|
Share on Facebook | |||||||
ਲੁਧਿਆਣਾ : ਦੇਸ਼ ਅੰਦਰ ਤੇਜ਼ੀ ਨਾਲ ਆਪਣਾ ਜਾਲ ਵਿਛਾ ਕੇ ਸੋਸ਼ਲ ਮੀਡੀਆ
ਅੱਜ ਕਲ ਸਾਰੀਆਂ ਹੱਦਾਂ ਬੰਨ੍ਹੇ ਟੱਪ ਕੇ ਖਾਸ ਕਰਕੇ ਪੰਜਾਬ ਵਿਚਲੀ ਬਾਦਲ ਸਰਕਾਰ ਖਿਲਾਫ
ਧੂੰਆਂਧਾਰ ਪ੍ਰਚਾਰ ਤੇ ਚੁਟਕਲਿਆਂ ਤੋਂ ਇਲਾਵਾ ਖੰਨਾ ਲਾਗੇ ਜੁੱਤੀ ਸੁੱਟਣ ਦੀ ਕਾਰਵਾਈ
ਨੂੰ ਤਰ੍ਹਾਂ-ਤਰ੍ਹਾਂ ਵੀਡੀਓ ਬਣਾ ਕੇ ਮੋਬਾਈਲ ਫੋਨਾਂ ਰਾਹੀਂ ਵੈਟਸਅਪ ‘ਤੇ ਪਾ ਕੇ ਆਪਣੇ
ਰੰਗ ਦਿਖਾ ਰਿਹਾ ਹੈ, ਜੋ ਅਕਾਲੀ ਦਲ ਨੂੰ ਹਜ਼ਮ ਨਹੀਂ ਹੋ ਰਿਹਾ।
ਸਰਕਾਰ ਦਾ ਖੁਫੀਆ ਤੰਤਰ ਵੀ ਉਨ੍ਹਾਂ ਲੋਕਾਂ ਦੀ ਭਾਲ ‘ਚ ਜੁਟਿਆ ਹੋਇਆ ਹੈ, ਜੋ ਚੁਟਕਲੇ ਅਤੇ ਜੁੱਤੀ ਕਾਂਡ ਵਰਗੇ ਕਾਰੇ ਨੂੰ ਸੋਸ਼ਲ ਮੀਡੀਆ ‘ਚ ਪਾ ਕੇ ਸਰਕਾਰ ਦੀ ਬਦਨਾਮੀ ਕਰ ਰਹੇ ਹਨ, ਉਥੇ ਸਰਕਾਰ ਵੀ ਇਸ ਸੋਸ਼ਲ ਮੀਡੀਆ ਦੇ ਟਾਕਰੇ ਲਈ ਇਕ ਨਵੀਂ ਯੋਜਨਾ ਬਣਾ ਰਹੀ ਹੈ। ਜਦੋਂ ਸੋਸ਼ਲ ਮੀਡੀਆ ‘ਤੇ ਪੰਜਾਬ ਸਰਕਾਰ ਦੀ ਹੋ ਰਹੀ ਕਿਰਕਿਰੀ ਬਾਰੇ ਪੁਰਾਣੇ ਨੇਤਾ ਅਤੇ ਬਜ਼ੁਰਗ ਵਿਧਾਇਕ ਜਗਦੇਵ ਸਿੰਘ ਜੱਸੋਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਫੌਰਨ ਪਾਬੰਦੀ ਲੱਗਣੀ ਚਾਹੀਦੀ ਹੈ। ਜੇਕਰ ਪਾਬੰਦੀ ਨਹੀਂ ਲੱਗ ਸਕਦੀ ਤਾਂ ਸੈਂਸਰ ਬੋਰਡ ਵਾਂਗ ਇਸ ਦੀਆਂ ਵੀ ਨੁਕੇਲਾਂ ਕੱਸਣ ਨੂੰ ਬੋਰਡ ਬਣਨਾ ਚਾਹੀਦਾ ਹੈ ਤਾਂ ਜੋ ਸੋਸ਼ਲ ਮੀਡੀਆ ‘ਤੇ ਕੋਈ ਵੀ ਜਾਣਕਾਰੀ ਜਾਂ ਸਮੱਗਰੀ ਪਾਉਣੀ ਹੈ ਤਾਂ ਉਸ ਦਾ ਨਾਂ-ਪਤਾ ਅਤੇ ਮੋਬਾਈਲ ਨੰਬਰ ਜਗ ਜ਼ਾਹਰ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਦੀ ਬਦਨਾਮੀ ਕਰਨ ਤੋਂ ਪਹਿਲਾਂ ਇਹ ਸੋਚ ਲਵੇ ਕਿ ਉਸ ਦਾ ਹਸ਼ਰ ਕੀ ਹੋਵੇਗਾ ? - See more at: http://www.punjabspectrum.com/2014/08/414275#sthash.q8SzHRy5.dpuf ਖੁਫੀਆ ਤੰਤਰ ਬਾਦਲਾਂ ਦੀ ਸੋਸ਼ਲ ਮੀਡੀਆ 'ਤੇ ਖਿੱਲੀ ਉਡਾਉਣ ਵਾਲਿਆਂ ਦੀ ਭਾਲ ਵਿਚ ਸਰਗਰਮ
|
|||||||
| |||||||
|
|
Disclaimer: Khalsanews।org does not necessarily endorse the views and opinions voiced in the news। articles। audios । videos or any other contents published on www।khalsanews।org and cannot be held responsible for their views। Read full details।।।। |