Share on Facebook

Main News Page

ਇੱਕ ਵਾਰੀ ਫਿਰ ਗੂੰਜੇ ਅਕਾਲ ਤਖਤ 'ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ, ਸ਼੍ਰੋਮਣੀ ਕਮੇਟੀ ਖਾਮੋਸ਼

ਅੰਮ੍ਰਿਤਸਰ 31 ਅਗਸਤ (ਜਸਬੀਰ ਸਿੰਘ) ਪੰਜਾਬ ਮਰਹੂਮ ਮੁੱਖ ਮੰਤਰੀ ਸ੍ਰੀ ਬੇਅੰਤ ਸਿੰਘ ਨੂੰ ਚੰਡੀਗੜ ਦੇ ਸਕੱਤਰੇਤ ਵਿਖੇ ਬੰਬ ਨਾਲ ਉਡਾਉਣ ਵਾਲੇ ਭਾਈ ਦਿਲਾਵਰ ਸਿੰਘ ਦੀ ਅਕਾਲ ਤਖਤ ਸਾਹਿਬ ਤੇ ਮਨਾਈ ਗਈ ਬਰਸੀ ਦੌਰਾਨ ਇੱਕ ਵਾਰੀ ਖਾਲਿਸਤਾਨ –ਜਿੰਦਾਬਾਦ ਦੇ ਨਾਅਰੇ ਗੂੰਜੇ ਪਰ ਪ੍ਰਸ਼ਾਸ਼ਨ ਤੇ ਸ਼੍ਰੋਮਣੀ ਕਮੇਟੀ ਪੂਰੀ ਤਰਾ ਖਾਮੋਸ਼ ਰਹੇ।

ਅੱਜ ਸਵੇਰੇ ਭਾਈ ਦਿਲਾਵਰ ਸਿੰਘ ਦੀ ਬਰਸੀ ਸਮਾਗਮ ਮੌਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਬਲਦੇਵ ਸਿੰਘ ਵਡਾਲਾ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਜਿਥੇ ਸੰਗਤਾਂ ਨੂੰ ਨਿਹਾਲ ਕੀਤਾ ਉਥੇ ਦਿਲਾਵਰ ਸਿੰਘ ਨੂੰ ਸਿੱਖ ਪੰਥ ਦਾ ਕੌਮੀ ਸ਼ਹੀਦ ਗਰਦਾਨਦਿਆ ਕਿਹਾ ਕਿ ਜਦੋਂ ਜ਼ੁਲਮ ਦੀ ਹਨੇਰੀ ਝੁਲਦੀ ਹੈ ਤਾਂ ਉਸ ਨੂੰ ਠੱਲ ਪਾਉਣ ਲਈ ਅਜਿਹੇ ਸੂਰਬੀਰ ਯੋਧੇ ਪੈਦਾ ਹੁੰਦੇ ਹਨ। ਉਹਨਾਂ ਕਿਹਾ ਕਿ ਜਦੋਂ ਦਿਲਾਵਰ ਸਿੰਘ ਨੂੰ ਕੁਰਬਾਨੀ ਕਰਨੀ ਪਈ ਉਸ ਵੇਲੇ ਸਿੱਖ ਕੌਮ ਪੂਰੀ ਤਰ੍ਵਾ ਸੰਕਟ ਵਿੱਚ ਸੀ ਤੇ ਪੁਲੀਸ ਨੌਜਵਾਨਾਂ ਨੂੰ ਘਰਾਂ ਵਿੱਚੋ ਚੁੱਕੇ ਕੇ ਨਜਾਇਜ ਕੇਸ ਪਾ ਕੇ ਝੂਠੇ ਪੁਲੀਸ ਮੁਕਾਬਲਿਆ ਵਿੱਚ ਖਤਮ ਕਰ ਰਹੀ ਸੀ।

ਸ੍ਰੀ ਦਰਬਾਰ ਸਿੰਘ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਜਦੋਂ ਦਿਲਾਵਰ ਸਿੰਘ ਦੇ ਭਰਾ ਚਮਕੌਰ ਸਿੰਘ ਨੂੰ ਸਿਰੋਪਾ ਦਿੱਤਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮਾਗਮ ਵਿੱਚ ਬੈਠੇ ਆਗੂਆ ਨੇ ਵਰਕਰਾਂ ਨੇ ਜੋਰਦਾਰ ਖਾਲਿਸਤਾਨ-ਜਿੰਦਾਬਾਦ ਦੇ ਨਾਅਰੇ ਲਗਾਏ ਜਿਹਨਾਂ ਵਿੱਚ ਪ੍ਰੋ ਮਹਿੰਦਰਪਾਲ ਸਿੰਘ, ਹਰਬੀਰ ਸਿੰਘ ਸੰਧੂ, ਜਰਨੈਲ ਸਿੰਘ ਸਖੀਰਾ ਆਦਿ ਵੀ ਸ਼ਾਮਲ ਸਨ। ਇਸ ਸਮੇਂ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਭਾਈ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਖਾਲਿਸਤਾਨ ਦੇ ਨਾਅਰੇ ਲਗਾਉਣਾ ਕਦਾਚਿਤ ਵੀ ਗਲਤ ਨਹੀ ਹੈ ਅਤੇ ਸਿੱਖਾਂ ਦੀ ਅਜਾਦੀ ਲੈਣਾ ਜਨਮ ਸਿੱਧ ਅਧਿਕਾਰ ਹੈ। ਉਹਨਾਂ ਇਹ ਮੰਗ ਵੀ ਕੀਤੀ ਕਿ ਭਾਈ ਦਿਲਾਵਰ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇ।

ਇਸੇ ਤਰਾ ਦਲ ਖਾਲਸਾ ਨੇ ਵੀ ਦਿਲਾਵਰ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਲਗਾਉਣ ਨੂੰ ਦੁਹਰਾਇਆ ਤੇ ਭਾਈ ਬਲਦੇਵ ਸਿੰਘ ਵਡਾਲਾ ਨੇ ਇਸ ਮੌਕੇ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁੱਖੀ ਭਾਈ ਵਧਾਵਾ ਸਿੰਘ ਬੱਬਰ ਦੇ ਸੰਦੇਸ਼ ਵੀ ਪੜ ਕੇ ਸੁਣਾਇਆ, ਜਿਸ ਵਿੱਚ ਵੀ ਦਿਲਾਵਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆ ਉਸ ਦੁਆਰਾ ਕੀਤੇ ਗਏ ਕਾਰਜ ਨੂੰ ਸਹੀ ਠਹਿਰਾਉਦਿਆ ਕਿਹਾ ਕਿ ਦਿਲਾਵਰ ਸਿੰਘ ਸਿੱਖ ਕੌਮ ਦਾ ਮਹਾਨ ਸ਼ਹੀਦ ਹੈ ਜਿਸ ਦੀ ਕੁਰਬਾਨੀ ਨੂੰ ਸਿੱਖ ਕੌਮ ਕਦੇ ਵੀ ਭੁੱਲ ਨਹੀ ਸਕਦੀ। ਸਮਾਗਮ ਹਾਜਰੀ ਪੱਖੋ ਵੀ ਕਾਫੀ ਫਿੱਕਾ ਰਿਹਾ ਤੇ ਸਿਰਫ 100 ਦੇ ਕਰੀਬ ਹੀ ਸਮਾਗਮ ਵਿੱਚ ਲੋਕ ਸ਼ਾਮਲ ਹੋਏ ਜਿਹਨਾਂ ਵਿੱਚੋ ਵਧੇਰੇ ਕਰਕੇ ਗਿਣਤੀ ਸ਼੍ਰੋਮਣੀ ਕਮੇਟੀ ਦੀ ਲੱਠਮਾਰ ਟਾਸਕ ਫੋਰਸ ਦੀ ਸੀ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ਨੇ ਸਮਾਗਮ ਤੋ ਦੂਰੀ ਬਣਾਈ ਰੱਖੀ ਤੇ ਉਹ ਦਫਤਰਾਂ ਵਿੱਚ ਹੀ ਬੈਠੇ ਰਹੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, , ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top