ਅਪਣੀ
ਕਾਨਪੁਰ ਫੇਰੀ ਦੇ ਦੌਰਾਨ, ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਗਤ ਦੀ ਹਜੂਰੀ ਵਿਚ ਤਾਂ
ਗੁਰਬਚਨ ਸਿੰਘ ਦੇ ਮੂੰਹੋ ਕੋਈ ਗਲ ਨਹੀਂ ਨਿਕਲੀ, ਮੂੰਹ ਵਿੱਚ ਛਾੱਲੇ ਹੋਣ ਦਾ ਝੂਠ ਬੋਲ
ਕੇ, ਇਹ ਜਾਗਰੂਕ ਸਿੱਖਾਂ ਦੇ ਸਵਾਲਾਂ ਤੋਂ ਭਜਦਾ ਰਿਹਾ, ਲੇਕਿਨ ਜਾਂਦਿਆਂ ਜਾਂਦਿਆਂ,
ਬੰਦ ਕਮਰੇ ਵਿਚ ਰੱਖੀ ਗਈ ਇਕ ਪ੍ਰੈਸ
ਕਾਂਨਫ੍ਰੇਂਸ ਵਿਚ ਇਹ, ਉਹ ਕੁਫਰ ਤੋਲ ਗਇਆ, ਜਿਸਨੂੰ ਦੂਜੇ ਦਿਨ ਅਖਬਾਰਾਂ ਵਿੱਚ ਪੜ੍ਹ
ਕੇ, ਕਾਨਪੁਰ ਦੀ ਜਾਗਰੂਕ ਸਿੱਖ ਸੰਗਤ, ਇਸਨੂੰ ਗਾਲ੍ਹਾਂ ਕਡ੍ਹ ਰਹੀ ਹੈ (ਅਖਬਾਰ
ਦੀ ਕਟਿੰਗ, ਇਸ ਰਿਪੋਰਟ ਨਾਲ ਲੱਗੀ ਹੈ ਜੀ)। ਸਾਡੇ ਉੱਤੇ ਇਹ ਦੋਸ਼ ਲਾਇਆ ਜਾਂਦਾ ਹੈ, ਕਿ
ਗੁਰਬਚਨ ਸਿੰਘ ਦੇ ਪ੍ਰਤੀ ਸਾਡੀ ਸ਼ਬਦਾਵਲੀ ਸੁਖਾਂਵੀ ਅਤੇ ਸੁਹਿਰਦ ਨਹੀਂ ਹੁੰਦੀ, ਲੇਕਿਨ
ਇਹੋ ਜਹੇ ਝੂਠੇ ਅਤੇ ਨਾਲਾਇਕ ਬੰਦੇ ਨੂੰ, "ਅਕਾਲ ਤਖਤ ਦਾ ਜੱਥੇਦਾਰ" ਆਖਣਾ ਅਤੇ ਇਸ ਦੇ
ਆਪ ਹੁਦਰੇ ਫਤਵਿਆਂ ਨੂੰ "ਅਕਾਲ ਤਖਤ ਦਾ ਹੁਕਮ" ਕਹਿਨਾਂ ਵੀ ਸਾਡੇ ਵਸ ਦੀ ਗਲ ਨਹੀਂ ਹੈ।
ਇਸਨੇ ਪਹਿਲਾ ਕੁਫਰ ਇਹ ਤੋਲਿਆ
ਹੈ ਕਿ ਕਾਨਪੁਰ ਤੋਂ, ਪ੍ਰੋਫੇਸਰ ਦਰਸ਼ਨ ਸਿੰਘ ਦੇ ਸਮਰਥਕ, ਇਸ ਕੋਲ ਮਾਫੀ ਮੰਗਣ ਗਏ ਸਨ।
ਅਸੀਂ ਇਸ ਨੂੰ ਇਹ ਪੁਛਦੇ ਹਾਂ ਕਿ, ਕਾਨਪੁਰ ਤੋਂ, ਪ੍ਰੋਫੇਸਰ ਸਾਹਿਬ ਜੀ ਦੇ ਜੇੜ੍ਹੇ
ਸਮਰਥਕ ਮਾਫੀ ਮੰਗਣ ਇਸ ਕੋਲ ਗਏ ਸਨ, ਉਨ੍ਹਾਂ ਦਾ ਇਹ ਨਾਉ ਦੱਸੇ? ਤੇ ਉਹ ਮਾਫੀ ਕਿਸ ਲਈ
ਮੰਗਣ ਗਏ ਸਨ, ਇਸ ਦਾ ਕਾਰਣ ਵੀ ਦੱਸੇ? ਕਾਨਪੁਰ ਦੇ ਜਾਗਰੂਕ ਸਿੱਖ ਇਸ ਅੱਤ ਦੇ ਝੂਠੇ ਬੰਦੇ
ਦੀ ਮੱਕਾਰੀ ਭਰੀ ਨੀਅਤ ਨੂੰ ਚੰਗੀ ਤਰ੍ਹਾਂ ਜਾਂਣਦੇ ਹਨ। ਇੱਸੇ ਲਈ, ਇਸ ਨਾਲ ਕੈਮਰੇ ਅਤੇ
ਵੀਡੀਉ ਗ੍ਰਾਫੀ ਦੇ ਸਾਮ੍ਹਣੇ ਹੀ ਸਵਾਲ ਜਵਾਬ ਕਰਨਾ ਚਾਹੁੰਦੇ ਸਨ। ਇਸ ਝੂਠੇ ਬੰਦੇ ਦਾ ਕੀ
ਭਰੋਸਾ ਸੀ, ਕਿ ਕਲ ਨੂੰ ਇਹ ਇਕ ਹੋਰ ਝੂਠ ਬੋਲ ਦੇਂਦਾ ਕਿ ਪ੍ਰੋਫੇਸਰ ਸਾਹਿਬ ਦੇ ਸਮਰਥਕਾਂ
ਨੇ ਕਾਨਪੁਰ ਵਿੱਚ, ਮੇਰੇ ਕੋਲੋਂ ਦੋਬਾਰਾ ਮਾਫੀ ਮੰਗੀ।
ਦੂਜਾ ਝੂਠ ਇਸ ਨੇ ਫਿਰ ਇਹ
ਬੋਲਿਆ ਹੈ ਕਿ ਪ੍ਰੋਫੇਸਰ ਦਰਸ਼ਨ ਸਿੰਘ ਕੋਲੋਂ ਸਪਸ਼ਟੀਕਰਣ ਮੰਗਿਆ ਗਿਆ ਸੀ, ੳਨ੍ਹਾਂ ਨੇ
ਜਵਾਬ ਨਹੀਂ ਦਿੱਤਾ। ਇਸ ਕਰਕੇ, ਉਨ੍ਹਾਂ ਨੂੰ ਪੰਥ ਤੋਂ ਛੇਕਿਆ ਗਿਆ ਹੈ। ਇਸ ਬੰਦੇ ਨੂੰ
ਝੂਠ ਬੋਲਦਿਆਂ ਤਾਂ ਰੱਬ ਕੋਲੋਂ ਵੀ ਡਰ ਨਹੀਂ ਲਗਦਾ। ਇਹ ਗਲ ਤਾਂ ਬੱਚੇ ਬੱਚੇ ਨੂੰ ਪਤਾ
ਹੈ, ਅਤੇ ਦਾਸ ਵੀ ਉਸ ਵੇਲੇ ਅਕਾਲ ਤਖਤ 'ਤੇ ਹੀ ਮੌਜੂਦ ਸੀ, ਜਿਸ ਵੇਲੇ ਪ੍ਰੋਫੇਸਰ ਸਾਹਿਬ
ਲਗਭਗ ਇਕ ਸਵਾ ਘੰਟਾ ਉਥੇ ਬੈਠੇ ਇਸਦਾ ਇੰਤਜਾਰ ਕਰਦੇ ਰਹੇ, ਲੇਕਿਨ ਇਹ ਜਾਣਬੁੱਝ ਕੇ
ਸਕੱਤਰੇਤ ਵਾਲੀ ਕੋਠਰੀ ਵਿਚੋਂ ਬਾਹਰ ਨਹੀਂ ਨਿਕਲਿਆ। ਪ੍ਰੋਫੇਸਰ ਸਾਹਿਬ ਦੇ ਉਥੋਂ ਜਾਂਦਿਆਂ
ਹੀ ਇਹ ਸਕੱਤਰੇਤ ਵਿਚੋਂ ਨਿਕਲ ਕੇ ਥੱਲੇ ਆਇਆ ਅਤੇ ਅਕਾਲ ਤਖਤ 'ਤੇ ਖੜੇ ਹੋ ਕੇ ਪ੍ਰੋਫੇਸਰ
ਸਾਹਿਬ ਨੂੰ ਛੇਕਣ ਦਾ ਫਤਵਾ, ਪੜ੍ਹਨ ਲਗ ਪਿਆ, ਜਿਥੇ ਪ੍ਰੋਫੇਸਰ ਸਾਹਿਬ ਲਗਭਗ ਸਵਾ ਘੰਟਾ
ਬਹਿ ਬਹਿ ਕੇ ਤੁਰ ਗਏ ਸਨ। ਇਹ ਸ਼ਰੇਆਮ ਝੂਠ ਬੋਲਦਾ ਹੈ, ਅਤੇ ਇਸਨੂੰ ਅਪਣੇ ਅਹੁਦੇ ਅਤੇ
ਅਕਾਲ ਤਖਤ ਦੀ ਬਦਨਾਮੀ ਦਾ ਵੀ ਕੋਈ ਅਹਿਸਾਸ ਨਹੀਂ ਹੈ।
ਤੀਜਾ, ਇਸਨੇ ਕਾਂਗ੍ਰੇਸ ਅਤੇ ਮੋਹਨ ਭਾਗਵਤ ਦੇ ਬਾਰੇ ਜੋ ਬਿਆਨ ਦਿਤੇ ਹਨ, ਉਹ ਵੀ ਸਿੱਖਾਂ
ਲਈ ਗੌਰ ਕਰਨ ਵਾਲੀ ਗਲ ਹੈ। ਜਦੋਂ ਮੋਹਨ ਭਾਗਵਤ ਦੇ ਵਿਵਾਦਿਤ ਬਿਆਨ ਬਾਰੇ ਇਸ ਕੋਲੋਂ
ਪੁਛਿਆ ਗਿਆ, ਤਾਂ ਇਸ ਨੇ ਮੀਸਨੇ ਜਹੇ ਬਣਕੇ ਉਸ ਬਾਰੇ ਬਹੁਤ ਹੀ ਮਾਮੂਲੀ ਲਫਜਾਂ ਵਿੱਚ ਇਹ
ਕਹਿਆ ਕਿ "ਮੋਹਨ ਭਾਗਵਤ ਦੇ ਕਹਿਣ ਨਾਲ, ਕੋਈ ਸਿੱਖ ਹਿੰਦੂ ਥੋੜ੍ਹੀ ਬਣ ਚੱਲੇ ਹਨ?" ਇਸ
ਦਾ ਸਿੱਧਾ ਮਤਲਬ ਇਹ ਸੀ ਕਿ, ਮੋਹਨ ਭਾਗਵਤ ਜੇ ਕਹਿੰਦਾ ਹੈ ਕਿ ਸਿੱਖ ਹਿੰਦੂ ਹਨ ਤਾਂ ਕੀ
ਫਰਕ ਪੈਂਦਾ ਹੈ, ਕਹਿੰਦਾ ਰਹੇ!! ਮੋਹਨ
ਭਾਗਵਤ ਦੇ ਬਿਆਨ ਦੇ ਖਿਲਾਫ ਇਹ ਇਹੋ ਜਹਿਆ ਮਾਮੂਲੀ ਬਿਆਨ, ਪ੍ਰੈਸ ਦੇ ਸਾਮ੍ਹਣੇ ਦੇਵੇਗਾ,
ਇਸ ਝੂਠੇ ਤੋਂ ਇਹ ਹੀ ਉੱਮੀਦ ਸੀ। ਇਹ ਮੌਕਾ ਸੀ ਕੇ ਮੀਡੀਏ ਦੇ ਸਾਮ੍ਹਣੇ, ਇਹ ਮੋਹਨ
ਭਾਗਵਤ ਦੇ ਖਿਲਾਫ, ਸਖਤ ਤੋਂ ਸਖਤ ਬਿਆਨ ਦੇਂਦਾ, ਲੇਕਿਨ ਉਹ ਐਸਾ ਕਿਵੇਂ ਕਰ ਸਕਦਾ ਸੀ?
ਉਹ ਅਪਣੇ ਆਕਾ ਦੇ ਭਾਈਵਾਲ ਦੇ ਖਿਲਾਫ ਬਿਆਨ ਕਿਵੇਂ ਦੇ ਸਕਦਾ ਸੀ? ਕਾਂਗ੍ਰੇਸ ਬਾਰੇ ਇਸਨੇ
ਜੋ ਕਹਿਆ ਉਸ ਨੂੰ ਪੜ੍ਹ ਕੇ ਤਾਂ ਇਹ ਲਗ ਰਿਹਾ ਸੀ, ਕਿ ਇਹ ਅਕਾਲ ਤਖਤ ਦਾ ਜਥੇਦਾਰ ਨਾ ਹੋ
ਕੇ, ਅਕਾਲੀ ਦਲ ਦਾ ਕੋਈ "ਸਪੋਕਸ ਪਰਸਨ" ਬੋਲ ਰਿਹਾ ਹੈ। ਭਾਵੇਂ ਦੋਵੇਂ ਹੀ ਪਾਰਟੀਆਂ
ਵਿੱਚ, ਸਾਡਾ ਕੋਈ ਵੀ ਸੱਕਾ ਨਹੀਂ, ਲੇਕਿਨ ਇਕ ਧਾਰਮਿਕ ਆਗੂ ਨੂੰ, ਰਾਜਨੀਤਿਕ ਮਸਲਿਆਂ
ਵਿੱਚ ਇਹੋ ਜਹੇ ਬਿਆਨ ਦੇਣਾ ਕੀ ਸੋਭਦਾ ਹੈ? ਇਸ ਦਾ ਇਹ ਬਿਆਨ ਸਾਫ ਸਾਫ ਦਰਸਾਉਂਦਾ ਹੈ ਕਿ
ਇਹ ਅਕਾਲੀ ਦਲ ਦਾ "ਸਪੋਕਸ ਮੈਨ" ਹੈ।
ਸਿੱਖੋ ਹੋਸ਼ ਵਿੱਚ ਆਉ! ਜਾਗੋ! ਇਹੋ ਜਹੇ ਝੂਠੇ ਬੰਦੇ ਨੂੰ, ਜੇ ਤੁਸੀਂ ਵੀ ਪ੍ਰਧਾਨ ਮੋਹਕਮ
ਸਿੰਘ ਵਾਂਗ ਆਪਣੇ ਸ਼ਹਿਰ ਵਿੱਚ ਬੁਲਵਾ ਬੁਲਵਾ ਕੇ ਇਸਨੂੰ ਸਤਕਾਰਦੇ ਰਹੋ ਅਤੇ ਇਸਦੇ
ਕੂੜਨਾਮਿਆਂ ਨੂੰ "ਅਕਾਲ ਤਖਤ ਸਾਹਿਬ ਦਾ ਹੁਕਮ"
ਕਹਿੰਦੇ ਰਹੋ, ਤਾਂ ਉਹ ਦਿਨ ਦੂਰ ਨਹੀਂ, ਜਦੋਂ ਇਹ ਅੱਤ ਦਾ ਝੂਠਾ ਗ੍ਰੰਥੀ, ਕੌਮ ਨੂੰ
ਸ਼ਰਮਿੰਦਗੀ ਵਿੱਚ ਡੋਬ ਦੇਵੇਗਾ।