ਪਿਛਲੇ
ਦਿਨੀਂ ਅਕਾਲੀ ਲੀਡਰ ਜੋ ਪੰਜਾਬ ਪੁਲਿਸ ਵਿਚੋਂ ਉਚ ਅਹੁਦੇ ਤੋਂ ਰਟਾਇਰ ਹੋਇਆ ਹੈ ਭਾਜਪਾ
ਵਿਚ ਸ਼ਾਮਲ ਹੋ ਗਿਆ ਜਿਸ ਤੋਂ ਇਹ ਵੀਚਾਰਾਂ ਪੜਨ ਅਤੇ ਸੁਨਣ ਨੂੰ ਮਿਲੀਆਂ ਕਿ ਅਕਾਲੀ ਦਲ
ਬਾਦਲ ਦਾ ਬਦਲ ਭਾਜਪਾ ਨੇ ਤਿਆਰ ਕਰਨਾ ਸ਼ੁਰੂ ਕਰ ਦਿਤਾ ਹੈ। ਹੋ ਸਕਦਾ ਹੈ ਕਿ ਇਹ ਸਚ ਵੀ
ਹੋਵੇ। ਪਰ ਜੋ ਵਾਰ ਵਾਰ ਮੈਨੂੰ ਮਹਿਸੂਸ ਹੋ ਰਿਹਾ ਹੈ ਉਹ ਕੁਝ ਹੋਰ ਹੀ ਲਗ ਰਿਹਾ ਹੈ ਜੋ
ਠੀਕ ਨਹੀਂ ਹੈ। ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਣ ਤੇ ਭਾਜਪਾ ਦੀ ਪਹਿਲਾਂ
ਚੁਪੀ ਫਿਰ ਅਕਾਲੀ ਦਲ ਬਾਦਲ ਨੂੰ ਅਹਿਸਾਸ ਕਰਵਾਉਣਾ ਕਿ ਭਾਜਪਾ ਤੋਂ ਬਗੈਰ ਉਸਦਾ ਕੇਵਲ
ਖਾਤਮਾ ਹੈ, ਇਸ ਲਈ ਭਾਜਪਾ ਦੀ ਹਰ ਗਲ ਮੰਨਣ ਨੂੰ ਅਕਾਲੀ ਦਲ ਤਿਆਰ ਰਹੇ।
ਇਸੇ ਹੀ ਲੜੀ ਦੇ ਤਹਿਤ ਪਹਿਲਾਂ ਸਾਬਕਾ
ਪੰਜਾਬ ਪੁਲਿਸ ਅਕਾਲੀ ਲੀਡਰ ਨੂੰ ਭਾਜਪਾ ਵਿਚ ਸ਼ਾਮਿਲ ਕੀਤਾ ਗਿਆ ਹੈ,
ਉਸ ਤੋਂ ਬਾਅਦ ਅਕਾਲੀ ਦਲ ਦੇ ਤੀਸਰੇ ਨੰ: ਦੇ ਲੀਡਰ
ਬਿਕ੍ਰਮਜੀਤ ਸਿੰਘ ਮਜੀਠੀਆ ਵਲੋਂ ਅਹਿਮ ਅਤੇ ਉਚ ਅਹੁਦਿਆਂ ਤੋਂ ਅਸਤੀਫੇ ਦੀ ਪੇਸ਼ਕਸ਼ ਅਤੇ
ਹੁਣ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਲੋਂ ਅਸਤੀਫੇ ਦੀ ਪੇਸ਼ਕਸ਼, ਇਕ ਬਹੁਤ
ਵੱਡੇ ਤੂਫਾਨ ਦੇ ਵੱਲ ਇਸ਼ਾਰਾ ਕਰ ਰਹੇ ਹਨ, ਹੋ ਸਕਦਾ ਜੋ ਮੈਨੂੰ ਮਹਿਸੂਸ ਹੋ ਰਿਹਾ
ਹੈ ਉਹ ਗਲਤ ਹੋਵੇ, ਅਤੇ ਗਲਤ ਹੋਣਾ ਚਾਹੀਦਾ ਹੈ। ਕਿਉਂਕਿ ਜਿਸ ਤੂਫਾਨ ਬਾਰੇ ਮੈਂ ਸੋਚ
ਰਿਹਾ ਹਾਂ ਉਹ ਬਹੁਤ ਵੱਡਾ ਅਤੇ ਖਤਰਨਾਕ ਹੋਵੇਗਾ।
ਮੇਰੇ ਖਿਆਲ ਮੁਤਾਬਿਕ ਇਕ ਇਕ ਕਰਕੇ ਸਭ ਤੋਂ ਨਜਦੀਕੀ ਅਤੇ ਰਾਜ਼ਦਾਰ
ਲੀਡਰ ਬਾਦਲ ਦਲ ਤੋਂ ਦੂਰ ਇਸ ਲਈ ਨਹੀਂ ਕੀਤੇ ਜਾ ਰਹੇ ਹਨ, ਕਿ ਬਾਦਲ ਦਾ ਬਦਲ ਤਿਆਰ ਕਰਨਾਂ
ਹੈ। ਕਿਉਂਕਿ ਅਜਿਹਾ ਭਾਜਪਾ ਤਾਂ ਕੀ ਕੋਈ ਵੀ ਨਹੀਂ ਕਰਨ ਬਾਰੇ ਸੋਚ ਸਕਦਾ, ਅਸਲ ਵਿੱਚ
ਸਿੱਖ ਪੰਥ ਉਪਰ ਕੋਈ ਇਤਨੀ ਸਾਜਿਸ਼ ਰਚੀ ਜਾਣ ਲਗੀ ਹੈ, ਜਿਹੜੀ ਪਹਿਲਾਂ ਅਜ ਤਕ ਕਦੇ ਨਹੀਂ
ਰਚੀ ਗਈ ਅਤੇ ਬਾਅਦ ਵਿਚ ਵੀ ਕਦੀ ਨਹੀਂ ਰਚੀ ਜਾਏਗੀ, ਕਿਉਂਕਿ ਬਾਦਲ ਜੀ ਦੀ ਉਮਰ ਦਾ ਆਖੜੀ
ਪੜਾਅ ਜਿਆਦਾ ਹੋਰ ਦੇਰੀ ਨਹੀਂ ਕਰਨ ਦੀ ਆਗਿਆ ਦਿੰਦਾ ਹੈ।
ਇਸ ਸਾਰੀ ਸਾਜਿਸ਼ ਦਾ ਅਕਾਲੀ ਦਲ ਵਿਚੋਂ
ਕੇਵਲ ਬਾਦਲ ਜੀ ਨੂੰ ਹੀ ਪਤਾ ਹੈ। ਇਸ ਸਾਜਿਸ਼ ਵਿਚ ਮੋਹਰਾ ਬਨਣ ਤੋਂ ਬਾਦਲ ਜੀ ਡਰ
ਰਹੇ ਹਨ, ਕਿਉਂਕਿ ਇਹ ਸਾਜਿਸ਼ ਹੀ ਕੋਈ ਇਤਨੀ ਵੱਡੀ ਹੈ। ਇਹੀ ਕਾਰਨ ਸੀ ਹਰਿਆਣਾ ਗੁਰਦਵਾਰਾ
ਕਮੇਟੀ ਬਨਣ ਦੇ ਮੌਕੇ ਬਾਦਲ ਜੀ ਭੁਬਾਂ ਮਾਰ ਮਾਰ ਕੇ ਰੋਏ ਸਨ, ਜਿਸ ਨੂੰ ਸਭ ਨੇ ਸਮਝਿਆ
ਕਿ ਵੱਖਰੀ ਕਮੇਟੀ ਬਨਣ ਕਰਕੇ ਰੋਇਆ ਹੈ। ਅਸਲ ਵਿਚ ਬਾਦਲ ਜੀ ਜਾਣ ਗਏ ਸਨ, ਕਿ ਮੇਰੇ ਕੋਲੋ
ਜੋ ਸਿੱਖ ਪੰਥ ਦਾ ਆਖਰੀ ਅਤੇ ਸਭ ਤੋਂ ਵੱਡਾ ਘਾਣ ਕਰਵਾਉਣਾ ਚਾਹੁੰਦੇ ਹਨ ਆਰ.ਐਸ.ਐਸ ਵਾਲੇ
ਉਸ ਦੀ ਸ਼ੁਰੂਆਤ ਹੋ ਚੁਕੀ ਹੈ। ਬਾਦਲ ਜੀ ਕਿਤੇ ਉਸ ਸਾਜਿਸ਼ ਨੂੰ ਅਮਲੀ ਜਾਮਾਂ ਪਹਿਨਾਉਣ
ਤੋਂ ਪਿਛੇ ਨਾ ਹਟ ਜਾਣ, ਇਸ ਲਈ ਬਾਦਲ ਜੀ ਨੂੰ ਨਿਹੱਥਾ ਕਰਨ ਵਾਸਤੇ ਅਕਾਲੀ ਲੀਡਰ ਜਿਹਨਾਂ
ਦੇ ਸਹਾਰੇ ਬਾਦਲ ਜੀ ਦਾ ਰਾਜ ਕਾਇਮ ਹੈ, ਇਕ ਇਕ ਕਰਕੇ ਬਾਦਲ ਜੀ ਤੋਂ ਦੂਰ ਕੀਤੇ ਜਾ ਰਹੇ
ਹਨ, ਇਸੇ ਤਹਿਤ ਹੀ ਅਕਾਲੀ ਲੀਡਰ ਸਾਬਕਾ ਪੁਲਿਸ ਅਫਸਰ ਭਾਜਪਾ ਵਿਚ ਸ਼ਾਮਲ ਕੀਤਾ ਗਿਆ ਹੈ।
ਬਾਕੀ ਮਜੀਠੀਆ ਜੀ ਅਤੇ ਪ੍ਰਧਾਨ ਮੱਕੜ ਜੀ ਦੇ ਅਸਤੀਫਿਆਂ ਦੀ
ਪੇਸ਼ਕਸ਼ ਵੀ ਉਸੇ ਹੀ ਕੜੀ ਦਾ ਹਿਸਾ ਹੈ ਅਤੇ ਇਹਨਾਂ ਤੋਂ ਬਾਅਦ ਹੋਰ ਵੀ ਜੋ ਬਾਦਲ ਜੀ ਦੇ
ਅਤਿ ਨਜਦੀਕੀ ਹਨ ਬਾਦਲ ਜੀ ਤੋਂ ਦੂਰ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਹਨ, ਤਾਂ
ਕਿ ਸਭ ਪਾਸਿਓਂ ਬਾਦਲ ਨੂੰ ਇਕੱਲਾ ਕਰਕੇ ਸਿੱਖ ਪੰਥ ਦਾ ਜਿਸ ਰੂਪ ਵਿਚ ਘਾਣ ਕਰਵਾਉਣਾ
ਚਾਹੁੰਦੇ ਹਨ, ਆਰ.ਐਸ.ਐਸ ਵਾਲੇ ਉਸ ਨੂੰ ਛੇਤੀ ਅਮਲੀ ਰੂਪ ਦੇ ਕੇ ਕਾਮਯਾਬ ਕੀਤਾ ਜਾਵੇ।
ਇਹ ਕੀ ਸਾਜਿਸ਼ ਹੈ ਇਹ ਪਰਮਾਤਮਾ ਜਾਣਦਾ ਹੈ, ਪਰ ਹੈ ਜ਼ਰੂਰ ਦੂਸਰਾ ਇਹ ਵੀ ਹੋ ਸਕਦਾ ਹੈ ਕਿ
ਇਸ ਸਾਜਿਸ਼ ਦੀ ਕੁਝ ਭਣਕ ਮਜੀਠੀਆ ਅਤੇ ਪ੍ਰਧਾਨ ਮੱਕੜ ਜੀ ਨੂੰ ਵੀ ਲਗ ਗਈ ਹੋਵੇ ਅਤੇ ਉਹ
ਡਰਦੇ ਹੋਏ ਅਸਤੀਫਾ ਦੇ ਕੇ ਪਾਸੇ ਹੋਣਾ ਚਾਹੁੰਦੇ ਹੋਣ, ਜੇ ਇਹ ਸਚ ਹੈ ਤਾਂ ਸਾਜਿਸ਼ ਕੋਈ
ਬਹੁਤ ਵੱਡੀ ਹੈ, ਜਿਸ ਪਾਸੇ ਸਾਰੇ ਸਿੱਖ ਪੰਥ ਨੂੰ ਧਿਆਨ ਦੇਣ ਦੀ ਲੋੜ ਹੈ।
ਇਸ ਸਾਜਿਸ਼ ਦੀ ਸ਼ੁਰੂਆਤ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਵਿਚ ਬਾਦਲ ਦਲ ਦੀ ਜਿਤ ਕਰਵਾਕੇ
ਕੀਤੀ ਗਈ ਹੈ, ਤਾਂ ਕਿ ਕੋਈ ਸਾਡੇ ਮਕਸਦ ਦੇ ਵਿਰੋਧ ਵਿਚ ਆਵਾਜ਼ ਨਾ ਉਠ ਸਕੇ। ਸੰਤ ਸਮਾਜ
ਪਹਿਲਾਂ ਹੀ ਉਹਨਾਂ ਦੀ ਹੀ ਇਕ ਜਮਾਤ ਬਣ ਕੇ ਰਹਿ ਗਿਆ ਹੈ। ਉਹਨਾਂ ਨੇ ਸਾਰੇ ਪਾਸਿਓ
ਗਰਾਉਂਡ ਤਿਆਰ ਕਰਕੇ ਆਪਣੇ ਖਿਡਾਰੀ ਲਗਾ ਦਿਤੇ ਹਨ, ਪਰ ਸਿੱਖ ਪੰਥ ਦੀ ਸੋਚ ਰਖਣ ਵਾਲੇ
ਮੈਦਾਨ ਛਡ ਚੁਕੇ ਹਨ ਜਾਂ ਆਪਸੀ ਫੁਟ ਦਾ ਸ਼ਿਕਾਰ ਬਣ ਗਏ ਹਨ, ਜੋ ਠੀਕ ਨਹੀਂ ਹੈ।
ਇਸੇ ਹੀ ਕੜੀ ਵਿਚ ਕੇਵਲ ਸ਼੍ਰੋਮਣੀ ਕਮੇਟੀ
ਨੂੰ ਹੀ ਸਰਬਤ ਖਾਲਸਾ ਦਾ ਨਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮੌਜੂਦਾ ਸ਼੍ਰੋਮਣੀ
ਕਮੇਟੀ ਨੂੰ ਸੁਪਰੀਮ ਕੋਰਟ ਦੇ ਅਧੀਨ ਰੱਖ ਕੇ ਬਹਾਲ ਕੀਤਾ ਗਿਆ ਹੈ ਤਾਂ ਕਿ ਕੋਈ ਸ਼੍ਰੋਮਣੀ
ਕਮੇਟੀ ਮੈਂਬਰ ਵੀ ਬੋਲ ਨਾ ਸਕੇ। ਇਸ ਸਭ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੀਏ।
ਇਸ ਲਈ ਸਭ ਤੋਂ ਪਹਿਲਾਂ ਛੇਤੀ ਹੀ ਆਪਸੀ ਮਤਭੇਦ ਦੂਰ ਕਰੀਏ, ਸਮੁਚੇ ਸਿੱਖ ਪੰਥ ਨੂੰ ਆਪਸੀ
ਵਖਰੇਵੇਂ ਛੱਡ ਕੇ ਇਕਮੁਠ ਕਰਕੇ ਇਕ ਪੰਥਕ ਹਿਤ ਵਾਲੀ ਨੀਤੀ ਤਿਆਰ ਕਰਕੇ, ਅਮਲ ਵਿੱਚ
ਲਿਆਈਏ, ਤਾਂ ਕਿ ਇਸ ਆਉਣ ਵਾਲੀ ਸੁਨਾਮੀ ਨੂੰ ਮੂੰਹ ਤੋੜ ਜਵਾਬ ਦੇ ਸਕੀਏ।
ਆਓ ਇਕੱਠੇ ਹੋ ਕੇ ਆਪਣੇ ਸਿਧਾਂਤ, ਸਮਾਜ, ਪਰਿਵਾਰ, ਆਪਣੀ ਹੋਂਦ ਅਤੇ
ਆਉਣ ਵਾਲੀਆਂ ਪੀੜੀਆਂ ਨੂੰ ਬਚਾਈਏ। ਇਹ ਸਭ ਕੁਝ ਕਰਨ ਲਈ ਸਭ ਤੋਂ ਪਹਿਲਾਂ ਇਮਾਨਦਾ੍ਰੀ
ਨਾਲ ਗੁਰੂ ਗਰੰਥ ਸਾਹਿਬ ਜੀ ਨੂੰ ਸਮਰਪਣ ਹੋਈਏ ਅਤੇ ਇਕ ਗੁਰੂ ਗਰੰਥ ਇਕ ਪੰਥ ਇਕ ਮਰਿਆਦਾ
ਦੇ ਧਾਰਣੀ ਬਣੀਏ।