮ ਸਿੰਘ, ਪ੍ਰਧਾਨ ਗੁਰਦੁਆਰਾ ਭਾਈ ਬੰਨੋ ਸਾਹਿਬ, ਜੀ.ਟੀ. ਰੋਡ, ਕਾਨਪੁਰ

ਕਾਨਪੁਰ ਦੇ ਦੋ ਪ੍ਰਧਾਨ, ਸਰਦਾਰ ਕੁਲਦੀਪ ਸਿੰਘ ਅਤੇ ਸਰਦਾਰ ਹਰਵਿੰਦਰ ਸਿੰਘ ਲਾਰਡ, ਗੁਰਬਚਨ ਸਿੰਘ ਦੇ ਕਿਸੇ ਕੰਮ ਨਹੀਂ ਆ ਸਕੇ।

ਹੁਣ ਉਸਨੇ ਇਕ ਨਵੇਂ ਪ੍ਰਧਾਨ ਉਤੇ ਦਾਅ ਲਾਇਆ ਹੈ। ਨਵੇਂ ਪ੍ਰਧਾਨ ਨੇ ਗੁਰਬਚਨ ਸਿੰਘ ਅਤੇ ਉਸ ਦੀ ਜੁੰਡਲੀ ਨੂੰ 31 ਅਗਸਤ ਅਤੇ 1 ਸਿਤੰਬਰ 2014 ਨੂੰ ਗੁਰਦਵਾਰਾ ਭਾਈ ਬੰਨੋ ਸਾਹਿਬ, ਜੀ.ਟੀ, ਰੋਡ ਕਾਨਪੁਰ ਵਿੱਚ ਉਸਨੂੰ ਸਤਿਕਾਰ ਵੱਜੋਂ ਬੁਲਾਇਆ ਹੈ।

ਇਹ ਖਬਰ ਮਿਲਦਿਆਂ ਹੀ ਅਕਾਲੀ ਜੱਥਾ, ਕਾਨਪੁਰ ਦੇ ਵੀਰ ਹਰਕਤ ਵਿਚ ਆ ਗਏ, ਅਤੇ ਉਨ੍ਹਾਂ ਨੇ ਪ੍ਰਧਾਨ ਮੋਹਕਮ ਸਿੰਘ ਨਾਲ ਇੱਕ ਲੰਮੀ ਬੈਠਕ ਕਰਕੇ, ਇਹ ਕਹਿਆ ਕਿ ਗੁਰਬਚਨ ਸਿੰਘ ਸੰਗਤ ਦੀ ਹਜ਼ੂਰੀ ਵਿੱਚ, ਸਾਡੇ ਸਵਾਲਾਂ ਦੇ ਜਵਾਬ ਦੇਵੇ। ਲੇਕਿਨ ਪ੍ਰਧਾਨ ਸਾਹਿਬ ਇਸ ਗਲੋਂ ਸਾਫ ਮੁਕੱਰ ਗਏ।

ਇਸ ਗਲ ਤੋਂ ਮੁਨਕਰ ਹੋਂਣ ਤੋਂ ਬਾਅਦ, ਅਕਾਲੀ ਜੱਥਾ ਦੇ ਵੀਰਾਂ ਨੇ ਉਨ੍ਹਾਂ ਨੂੰ ਕਹਿਆ ਕਿ ਜੇ ਉਹ ਸੰਗਤ ਦੇ ਸਾਮ੍ਹਣੇ ਜਵਾਬ ਦੇਣ ਤੋਂ ਕਤਰਾਉਂਦੇ ਹਨ, ਤਾਂ ਸਾਡੀ ਪੰਜ ਮੈਂਬਰੀ ਕਮੇਟੀ ਦੇ ਲਿਖਿਤ ਸਵਾਲਾਂ ਦਾ ਜਵਾਬ ਉਹ ਕੈਮਰੇ ਦੇ ਸਾਮ੍ਹਣੇ ਦੇਣ, ਲੇਕਿਨ ਕੈਮਰੇ ਤੋਂ ਬਿਨਾਂ ਅਕਾਲੀ ਜੱਥੇ ਦਾ ਕੋਈ ਵੀਰ ਉਨ੍ਹਾਂ ਨਾਲ ਕੋਈ ਗਲਬਾਤ ਨਹੀਂ ਕਰੇਗਾ।

ਇਸ 'ਤੇ ਪ੍ਰਧਾਨ ਸਾਹਿਬ ਨੇ ਕਹਿਆ ਕਿ "ਮੈਂ ਜੱਥੇਦਾਰ ਸਾਹਿਬ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗਾ, ਲੇਕਿਨ ਤੁਸੀਂ ਕਿਸੇ ਤਰ੍ਹਾਂ ਦਾ ਵਿਰੋਧ ਖੜਾ ਨਾ ਕਰਨਾ"।

ਅਕਾਲੀ ਜੱਥਾ ਕਾਨਪੁਰ ਦੇ ਪ੍ਰਧਾਨ ਸ. ਹਰਚਰਨ ਸਿੰਘ ਨੇ ਉਨ੍ਹਾਂ ਨੂੰ ਇਸ ਗਲ ਦਾ ਜਵਾਬ ਦੇਂਦਿਆਂ ਕਹਿਆ ਕਿ, "ਵਿਰੋਧ ਦੀ ਸਿਆਸਤ ਉਹ ਲੋਗ ਕਰਦੇ ਨੇ, ਜਿਨ੍ਹਾਂ ਦੇ ਪੱਲੇ ਜਵਾਬ ਦੇਣ ਦੀ ਅਤੇ ਸਵਾਲ ਕਰਨ ਦੀ ਤਾਕਤ ਅਤੇ ਸਮਰੱਥਾ ਨਹੀਂ ਹੁੰਦੀ। ਅਕਾਲੀ ਜੱਥਾ ਸਿਆਸਤ ਨਹੀਂ ਕਰਦਾ, ਉਹ ਤਾਂ ਕੇਵਲ ਉਨ੍ਹਾਂ ਕੋਲੋਂ ਜਵਾਬ ਮੰਗਦਾ ਹੈ, ਉਹ ਵੀ ਸਾਰੀ ਸੰਗਤ ਦੇ ਸਾਮ੍ਹਣੇ।"

ਅਕਾਲੀ ਜੱਥੇ ਦੇ ਵੀਰ ਕਲ ਮਿਤੀ 28.08.2014 ਤੱਕ ਪ੍ਰਧਾਨ ਸਾਹਿਬ ਦੇ ਜਵਾਬ ਦਾ ਇੰਤਜਾਰ ਕਰਦੇ ਰਹੇ, ਲੇਕਿਨ ਕੋਈ ਮਾਕੂਲ ਜਵਾਬ ਨਾ ਆਉਣ ਤੋਂ ਬਾਅਦ, ਅਕਾਲੀ ਜੱਥਾ ਕਾਨਪੁਰ, ਵਲੋਂ ਦੱਸ ਸਵਾਲ ਅਤੇ ਇਕ ਪ੍ਰੈਸ ਨੋਟ ਫੈਕਸ ਰਾਹੀਂ ਅਕਾਲ ਤਖਤ ਦੇ ਹੈਡ ਗ੍ਰੰਥੀ ਨੂੰ ਭੇਜ ਦਿਤਾ ਗਿਆ ਅਤੇ ਗੁਰਬਚਨ ਸਿੰਘ ਨੂੰ ਉਸ ਖੱਤ ਵਿਚ ਇਹ ਤਾਕੀਦ ਵੀ ਕੀਤੀ ਕਿ ਉਹ ਕਾਨਪੁਰ ਵਿਚ ਸੰਗਤ ਦੇ ਸਾਮ੍ਹਣੇ ਇਨ੍ਹਾਂ ਸਵਾਲਾ ਦਾ ਜਵਾਬ ਦੇਂਣ।

ਅੱਜ ਮਿਤੀ 29.08.2014 ਨੂੰ ਇਕ ਪ੍ਰੈਸ ਮੀਟਿੰਗ ਅਕਾਲੀ ਜੱਥਾ, ਕਾਨਪੁਰ ਦੇ ਹੈਡ ਆਫਿਸ ਵਿਚ ਰੱਖੀ ਗਈ, ਜਿਸ ਵਿਚ ਇਸ ਰਿਪੋਰਟ ਦੇ ਨਾਲ ਭੇਜੇ ਜਾ ਰਹੇ "ਪ੍ਰੈਸ ਨੋਟ" ਅਤੇ ਗੁਰਬਚਨ ਸਿੰਘ ਨੂੰ ਪੁੱਛੇ ਗਏ ਦਸ ਸਵਾਲਾਂ ਦਾ ਇਕ "ਖੁਲ੍ਹਾ ਖਤ" ਪ੍ਰੈਸ ਨੂੰ ਪਬਲਿਸ਼ ਕਰ ਦਿਤਾ ਗਿਆ।

ਅਕਾਲੀ ਜੱਥਾ ਕਾਨਪੁਰ (ਰਜਿ.) ਦਵਾਰਾ ਜਾਰੀ ਇਹ "ਪ੍ਰੈਸ ਨੋਟ" ਅਤੇ ਸਵਾਲ ਹਿੰਦੀ ਵਿਚ ਹਨ, ਕਿਉਂਕਿ ਇਥੇ ਦਾ ਮੀਡੀਆ ਗੁਰਮੁਖੀ ਪੜ੍ਹ ਨਹੀਂ ਸਕਦਾ।

ਦਾਸ ਇਹ ਪ੍ਰੈਸ ਨੋਟ ਅਤੇ ਸਵਾਲਾਂ ਦੀ ਸਕੈਨ ਕਾਪੀ ਇਸ ਰਿਪੋਰਟ ਨਾਲ ਉਸੇ ਤਰ੍ਹਾਂ ਹੀ ਭੇਜ ਰਿਹਾ ਹੈ।

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top