ਟਿੱਪਣੀ:
ਸਿੱਖ ਅਖਵਾਉਣ ਵਾਲੇ ਉਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗੱਦੀ ਦਿਹਾੜਾ ਮਨਾ ਰਹੇ
ਨੇ, ਪਰ ਇਹ ਨਵਾਂ ਦਿਹਾੜਾ 'ਚੌਪਈ ਉਚਾਰਨ ਦਿਵਸ' ਕਿੱਥੋਂ ਆ ਗਿਆ। ਕੀ ਚੌਪਈ ਗੁਰਬਾਣੀ
ਹੈ? ਕੋਈ ਵੀ ਲਿਖਤ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਗੁਰਬਾਣੀ ਦਾ ਦਰਜਾ ਨਹੀਂ ਰਖਵਾਉਂਦੀ,
ਭਾਂਵੇਂ ਉਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਨਾਮ ਨਾਲ ਮੜ੍ਹੇ ਜਾ ਰਹੇ ਅਖੌਤੀ ਦਸਮ ਗ੍ਰੰਥ
ਵਿੱਚੋਂ ਹੀ ਕਿਉਂ ਨਾ ਹੋਵੇ... ਸੰਪਾਦਕ ਖ਼ਾਲਸਾ ਨਿਊਜ਼
ਨੰਗਲ, 2 ਸਤੰਬਰ (ਪ੍ਰੀਤਮ ਸਿੰਘ ਬਰਾਰੀ): ਤਖ਼ਤ ਸ੍ਰੀ ਕੇਸਗੜ੍ਹ
ਸਾਹਿਬ ਦੀ ਛਤਰ-ਛਾਇਆ ਹੇਠ ਇਤਿਹਾਸਕ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਪਾਤਸ਼ਾਹੀ ਦਸਵੀਂ
ਵਿਖੇ ਸਾਲਾਨਾ 'ਚੌਪਈ ਉਚਾਰਨ ਦਿਵਸ' ਦਾ ਜੋੜ ਮੇਲਾ ਸ਼ੋ੍ਰਮਣੀ ਕਮੇਟੀ ਅਤੇ ਕਾਰ ਸੇਵਾ
ਕਿਲ੍ਹਾ ਅਨੰਦਗੜ੍ਹ ਸਾਹਿਬ ਵੱਲੋਂ ਮਨਾਇਆ ਗਿਆ । ਇਸ ਮੌਕੇ ਕਾਰ ਸੇਵਾ ਕਿਲਾ ਅਨੰਦਗੜ੍ਹ
ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਲਾਭ ਸਿੰਘ ਦੀ ਦੇਖ ਰੇਖ ਹੇਠ ਆਰੰਭ ਕਰਵਾਏ 70 ਸ੍ਰੀ
ਅਖੰਡ ਪਾਠ ਸਾਹਿਬ ਦੀ ਲੜੀ ਦੇ ਦੋ ਭਾਗਾਂ ਵਿੱਚ ਭੋਗ ਪਾਏ ਗਏ ।
ਇਸ
ਮੌਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ
'ਚ ਅੱਜ ਧਾਰਮਿਕ ਦੀਵਾਨ ਸਜਾਏ ਗਏ । ਜਿਸ ਵਿੱਚ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਿਰਕਤ
ਕੀਤੀ ।
ਇਸ ਮੌਕੇ ਜਿੱਥੇ ਅਨੇਕਾਂ ਸੰਤ ਮਹਾਂਪੁਰਸ਼ਾਂ, ਰਾਗੀ, ਢਾਡੀਆਂ ਅਤੇ
ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਉਥੇ ਹੀ ਸ਼੍ਰੋਮਣੀ ਕਮੇਟੀ ਦੇ
ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਦਲਜੀਤ ਸਿੰਘ ਭਿੰਡਰ ਨੇ ਸੰਗਤਾਂ ਨੂੰ ਸੰਬੋਧਨ
ਕਰਦਿਆਂ ਕਿਹਾ ਕਿ ਅੱਜ ਲੋੜ ਹੈ ਪਤਿਤਪੁਣੇ ਤੋਂ ਨੌਜਵਾਨੀ ਨੂੰ ਰੋਕਣ ਅਤੇ ਬਾਣੀ ਤੇ ਬਾਣੇ
ਦੇ ਧਾਰਨੀ ਬਣਨ ਦੀ ।
ਇਸ ਮੌਕੇ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਜਥਿਆਂ ਅਤੇ ਪ੍ਰਚਾਰਕਾਂ
ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਸਮੁੱਚੇ
ਪ੍ਰਬੰਧਾਂ ਦੀ ਦੇਖ ਰੇਖ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ
ਗਰੇਵਾਲ ਵੱਲੋਂ ਖੁਦ ਕੀਤੀ ਜਾ ਰਹੀ ਸੀ ।
ਇਸ ਮੌਕੇ ਸੰਤ ਬਾਬਾ ਲਾਭ ਸਿੰਘ ਕਿਲਾ ਅਨੰਦਗੜ੍ਹ ਸਾਹਿਬ, ਦਲਜੀਤ ਸਿੰਘ ਭਿੰਡਰ ਮੈਂਬਰ
ਸ਼ੋ੍ਰਮਣੀ ਕਮੇਟੀ, ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ, ਸੁਖਵਿੰਦਰ ਸਿੰਘ ਗਰੇਵਾਲ
ਮੈਨੇਜਰ, ਮਾਸਟਰ ਜਗੀਰ ਸਿੰਘ, ਬਾਬਾ ਜਰਨੈਲ ਸਿੰਘ, ਗੁਰਦੀਪ ਸਿੰਘ ਬਦੇਸ਼ਾ ਮੈਨੇਜਰ,
ਮੈਨੇਜਰ ਅਮਰੀਕ ਸਿੰਘ, ਜਥੇ: ਜਗਦੇਵ ਸਿੰਘ ਕੁੱਕੂ, ਠੇਕੇਦਾਰ ਮਨਜੀਤ ਸਿੰਘ ਬਾਸੋਵਾਲ,
ਠੇਕੇਦਾਰ ਰਜਿੰਦਰ ਸਿੰਘ, ਰਣਜੀਤ ਸਿੰਘ ਗੁੱਡਵਿੱਲ, ਜਗੀਰ ਸਿੰਘ ਮੀਤ ਸਕੱਤਰ, ਸ਼ਰਨਜੀਤ
ਸਿੰਘ, ਕਰਨੈਲ ਸਿੰਘ, ਮਨਜਿੰਦਰ ਸਿੰਘ ਮਨੀ, ਇੰਜੀ: ਜਸਪਾਲ ਸਿੰਘ, ਅੰਗਰੇਜ ਸਿੰਘ,
ਹਰਮੋਹਿੰਦਰ ਸਿੰਘ, ਗੁਰਦੀਪ ਸਿੰਘ ਬਾਵਾ, ਜਸਪਾਲ ਸਿੰਘ ਸੋਨੂੰ, ਬਲਜੀਤ ਸਿੰਘ ਭਾਪਾ,
ਮਨਮੋਹਣ ਸਿੰਘ ਮੋਹਣੀ, ਵਿਨਾਲ ਸੇਠ, ਸਰਪੰਚ ਰਣਜੀਤ ਸਿੰਘ, ਤਲਵਿੰਦਰ ਸਿੰਘ, ਬਲਵੀਰ ਸਿੰਘ,
ਬਲਵਿੰਦਰ ਸਿੰਘ, ਕਰਨੈਲ ਸਿੰਘ ਭਾਊਵਾਲ, ਤੇਜਾ ਸਿੰਘ ਨਿੱਕੂ ਨੰਗਲ, ਗੁਰਦੇਵ ਸਿੰਘ ਫੌਜੀ,
ਸਵਰਨ ਸਿੰਘ ਭੱਲੜ੍ਹੀ ਆਦਿ ਹਾਜ਼ਰ ਸਨ ।