ਭਿੱਖੀਵਿੰਡ
5 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ) - ਇਤਿਹਾਸਕ ਪਿੰਡ ਪਹੂਵਿੰਡ ਦੇ ਗੁਰਦੁਆਰਾ ਬਾਬਾ
ਦੀਪ ਸਿੰਘ ਦੇ ਅੱਗੇ ਬਣੀ ਅਖੋਤੀ ਸਮਾਧ ਤੇ ਹੁੰਦੇ ਮੇਲੇ ਦੌਰਾਨ ਪ੍ਰਬੰਧਕਾਂ ਵੱਲੋਂ ਗਾਉਣ
ਵਜਾਉਣ ਦਾ ਜੋ ਪ੍ਰੋਗਰਾਮ ਕਰਕੇ ਲੱਚਰਤਾ ਦਾ ਵਿਖਾਵਾ ਕੀਤਾ ਜਾਂਦਾ ਸੀ, ਇਸ ਨੂੰ ਰੋਕਣ ਲਈ
ਬੀਤੇਂ ਦਿਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ
ਝਬਾਲ, ਮੀਤ ਪ੍ਰਧਾਨ ਦਿਲਬਾਗ ਸਿੰਘ, ਹਰਪਾਲ ਸਿੰਘ, ਬਾਬਾ ਦੀਦਾਰ ਸਿੰਘ ਆਦਿ ਵੱਲੋਂ
ਪੁਲਿਸ ਥਾਣਾ ਭਿੱਖੀਵਿੰਡ ਵਿਖੇ ਦਰਖਾਸਤ ਦੇ ਕੇ ਮੰਗ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਅੱਗੇ
ਲੱਗਣ ਵਾਲੇ ਇਸ ਪ੍ਰੋਗਰਾਮ ਨੂੰ ਰੋਕਿਆ ਜਾਵੇ। ਜਿਸ 'ਤੇ ਪੁਲਿਸ ਥਾਣਾ ਭਿੱਖੀਵਿੰਡ ਦੇ
ਮੁੱਖੀ ਜਸਪਾਲ ਸਿੰਘ ਨੇ ਦੋਹਾਂ ਧਿਰਾਂ ਨੂੰ ਅੱਜ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਬੁਲਾਇਆ।
ਦੋਹਾਂ ਧਿਰਾਂ ਸਹਿਮਤੀ ਪ੍ਰਗਟ ਕਰਨ 'ਤੇ ਸਮਾਧ ਕਮੇਟੀ ਵੱਲੋਂ ਗਾਉਣ
ਵਜਾਉਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਤੇ ਆਖਿਆ ਕਿ ਇਸ ਦਿਨ ਤੇ ਸਿਰਫ ਲੰਗਰ ਹੀ ਲਗਾਇਆ
ਜਾਵੇਗਾ, ਜਿਸ 'ਤੇ ਸਤਿਕਾਰ ਕਮੇਟੀ ਨੇ ਸਹਿਮਤੀ ਜਤਾਈ ਤਾਂ ਦੋਹਾਂ ਧਿਰਾਂ ਵਿਚਕਾਰ ਸਮਝੌਤਾ
ਹੋ ਗਿਆ। ਇਸ ਸਮੇ ਸਤਿਕਾਰ ਕਮੇਟੀ ਦੇ ਮਨਜੀਤ ਸਿੰਘ ਝਬਾਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ
ਕਿਹਾ ਕਿ ਜੋ ਲੋਕ ਆਪਣੇ ਧਰਮ ਨੂੰ ਛੱਡ ਕੇ ਮੜੀਆਂ ਮਸਾਣਾਂ ਨੂੰ ਪੂਜਦੇ ਹਨ, ਉਹ ਗੁਰੂ
ਤੋਂ ਬੇਮੁਖ ਹੋ ਕੇ ਕਦੀ ਵੀ ਸੁੱਖੀ ਨਹੀਂ ਰਹਿ ਸਕਦੇ। ਮਨਜੀਤ ਸਿੰਘ ਨੇ ਲੋਕਾਂ ਨੂੰ ਅਪੀਲ
ਕੀਤੀ ਕਿ ਅਮ੍ਰਿਤ ਛੱਕ ਕੇ ਸਿੰਘ ਸ਼ੇਰ ਬਣੋ।
ਇਸ ਸਮੇਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਆਗੂ ਦਿਲਬਾਗ ਸਿੰਘ,
ਕੰਵਲਜੀਤ ਸਿੰਘ ਲਹੀਆਂ, ਹਰਜਿੰਦਰ ਸਿੰਘ ਪੰਜਵੜ, ਸਤਪਾਲ ਸਿੰਘ, ਪ੍ਰਭਜੀਤ ਸਿੰਘ, ਕਸ਼ਮੀਰ
ਸਿੰਘ, ਸੁਖਵਿੰਦਰ ਸਿੰਘ, ਬਲਜੀਤ ਸਿੰਘ, ਕੇਵਲ ਸਿੰਘ, ਰਣਜੀਤ ਸਿੰਘ, ਜਸਕਰਨ ਸਿੰਘ, ਚਾਨਣ
ਸਿੰਘ ਦਰਾਜਕੇ, ਰਣਜੀਤ ਸਿੰਘ ਉਦੋਕੇ, ਬਲਕਾਰ ਸਿੰਘ ਗੰਡੀਵਿੰਡ, ਹਰਪਾਲ ਸਿੰਘ ਠੱਠਗੜ ਤੋਂ
ਇਲਾਵਾ ਸੁਰਿੰਦਰ ਪਾਲ ਸਿੰਘ, ਸੁਖਦੇਵ ਸਿੰਘ, ਜਗਤਾਰ ਸਿੰਘ ਆਦਿ ਹਾਜਰ ਸਨ।